ਮਾਰੂਮਹਲਾ੫॥
Maaroo, Fifth Mahalaa:
मारू महला ५ ॥
ਮੋਹਨੀਮੋਹਿਲੀਏਤ੍ਰੈਗੁਨੀਆ॥
(ਉਸ ਪਰਮਾਤਮਾ ਦੀ ਪੈਦਾ ਕੀਤੀ ਹੋਈ) ਮੋਹਨੀ ਮਾਇਆ ਦੇ ਸਾਰੇ ਤ੍ਰਿ-ਗੁਣੀ ਜੀਵਾਂ ਨੂੰ ਆਪਣੇ ਵੱਸ ਵਿਚ ਕੀਤਾ ਹੋਇਆ ਹੈ,
Maya, the enticer, has enticed the world of the three gunas, the three qualities.
मोहनी मोहि लीए त्रै गुनीआ ॥
ਲੋਭਿਵਿਆਪੀਝੂਠੀਦੁਨੀਆ॥
ਸਾਰੀ ਲੁਕਾਈ ਨਾਸਵੰਤ ਦੁਨੀਆ ਦੇ ਲੋਭ ਵਿਚ ਫਸੀ ਹੋਈ ਹੈ।
The false world is engrossed in greed.
लोभि विआपी झूठी दुनीआ ॥
ਮੇਰੀਮੇਰੀਕਰਿਕੈਸੰਚੀਅੰਤਕੀਬਾਰਸਗਲਲੇਛਲੀਆ॥੧॥
ਸਾਰੇ ਜੀਵ (ਇਸ ਮਾਇਆ ਦੀ) ਮਮਤਾ ਵਿਚ ਫਸ ਕੇ (ਇਸ ਨੂੰ) ਇਕੱਠੀ ਕਰਦੇ ਹਨ, ਪਰ ਅਖ਼ੀਰਲੇ ਵੇਲੇ ਇਹ ਸਭ ਨੂੰ ਧੋਖਾ ਦੇ ਜਾਂਦੀ ਹੈ ॥੧॥
Crying out, "Mine, mine!" they collect possessions, but in the end, they are all deceived. ||1||
मेरी मेरी करि कै संची अंत की बार सगल ले छलीआ ॥१॥
ਨਿਰਭਉਨਿਰੰਕਾਰੁਦਇਅਲੀਆ॥
ਜਿਹੜਾ ਪਰਮਾਤਮਾ ਡਰ-ਰਹਿਤ ਹੈ, ਜਿਸ ਦਾ ਕੋਈ ਖ਼ਾਸ ਸਰੂਪ ਦੱਸਿਆ ਨਹੀਂ ਜਾ ਸਕਦਾ, ਜੋ ਦਇਆ ਦਾ ਘਰ ਹੈ,
The Lord is fearless, formless and merciful.
निरभउ निरंकारु दइअलीआ ॥
ਜੀਅਜੰਤਸਗਲੇਪ੍ਰਤਿਪਲੀਆ॥੧॥ਰਹਾਉ॥
ਉਹ ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ ॥੧॥ ਰਹਾਉ ॥
He is the Cherisher of all beings and creatures. ||1||Pause||
जीअ जंत सगले प्रतिपलीआ ॥१॥ रहाउ ॥
ਏਕੈਸ੍ਰਮੁਕਰਿਗਾਡੀਗਡਹੈ॥
ਕੋਈ ਤਾਂ ਐਸਾ ਹੈ ਜੋ ਬੜੀ ਮਿਹਨਤ ਨਾਲ ਕਮਾ ਕੇ ਧਰਤੀ ਵਿਚ ਦੱਬ ਰੱਖਦਾ ਹੈ;
Some collect wealth, and bury it in the ground.
एकै स्रमु करि गाडी गडहै ॥
ਏਕਹਿਸੁਪਨੈਦਾਮੁਨਛਡਹੈ॥
ਕੋਈ ਐਸਾ ਹੈ ਜੋ ਸੁਪਨੇ ਵਿਚ (ਭੀ, ਭਾਵ, ਕਦੇ ਭੀ ਇਸ ਨੂੰ) ਹੱਥੋਂ ਨਹੀਂ ਛੱਡਦਾ।
Some cannot abandon wealth, even in their dreams.
एकहि सुपनै दामु न छडहै ॥
ਰਾਜੁਕਮਾਇਕਰੀਜਿਨਿਥੈਲੀਤਾਕੈਸੰਗਿਨਚੰਚਲਿਚਲੀਆ॥੨॥
ਜਿਸ ਮਨੁੱਖ ਨੇ ਹਕੂਮਤ ਕਰ ਕੇ ਖ਼ਜ਼ਾਨਾ ਜੋੜ ਲਿਆ; ਇਹ ਕਦੇ ਇੱਕ ਥਾਂ ਨਾਹ ਟਿਕਣ ਵਾਲੀ ਮਾਇਆ ਉਸ ਦੇ ਨਾਲ ਭੀ ਨਹੀਂ ਜਾਂਦੀ ॥੨॥
The king exercises his power, and fills his money-bags, but this fickle companion will not go along with him. ||2||
राजु कमाइ करी जिनि थैली ता कै संगि न चंचलि चलीआ ॥२॥
ਏਕਹਿਪ੍ਰਾਣਪਿੰਡਤੇਪਿਆਰੀ॥
ਕੋਈ ਅਜਿਹਾ ਮਨੁੱਖ ਹੈ ਜਿਸ ਨੂੰ ਇਹ ਮਾਇਆ ਜਿੰਦ ਨਾਲੋਂ ਸਰੀਰ ਨਾਲੋਂ ਭੀ ਵਧੀਕ ਪਿਆਰੀ ਲੱਗਦੀ ਹੈ।
Some love this wealth even more than their body and breath of life.
एकहि प्राण पिंड ते पिआरी ॥
ਏਕਸੰਚੀਤਜਿਬਾਪਮਹਤਾਰੀ॥
ਕੋਈ ਐਸਾ ਹੈ ਜੋ ਮਾਪਿਆਂ ਦਾ ਸਾਥ ਛੱਡ ਕੇ ਇਕੱਠੀ ਕਰਦਾ ਹੈ;
Some collect it, forsaking their fathers and mothers.
एक संची तजि बाप महतारी ॥
ਸੁਤਮੀਤਭ੍ਰਾਤਤੇਗੁਹਜੀਤਾਕੈਨਿਕਟਿਨਹੋਈਖਲੀਆ॥੩॥
ਪੁੱਤਰਾਂ ਮਿੱਤਰਾਂ ਭਰਾਵਾਂ ਤੋਂ ਲੁਕਾ ਕੇ ਰੱਖਦਾ ਹੈ, ਪਰ ਇਹ ਉਸ ਦੇ ਕੋਲ ਭੀ ਨਹੀਂ ਖਲੋਂਦੀ ॥੩॥
Some hide it from their children, friends and siblings, but it will not remain with them. ||3||
सुत मीत भ्रात ते गुहजी ता कै निकटि न होई खलीआ ॥३॥
ਹੋਇਅਉਧੂਤਬੈਠੇਲਾਇਤਾਰੀ॥
ਕਈ ਐਸੇ ਹਨ ਜੋ ਤਿਆਗੀ ਬਣ ਕੇ ਸਮਾਧੀ ਲਾ ਕੇ ਬੈਠਦੇ ਹਨ;
Some become hermits, and sit in meditative trances.
होइ अउधूत बैठे लाइ तारी ॥
ਜੋਗੀਜਤੀਪੰਡਿਤਬੀਚਾਰੀ॥
ਕਈ ਜੋਗੀ ਹਨ ਜਤੀ ਹਨ ਸਿਆਣੇ ਪੰਡਿਤ ਹਨ;
Some are Yogis, celibates, religious scholars and thinkers.
जोगी जती पंडित बीचारी ॥
ਗ੍ਰਿਹਿਮੜੀਮਸਾਣੀਬਨਮਹਿਬਸਤੇਊਠਿਤਿਨਾਕੈਲਾਗੀਪਲੀਆ॥੪॥
(ਪੰਡਿਤ) ਘਰ ਵਿਚ, (ਤਿਆਗੀ) ਮੜ੍ਹੀਆਂ ਮਸਾਣਾਂ ਵਿਚ ਜੰਗਲਾਂ ਵਿਚ ਟਿਕੇ ਰਹਿੰਦੇ ਹਨ, ਪਰ ਇਹ ਮਾਇਆ ਉੱਠ ਕੇ ਉਹਨਾਂ ਨੂੰ ਭੀ ਚੰਬੜ ਜਾਂਦੀ ਹੈ ॥੪॥
Some dwell in homes, graveyards, cremation grounds and forests; but Maya still clings to them there. ||4||
ग्रिहि मड़ी मसाणी बन महि बसते ऊठि तिना कै लागी पलीआ ॥४॥
ਕਾਟੇਬੰਧਨਠਾਕੁਰਿਜਾਕੇ॥
ਮਾਲਕ-ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਦੇ (ਮਾਇਆ ਦੇ ਮੋਹ ਦੇ) ਬੰਧਨ ਕੱਟ ਦਿੱਤੇ,
When the Lord and Master releases one from his bonds,
काटे बंधन ठाकुरि जा के ॥
ਹਰਿਹਰਿਨਾਮੁਬਸਿਓਜੀਅਤਾਕੈ॥
ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਸਦਾ ਲਈ ਆ ਟਿਕਿਆ,
the Name of the Lord, Har, Har, comes to dwell in his soul.
हरि हरि नामु बसिओ जीअ ता कै ॥
ਸਾਧਸੰਗਿਭਏਜਨਮੁਕਤੇਗਤਿਪਾਈਨਾਨਕਨਦਰਿਨਿਹਲੀਆ॥੫॥੨॥੧੮॥
ਉਹ ਮਨੁੱਖ ਗੁਰੂ ਦੀ ਸੰਗਤ ਵਿਚ ਰਹਿ ਕੇ (ਮਾਇਆ ਦੇ ਮੋਹ ਦੀਆਂ ਫਾਹੀਆਂ ਤੋਂ) ਆਜ਼ਾਦ ਹੋ ਗਏ। ਹੇ ਨਾਨਕ! ਪਰਮਾਤਮਾ ਨੇ ਉਹਨਾਂ ਵਲ ਮਿਹਰ ਦੀ ਨਿਗਾਹ ਕੀਤੀ, ਤੇ, ਉਹਨਾਂ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲਈ ॥੫॥੨॥੧੮॥
In the Saadh Sangat, the Company of the Holy, His humble servants are liberated; O Nanak, they are redeemed and enraptured by the Lord's Glance of Grace. ||5||2||18||
साधसंगि भए जन मुकते गति पाई नानक नदरि निहलीआ ॥५॥२॥१८॥
WWW.GURBANI.WORLD