ਗਉੜੀ₃ਮਹਲਾ੫॥
Gauree, Fifth Mahalaa:
गउड़ी₃ महला ५ ॥
ਮੋਹਿਦਾਸਰੋਠਾਕੁਰਕੋ॥
ਪਾਲਣਹਾਰ ਪ੍ਰਭੂ ਦਾ ਮੈਂ ਇਕ ਨਿਮਾਣਾ ਜਿਹਾ ਸੇਵਕ ਹਾਂ,
I am the slave of my Lord and Master.
मोहि दासरो ठाकुर को ॥
ਧਾਨੁਪ੍ਰਭਕਾਖਾਨਾ॥੧॥ਰਹਾਉ॥
ਮੈਂ ਉਸੇ ਪ੍ਰਭੂ ਦਾ ਬਖ਼ਸ਼ਿਆ ਹੋਇਆ ਅੰਨ ਹੀ ਖਾਂਦਾ ਹਾਂ ॥੧॥ ਰਹਾਉ ॥
I eat whatever God gives me. ||1||Pause||
धानु प्रभ का खाना ॥१॥ रहाउ ॥
ਐਸੋਹੈਰੇਖਸਮੁਹਮਾਰਾ॥
ਹੇ ਭਾਈ! ਮੇਰਾ ਖਸਮ-ਪ੍ਰਭੂ ਇਹੋ ਜਿਹਾ ਹੈ,
Such is my Lord and Master.
ऐसो है रे खसमु हमारा ॥
ਖਿਨਮਹਿਸਾਜਿਸਵਾਰਣਹਾਰਾ॥੧॥
ਕਿ ਇਕ ਖਿਨ ਵਿਚ ਰਚਨਾ ਰਚ ਕੇ ਉਸ ਨੂੰ ਸੁੰਦਰ ਬਣਾਨ ਦੀ ਸਮਰੱਥਾ ਰੱਖਦਾ ਹੈ ॥੧॥
In an instant, He creates and embellishes. ||1||
खिन महि साजि सवारणहारा ॥१॥
ਕਾਮੁਕਰੀਜੇਠਾਕੁਰਭਾਵਾ॥
(ਹੇ ਭਾਈ! ਮੈਂ ਠਾਕੁਰ-ਪ੍ਰਭੂ ਦਾ ਦਿੱਤਾ ਹੋਇਆ ਖਾਂਦਾ ਹਾਂ) ਜੇ ਉਸ ਠਾਕੁਰ-ਪ੍ਰਭੂ ਦੀ ਕਿਰਪਾ ਮੇਰੇ ਉਤੇ ਹੋਵੇ, ਤਾਂ ਮੈਂ (ਉਸ ਦਾ ਹੀ) ਕੰਮ ਕਰਾਂ,
I do that work which pleases my Lord and Master.
कामु करी जे ठाकुर भावा ॥
ਗੀਤਚਰਿਤਪ੍ਰਭਕੇਗੁਨਗਾਵਾ॥੨॥
ਉਸ ਦੇ ਗੁਣ ਗਾਂਦਾ ਰਹਾਂ, ਉਸ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਰਹਾਂ ॥੨॥
I sing the songs of God's glory, and His wondrous play. ||2||
गीत चरित प्रभ के गुन गावा ॥२॥
ਸਰਣਿਪਰਿਓਠਾਕੁਰਵਜੀਰਾ॥
(ਹੇ ਭਾਈ!) ਮੈਂ ਉਸ ਠਾਕੁਰ-ਪ੍ਰਭੂ ਦੇ ਵਜ਼ੀਰਾਂ (ਸੰਤ ਜਨਾਂ) ਦੀ ਸਰਨ ਆ ਪਿਆ ਹਾਂ,
I seek the Sanctuary of the Lord's Prime Minister;
सरणि परिओ ठाकुर वजीरा ॥
ਤਿਨਾਦੇਖਿਮੇਰਾਮਨੁਧੀਰਾ॥੩॥
ਉਹਨਾਂ ਦਾ ਦਰਸਨ ਕਰ ਕੇ ਮੇਰੇ ਮਨ ਨੂੰ ਭੀ ਹੌਸਲਾ ਬਣ ਰਿਹਾ ਹੈ (ਕਿ ਮੈਂ ਉਸ ਮਾਲਕ ਦੀ ਸਿਫ਼ਤ-ਸਾਲਾਹ ਕਰ ਸਕਾਂਗਾ) ॥੩॥
beholding Him, my mind is comforted and consoled. ||3||
तिना देखि मेरा मनु धीरा ॥३॥
ਏਕਟੇਕਏਕੋਆਧਾਰਾ॥
(ਠਾਕੁਰ ਦੇ ਵਜ਼ੀਰਾਂ ਦੀ ਸਰਨ ਪੈ ਕੇ) ਮੈਂ ਇਕ ਪਰਮਾਤਮਾ ਨੂੰ ਹੀ (ਆਪਣੇ ਜੀਵਨ ਦੀ) ਓਟ ਤੇ ਆਸਰਾ ਬਣਾਇਆ ਹੈ,
The One Lord is my support, the One is my steady anchor.
एक टेक एको आधारा ॥
ਜਨਨਾਨਕਹਰਿਕੀਲਾਗਾਕਾਰਾ॥੪॥੧੧॥੧੪੯॥
ਤੇ, ਹੇ ਦਾਸ ਨਾਨਕ! (ਆਖ-ਪਰਮਾਤਮਾ (ਦੀ ਸਿਫ਼ਤ-ਸਾਲਾਹ) ਦੀ ਕਾਰ ਵਿਚ ਲੱਗ ਪਿਆ ਹਾਂ ॥੪॥੧੧॥੧੪੯॥
Servant Nanak is engaged in the Lord's work. ||4||11||149||
जन नानक हरि की लागा कारा ॥४॥११॥१४९॥
WWW.GURBANI.WORLD