ਗਉੜੀਮਹਲਾ੫॥
Gauree, Fifth Mahalaa:
गउड़ी महला ५ ॥
ਚਿੰਤਾਮਣਿਕਰੁਣਾਮਏ॥੧॥ਰਹਾਉ॥
ਹੇ ਤਰਸ-ਰੂਪ ਪ੍ਰਭੂ! ਤੂੰ ਹੀ ਐਸਾ ਰਤਨ ਹੈਂ ਜੋ ਸਭ ਜੀਵਾਂ ਦੀਆਂ ਚਿਤਵੀਆਂ ਕਾਮਨਾ ਪੂਰੀਆਂ ਕਰਨ ਵਾਲਾ ਹੈਂ ॥੧॥ ਰਹਾਉ ॥
He is the Wish-fulfilling Jewel, the Embodiment of Mercy. ||1||Pause||
चिंतामणि करुणा मए ॥१॥ रहाउ ॥
ਦੀਨਦਇਆਲਾਪਾਰਬ੍ਰਹਮ॥ਜਾਕੈਸਿਮਰਣਿਸੁਖਭਏ॥੧॥
ਹੇ ਪਾਰਬ੍ਰਹਮ ਪ੍ਰਭੂ! ਤੂੰ ਗਰੀਬਾਂ ਉਤੇ ਦਇਆ ਕਰਨ ਵਾਲਾ ਹੈਂ (ਤੂੰ ਐਸਾ ਹੈਂ) ਜਿਸ ਦੇ ਸਿਮਰਨ ਦੀ ਬਰਕਤਿ ਨਾਲ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ ॥੧॥
The Supreme Lord God is Merciful to the meek; meditating in remembrance on Him, peace is obtained. ||1||
दीन दइआला पारब्रहम ॥ जा कै सिमरणि सुख भए ॥१॥
ਅਕਾਲਪੁਰਖਅਗਾਧਿਬੋਧ॥ਸੁਨਤਜਸੋਕੋਟਿਅਘਖਏ॥੨॥
ਹੇ ਅਕਾਲ ਪੁਰਖ! ਤੇਰੇ ਸਰੂਪ ਦੀ ਸਮਝ ਜੀਵਾਂ ਦੀ ਅਕਲ ਤੋਂ ਪਰੇ ਹੈ, ਤੇਰੀ ਸਿਫ਼ਤ-ਸਾਲਾਹ ਸੁਣਦਿਆਂ ਕ੍ਰੋੜਾਂ ਪਾਪ ਨਾਸ ਹੋ ਜਾਂਦੇ ਹਨ ॥੨॥
The Wisdom of the Undying Primal Being is beyond comprehension. Hearing His Praises, millions of sins are erased. ||2||
अकाल पुरख अगाधि बोध ॥ सुनत जसो कोटि अघ खए ॥२॥
ਕਿਰਪਾਨਿਧਿਪ੍ਰਭਮਇਆਧਾਰਿ॥ਨਾਨਕਹਰਿਹਰਿਨਾਮਲਏ॥੩॥੧੩॥੧੫੧॥
ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਜਿਸ ਜਿਸ ਮਨੁੱਖ ਉਤੇ ਤੂੰ ਤਰਸ ਕਰਦਾ ਹੈਂ, ਹੇ ਨਾਨਕ! (ਆਖ-) ਉਹ ਤੇਰਾ ਹਰਿ-ਨਾਮ ਸਿਮਰਦਾ ਹੈ ॥੩॥੧੩॥੧੫੧॥
O God, Treasure of Mercy, please bless Nanak with Your kindness, that he may repeat the Name of the Lord, Har, Har. ||3||13||151||
किरपा निधि प्रभ मइआ धारि ॥ नानक हरि हरि नाम लए ॥३॥१३॥१५१॥
WWW.GURBANI.WORLD