ਗਉੜੀਗੁਆਰੇਰੀਮਹਲਾ੩॥
Gauree Gwaarayree, Third Mahalaa:
गउड़ी गुआरेरी महला ३ ॥
ਮਨਮੁਖਿਸੂਤਾਮਾਇਆਮੋਹਿਪਿਆਰਿ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਮੋਹ ਵਿਚ ਮਾਇਆ ਦੇ ਪਿਆਰ ਵਿਚ (ਆਤਮਕ ਜੀਵਨ ਵਲੋਂ) ਗ਼ਾਫ਼ਿਲ ਹੋਇਆ ਰਹਿੰਦਾ ਹੈ।
The self-willed manmukhs are asleep, in love and attachment to Maya.
मनमुखि सूता माइआ मोहि पिआरि ॥
ਗੁਰਮੁਖਿਜਾਗੇਗੁਣਗਿਆਨਬੀਚਾਰਿ॥
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦੇ ਗੁਣਾਂ ਨਾਲ ਜਾਣ-ਪਛਾਣ ਦੀ ਵਿਚਾਰ ਵਿਚ (ਟਿਕ ਕੇ ਮਾਇਆ ਵਲੋਂ) ਸੁਚੇਤ ਰਹਿੰਦਾ ਹੈ।
The Gurmukhs are awake, contemplating spiritual wisdom and the Glory of God.
गुरमुखि जागे गुण गिआन बीचारि ॥
ਸੇਜਨਜਾਗੇਜਿਨਨਾਮਪਿਆਰਿ॥੧॥
ਜੇਹੜੇ ਮਨੁੱਖਾਂ ਦਾ ਪਰਮਾਤਮਾ ਦੇ ਨਾਮ ਵਿਚ ਪਿਆਰ ਪੈ ਜਾਂਦਾ ਹੈ, ਉਹ ਮਨੁੱਖ (ਮਾਇਆ ਦੇ ਮੋਹ ਵਲੋਂ) ਸੁਚੇਤ ਰਹਿੰਦੇ ਹਨ ॥੧॥
Those humble beings who love the Naam, are awake and aware. ||1||
से जन जागे जिन नाम पिआरि ॥१॥
ਸਹਜੇਜਾਗੈਸਵੈਨਕੋਇ॥
ਉਹ (ਵਡਭਾਗੀ ਮਨੁੱਖ) ਆਤਮਕ ਅਡੋਲਤਾ ਵਿਚ ਟਿਕ ਕੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ, ਉਹ ਮਾਇਆ ਦੇ ਮੋਹ ਦੀ ਨੀਂਦ ਵਿਚ ਨਹੀਂ ਫਸਦਾ,
One who is awake to this intuitive wisdom does not fall asleep.
सहजे जागै सवै न कोइ ॥
ਪੂਰੇਗੁਰਤੇਬੂਝੈਜਨੁਕੋਇ॥੧॥ਰਹਾਉ॥
ਜੇਹੜਾ ਕੋਈ ਪੂਰੇ ਗੁਰੂ ਪਾਸੋਂ ਆਤਮਕ ਜੀਵਨ ਦੀ ਸੂਝ ਪ੍ਰਾਪਤ ਕਰਦਾ ਹੈ ॥੧॥ ਰਹਾਉ ॥
How rare are those humble beings who understand this through the Perfect Guru. ||1||Pause||
पूरे गुर ते बूझै जनु कोइ ॥१॥ रहाउ ॥
ਅਸੰਤੁਅਨਾੜੀਕਦੇਨਬੂਝੈ॥
ਵਿਕਾਰੀ ਮਨੁੱਖ, ਵਿਕਾਰਾਂ ਵਾਲੇ ਪਾਸੇ ਅੜੀ ਕਰਨ ਵਾਲਾ ਮਨੁੱਖ ਕਦੇ ਭੀ ਆਤਮਕ ਜੀਵਨ ਦੀ ਸਮਝ ਪ੍ਰਾਪਤ ਨਹੀਂ ਕਰ ਸਕਦਾ।
The unsaintly blockhead shall never understand.
असंतु अनाड़ी कदे न बूझै ॥
ਕਥਨੀਕਰੇਤੈਮਾਇਆਨਾਲਿਲੂਝੈ॥
ਉਹ ਗਿਆਨ ਦੀਆਂ ਗੱਲਾਂ (ਭੀ) ਕਰਦਾ ਰਹਿੰਦਾ ਹੈ, ਤੇ, ਮਾਇਆ ਵਿਚ ਭੀ ਖਚਿਤ ਹੁੰਦਾ ਰਹਿੰਦਾ ਹੈ।
He babbles on and on, but he is infatuated with Maya.
कथनी करे तै माइआ नालि लूझै ॥
ਅੰਧੁਅਗਿਆਨੀਕਦੇਨਸੀਝੈ॥੨॥
(ਇਹੋ ਜਿਹਾ ਮਾਇਆ ਦੇ ਮੋਹ ਵਿਚ) ਅੰਨ੍ਹਾ ਤੇ ਗਿਆਨ-ਹੀਨ ਮਨੁੱਖ (ਜ਼ਿੰਦਗੀ ਦੀ ਬਾਜ਼ੀ ਵਿਚ) ਕਦੇ ਕਾਮਯਾਬ ਨਹੀਂ ਹੁੰਦਾ ॥੨॥
Blind and ignorant, he shall never be reformed. ||2||
अंधु अगिआनी कदे न सीझै ॥२॥
ਇਸੁਜੁਗਮਹਿਰਾਮਨਾਮਿਨਿਸਤਾਰਾ॥
ਇਸ ਮਨੁੱਖਾ ਜਨਮ ਵਿਚ ਆ ਕੇ ਪਰਮਾਤਮਾ ਦੇ ਨਾਮ ਦੀ ਰਾਹੀਂ ਹੀ (ਸੰਸਾਰ-ਸਮੁੰਦਰ ਤੋਂ) ਪਾਰ ਉਤਾਰਾ ਹੋ ਸਕਦਾ ਹੈ।
In this age, salvation comes only from the Lord's Name.
इसु जुग महि राम नामि निसतारा ॥
ਵਿਰਲਾਕੋਪਾਏਗੁਰਸਬਦਿਵੀਚਾਰਾ॥
ਕੋਈ ਵਿਰਲਾ ਮਨੁੱਖ ਹੀ ਗੁਰੂ ਦੇ ਸ਼ਬਦ ਵਿਚ ਜੁੜ ਕੇ ਇਹ ਵਿਚਾਰਦਾ ਹੈ।
How rare are those who contemplate the Word of the Guru's Shabad.
विरला को पाए गुर सबदि वीचारा ॥
ਆਪਿਤਰੈਸਗਲੇਕੁਲਉਧਾਰਾ॥੩॥
ਅਜੇਹਾ ਮਨੁੱਖ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ, ਆਪਣੇ ਸਾਰੇ ਕੁਲਾਂ ਨੂੰ ਭੀ ਪਾਰ ਲੰਘਾ ਲੈਂਦਾ ਹੈ ॥੩॥
They save themselves, and save all their family and ancestors as well. ||3||
आपि तरै सगले कुल उधारा ॥३॥
ਇਸੁਕਲਿਜੁਗਮਹਿਕਰਮਧਰਮੁਨਕੋਈ॥
ਇਸ ਕਲਿਜੁਗ (ਭਾਵ, ਕੁਕਰਮ-ਦਸ਼ਾ ਵਿੱਚ) ਕੋਈ ਕਰਮ-ਧਰਮ ਛੁਡਾ ਨਹੀਂ ਸਕਦਾ।
In this Dark Age of Kali Yuga, no one is interested in good karma, or Dharmic faith.
इसु कलिजुग महि करम धरमु न कोई ॥
ਕਲੀਕਾਜਨਮੁਚੰਡਾਲਕੈਘਰਿਹੋਈ॥
ਕੁਕਰਮੀ ਮਨੁੱਖ ਦੇ ਹਿਰਦੇ ਵਿਚ (ਮਾਨੋ) ਕਲਿਜੁਗ ਆ ਜਾਂਦਾ ਹੈ।
This Dark Age was born in the house of evil.
कली का जनमु चंडाल कै घरि होई ॥
ਨਾਨਕਨਾਮਬਿਨਾਕੋਮੁਕਤਿਨਹੋਈ॥੪॥੧੦॥੩੦॥
ਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਮਨੁੱਖ (ਕਲਿਜੁਗ ਤੋਂ) ਖ਼ਲਾਸੀ ਨਹੀਂ ਪਾ ਸਕਦਾ ॥੪॥੧੦॥੩੦॥
O Nanak, without the Naam, the Name of the Lord, no one is liberated. ||4||10||30||
नानक नाम बिना को मुकति न होई ॥४॥१०॥३०॥
WWW.GURBANI.WORLD