ਪ੍ਰਭਾਤੀਮਹਲਾ੩॥
Prabhaatee, Third Mahalaa:
प्रभाती महला ३ ॥
ਗੁਰਮੁਖਿਹਰਿਸਾਲਾਹਿਆਜਿੰਨਾਤਿਨਸਲਾਹਿਹਰਿਜਾਤਾ॥
ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ, ਉਹਨਾਂ ਨੇ ਹੀ ਸਿਫ਼ਤ-ਸਾਲਾਹ ਕਰਨੀ ਸਿੱਖੀ।
The Gurmukhs praise the Lord; praising the Lord, they know Him.
गुरमुखि हरि सालाहिआ जिंना तिन सलाहि हरि जाता ॥
ਵਿਚਹੁਭਰਮੁਗਇਆਹੈਦੂਜਾਗੁਰਕੈਸਬਦਿਪਛਾਤਾ॥੧॥
ਉਹਨਾਂ ਦੇ ਅੰਦਰੋਂ ਮਾਇਆ ਵਾਲੀ ਭਟਕਣਾ ਦੂਰ ਹੋ ਜਾਂਦੀ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਹ ਪਰਮਾਤਮਾ ਨਾਲ ਸਾਂਝ ਪਾ ਲੈਂਦੇ ਹਨ ॥੧॥
Doubt and duality are gone from within; they realize the Word of the Guru's Shabad. ||1||
विचहु भरमु गइआ है दूजा गुर कै सबदि पछाता ॥१॥
ਹਰਿਜੀਉਤੂਮੇਰਾਇਕੁਸੋਈ॥
ਹੇ ਪ੍ਰਭੂ ਜੀ! ਮੇਰੀ ਸਾਰ ਲੈਣ ਵਾਲਾ ਸਿਰਫ਼ ਇਕ ਤੂੰ ਹੀ ਹੈਂ।
O Dear Lord, You are my One and Only.
हरि जीउ तू मेरा इकु सोई ॥
ਤੁਧੁਜਪੀਤੁਧੈਸਾਲਾਹੀਗਤਿਮਤਿਤੁਝਤੇਹੋਈ॥੧॥ਰਹਾਉ॥
ਮੈਂ (ਸਦਾ) ਤੈਨੂੰ (ਹੀ) ਜਪਦਾ ਹਾਂ, ਮੈਂ (ਸਦਾ) ਤੈਨੂੰ ਹੀ ਸਲਾਹੁੰਦਾ ਹਾਂ। ਉੱਚੀ ਆਤਮਕ ਅਵਸਥਾ ਤੇ ਉੱਚੀ ਅਕਲ ਤੈਥੋਂ ਹੀ ਮਿਲਦੀ ਹੈ ॥੧॥ ਰਹਾਉ ॥
I meditate on You and praise You; salvation and wisdom come from You. ||1||Pause||
तुधु जपी तुधै सालाही गति मति तुझ ते होई ॥१॥ रहाउ ॥
ਗੁਰਮੁਖਿਸਾਲਾਹਨਿਸੇਸਾਦੁਪਾਇਨਿਮੀਠਾਅੰਮ੍ਰਿਤੁਸਾਰੁ॥
ਜਿਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਹਨ, ਉਹ (ਉਸ ਦਾ) ਆਨੰਦ ਮਾਣਦੇ ਹਨ। ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਉਹਨਾਂ ਨੂੰ ਮਿੱਠਾ ਲੱਗਦਾ ਹੈ (ਹੋਰ ਸਭ ਪਦਾਰਥਾਂ ਨਾਲੋਂ) ਸ੍ਰੇਸ਼ਟ ਲੱਗਦਾ ਹੈ।
The Gurmukhs praise You; they receive the most excellent and sweet Ambrosial Nectar.
गुरमुखि सालाहनि से सादु पाइनि मीठा अंम्रितु सारु ॥
ਸਦਾਮੀਠਾਕਦੇਨਫੀਕਾਗੁਰਸਬਦੀਵੀਚਾਰੁ॥੨॥
(ਉਹ ਮਨੁੱਖ) ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਦੇ ਨਾਮ ਦਾ) ਵਿਚਾਰ (ਕਰਦੇ ਹਨ, ਉਸ ਦਾ ਸੁਆਦ ਉਹਨਾਂ ਨੂੰ) ਸਦਾ ਮਿੱਠਾ ਲੱਗਦਾ ਹੈ, ਕਦੇ ਬੇ-ਸੁਆਦਾ ਨਹੀਂ ਜਾਪਦਾ ॥੨॥
This Nectar is forever sweet; it never loses its taste. Contemplate the Word of the Guru's Shabad. ||2||
सदा मीठा कदे न फीका गुर सबदी वीचारु ॥२॥
ਜਿਨਿਮੀਠਾਲਾਇਆਸੋਈਜਾਣੈਤਿਸੁਵਿਟਹੁਬਲਿਜਾਈ॥
ਪਰ, ਜਿਸ (ਪਰਮਾਤਮਾ) ਨੇ (ਆਪਣਾ ਨਾਮ) ਮਿੱਠਾ ਮਹਿਸੂਸ ਕਰਾਇਆ ਹੈ, ਉਹ ਆਪ ਹੀ (ਇਸ ਭੇਤ ਨੂੰ) ਜਾਣਦਾ ਹੈ। ਮੈਂ ਉਸ ਤੋਂ ਸਦਾ ਸਦਕੇ ਜਾਂਦਾ ਹਾਂ।
He makes it seem so sweet to me; I am a sacrifice to Him.
जिनि मीठा लाइआ सोई जाणै तिसु विटहु बलि जाई ॥
ਸਬਦਿਸਲਾਹੀਸਦਾਸੁਖਦਾਤਾਵਿਚਹੁਆਪੁਗਵਾਈ॥੩॥
ਮੈਂ (ਗੁਰੂ ਦੇ) ਸ਼ਬਦ ਦੀ ਰਾਹੀਂ (ਆਪਣੇ) ਅੰਦਰੋਂ ਆਪਾ-ਭਾਵ ਦੂਰ ਕਰ ਕੇ ਉਸ ਸੁਖ-ਦਾਤੇ ਪਰਮਾਤਮਾ ਦੀ ਸਦਾ ਸਿਫ਼ਤ-ਸਾਲਾਹ ਕਰਦਾ ਹਾਂ ॥੩॥
Through the Shabad, I praise the Giver of peace forever. I have eradicated self-conceit from within. ||3||
सबदि सलाही सदा सुखदाता विचहु आपु गवाई ॥३॥
ਸਤਿਗੁਰੁਮੇਰਾਸਦਾਹੈਦਾਤਾਜੋਇਛੈਸੋਫਲੁਪਾਏ॥
ਪਿਆਰਾ ਗੁਰੂ ਸਦਾ (ਹਰੇਕ) ਦਾਤ ਦੇਣ ਵਾਲਾ ਹੈ ਜਿਹੜਾ ਮਨੁੱਖ (ਗੁਰੂ ਪਾਸੋਂ) ਮੰਗਦਾ ਹੈ, ਉਹ ਫਲ ਹਾਸਲ ਕਰ ਲੈਂਦਾ ਹੈ।
My True Guru is forever the Giver. I receive whatever fruits and rewards I desire.
सतिगुरु मेरा सदा है दाता जो इछै सो फलु पाए ॥
ਨਾਨਕਨਾਮੁਮਿਲੈਵਡਿਆਈਗੁਰਸਬਦੀਸਚੁਪਾਏ॥੪॥੩॥
ਹੇ ਨਾਨਕ! (ਗੁਰੂ ਪਾਸੋਂ ਪਰਮਾਤਮਾ ਦਾ) ਨਾਮ ਮਿਲਦਾ ਹੈ (ਇਹੀ ਹੈ ਅਸਲ) ਇੱਜ਼ਤ। ਗੁਰੂ ਦੇ ਸ਼ਬਦ ਦੀ ਰਾਹੀਂ (ਮਨੁੱਖ) ਸਦਾ-ਥਿਰ ਪ੍ਰਭੂ ਨੂੰ ਮਿਲ ਪੈਂਦਾ ਹੈ ॥੪॥੩॥
O Nanak, through the Naam, glorious greatness is obtained; through the Word of the Guru's Shabad, the True One is found. ||4||3||
नानक नामु मिलै वडिआई गुर सबदी सचु पाए ॥४॥३॥
WWW.GURBANI.WORLD