GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਗਉੜੀ - ਗੁਰੂ ਅਰਜਨ ਦੇਵ ਜੀ
ਅੰਗ 218
Display Settings
Translations
ਗਉੜੀਮਾਝਮਹਲਾ
Gauree Maajh, Fifth Mahalaa:
गउड़ी माझ महला ५ ॥
ਹਰਿਰਾਮਰਾਮਰਾਮਰਾਮਾ
(ਹੇ ਭਾਈ!) ਸਦਾ ਪਰਮਾਤਮਾ ਦਾ ਨਾਮ-
The Lord, the Lord, Raam, Raam, Raam:
हरि राम राम राम रामा ॥
ਜਪਿਪੂਰਨਹੋਏਕਾਮਾ॥੧॥ਰਹਾਉ
ਜਪ ਕੇ ਸਾਰੇ ਕੰਮ ਸਫਲ ਹੋ ਜਾਂਦੇ ਹਨ ॥੧॥ ਰਹਾਉ ॥
meditating on Him, all affairs are resolved. ||1||Pause||
जपि पूरन होए कामा ॥१॥ रहाउ ॥
ਰਾਮਗੋਬਿੰਦਜਪੇਦਿਆਹੋਆਮੁਖੁਪਵਿਤ੍ਰੁ
(ਹੇ ਭਾਈ!) ਰਾਮ ਰਾਮ ਗੋਬਿੰਦ ਗੋਬਿੰਦ ਜਪਦਿਆਂ ਮੂੰਹ ਪਵਿਤ੍ਰ ਹੋ ਜਾਂਦਾ ਹੈ।
Chanting the Name of the Lord of the Universe, one's mouth is sanctified.
राम गोबिंद जपेदिआ होआ मुखु पवित्रु ॥
ਹਰਿਜਸੁਸੁਣੀਐਜਿਸਤੇਸੋਈਭਾਈਮਿਤ੍ਰੁ॥੧॥
(ਦੁਨੀਆ ਵਿਚ) ਉਹੀ ਮਨੁੱਖ (ਅਸਲ) ਭਰਾ ਹੈ (ਅਸਲ) ਮਿੱਤਰ ਹੈ, ਜਿਸ ਪਾਸੋਂ ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣੀ ਜਾਏ ॥੧॥
One who recites to me the Praises of the Lord is my friend and brother. ||1||
हरि जसु सुणीऐ जिस ते सोई भाई मित्रु ॥१॥
ਸਭਿਪਦਾਰਥਸਭਿਫਲਾਸਰਬਗੁਣਾਜਿਸੁਮਾਹਿ
ਜਿਸ ਦੇ ਵੱਸ ਵਿਚ (ਦੁਨੀਆ ਦੇ) ਸਾਰੇ ਪਦਾਰਥ ਸਾਰੇ ਫਲ ਤੇ ਸਾਰੇ ਆਤਮਕ ਗੁਣ ਹਨ,
All treasures, all rewards and all virtues are in the Lord of the Universe.
सभि पदारथ सभि फला सरब गुणा जिसु माहि ॥
ਕਿਉਗੋਬਿੰਦੁਮਨਹੁਵਿਸਾਰੀਐਜਿਸੁਸਿਮਰਤਦੁਖਜਾਹਿ॥੨॥
(ਹੇ ਭਾਈ!) ਉਸ ਗੋਬਿੰਦ ਨੂੰ ਆਪਣੇ ਮਨ ਤੋਂ ਕਦੇ ਭੀ ਭੁਲਾਣਾ ਨਹੀਂ ਚਾਹੀਦਾ, ਜਿਸ ਦਾ ਸਿਮਰਨ ਕੀਤਿਆਂ ਸਾਰੇ ਦੁੱਖ ਦੂਰ ਹੋ ਜਾਂਦੇ ਹਨ ॥੨॥
Why forget Him from your mind? Remembering Him in meditation, pain departs. ||2||
किउ गोबिंदु मनहु विसारीऐ जिसु सिमरत दुख जाहि ॥२॥
ਜਿਸੁਲੜਿਲਗਿਐਜੀਵੀਐਭਵਜਲੁਪਈਐਪਾਰਿ
(ਹੇ ਭਾਈ! ਉਸ ਗੋਬਿੰਦ ਨੂੰ ਆਪਣੇ ਮਨ ਤੋਂ ਕਦੇ ਭੀ ਭੁਲਾਣਾ ਨਹੀਂ ਚਾਹੀਦਾ) ਜਿਸ ਦਾ ਆਸਰਾ ਲਿਆਂ ਆਤਮਕ ਜੀਵਨ ਮਿਲ ਜਾਂਦਾ ਹੈ, ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ,
Grasping the hem of His robe, we live, and cross over the terrifying world-ocean.
जिसु लड़ि लगिऐ जीवीऐ भवजलु पईऐ पारि ॥
ਮਿਲਿਸਾਧੂਸੰਗਿਉਧਾਰੁਹੋਇਮੁਖਊਜਲਦਰਬਾਰਿ॥੩॥
ਗੁਰੂ ਦੀ ਸੰਗਤਿ ਵਿਚ ਮਿਲ ਕੇ (ਜਿਸ ਦਾ ਸਿਮਰਨ ਕੀਤਿਆਂ ਵਿਕਾਰਾਂ ਤੋਂ) ਬਚਾਉ ਹੋ ਜਾਂਦਾ ਹੈ ਤੇ ਪ੍ਰਭੂ ਦੀ ਹਜ਼ੂਰੀ ਵਿਚ ਸੁਰਖ਼ਰੂ ਹੋ ਜਾਈਦਾ ਹੈ ॥੩॥
Joining the Saadh Sangat, the Company of the Holy, one is saved, and one's face becomes radiant in the Court of the Lord. ||3||
मिलि साधू संगि उधारु होइ मुख ऊजल दरबारि ॥३॥
ਜੀਵਨਰੂਪਗੋਪਾਲਜਸੁਸੰਤਜਨਾਕੀਰਾਸਿ
ਗੋਪਾਲ-ਪ੍ਰਭੂ ਦੀ ਸਿਫ਼ਤ-ਸਾਲਾਹ ਆਤਮਕ ਜੀਵਨ ਦੇਣ ਵਾਲੀ ਹੈ, ਪ੍ਰਭੂ ਦੀ ਸਿਫ਼ਤ-ਸਾਲਾਹ ਸੰਤ ਜਨਾਂ ਦੇ ਵਾਸਤੇ ਸਰਮਾਇਆ ਹੈ।
The Praise of the Sustainer of the Universe is the essence of life, and the wealth of His Saints.
जीवन रूप गोपाल जसु संत जना की रासि ॥
ਨਾਨਕਉਬਰੇਨਾਮੁਜਪਿਦਰਿਸਚੈਸਾਬਾਸਿ॥੪॥੩॥੧੭੧॥
ਹੇ ਨਾਨਕ! ਪ੍ਰਭੂ ਦਾ ਨਾਮ ਜਪ ਕੇ (ਸੰਤ ਜਨ ਵਿਕਾਰਾਂ ਤੋਂ) ਬਚ ਨਿਕਲਦੇ ਹਨ, ਤੇ ਸਦਾ-ਥਿਰ ਪ੍ਰਭੂ ਦੇ ਦਰ ਤੇ ਸ਼ਾਬਾਸ਼ ਹਾਸਲ ਕਰਦੇ ਹਨ ॥੪॥੩॥੧੭੧॥
Nanak is saved, chanting the Naam, the Name of the Lord; in the True Court, he is cheered and applauded. ||4||3||171||
नानक उबरे नामु जपि दरि सचै साबासि ॥४॥३॥१७१॥
WWW.GURBANI.WORLD
ਪਿਛਲਾ Share ਹੋਮ Save ਅਗਲਾ