GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਨਟ ਨਾਰਾਇਨ - ਗੁਰੂ ਅਰਜਨ ਦੇਵ ਜੀ
ਅੰਗ 978
Display Settings
Translations
ਰਾਗੁਨਟਨਾਰਾਇਨਮਹਲਾ
ਰਾਗ ਨਟ-ਨਾਰਾਇਨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
Raag Nat Naaraayan, Fifth Mahalaa:
रागु नट नाराइन महला ५ ॥
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਰਾਮਹਉਕਿਆਜਾਨਾਕਿਆਭਾਵੈ
ਹੇ ਪਰਮਾਤਮਾ! ਮੈਂ ਇਹ ਤਾਂ ਨਹੀਂ ਜਾਣਦਾ ਕਿ ਤੈਨੂੰ ਕੀਹ ਚੰਗਾ ਲੱਗਦਾ ਹੈ,
O Lord, how can I know what pleases You?
राम हउ किआ जाना किआ भावै ॥
ਮਨਿਪਿਆਸਬਹੁਤੁਦਰਸਾਵੈ॥੧॥ਰਹਾਉ
(ਭਾਵ, ਮੇਰੀ ਤਾਂਘ ਪਸੰਦ ਹੈ ਜਾਂ ਨਹੀਂ, ਪਰ) ਮੇਰੇ ਮਨ ਵਿਚ ਤੇਰੇ ਦਰਸ਼ਨ ਦੀ ਤਾਂਘ ਬਹੁਤ ਹੈ ॥੧॥ ਰਹਾਉ ॥
Within my mind is such a great thirst for the Blessed Vision of Your Darshan. ||1||Pause||
मनि पिआस बहुतु दरसावै ॥१॥ रहाउ ॥
ਸੋਈਗਿਆਨੀਸੋਈਜਨੁਤੇਰਾਜਿਸੁਊਪਰਿਰੁਚਆਵੈ
ਹੇ ਸਰਬ-ਵਿਆਪਕ! ਹੇ ਸਿਰਜਣਹਾਰ! ਉਹੀ ਮਨੁੱਖ ਉੱਚੇ ਆਤਮਕ ਜੀਵਨ ਦੀ ਸੂਝ ਵਾਲਾ ਹੈ, ਉਹੀ ਮਨੁੱਖ ਤੇਰਾ ਸੇਵਕ ਹੈ, ਜਿਸ ਉੱਤੇ ਤੇਰੀ ਖ਼ੁਸ਼ੀ ਹੁੰਦੀ ਹੈ।
He alone is a spiritual teacher, and he alone is Your humble servant, to whom You have given Your approval.
सोई गिआनी सोई जनु तेरा जिसु ऊपरि रुच आवै ॥
ਕ੍ਰਿਪਾਕਰਹੁਜਿਸੁਪੁਰਖਬਿਧਾਤੇਸੋਸਦਾਸਦਾਤੁਧੁਧਿਆਵੈ॥੧॥
ਹੇ ਪ੍ਰਭੂ! ਜਿਸ ਉੱਤੇ ਤੂੰ ਮਿਹਰ ਕਰਦਾ ਹੈਂ, ਉਹ ਤੈਨੂੰ ਸਦਾ ਹੀ ਸਿਮਰਦਾ ਰਹਿੰਦਾ ਹੈ ॥੧॥
He alone meditates on You forever and ever, O Primal Lord, O Architect of Destiny, unto whom You grant Your Grace. ||1||
क्रिपा करहु जिसु पुरख बिधाते सो सदा सदा तुधु धिआवै ॥१॥
ਕਵਨਜੋਗਕਵਨਗਿਆਨਧਿਆਨਾਕਵਨਗੁਨੀਰੀਝਾਵੈ
ਉਹ ਕਿਹੜੇ ਜੋਗ-ਸਾਧਨ ਹਨ? ਕਿਹੜੀਆਂ ਗਿਆਨ ਦੀਆਂ ਗੱਲਾਂ ਹਨ? ਕਿਹੜੀਆਂ ਸਮਾਧੀਆਂ ਹਨ? ਕਿਹੜੇ ਗੁਣ ਹਨ ਜਿਨ੍ਹਾਂ ਨਾਲ ਕੋਈ ਮਨੁੱਖ ਪਰਮਾਤਮਾ ਨੂੰ ਪ੍ਰਸੰਨ ਕਰ ਸਕਦਾ ਹੈ? (ਮਨੁੱਖ ਦੇ ਆਪਣੇ ਇਹੋ ਜਿਹੇ ਕੋਈ ਜਤਨ ਕਾਮਯਾਬ ਨਹੀਂ ਹੁੰਦੇ)।
What sort of Yoga, what spiritual wisdom and meditation, and what virtues please You?
कवन जोग कवन गिआन धिआना कवन गुनी रीझावै ॥
ਸੋਈਜਨੁਸੋਈਨਿਜਭਗਤਾਜਿਸੁਊਪਰਿਰੰਗੁਲਾਵੈ॥੨॥
ਉਹੀ ਮਨੁੱਖ ਪ੍ਰਭੂ ਦਾ ਸੇਵਕ ਹੈ, ਉਹੀ ਮਨੁੱਖ ਪ੍ਰਭੂ ਦਾ ਪਿਆਰਾ ਭਗਤ ਹੈ, ਜਿਸ ਉਤੇ ਉਹ ਆਪ ਆਪਣੇ ਪਿਆਰ ਦਾ ਰੰਗ ਚਾੜ੍ਹਦਾ ਹੈ ॥੨॥
He alone is a humble servant, and he alone is God's own devotee, with whom You are in love. ||2||
सोई जनु सोई निज भगता जिसु ऊपरि रंगु लावै ॥२॥
ਸਾਈਮਤਿਸਾਈਬੁਧਿਸਿਆਨਪਜਿਤੁਨਿਮਖਪ੍ਰਭੁਬਿਸਰਾਵੈ
ਉਹੀ ਸਮਝ (ਚੰਗੀ ਹੈ), ਉਹੀ ਬੁੱਧੀ ਤੇ ਸਿਆਣਪ (ਚੰਗੀ ਹੈ), ਜਿਸ ਦੀ ਰਾਹੀਂ ਮਨੁੱਖ ਪਰਮਾਤਮਾ ਨੂੰ ਅੱਖ ਝਮਕਣ ਜਿਤਨੇ ਸਮੇ ਲਈ ਭੀ ਨਹੀਂ ਭੁਲਾਂਦਾ।
That alone is intelligence, that alone is wisdom and cleverness, which inspires one to never forget God, even for an instant.
साई मति साई बुधि सिआनप जितु निमख न प्रभु बिसरावै ॥
ਸੰਤਸੰਗਿਲਗਿਏਹੁਸੁਖੁਪਾਇਓਹਰਿਗੁਨਸਦਹੀਗਾਵੈ॥੩॥
(ਜਿਸ ਮਨੁੱਖ ਨੇ) ਗੁਰੂ ਦੇ ਚਰਨਾਂ ਵਿਚ ਬੈਠ ਕੇ ਇਹ (ਹਰਿ-ਨਾਮ-ਸਿਮਰਨ) ਸੁਖ ਹਾਸਲ ਕਰ ਲਿਆ, ਉਹ ਸਦਾ ਹੀ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੩॥
Joining the Society of the Saints, I have found this peace, singing forever the Glorious Praises of the Lord. ||3||
संतसंगि लगि एहु सुखु पाइओ हरि गुन सद ही गावै ॥३॥
ਦੇਖਿਓਅਚਰਜੁਮਹਾਮੰਗਲਰੂਪਕਿਛੁਆਨਨਹੀਦਿਸਟਾਵੈ
ਜਿਸ ਮਨੁੱਖ ਨੇ ਅਚਰਜ-ਰੂਪ ਮਹਾਂ ਆਨੰਦ-ਰੂਪ ਪਰਮਾਤਮਾ ਦਾ ਦਰਸਨ ਕਰ ਲਿਆ, ਉਸ ਨੂੰ (ਉਸ ਵਰਗੀ) ਕੋਈ ਹੋਰ ਚੀਜ਼ ਨਹੀਂ ਦਿੱਸਦੀ।
I have seen the Wondrous Lord, the embodiment of supreme bliss, and now, I see nothing else at all.
देखिओ अचरजु महा मंगल रूप किछु आन नही दिसटावै ॥
ਕਹੁਨਾਨਕਮੋਰਚਾਗੁਰਿਲਾਹਿਓਤਹਗਰਭਜੋਨਿਕਹਆਵੈ॥੪॥੧॥
ਨਾਨਕ ਆਖਦਾ ਹੈ- ਗੁਰੂ ਨੇ (ਜਿਸ ਮਨੁੱਖ ਦੇ ਮਨ ਤੋਂ ਵਿਕਾਰਾਂ ਦਾ) ਜੰਗਾਲ ਲਾਹ ਦਿੱਤਾ ਉਥੇ ਜਨਮ ਮਰਨ ਦਾ ਗੇੜ ਕਦੇ ਨੇੜੇ ਭੀ ਨਹੀਂ ਢੁਕ ਸਕਦਾ ॥੪॥੧॥
Says Nanak, the Guru has rubbed away the rust; now how could I ever enter the womb of reincarnation again? ||4||1||
कहु नानक मोरचा गुरि लाहिओ तह गरभ जोनि कह आवै ॥४॥१॥
WWW.GURBANI.WORLD
ਪਿਛਲਾ Share ਹੋਮ Save ਅਗਲਾ