ਮਲਾਰਮਹਲਾ੫॥
Malaar, Fifth Mahalaa:
मलार महला ५ ॥
ਖੀਰਅਧਾਰਿਬਾਰਿਕੁਜਬਹੋਤਾਬਿਨੁਖੀਰੈਰਹਨੁਨਜਾਈ॥
ਜਦੋਂ (ਕੋਈ) ਬੱਚਾ ਦੁੱਧ ਦੇ ਆਸਰੇ ਹੀ ਹੁੰਦਾ ਹੈ (ਤਦੋਂ ਉਹ) ਦੁੱਧ ਤੋਂ ਬਿਨਾ ਨਹੀਂ ਰਹਿ ਸਕਦਾ।
When the baby's only food is milk, it cannot survive without its milk.
खीर अधारि बारिकु जब होता बिनु खीरै रहनु न जाई ॥
ਸਾਰਿਸਮੑਾਲਿਮਾਤਾਮੁਖਿਨੀਰੈਤਬਓਹੁਤ੍ਰਿਪਤਿਅਘਾਈ॥੧॥
(ਜਦੋਂ ਉਸ ਦੀ) ਮਾਂ (ਉਸ ਦੀ) ਸਾਰ ਲੈ ਕੇ (ਉਸ ਦੀ) ਸੰਭਾਲ ਕਰ ਕੇ (ਉਸ ਦੇ) ਮੂੰਹ ਵਿਚ ਆਪਣਾ ਥਣ ਪਾਂਦੀ ਹੈ, ਤਦੋਂ ਉਹ (ਦੁੱਧ ਨਾਲ) ਚੰਗੀ ਤਰ੍ਹਾਂ ਰੱਜ ਜਾਂਦਾ ਹੈ ॥੧॥
The mother takes care of it, and pours milk into its mouth; then, it is satisfied and fulfilled. ||1||
सारि समालि माता मुखि नीरै तब ओहु त्रिपति अघाई ॥१॥
ਹਮਬਾਰਿਕਪਿਤਾਪ੍ਰਭੁਦਾਤਾ॥
ਦਾਤਾਰ ਪ੍ਰਭੂ (ਸਾਡਾ) ਪਿਤਾ ਹੈ, ਅਸੀਂ (ਜੀਵ ਉਸ ਦੇ) ਬੱਚੇ ਹਾਂ।
I am just a baby; God, the Great Giver, is my Father.
हम बारिक पिता प्रभु दाता ॥
ਭੂਲਹਿਬਾਰਿਕਅਨਿਕਲਖਬਰੀਆਅਨਠਉਰਨਾਹੀਜਹਜਾਤਾ॥੧॥ਰਹਾਉ॥
ਬੱਚੇ ਅਨੇਕਾਂ ਵਾਰੀ ਲੱਖਾਂ ਵਾਰੀ ਭੁੱਲਾਂ ਕਰਦੇ ਹਨ (ਪਿਤਾ-ਪ੍ਰਭੂ ਤੋਂ ਬਿਨਾ ਉਹਨਾਂ ਦਾ ਕੋਈ) ਹੋਰ ਥਾਂ ਨਹੀਂ, ਜਿਥੇ ਉਹ ਜਾ ਸਕਣ ॥੧॥ ਰਹਾਉ ॥
The child is so foolish; it makes so many mistakes. But it has nowhere else to go. ||1||Pause||
भूलहि बारिक अनिक लख बरीआ अन ठउर नाही जह जाता ॥१॥ रहाउ ॥
ਚੰਚਲਮਤਿਬਾਰਿਕਬਪੁਰੇਕੀਸਰਪਅਗਨਿਕਰਮੇਲੈ॥
ਵਿਚਾਰੇ ਬੱਚੇ ਦੀ ਅਕਲ ਹੋਛੀ ਹੁੰਦੀ ਹੈ, ਉਹ (ਜਦੋਂ ਮਾਂ ਪਿਉ ਤੋਂ ਪਰੇ ਹੁੰਦਾ ਹੈ ਤਦੋਂ) ਸੱਪ ਨੂੰ ਹੱਥ ਪਾਂਦਾ ਹੈ, ਅੱਗ ਨੂੰ ਹੱਥ ਪਾਂਦਾ ਹੈ (ਤੇ, ਦੁਖੀ ਹੁੰਦਾ ਹੈ)।
The mind of the poor child is fickle; he touches even snakes and fire.
चंचल मति बारिक बपुरे की सरप अगनि कर मेलै ॥
ਮਾਤਾਪਿਤਾਕੰਠਿਲਾਇਰਾਖੈਅਨਦਸਹਜਿਤਬਖੇਲੈ॥੨॥
(ਪਰ ਜਦੋਂ ਉਸ ਨੂੰ) ਮਾਂ ਗਲ ਨਾਲ ਲਾ ਕੇ ਰੱਖਦੀ ਹੈ ਪਿਉ ਗਲ ਨਾਲ ਲਾ ਕੇ ਰੱਖਦਾ ਹੈ (ਭਾਵ, ਜਦੋਂ ਉਸ ਦੇ ਮਾਪੇ ਉਸ ਦਾ ਧਿਆਨ ਰੱਖਦੇ ਹਨ) ਤਦੋਂ ਉਹ ਅਨੰਦ ਨਾਲ ਬੇ-ਫ਼ਿਕਰੀ ਨਾਲ ਖੇਡਦਾ ਹੈ ॥੨॥
His mother and father hug him close in their embrace, and so he plays in joy and bliss. ||2||
माता पिता कंठि लाइ राखै अनद सहजि तब खेलै ॥२॥
ਜਿਸਕਾਪਿਤਾਤੂਹੈਮੇਰੇਸੁਆਮੀਤਿਸੁਬਾਰਿਕਭੂਖਕੈਸੀ॥
ਹੇ ਮੇਰੇ ਮਾਲਕ-ਪ੍ਰਭੂ! ਜਿਸ (ਬੱਚੇ) ਦਾ ਤੂੰ ਪਿਤਾ (ਵਾਂਗ ਰਾਖਾ) ਹੈਂ, ਉਸ ਬੱਚੇ ਨੂੰ ਕੋਈ (ਮਾਇਕ) ਭੁੱਖ ਨਹੀਂ ਰਹਿ ਜਾਂਦੀ।
What hunger can the child ever have, O my Lord and Master, when You are his Father?
जिस का पिता तू है मेरे सुआमी तिसु बारिक भूख कैसी ॥
ਨਵਨਿਧਿਨਾਮੁਨਿਧਾਨੁਗ੍ਰਿਹਿਤੇਰੈਮਨਿਬਾਂਛੈਸੋਲੈਸੀ॥੩॥
ਤੇਰੇ ਘਰ ਵਿਚ ਤੇਰਾ ਨਾਮ-ਖ਼ਜ਼ਾਨਾ ਹੈ (ਇਹੀ ਹੈ) ਨੌ ਖ਼ਜ਼ਾਨੇ। ਉਹ ਜੋ ਕੁਝ ਆਪਣੇ ਮਨ ਵਿਚ (ਤੈਥੋਂ) ਮੰਗਦਾ ਹੈ, ਉਹ ਕੁਝ ਹਾਸਲ ਕਰ ਲੈਂਦਾ ਹੈ ॥੩॥
The treasure of the Naam and the nine treasures are in Your celestial household. You fulfill the desires of the mind. ||3||
नव निधि नामु निधानु ग्रिहि तेरै मनि बांछै सो लैसी ॥३॥
ਪਿਤਾਕ੍ਰਿਪਾਲਿਆਗਿਆਇਹਦੀਨੀਬਾਰਿਕੁਮੁਖਿਮਾਂਗੈਸੋਦੇਨਾ॥
ਕਿਰਪਾਲ ਪਿਤਾ-ਪ੍ਰਭੂ ਨੇ ਇਹ ਹੁਕਮ ਦੇ ਰੱਖਿਆ ਹੈ, ਕਿ ਬਾਲਕ ਜੋ ਕੁਝ ਮੰਗਦਾ ਹੈ ਉਹ ਉਸ ਨੂੰ ਦੇ ਦੇਣਾ ਹੈ।
My Merciful Father has issued this Command: whatever the child asks for, is put into his mouth.
पिता क्रिपालि आगिआ इह दीनी बारिकु मुखि मांगै सो देना ॥
ਨਾਨਕਬਾਰਿਕੁਦਰਸੁਪ੍ਰਭਚਾਹੈਮੋਹਿਹ੍ਰਿਦੈਬਸਹਿਨਿਤਚਰਨਾ॥੪॥੨॥
ਹੇ ਪ੍ਰਭੂ! ਤੇਰਾ ਬੱਚਾ ਨਾਨਕ ਤੇਰਾ ਦਰਸਨ ਚਾਹੁੰਦਾ ਹੈ (ਤੇ, ਆਖਦਾ ਹੈ ਕਿ ਹੇ ਪ੍ਰਭੂ!) ਤੇਰੇ ਚਰਨ ਮੇਰੇ ਹਿਰਦੇ ਵਿਚ ਵੱਸਦੇ ਰਹਿਣ ॥੪॥੨॥
Nanak, the child, longs for the Blessed Vision of God's Darshan. May His Feet always dwell within my heart. ||4||2||
नानक बारिकु दरसु प्रभ चाहै मोहि ह्रिदै बसहि नित चरना ॥४॥२॥
WWW.GURBANI.WORLD