ਮਾਰੂਮਹਲਾ੫॥
Maaroo, Fifth Mahalaa:
मारू महला ५ ॥
ਸਿਮਰਹੁਏਕੁਨਿਰੰਜਨਸੋਊ॥
ਉਸੇ ਨਿਰਲੇਪ ਪਰਮਾਤਮਾ ਦਾ ਸਿਮਰਨ ਕਰਦੇ ਰਹੋ,
Meditate in remembrance on the One Immaculate Lord.
सिमरहु एकु निरंजन सोऊ ॥
ਜਾਤੇਬਿਰਥਾਜਾਤਨਕੋਊ॥
ਜਿਸ (ਦੇ ਦਰ) ਤੋਂ ਕੋਈ ਭੀ ਜੀਵ ਖ਼ਾਲੀ ਨਹੀਂ ਜਾਂਦਾ।
No one is turned away from Him empty-handed.
जा ते बिरथा जात न कोऊ ॥
ਮਾਤਗਰਭਮਹਿਜਿਨਿਪ੍ਰਤਿਪਾਰਿਆ॥
ਮਾਂ ਦੇ ਪੇਟ ਵਿਚ ਜਿਸ ਨੇ ਪਾਲਣਾ ਕੀਤੀ,
He cherished and preserved you in your mother's womb;
मात गरभ महि जिनि प्रतिपारिआ ॥
ਜੀਉਪਿੰਡੁਦੇਸਾਜਿਸਵਾਰਿਆ॥
ਜਿੰਦ ਤੇ ਸਰੀਰ ਦੇ ਕੇ ਪੈਦਾ ਕਰ ਕੇ ਸੋਹਣਾ ਬਣਾ ਦਿੱਤਾ।
He blessed you with body and soul, and embellished you.
जीउ पिंडु दे साजि सवारिआ ॥
ਸੋਈਬਿਧਾਤਾਖਿਨੁਖਿਨੁਜਪੀਐ॥
ਉਸੇ ਸਿਰਜਣਹਾਰ ਨੂੰ ਹਰੇਕ ਖਿਨ ਜਪਣਾ ਚਾਹੀਦਾ ਹੈ,
Each and every instant, meditate on that Creator Lord.
सोई बिधाता खिनु खिनु जपीऐ ॥
ਜਿਸੁਸਿਮਰਤਅਵਗਣਸਭਿਢਕੀਐ॥
ਜਿਸ ਨੂੰ ਸਿਮਰਦਿਆਂ ਆਪਣੇ ਸਾਰੇ ਔਗੁਣਾਂ ਨੂੰ ਢੱਕ ਸਕੀਦਾ ਹੈ।
Meditating in remembrance on Him, all faults and mistakes are covered.
जिसु सिमरत अवगण सभि ढकीऐ ॥
ਚਰਣਕਮਲਉਰਅੰਤਰਿਧਾਰਹੁ॥
ਪਰਮਾਤਮਾ ਦੇ ਸੋਹਣੇ ਚਰਨ (ਆਪਣੇ) ਹਿਰਦੇ ਵਿਚ ਵਸਾਈ ਰੱਖੋ,
Enshrine the Lord's lotus feet deep within the nucleus of your self.
चरण कमल उर अंतरि धारहु ॥
ਬਿਖਿਆਬਨਤੇਜੀਉਉਧਾਰਹੁ॥
ਤੇ ਇਸ ਤਰ੍ਹਾਂ ਮਾਇਆ (ਸਾਗਰ ਦੇ ਠਾਠਾਂ ਮਾਰ ਰਹੇ) ਪਾਣੀ ਤੋਂ (ਆਪਣੀ) ਜਿੰਦ ਨੂੰ ਬਚਾ ਲਵੋ।
Save your soul from the waters of corruption.
बिखिआ बन ते जीउ उधारहु ॥
ਕਰਣਪਲਾਹਮਿਟਹਿਬਿਲਲਾਟਾ॥
(ਸਿਮਰਨ ਦੀ ਬਰਕਤਿ ਨਾਲ) ਸਾਰੇ ਕੀਰਨੇ ਤੇ ਵਿਰਲਾਪ ਮਿਟ ਜਾਂਦੇ ਹਨ,
Your cries and shrieks shall be ended;
करण पलाह मिटहि बिललाटा ॥
ਜਪਿਗੋਵਿਦਭਰਮੁਭਉਫਾਟਾ॥
ਗੋਬਿੰਦ (ਦਾ ਨਾਮ) ਜਪ ਕੇ ਭਟਕਣਾ ਅਤੇ ਡਰ (ਦਾ ਪੜਦਾ) ਫਟ ਜਾਂਦਾ ਹੈ।
meditating on the Lord of the Universe, your doubts and fears shall be dispelled.
जपि गोविद भरमु भउ फाटा ॥
ਸਾਧਸੰਗਿਵਿਰਲਾਕੋਪਾਏ॥
ਪਰ, ਕੋਈ ਵਿਰਲਾ ਮਨੁੱਖ ਗੁਰੂ ਦੀ ਸੰਗਤ ਵਿਚ ਰਹਿ ਕੇ ਨਾਮ ਪ੍ਰਾਪਤ ਕਰਦਾ ਹੈ।
Rare is that being, who finds the Saadh Sangat, the Company of the Holy.
साधसंगि विरला को पाए ॥
ਨਾਨਕੁਤਾਕੈਬਲਿਬਲਿਜਾਏ॥੧॥
ਨਾਨਕ ਉਸ ਮਨੁੱਖ ਤੋਂ ਸਦਾ ਸਦਕੇ ਜਾਂਦਾ ਹੈ ॥੧॥
Nanak is a sacrifice, a sacrifice to Him. ||1||
नानकु ता कै बलि बलि जाए ॥१॥
ਰਾਮਨਾਮੁਮਨਿਤਨਿਆਧਾਰਾ॥
ਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਵਿਚ ਆਪਣੇ ਸਰੀਰ ਵਿਚ (ਆਪਣੀ ਜ਼ਿੰਦਗੀ ਦਾ) ਸਹਾਰਾ ਬਣਾਈ ਰੱਖ।
The Lord's Name is the support of my mind and body.
राम नामु मनि तनि आधारा ॥
ਜੋਸਿਮਰੈਤਿਸਕਾਨਿਸਤਾਰਾ॥੧॥ਰਹਾਉ॥
ਜਿਹੜਾ ਮਨੁੱਖ (ਨਾਮ) ਸਿਮਰਦਾ ਹੈ (ਸੰਸਾਰ-ਸਮੁੰਦਰ ਤੋਂ) ਉਸ (ਮਨੁੱਖ) ਦਾ ਪਾਰ-ਉਤਾਰਾ ਹੋ ਜਾਂਦਾ ਹੈ ॥੧॥ ਰਹਾਉ ॥
Whoever meditates on Him is emancipated. ||1||Pause||
जो सिमरै तिस का निसतारा ॥१॥ रहाउ ॥
ਮਿਥਿਆਵਸਤੁਸਤਿਕਰਿਮਾਨੀ॥
(ਹੇ ਮੂਰਖ!) ਤੂੰ ਨਾਸਵੰਤ ਪਦਾਰਥ ਨਾਲ ਤੇ ਉਸ ਨੂੰ ਸਦਾ-ਥਿਰ ਰਹਿਣ ਵਾਲਾ ਸਮਝ ਰਿਹਾ ਹੈਂ।
He believes that the false thing is true.
मिथिआ वसतु सति करि मानी ॥
ਹਿਤੁਲਾਇਓਸਠਮੂੜਅਗਿਆਨੀ॥
ਹੇ ਦੁਸ਼ਟ! ਹੇ ਮੂਰਖ! ਹੇ ਬੇ-ਸਮਝ! ਤੂੰ (ਨਾਸਵੰਤ ਪਦਾਰਥਾਂ) ਪਿਆਰ ਪਾਇਆ ਹੈ।
The ignorant fool falls in love with it.
हितु लाइओ सठ मूड़ अगिआनी ॥
ਕਾਮਕ੍ਰੋਧਲੋਭਮਦਮਾਤਾ॥
(ਹੇ ਮੂਰਖ!) ਤੂੰ ਕਾਮ ਕ੍ਰੋਧ ਲੋਭ (ਆਦਿਕ ਵਿਕਾਰਾਂ) ਦੇ ਨਸ਼ੇ ਵਿਚ ਮਸਤ ਹੈਂ,
He is intoxicated with the wine of sexual desire, anger and greed;
काम क्रोध लोभ मद माता ॥
ਕਉਡੀਬਦਲੈਜਨਮੁਗਵਾਤਾ॥
ਤੇ, ਇਸ ਤਰ੍ਹਾਂ ਕੌਡੀ ਦੇ ਵੱਟੇ ਆਪਣਾ (ਕੀਮਤੀ ਮਨੁੱਖਾ) ਜਨਮ ਗਵਾ ਰਿਹਾ ਹੈਂ।
he loses this human life in exchange for a mere shell.
कउडी बदलै जनमु गवाता ॥
ਅਪਨਾਛੋਡਿਪਰਾਇਐਰਾਤਾ॥
ਹੇ ਮੂਰਖ! (ਸਿਰਫ਼ ਪਰਮਾਤਮਾ ਹੀ) ਆਪਣਾ (ਅਸਲ ਸਾਥੀ ਹੈ, ਉਸ ਨੂੰ) ਛੱਡ ਕੇ ਪਰਾਏ (ਹੋ ਜਾਣ ਵਾਲੇ ਧਨ-ਪਦਾਰਥ) ਨਾਲ ਪਿਆਰ ਕਰ ਰਿਹਾ ਹੈਂ।
He abandons his own, and loves that of others.
अपना छोडि पराइऐ राता ॥
ਮਾਇਆਮਦਮਨਤਨਸੰਗਿਜਾਤਾ॥
ਤੈਨੂੰ ਮਾਇਆ ਦਾ ਨਸ਼ਾ ਚੜ੍ਹਿਆ ਹੋਇਆ ਹੈ, ਤੂੰ ਮਨ ਦੇ ਪਿੱਛੇ ਲੱਗ ਕੇ ਸਿਰਫ਼ ਸਰੀਰ ਦੀ ਖ਼ਾਤਰ ਦੌੜ-ਭੱਜ ਕਰਦਾ ਹੈਂ।
His mind and body are permeated with the intoxication of Maya.
माइआ मद मन तन संगि जाता ॥
ਤ੍ਰਿਸਨਨਬੂਝੈਕਰਤਕਲੋਲਾ॥
ਦੁਨੀਆ ਦੇ ਮੌਜ-ਮੇਲੇ ਮਾਣਦਿਆਂ ਤੇਰੀ ਤ੍ਰਿਸ਼ਨਾ ਨਹੀਂ ਮਿਟਦੀ।
His thirsty desires are not quenched, although he indulges in pleasures.
त्रिसन न बूझै करत कलोला ॥
ਊਣੀਆਸਮਿਥਿਆਸਭਿਬੋਲਾ॥
(ਤੇਰੀ ਰੱਜਣ ਦੀ) ਆਸ (ਕਦੇ) ਪੂਰੀ ਨਹੀਂ ਹੁੰਦੀ। ਨਾਸਵੰਤ ਮਾਇਆ ਦੀ ਖ਼ਾਤਰ ਹੀ ਤੇਰੀਆਂ ਸਾਰੀਆਂ ਗੱਲਾਂ ਹਨ।
His hopes are not fulfilled, and all his words are false.
ऊणी आस मिथिआ सभि बोला ॥
ਆਵਤਇਕੇਲਾਜਾਤਇਕੇਲਾ॥
ਜੀਵ ਇਸ ਸੰਸਾਰ ਵਿਚ ਇਕੱਲਾ ਹੀ ਆਉਂਦਾ ਹੈ ਇਥੋਂ ਇਕੱਲਾ ਹੀ ਤੁਰ ਪੈਂਦਾ ਹੈ;
He comes alone, and he goes alone.
आवत इकेला जात इकेला ॥
ਹਮਤੁਮਸੰਗਿਝੂਠੇਸਭਿਬੋਲਾ॥
ਸੰਸਾਰੀ ਸਾਥੀਆਂ ਨਾਲ (ਸਾਥ ਨਿਬਾਹੁਣ ਵਾਲੇ) ਸਾਰੇ ਬੋਲ ਝੂਠ ਹੀ ਹੋ ਜਾਂਦੇ ਹਨ।
False is all his talk of me and you.
हम तुम संगि झूठे सभि बोला ॥
ਪਾਇਠਗਉਰੀਆਪਿਭੁਲਾਇਓ॥
ਪਰ, (ਜੀਵਾਂ ਦੇ ਭੀ ਕੀਹ ਵੱਸ?) ਪਰਮਾਤਮਾ ਆਪ ਹੀ (ਮਾਇਆ ਦੇ ਮੋਹ ਦੀ) ਠਗ-ਬੂਟੀ ਖਵਾ ਕੇ ਜੀਵ ਨੂੰ ਕੁਰਾਹੇ ਪਾ ਦੇਂਦਾ ਹੈ।
The Lord Himself administers the poisonous potion, to mislead and delude.
पाइ ठगउरी आपि भुलाइओ ॥
ਨਾਨਕਕਿਰਤੁਨਜਾਇਮਿਟਾਇਓ॥੨॥
ਹੇ ਨਾਨਕ! (ਜਨਮਾਂ ਜਨਮਾਂਤਰਾਂ ਦੇ) ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ ਮਿਟਾਇਆ ਨਹੀਂ ਜਾ ਸਕਦਾ ॥੨॥
O Nanak, the karma of past actions cannot be erased. ||2||
नानक किरतु न जाइ मिटाइओ ॥२॥
ਪਸੁਪੰਖੀਭੂਤਅਰੁਪ੍ਰੇਤਾ॥
ਜੀਵ ਪਸ਼ੂ ਪੰਛੀ ਭੂਤ ਪ੍ਰੇਤ ਆਦਿਕ
Beasts, birds, demons and ghosts
पसु पंखी भूत अरु प्रेता ॥
ਬਹੁਬਿਧਿਜੋਨੀਫਿਰਤਅਨੇਤਾ॥
ਅਨੇਕਾਂ ਜੂਨਾਂ ਵਿਚ (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਜੀਵ ਭਟਕਦਾ ਫਿਰਦਾ ਹੈ।
- in these many ways, the false wander in reincarnation.
बहु बिधि जोनी फिरत अनेता ॥
ਜਹਜਾਨੋਤਹਰਹਨੁਨਪਾਵੈ॥
ਜਿਸ ਅਸਲ ਟਿਕਾਣੇ ਤੇ ਜਾਣਾ ਹੈ ਉਥੇ ਟਿਕ ਨਹੀਂ ਸਕਦਾ,
Wherever they go, they cannot remain there.
जह जानो तह रहनु न पावै ॥
ਥਾਨਬਿਹੂਨਉਠਿਉਠਿਫਿਰਿਧਾਵੈ॥
ਨਿਥਾਵਾਂ ਹੋ ਕੇ ਮੁੜ ਮੁੜ ਉੱਠ ਕੇ (ਹੋਰ ਹੋਰ ਜੂਨਾਂ ਵਿਚ) ਭਟਕਦਾ ਹੈ।
They have no place of rest; they rise up again and again and run around.
थान बिहून उठि उठि फिरि धावै ॥
ਮਨਿਤਨਿਬਾਸਨਾਬਹੁਤੁਬਿਸਥਾਰਾ॥
(ਮਾਇਆ ਦੇ ਮੋਹ ਦੇ ਕਾਰਨ) ਮਨੁੱਖ ਦੇ ਮਨ ਵਿਚ ਤਨ ਵਿਚ ਅਨੇਕਾਂ ਵਾਸਨਾਂ ਦਾ ਖਿਲਾਰਾ ਖਿਲਰਿਆ ਰਹਿੰਦਾ ਹੈ,
Their minds and bodies are filled with immense, expansive desires.
मनि तनि बासना बहुतु बिसथारा ॥
ਅਹੰਮੇਵਮੂਠੋਬੇਚਾਰਾ॥
ਹਉਮੈ ਇਸ ਵਿਚਾਰੇ ਦੇ ਆਤਮਕ ਜੀਵਨ ਨੂੰ ਲੁੱਟ ਲੈਂਦੀ ਹੈ।
The poor wretches are cheated by egotism.
अहंमेव मूठो बेचारा ॥
ਅਨਿਕਦੋਖਅਰੁਬਹੁਤੁਸਜਾਈ॥
ਇਸ ਦੇ ਅੰਦਰ ਐਬ ਪੈਦਾ ਹੋ ਜਾਂਦੇ ਹਨ, ਅਤੇ ਉਹਨਾਂ ਦੀ ਸਜ਼ਾ ਭੀ ਬਹੁਤ ਮਿਲਦੀ ਹੈ,
They are filled with countless sins, and are severely punished.
अनिक दोख अरु बहुतु सजाई ॥
ਤਾਕੀਕੀਮਤਿਕਹਣੁਨਜਾਈ॥
(ਉਸ ਤੋਂ ਬਚਣ ਲਈ ਦੁਨੀਆਵੀ ਪਦਾਰਥਾਂ ਵਾਲੀ ਕੋਈ) ਕੀਮਤ ਦੱਸੀ ਨਹੀਂ ਜਾ ਸਕਦੀ (ਕਿਸੇ ਭੀ ਕੀਮਤ ਨਾਲ ਇਸ ਸਜ਼ਾ ਤੋਂ ਖ਼ਲਾਸੀ ਨਹੀਂ ਹੋ ਸਕਦੀ)।
The extent of this cannot be estimated.
ता की कीमति कहणु न जाई ॥
ਪ੍ਰਭਬਿਸਰਤਨਰਕਮਹਿਪਾਇਆ॥
ਪਰਮਾਤਮਾ ਦਾ ਨਾਮ ਭੁੱਲਣ ਕਰਕੇ ਜੀਵ ਨਰਕ ਵਿਚ ਸੁੱਟਿਆ ਜਾਂਦਾ ਹੈ,
Forgetting God, they fall into hell.
प्रभ बिसरत नरक महि पाइआ ॥
ਤਹਮਾਤਨਬੰਧੁਨਮੀਤਨਜਾਇਆ॥
ਉਥੇ ਨਾਹ ਮਾਂ, ਨਾਹ ਕੋਈ ਸੰਬੰਧੀ, ਨਾਹ ਕੋਈ ਮਿੱਤਰ, ਨਾਹ ਇਸਤ੍ਰੀ-(ਕੋਈ ਭੀ ਸਹਾਇਤਾ ਨਹੀਂ ਕਰ ਸਕਦਾ)।
There are no mothers there, no siblings, no friends and no spouses.
तह मात न बंधु न मीत न जाइआ ॥
ਜਿਸਕਉਹੋਤਕ੍ਰਿਪਾਲਸੁਆਮੀ॥
ਜਿਸ ਮਨੁੱਖ ਉਤੇ ਮਾਲਕ-ਪ੍ਰਭੂ ਦਇਆਵਾਨ ਹੁੰਦਾ ਹੈ,
Those humble beings, unto whom the Lord and Master becomes Merciful,
जिस कउ होत क्रिपाल सुआमी ॥
ਸੋਜਨੁਨਾਨਕਪਾਰਗਰਾਮੀ॥੩॥
ਹੇ ਨਾਨਕ! ਉਹ ਮਨੁੱਖ (ਸੰਸਾਰ-ਸਮੁੰਦਰ ਤੋਂ) ਪਾਰ ਲੰਘਣ ਜੋਗਾ ਹੁੰਦਾ ਹੈ ॥੩॥
O Nanak, cross over. ||3||
सो जनु नानक पारगरामी ॥३॥
ਭ੍ਰਮਤਭ੍ਰਮਤਪ੍ਰਭਸਰਨੀਆਇਆ॥
ਜੀਵ ਭਟਕ ਭਟਕ ਕੇ (ਆਖ਼ਿਰ ਉਸ ਪਰਮਾਤਮਾ ਦੀ) ਸਰਨ ਆਉਂਦਾ ਹੈ,
Rambling and roaming, wandering around, I came to seek the Sanctuary of God.
भ्रमत भ्रमत प्रभ सरनी आइआ ॥
ਦੀਨਾਨਾਥਜਗਤਪਿਤਮਾਇਆ॥
(ਜੋ) ਪ੍ਰਭੂ ਦੀਨਾਂ ਦਾ ਨਾਥ ਹੈ, ਜਗਤ ਦਾ ਮਾਂ-ਪਿਉ ਹੈ, ਦਇਆ ਦਾ ਘਰ ਹੈ, (ਜੀਵਾਂ ਦੇ) ਦੁੱਖ ਦਰਦ ਦੂਰ ਕਰਨ ਵਾਲਾ ਹੈ।
He is the Master of the meek, the father and mother of the world.
दीना नाथ जगत पित माइआ ॥
ਪ੍ਰਭਦਇਆਲਦੁਖਦਰਦਬਿਦਾਰਣ॥
ਉਸ ਜੀਵ ਨੂੰ ਉਹ (ਪਰਮਾਤਮਾ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ,
The Merciful Lord God is the Destroyer of sorrow and suffering.
प्रभ दइआल दुख दरद बिदारण ॥
ਜਿਸੁਭਾਵੈਤਿਸਹੀਨਿਸਤਾਰਣ॥
ਜਿਹੜਾ ਜੀਵ ਉਸ ਪ੍ਰਭੂ ਨੂੰ ਚੰਗਾ ਲੱਗ ਪੈਂਦਾ ਹੈ।
He emancipates whoever He pleases.
जिसु भावै तिस ही निसतारण ॥
ਅੰਧਕੂਪਤੇਕਾਢਨਹਾਰਾ॥
(ਸੰਸਾਰ-ਰੂਪ) ਅੰਨ੍ਹੇ ਖੂਹ ਵਿਚੋਂ (ਪ੍ਰਭੂ ਜੀਵ ਨੂੰ) ਕੱਢਣ ਦੇ ਸਮਰੱਥ ਹੈ,
He lifts them up and pulls them out of the deep dark pit.
अंध कूप ते काढनहारा ॥
ਪ੍ਰੇਮਭਗਤਿਹੋਵਤਨਿਸਤਾਰਾ॥
ਪ੍ਰਭੂ ਦੀ ਪਿਆਰ-ਭਰੀ ਭਗਤੀ ਨਾਲ ਜੀਵ ਦਾ ਪਾਰ-ਉਤਾਰਾ ਹੋ ਜਾਂਦਾ ਹੈ।
Emancipation comes through loving devotional worship.
प्रेम भगति होवत निसतारा ॥
ਸਾਧਰੂਪਅਪਨਾਤਨੁਧਾਰਿਆ॥
ਪਰਮਾਤਮਾ ਨੇ ਗੁਰੂ-ਰੂਪ ਆਪਣਾ ਸਰੀਰ (ਆਪ ਹੀ ਸਦਾ) ਧਾਰਨ ਕੀਤਾ ਹੈ,
The Holy Saint is the very embodiment of the Lord's form.
साध रूप अपना तनु धारिआ ॥
ਮਹਾਅਗਨਿਤੇਆਪਿਉਬਾਰਿਆ॥
ਤੇ ਜੀਵਾਂ ਨੂੰ ਮਾਇਆ ਦੀ ਵੱਡੀ ਅੱਗ ਤੋਂ ਆਪ ਹੀ ਸਦਾ ਬਚਾਇਆ ਹੈ।
He Himself saves us from the great fire.
महा अगनि ते आपि उबारिआ ॥
ਜਪਤਪਸੰਜਮਇਸਤੇਕਿਛੁਨਾਹੀ॥
ਨਹੀਂ ਤਾਂ ਇਸ ਜੀਵ ਪਾਸੋਂ ਜਪ ਤਪ (ਨਾਮ ਦੀ ਕਮਾਈ) ਤੇ ਸੰਜਮ (ਸੁੱਧ ਆਚਰਨ) ਦੀ ਮਿਹਨਤ ਕੁਝ ਭੀ ਨਹੀਂ ਹੋ ਸਕਦੀ।
By myself, I cannot practice meditation, austerities, penance and self-discipline.
जप तप संजम इस ते किछु नाही ॥
ਆਦਿਅੰਤਿਪ੍ਰਭਅਗਮਅਗਾਹੀ॥
ਹੇ ਪ੍ਰਭੂ! ਜਗਤ ਦੇ ਸ਼ੁਰੂ ਤੋਂ ਅੰਤ ਤਕ ਤੂੰ ਹੀ ਕਾਇਮ ਰਹਿਣ ਵਾਲਾ ਹੈਂ, ਤੂੰ ਅਪਹੁੰਚ ਹੈਂ, ਤੂੰ ਅਥਾਹ ਹੈਂ।
In the beginning and in the end, God is inaccessible and unfathomable.
आदि अंति प्रभ अगम अगाही ॥
ਨਾਮੁਦੇਹਿਮਾਗੈਦਾਸੁਤੇਰਾ॥
ਤੇਰਾ ਦਾਸ ਤੇਰੇ ਦਰ ਤੋਂ ਤੇਰਾ ਨਾਮ ਮੰਗਦਾ ਹੈ।
Please bless me with Your Name, Lord; Your slave begs only for this.
नामु देहि मागै दासु तेरा ॥
ਹਰਿਜੀਵਨਪਦੁਨਾਨਕਪ੍ਰਭੁਮੇਰਾ॥੪॥੩॥੧੯॥
ਹੇ ਨਾਨਕ! ਮੇਰਾ ਹਰੀ-ਪ੍ਰਭੂ ਆਤਮਕ ਜੀਵਨ ਦਾ ਦਰਜਾ (ਦੇਣ ਵਾਲਾ) ਹੈ ॥੪॥੩॥੧੯॥
O Nanak, my Lord God is the Giver of the true state of life. ||4||3||19||
हरि जीवन पदु नानक प्रभु मेरा ॥४॥३॥१९॥
WWW.GURBANI.WORLD