ਰਾਮਕਲੀਮਹਲਾ੫॥
Raamkalee, Fifth Mahalaa:
रामकली महला ५ ॥
ਕਾਰਨਕਰਨਕਰੀਮ॥
ਹੇ ਜਗਤ ਦੇ ਮੂਲ! ਹੇ ਬਖ਼ਸ਼ਸ਼ ਕਰਨ ਵਾਲੇ!
He is the Doer, the Cause of causes, the bountiful Lord.
कारन करन करीम ॥
ਸਰਬਪ੍ਰਤਿਪਾਲਰਹੀਮ॥
ਹੇ ਸਭ ਜੀਵਾਂ ਨੂੰ ਪਾਲਣ ਵਾਲੇ! ਹੇ (ਸਭਨਾਂ ਉਤੇ) ਰਹਿਮ ਕਰਨ ਵਾਲੇ!
The merciful Lord cherishes all.
सरब प्रतिपाल रहीम ॥
ਅਲਹਅਲਖਅਪਾਰ॥
ਹੇ ਅੱਲਾਹ! ਹੇ ਅਲੱਖ! ਹੇ ਅਪਾਰ!
The Lord is unseen and infinite.
अलह अलख अपार ॥
ਖੁਦਿਖੁਦਾਇਵਡਬੇਸੁਮਾਰ॥੧॥
ਤੂੰ ਆਪ ਹੀ ਸਭਨਾਂ ਦਾ ਖਸਮ ਹੈਂ, ਤੂੰ ਬੜਾ ਬੇਅੰਤ ਹੈਂ ॥੧॥
God is great and endless. ||1||
खुदि खुदाइ वड बेसुमार ॥१॥
ਓੁਂਨਮੋਭਗਵੰਤਗੁਸਾਈ॥
ਹੇ ਭਗਵਾਨ! ਹੇ ਧਰਤੀ ਦੇ ਖਸਮ! ਤੈਨੂੰ ਸਰਬ-ਵਿਆਪਕ ਨੂੰ ਨਮਸਕਾਰ ਹੈ।
I humbly pray to invoke the Universal Lord God, the Lord of the World.
ओुं नमो भगवंत गुसाई ॥
ਖਾਲਕੁਰਵਿਰਹਿਆਸਰਬਠਾਈ॥੧॥ਰਹਾਉ॥
ਤੂੰ (ਸਾਰੀ) ਖ਼ਲਕਤ ਦਾ ਪੈਦਾ ਕਰਨ ਵਾਲਾ ਸਭਨੀਂ ਥਾਈਂ ਮੌਜੂਦ ਹੈਂ ॥੧॥ ਰਹਾਉ ॥
The Creator Lord is all-pervading, everywhere. ||1||Pause||
खालकु रवि रहिआ सरब ठाई ॥१॥ रहाउ ॥
ਜਗੰਨਾਥਜਗਜੀਵਨਮਾਧੋ॥
ਹੇ ਜਗਤ ਦੇ ਨਾਥ! ਹੇ ਜਗਤ ਦੇ ਜੀਵਨ! ਹੇ ਮਾਇਆ ਦੇ ਪਤੀ!
He is the Lord of the Universe, the Life of the World.
जगंनाथ जगजीवन माधो ॥
ਭਉਭੰਜਨਰਿਦਮਾਹਿਅਰਾਧੋ॥
ਹੇ (ਜੀਵਾਂ ਦਾ ਹਰੇਕ) ਡਰ ਨਾਸ ਕਰਨ ਵਾਲੇ! ਹੇ ਹਿਰਦੇ ਵਿਚ ਆਰਾਧਨ-ਜੋਗ!
Within your heart, worship and adore the Destroyer of fear.
भउ भंजन रिद माहि अराधो ॥
ਰਿਖੀਕੇਸਗੋਪਾਲਗੋੁਵਿੰਦ॥
ਹੇ ਇੰਦ੍ਰਿਆਂ ਦੇ ਮਾਲਕ! ਹੇ ਗੋਪਾਲ! ਹੇ ਗੋਵਿੰਦ!
The Master Rishi of the senses, Lord of the World, Lord of the Universe.
रिखीकेस गोपाल गुोविंद ॥
ਪੂਰਨਸਰਬਤ੍ਰਮੁਕੰਦ॥੨॥
ਹੇ ਮੁਕਤੀ-ਦਾਤੇ! ਤੂੰ ਸਭਨੀਂ ਥਾਈਂ ਵਿਆਪਕ ਹੈਂ ॥੨॥
He is perfect, ever-present everywhere, the Liberator. ||2||
पूरन सरबत्र मुकंद ॥२॥
ਮਿਹਰਵਾਨਮਉਲਾਤੂਹੀਏਕ॥
ਹੇ ਮਿਹਰਵਾਨ! ਸਿਰਫ਼ ਤੂੰ ਹੀ ਮੁਕਤੀ ਦੇਣ ਵਾਲਾ ਹੈਂ,
You are the One and only merciful Master,
मिहरवान मउला तूही एक ॥
ਪੀਰਪੈਕਾਂਬਰਸੇਖ॥
ਪੀਰਾਂ ਪੈਗ਼ੰਬਰਾਂ ਸ਼ੇਖਾਂ (ਸਭ ਨੂੰ ਤੂੰ ਹੀ ਨਜਾਤ ਦਿੰਦਾ ਹੈਂ।
spiritual teacher, prophet, religious teacher.
पीर पैकांबर सेख ॥
ਦਿਲਾਕਾਮਾਲਕੁਕਰੇਹਾਕੁ॥
(ਹੇ ਭਾਈ! ਉਹੀ ਮੌਲਾ ਸਭਨਾਂ ਦੇ) ਦਿਲਾਂ ਦਾ ਮਾਲਕ ਹੈ, (ਸਭ ਦੇ ਦਿਲ ਦੀ ਜਾਣਨ ਵਾਲਾ ਉਹ ਸਦਾ) ਹੱਕੋ-ਹੱਕ ਕਰਦਾ ਹੈ।
Master of hearts, Dispenser of justice,
दिला का मालकु करे हाकु ॥
ਕੁਰਾਨਕਤੇਬਤੇਪਾਕੁ॥੩॥
ਉਹ ਮੌਲਾ ਕੁਰਾਨ ਅਤੇ ਹੋਰ ਪੱਛਮੀ ਧਾਰਮਿਕ ਪੁਸਤਕਾਂ ਦੇ ਦੱਸੇ ਸਰੂਪ ਤੋਂ ਵੱਖਰਾ ਹੈ ॥੩॥
more sacred than the Koran and the Bible. ||3||
कुरान कतेब ते पाकु ॥३॥
ਨਾਰਾਇਣਨਰਹਰਦਇਆਲ॥
ਹੇ ਭਾਈ! ਉਹ ਦਇਆ ਦਾ ਸੋਮਾ ਪਰਮਾਤਮਾ ਆਪ ਹੀ ਨਾਰਾਇਣ ਹੈ ਆਪ ਹੀ ਨਰਸਿੰਘ ਹੈ।
The Lord is powerful and merciful.
नाराइण नरहर दइआल ॥
ਰਮਤਰਾਮਘਟਘਟਆਧਾਰ॥
ਉਹ ਰਾਮ ਸਭਨਾਂ ਵਿਚ ਰਮਿਆ ਹੋਇਆ ਹੈ, ਹਰੇਕ ਹਿਰਦੇ ਦਾ ਆਸਰਾ ਹੈ।
The all-pervading Lord is the support of each and every heart.
रमत राम घट घट आधार ॥
ਬਾਸੁਦੇਵਬਸਤਸਭਠਾਇ॥
ਉਹੀ ਬਾਸੁਦੇਵ ਹੈ ਜੋ ਸਭਨੀਂ ਥਾਈਂ ਵੱਸ ਰਿਹਾ ਹੈ।
The luminous Lord dwells everywhere.
बासुदेव बसत सभ ठाइ ॥
ਲੀਲਾਕਿਛੁਲਖੀਨਜਾਇ॥੪॥
ਉਸ ਦੀ ਖੇਡ ਕੁਝ ਭੀ ਬਿਆਨ ਨਹੀਂ ਕੀਤੀ ਜਾ ਸਕਦੀ ॥੪॥
His play cannot be known. ||4||
लीला किछु लखी न जाइ ॥४॥
ਮਿਹਰਦਇਆਕਰਿਕਰਨੈਹਾਰ॥
ਹੇ ਸਭ ਜੀਵਾਂ ਦੇ ਰਚਨਹਾਰ! ਹੇ ਸਿਰਜਣਹਾਰ! ਮਿਹਰ ਕਰ ਕੇ ਦਇਆ ਕਰ ਕੇ-
Be kind and compassionate to me, O Creator Lord.
मिहर दइआ करि करनैहार ॥
ਭਗਤਿਬੰਦਗੀਦੇਹਿਸਿਰਜਣਹਾਰ॥
ਤੂੰ ਆਪ ਹੀ ਜੀਵਾਂ ਨੂੰ ਆਪਣੀ ਭਗਤੀ ਦੇਂਦਾ ਹੈਂ ਆਪਣੀ ਬੰਦਗੀ ਦੇਂਦਾ ਹੈਂ।
Bless me with devotion and meditation, O Lord Creator.
भगति बंदगी देहि सिरजणहार ॥
ਕਹੁਨਾਨਕਗੁਰਿਖੋਏਭਰਮ॥
ਨਾਨਕ ਆਖਦਾ ਹੈ- ਗੁਰੂ ਨੇ (ਜਿਸ ਮਨੁੱਖ ਦੇ) ਭੁਲੇਖੇ ਦੂਰ ਕਰ ਦਿੱਤੇ,
Says Nanak, the Guru has rid me of doubt.
कहु नानक गुरि खोए भरम ॥
ਏਕੋਅਲਹੁਪਾਰਬ੍ਰਹਮ॥੫॥੩੪॥੪੫॥
ਉਸ ਨੂੰ (ਮੁਸਲਮਾਨਾਂ ਦਾ) ਅੱਲਾਹ ਅਤੇ (ਹਿੰਦੂਆਂ ਦਾ) ਪਾਰਬ੍ਰਹਮ ਇੱਕੋ ਹੀ ਦਿੱਸ ਪੈਂਦੇ ਹਨ ॥੫॥੩੪॥੪੫॥
The Muslim God Allah and the Hindu God Paarbrahm are one and the same. ||5||34||45||
एको अलहु पारब्रहम ॥५॥३४॥४५॥
WWW.GURBANI.WORLD