ਨਟਨਾਰਾਇਨਮਹਲਾ੫ਦੁਪਦੇ॥
ਰਾਗ ਨਟ-ਨਾਰਾਇਨ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
Raag Nat Naaraayan, Fifth Mahalaa, Du-Padas:
नट नाराइन महला ५ दुपदे ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਉਲਾਹਨੋਮੈਕਾਹੂਨਦੀਓ॥
(ਹੇ ਪ੍ਰਭੂ! ਜਦੋਂ ਤੋਂ ਕਿਸੇ ਵਲੋਂ ਕਿਸੇ ਵਧੀਕੀ ਦਾ) ਉਲਾਹਮਾ ਮੈਂ ਕਿਸੇ ਨੂੰ ਕਦੇ ਨਹੀਂ ਦਿੱਤਾ,
I don't blame anyone else.
उलाहनो मै काहू न दीओ ॥
ਮਨਮੀਠਤੁਹਾਰੋਕੀਓ॥੧॥ਰਹਾਉ॥
(ਗੁਰੂ ਦੀ ਕਿਰਪਾ ਨਾਲ ਤਦੋਂ ਤੋਂ) (ਤੇਰਾ ਕੀਤਾ (ਹਰੇਕ ਕੰਮ) ਮੇਰੇ ਮਨ ਨੂੰ ਮਿੱਠਾ ਲੱਗਣ ਲੱਗ ਪਿਆ ਹੈ ॥੧॥ ਰਹਾਉ ॥
Whatever You do is sweet to my mind. ||1||Pause||
मन मीठ तुहारो कीओ ॥१॥ रहाउ ॥
ਆਗਿਆਮਾਨਿਜਾਨਿਸੁਖੁਪਾਇਆਸੁਨਿਸੁਨਿਨਾਮੁਤੁਹਾਰੋਜੀਓ॥
ਹੇ ਪ੍ਰਭੂ! ਤੇਰੀ ਰਜ਼ਾ ਨੂੰ (ਮਿੱਠੀ) ਮੰਨ ਕੇ, ਤੇਰੀ ਰਜ਼ਾ ਨੂੰ ਸਮਝ ਕੇ ਮੈਂ ਸੁਖ ਹਾਸਲ ਕਰ ਲਿਆ ਹੈ, ਤੇਰਾ ਨਾਮ ਸੁਣ ਸੁਣ ਕੇ ਮੈਂ ਉੱਚਾ ਆਤਮਕ ਜੀਵਨ ਹਾਸਲ ਕਰ ਲਿਆ ਹੈ।
Understanding and obeying Your Order, I have found peace; hearing, listening to Your Name, I live.
आगिआ मानि जानि सुखु पाइआ सुनि सुनि नामु तुहारो जीओ ॥
ਈਹਾਂਊਹਾਹਰਿਤੁਮਹੀਤੁਮਹੀਇਹੁਗੁਰਤੇਮੰਤ੍ਰੁਦ੍ਰਿੜੀਓ॥੧॥
ਮੈਂ ਗੁਰੂ ਪਾਸੋਂ ਇਹ ਉਪਦੇਸ਼ (ਲੈ ਕੇ ਆਪਣੇ ਮਨ ਵਿਚ) ਪੱਕਾ ਕਰ ਲਿਆ ਹੈ ਕਿ ਇਸ ਲੋਕ ਵਿਚ ਅਤੇ ਪਰਲੋਕ ਵਿਚ ਤੂੰ ਹੀ ਸਿਰਫ਼ ਤੂੰ ਹੀ (ਮੇਰਾ ਸਹਾਈ ਹੈਂ) ॥੧॥
Here and hereafter, O Lord, You, only You. The Guru has implanted this Mantra within me. ||1||
ईहां ऊहा हरि तुम ही तुम ही इहु गुर ते मंत्रु द्रिड़ीओ ॥१॥
ਜਬਤੇਜਾਨਿਪਾਈਏਹਬਾਤਾਤਬਕੁਸਲਖੇਮਸਭਥੀਓ॥
ਹੇ ਭਾਈ! ਜਦੋਂ ਤੋਂ (ਗੁਰੂ ਪਾਸੋਂ) ਮੈਂ ਇਹ ਗੱਲ ਸਮਝੀ ਹੈ, ਤਦੋਂ ਤੋਂ (ਮੇਰੇ ਅੰਦਰ) ਹਰੇਕ ਕਿਸਮ ਦਾ ਸੁਖ-ਆਨੰਦ ਬਣਿਆ ਰਹਿੰਦਾ ਹੈ।
Since I came to realize this, I have been blessed with total peace and pleasure.
जब ते जानि पाई एह बाता तब कुसल खेम सभ थीओ ॥
ਸਾਧਸੰਗਿਨਾਨਕਪਰਗਾਸਿਓਆਨਨਾਹੀਰੇਬੀਓ॥੨॥੧॥੨॥
ਹੇ ਨਾਨਕ! (ਆਖ ਕਿ ਸਾਧ ਸੰਗਤ ਵਿਚ (ਗੁਰੂ ਨੇ ਮੇਰੇ ਅੰਦਰ ਆਤਮਕ ਜੀਵਨ ਦਾ ਇਹ) ਚਾਨਣ ਕਰ ਦਿੱਤਾ ਹੈ ਕਿ (ਪਰਮਾਤਮਾ ਤੋਂ ਬਿਨਾ) ਕੋਈ ਹੋਰ ਦੂਜਾ (ਕੁਝ ਭੀ ਕਰਨ-ਜੋਗਾ) ਨਹੀਂ ਹੈ ॥੨॥੧॥੨॥
In the Saadh Sangat, the Company of the Holy, this has been revealed to Nanak, and now, there is no other for him at all. ||2||1||2||
साधसंगि नानक परगासिओ आन नाही रे बीओ ॥२॥१॥२॥
WWW.GURBANI.WORLD