ਰਾਮਕਲੀਮਹਲਾ੫॥
Raamkalee, Fifth Mahalaa:
रामकली महला ५ ॥
ਪਵਹੁਚਰਣਾਤਲਿਊਪਰਿਆਵਹੁਐਸੀਸੇਵਕਮਾਵਹੁ॥
ਹੇ ਸੰਤ ਜਨੋ! ਸਭਨਾਂ ਦੇ ਚਰਨਾਂ ਹੇਠ ਪਏ ਰਹੋ। ਜੇ ਇਹੋ ਜਿਹੀ ਸੇਵਾ-ਭਗਤੀ ਦੀ ਕਮਾਈ ਕਰੋਗੇ, ਤਾਂ ਉੱਚੇ ਜੀਵਨ ਵਾਲੇ ਬਣ ਜਾਉਗੇ।
Place yourself beneath all men's feet, and you will be uplifted; serve Him in this way.
पवहु चरणा तलि ऊपरि आवहु ऐसी सेव कमावहु ॥
ਆਪਸਤੇਊਪਰਿਸਭਜਾਣਹੁਤਉਦਰਗਹਸੁਖੁਪਾਵਹੁ॥੧॥
ਜਦੋਂ ਤੁਸੀਂ ਸਭਨਾਂ ਨੂੰ ਆਪਣੇ ਨਾਲੋਂ ਚੰਗੇ ਸਮਝਣ ਲੱਗ ਪਵੋਗੇ, ਤਾਂ ਪਰਮਾਤਮਾ ਦੀ ਹਜ਼ੂਰੀ ਵਿਚ (ਟਿਕੇ ਰਹਿ ਕੇ) ਆਨੰਦ ਮਾਣੋਗੇ ॥੧॥
Know that all are above you, and you shall find peace in the Court of the Lord. ||1||
आपस ते ऊपरि सभ जाणहु तउ दरगह सुखु पावहु ॥१॥
ਸੰਤਹੁਐਸੀਕਥਹੁਕਹਾਣੀ॥
ਹੇ ਸੰਤ ਜਨੋ! ਇਹੋ ਜਿਹੀ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਰਹੋ,
O Saints, speak that speech
संतहु ऐसी कथहु कहाणी ॥
ਸੁਰਪਵਿਤ੍ਰਨਰਦੇਵਪਵਿਤ੍ਰਾਖਿਨੁਬੋਲਹੁਗੁਰਮੁਖਿਬਾਣੀ॥੧॥ਰਹਾਉ॥
ਗੁਰੂ ਦੀ ਸਰਨ ਪੈ ਕੇ ਹਰ ਵੇਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦੇ ਰਹੋ, ਜਿਸ ਦੀ ਬਰਕਤਿ ਨਾਲ ਦੇਵਤੇ ਮਨੁੱਖ ਸਭ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ ॥੧॥ ਰਹਾਉ ॥
which purifies the gods and sanctifies the divine beings. As Gurmukh, chant the Word of His Bani, even for an instant. ||1||Pause||
सुर पवित्र नर देव पवित्रा खिनु बोलहु गुरमुखि बाणी ॥१॥ रहाउ ॥
ਪਰਪੰਚੁਛੋਡਿਸਹਜਘਰਿਬੈਸਹੁਝੂਠਾਕਹਹੁਨਕੋਈ॥
ਹੇ ਸੰਤ ਜਨੋ! ਮਾਇਆ ਦਾ ਮੋਹ ਛੱਡ ਕੇ ਕਿਸੇ ਨੂੰ ਭੈੜਾ ਨਾਹ ਆਖਿਆ ਕਰੋ, (ਇਸ ਤਰ੍ਹਾਂ) ਆਤਮਕ ਅਡੋਲਤਾ ਵਿਚ ਟਿਕੇ ਰਹੋ।
Renounce your fraudulent plans, and dwell in the celestial palace; do not call anyone else false.
परपंचु छोडि सहज घरि बैसहु झूठा कहहु न कोई ॥
ਸਤਿਗੁਰਮਿਲਹੁਨਵੈਨਿਧਿਪਾਵਹੁਇਨਬਿਧਿਤਤੁਬਿਲੋਈ॥੨॥
ਗੁਰੂ ਦੀ ਸਰਨ ਪਏ ਰਹੋ। ਇਸ ਤਰ੍ਹਾਂ ਸਹੀ ਜੀਵਨ-ਰਾਹ ਲੱਭ ਕੇ ਦੁਨੀਆ ਦੇ ਸਾਰੇ ਹੀ ਖ਼ਜ਼ਾਨੇ ਹਾਸਲ ਕਰ ਲਵੋਗੇ (ਭਾਵ, ਮਾਇਆ ਦੇ ਮੋਹ ਤੋਂ ਖ਼ਲਾਸੀ ਹਾਸਲ ਕਰ ਲਵੋਗੇ। ਬੇ-ਮੁਥਾਜ ਹੋ ਜਾਉਗੇ) ॥੨॥
Meeting with the True Guru, you shall receive the nine treasures; in this way, you shall find the essence of reality. ||2||
सतिगुर मिलहु नवै निधि पावहु इन बिधि ततु बिलोई ॥२॥
ਭਰਮੁਚੁਕਾਵਹੁਗੁਰਮੁਖਿਲਿਵਲਾਵਹੁਆਤਮੁਚੀਨਹੁਭਾਈ॥
ਹੇ ਭਾਈ! ਗੁਰੂ ਦੀ ਸਰਨ ਪੈ ਕੇ ਪ੍ਰਭੂ-ਚਰਨਾਂ ਵਿਚ ਪ੍ਰੀਤ ਜੋੜੋ, (ਮਨ ਵਿਚੋਂ) ਭਟਕਣਾ ਦੂਰ ਕਰੋ, ਆਪਣੇ ਆਪ ਦੀ ਪਛਾਣ ਕਰੋ (ਆਪਣੇ ਜੀਵਨ ਨੂੰ ਪੜਤਾਲਦੇ ਰਹੋ)।
Eradicate doubt, and as Gurmukh, enshrine love for the Lord; understand your own soul, O Siblings of Destiny.
भरमु चुकावहु गुरमुखि लिव लावहु आतमु चीनहु भाई ॥
ਨਿਕਟਿਕਰਿਜਾਣਹੁਸਦਾਪ੍ਰਭੁਹਾਜਰੁਕਿਸੁਸਿਉਕਰਹੁਬੁਰਾਈ॥੩॥
ਪਰਮਾਤਮਾ ਨੂੰ ਸਦਾ ਆਪਣੇ ਨੇੜੇ ਪ੍ਰਤੱਖ ਅੰਗ-ਸੰਗ ਵੱਸਦਾ ਸਮਝੋ, (ਫਿਰ) ਕਿਸੇ ਨਾਲ ਭੀ ਕੋਈ ਭੈੜ ਨਹੀਂ ਕਰ ਸਕੋਗੇ (ਇਹੀ ਹੈ ਸਹੀ ਜੀਵਨ-ਰਾਹ) ॥੩॥
Know that God is near at hand, and ever-present. How could you try to hurt anyone else? ||3||
निकटि करि जाणहु सदा प्रभु हाजरु किसु सिउ करहु बुराई ॥३॥
ਸਤਿਗੁਰਿਮਿਲਿਐਮਾਰਗੁਮੁਕਤਾਸਹਜੇਮਿਲੇਸੁਆਮੀ॥
ਹੇ ਭਾਈ! ਜੇ ਗੁਰੂ ਮਿਲ ਪਏ, ਤਾਂ (ਜ਼ਿੰਦਗੀ ਦਾ) ਰਸਤਾ ਖੁਲ੍ਹਾ (ਵਿਕਾਰਾਂ ਦੀਆਂ ਰੁਕਾਵਟਾਂ ਤੋਂ ਸੁਤੰਤਰ) ਹੋ ਜਾਂਦਾ ਹੈ (ਆਤਮਕ ਅਡੋਲਤਾ ਪ੍ਰਾਪਤ ਹੋ ਜਾਂਦੀ ਹੈ, ਇਸ) ਆਤਮਕ ਅਡੋਲਤਾ ਵਿਚ ਮਾਲਕ-ਪ੍ਰਭੂ ਮਿਲ ਪੈਂਦਾ ਹੈ।
Meeting with the True Guru, your path shall be clear, and you shall easily meet your Lord and Master.
सतिगुरि मिलिऐ मारगु मुकता सहजे मिले सुआमी ॥
ਧਨੁਧਨੁਸੇਜਨਜਿਨੀਕਲਿਮਹਿਹਰਿਪਾਇਆਜਨਨਾਨਕਸਦਕੁਰਬਾਨੀ॥੪॥੨॥
ਉਹ ਮਨੁੱਖ ਭਾਗਾਂ ਵਾਲੇ ਹਨ, ਜਿਨ੍ਹਾਂ ਨੇ ਇਸ ਜੀਵਨ ਵਿਚ ਪ੍ਰਭੂ ਨਾਲ ਮਿਲਾਪ ਪ੍ਰਾਪਤ ਕਰ ਲਿਆ। ਹੇ ਦਾਸ ਨਾਨਕ! (ਆਖ-ਮੈਂ ਉਹਨਾਂ ਤੋਂ) ਸਦਾ ਸਦਕੇ ਜਾਂਦਾ ਹਾਂ ॥੪॥੨॥
Blessed, blessed are those humble beings, who, in this Dark Age of Kali Yuga, find the Lord. Nanak is forever a sacrifice to them. ||4||2||
धनु धनु से जन जिनी कलि महि हरि पाइआ जन नानक सद कुरबानी ॥४॥२॥
WWW.GURBANI.WORLD