GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਗਉੜੀ - ਗੁਰੂ ਅਰਜਨ ਦੇਵ ਜੀ
ਅੰਗ 212
Display Settings
Translations
ਗਉੜੀਮਹਲਾ
Gauree, Fifth Mahalaa:
गउड़ी महला ५ ॥
ਹੈਕੋਈਐਸਾਹਉਮੈਤੋਰੈ
(ਹੇ ਭਾਈ!) ਕਿਤੇ ਕੋਈ ਅਜੇਹਾ ਮਨੁੱਖ ਭੀ ਮਿਲ ਜਾਇਗਾ, ਜੋ ਮੇਰੀ ਹਉਮੈ ਦਾ ਨਾਸ਼ ਕਰ ਦੇਵੇ,
Is there anyone, who can shatter his ego,
है कोई ऐसा हउमै तोरै ॥
ਇਸੁਮੀਠੀਤੇਇਹੁਮਨੁਹੋਰੈ॥੧॥ਰਹਾਉ
ਅਤੇ ਜੋ (ਮੇਰੇ) ਇਸ ਮਨ ਨੂੰ ਇਸ ਮਿੱਠੀ (ਲੱਗਣ ਵਾਲੀ ਮਾਇਆ ਦੇ ਮੋਹ) ਤੋਂ ਰੋਕ ਸਕੇ? ॥੧॥ ਰਹਾਉ ॥
and turn his mind away from this sweet Maya? ||1||Pause||
इसु मीठी ते इहु मनु होरै ॥१॥ रहाउ ॥
ਅਗਿਆਨੀਮਾਨੁਖੁਭਇਆਜੋਨਾਹੀਸੋਲੋਰੈ
(ਹੇ ਭਾਈ! ਇਸ ਮਿੱਠੀ ਦੇ ਅਸਰ ਹੇਠ) ਮਨੁੱਖ ਆਪਣੀ ਅਕਲ ਗਵਾ ਬੈਠਾ ਹੈ (ਕਿਉਂਕਿ) ਜੇਹੜੀ (ਸਦਾ ਨਾਲ ਨਿਭਣ ਵਾਲੀ) ਨਹੀਂ ਹੈ ਉਸੇ ਨੂੰ ਭਾਲਦਾ ਫਿਰਦਾ ਹੈ।
Humanity is in spiritual ignorance; people see things that do not exist.
अगिआनी मानुखु भइआ जो नाही सो लोरै ॥
ਰੈਣਿਅੰਧਾਰੀਕਾਰੀਆਕਵਨਜੁਗਤਿਜਿਤੁਭੋਰੈ॥੧॥
(ਮਨੁੱਖ ਦੇ ਮਨ ਵਿਚ ਮਾਇਆ ਦੇ ਮੋਹ ਦੀ) ਕਾਲੀ ਹਨੇਰੀ ਰਾਤ ਪਈ ਹੋਈ ਹੈ। (ਹੇ ਭਾਈ!) ਉਹ ਕੇਹੜਾ ਤਰੀਕਾ ਹੋ ਸਕਦਾ ਹੈ ਜਿਸ ਨਾਲ (ਇਸ ਦੇ ਅੰਦਰ ਗਿਆਨ ਦਾ) ਦਿਨ ਚੜ੍ਹ ਪਏ? ॥੧॥
The night is dark and gloomy; how will the morning dawn? ||1||
रैणि अंधारी कारीआ कवन जुगति जितु भोरै ॥१॥
ਭ੍ਰਮਤੋਭ੍ਰਮਤੋਹਾਰਿਆਅਨਿਕਬਿਧੀਕਰਿਟੋਰੈ
(ਮਿੱਠੀ ਮਾਇਆ ਦੇ ਮੋਹ ਤੋਂ ਮਨ ਨੂੰ ਰੋਕ ਸਕਣ ਵਾਲੇ ਦੀ) ਅਨੇਕਾਂ ਤਰੀਕਿਆਂ ਨਾਲ ਭਾਲ ਕਰਦਾ ਕਰਦਾ ਤੇ ਭਟਕਦਾ ਭਟਕਦਾ ਮੈਂ ਥੱਕ ਗਿਆ,
Wandering, wandering all around, I have grown weary; trying all sorts of things, I have been searching.
भ्रमतो भ्रमतो हारिआ अनिक बिधी करि टोरै ॥
ਕਹੁਨਾਨਕਕਿਰਪਾਭਈਸਾਧਸੰਗਤਿਨਿਧਿਮੋਰੈ॥੨॥੧੨॥੧੫੦॥
ਨਾਨਕ ਆਖਦਾ ਹੈ- (ਤਦੋਂ ਪ੍ਰਭੂ ਦੀ ਮੇਰੇ ਉਤੇ) ਮਿਹਰ ਹੋਈ (ਹੁਣ) ਸਾਧ ਸੰਗਤਿ ਹੀ ਮੇਰੇ ਵਾਸਤੇ (ਉਹਨਾਂ ਸਾਰੇ ਗੁਣਾਂ ਦਾ) ਖ਼ਜ਼ਾਨਾ ਹੈ (ਜਿਨ੍ਹਾਂ ਦੀ ਬਰਕਤਿ ਨਾਲ ਮਿੱਠੀ ਮਾਇਆ ਦੇ ਮੋਹ ਤੋਂ ਮਨ ਰੁਕ ਸਕਦਾ ਹੈ) ॥੨॥੧੨॥੧੫੦॥
Says Nanak, He has shown mercy to me; I have found the treasure of the Saadh Sangat, the Company of the Holy. ||2||12||150||
कहु नानक किरपा भई साधसंगति निधि मोरै ॥२॥१२॥१५०॥
WWW.GURBANI.WORLD
ਪਿਛਲਾ Share ਹੋਮ Save ਅਗਲਾ