ਰਾਮਕਲੀਮਹਲਾ੫॥
Raamkalee, Fifth Mahalaa:
रामकली महला ५ ॥
ਆਵਤਹਰਖਨਜਾਵਤਦੂਖਾਨਹਬਿਆਪੈਮਨਰੋਗਨੀ॥
ਹੇ ਭਾਈ! ਹੁਣ ਜੇ ਕੋਈ ਮਾਇਕ ਲਾਭ ਹੋਵੇ ਤਾਂ ਖ਼ੁਸ਼ੀ ਆਪਣਾ ਜ਼ੋਰ ਨਹੀਂ ਪਾਂਦੀ, ਜੇ ਕੋਈ ਨੁਕਸਾਨ ਹੋ ਜਾਏ ਤਾਂ ਦੁੱਖ ਨਹੀਂ ਵਾਪਰਦਾ, ਕੋਈ ਭੀ ਚਿੰਤਾ ਆਪਣਾ ਦਬਾਉ ਨਹੀਂ ਪਾ ਸਕਦੀ।
Coming does not please me, and going does not bring me pain, and so my mind is not afflicted by disease.
आवत हरख न जावत दूखा नह बिआपै मन रोगनी ॥
ਸਦਾਅਨੰਦੁਗੁਰੁਪੂਰਾਪਾਇਆਤਉਉਤਰੀਸਗਲਬਿਓਗਨੀ॥੧॥
ਜਦੋਂ ਤੋਂ (ਮੈਨੂੰ) ਪੂਰਾ ਗੁਰੂ ਮਿਲਿਆ ਹੈ, ਤਦੋਂ ਤੋਂ (ਮੇਰੇ ਅੰਦਰੋਂ ਪ੍ਰਭੂ ਨਾਲੋਂ) ਸਾਰੀ ਵਿੱਥ ਮੁੱਕ ਚੁਕੀ ਹੈ, (ਮੇਰੇ ਅੰਦਰ) ਹਰ ਵੇਲੇ ਆਨੰਦ ਬਣਿਆ ਰਹਿੰਦਾ ਹੈ ॥੧॥
I am in bliss forever, for I have found the Perfect Guru; my separation from the Lord is totally ended. ||1||
सदा अनंदु गुरु पूरा पाइआ तउ उतरी सगल बिओगनी ॥१॥
ਇਹਬਿਧਿਹੈਮਨੁਜੋਗਨੀ॥
(ਹੇ ਭਾਈ! ਗੁਰੂ ਦੀ ਕਿਰਪਾ ਨਾਲ ਮੇਰਾ) ਮਨ ਇਸ ਤਰ੍ਹਾਂ (ਪ੍ਰਭੂ-ਚਰਨਾਂ ਵਿਚ) ਜੁੜਿਆ ਹੋਇਆ ਹੈ,
This is how I have joined my mind to the Lord.
इह बिधि है मनु जोगनी ॥
ਮੋਹੁਸੋਗੁਰੋਗੁਲੋਗੁਨਬਿਆਪੈਤਹਹਰਿਹਰਿਹਰਿਰਸਭੋਗਨੀ॥੧॥ਰਹਾਉ॥
ਕਿ ਇਸ ਉੱਤੇ ਮੋਹ, ਗ਼ਮ, ਰੋਗ, ਲੋਕ-ਲਾਜ ਕੋਈ ਭੀ ਆਪਣਾ ਜ਼ੋਰ ਨਹੀਂ ਪਾ ਸਕਦਾ। ਇਸ ਅਵਸਥਾ ਵਿਚ (ਇਹ ਮੇਰਾ ਮਨ) ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣ ਰਿਹਾ ਹੈ ॥੧॥ ਰਹਾਉ ॥
Attachment, sorrow, disease and public opinion do not affect me, and so, I enjoy the subtle essence of the Lord, Har, Har, Har. ||1||Pause||
मोहु सोगु रोगु लोगु न बिआपै तह हरि हरि हरि रस भोगनी ॥१॥ रहाउ ॥
ਸੁਰਗਪਵਿਤ੍ਰਾਮਿਰਤਪਵਿਤ੍ਰਾਪਇਆਲਪਵਿਤ੍ਰਅਲੋਗਨੀ॥
(ਹੇ ਭਾਈ! ਗੁਰੂ ਦੀ ਕਿਰਪਾ ਨਾਲ ਮੇਰੇ ਇਸ ਮਨ ਨੂੰ) ਸੁਰਗ, ਮਾਤ-ਲੋਕ, ਪਾਤਾਲ (ਇਕੋ ਜਿਹੇ ਹੀ) ਪਵਿੱਤਰ ਦਿੱਸ ਰਹੇ ਹਨ, ਕੋਈ ਲੋਕ-ਲਾਜ ਭੀ ਨਹੀਂ ਪੋਂਹਦੀ।
I am pure in the heavenly realm, pure on this earth, and pure in the nether regions of the underworld. I remain apart from the people of the world.
सुरग पवित्रा मिरत पवित्रा पइआल पवित्र अलोगनी ॥
ਆਗਿਆਕਾਰੀਸਦਾਸੁਖੁਭੁੰਚੈਜਤਕਤਪੇਖਉਹਰਿਗੁਨੀ॥੨॥
(ਗੁਰੂ ਦੀ) ਆਗਿਆ ਵਿਚ ਰਹਿ ਕੇ (ਮੇਰਾ ਮਨ) ਸਦਾ ਆਨੰਦ ਮਾਣ ਰਿਹਾ ਹੈ। ਹੁਣ ਮੈਂ ਜਿਧਰ ਵੇਖਦਾ ਹਾਂ ਉਧਰ ਹੀ ਸਾਰੇ ਗੁਣਾਂ ਦਾ ਮਾਲਕ-ਪ੍ਰਭੂ ਹੀ ਮੈਨੂੰ ਦਿੱਸਦਾ ਹੈ ॥੨॥
Obedient to the Lord, I enjoy peace forever; wherever I look, I see the Lord of glorious virtues. ||2||
आगिआकारी सदा सुखु भुंचै जत कत पेखउ हरि गुनी ॥२॥
ਨਹਸਿਵਸਕਤੀਜਲੁਨਹੀਪਵਨਾਤਹਅਕਾਰੁਨਹੀਮੇਦਨੀ॥
ਹੇ ਭਾਈ! ਹੁਣ ਇਸ ਮਨ ਵਿਚ ਰਿੱਧੀਆਂ ਸਿੱਧੀਆਂ, ਤੀਰਥ-ਇਸ਼ਨਾਨ, ਪ੍ਰਾਣਾਯਾਮ, ਸੰਸਾਰਕ ਰੂਪ, ਧਰਤੀ ਦੇ ਪਦਾਰਥ ਕੋਈ ਭੀ ਨਹੀਂ ਟਿਕ ਸਕਦੇ।
There is no Shiva or Shakti, no energy or matter, no water or wind, no world of form there,
नह सिव सकती जलु नही पवना तह अकारु नही मेदनी ॥
ਸਤਿਗੁਰਜੋਗਕਾਤਹਾਨਿਵਾਸਾਜਹਅਵਿਗਤਨਾਥੁਅਗਮਧਨੀ॥੩॥
ਹੁਣ ਮੇਰੇ ਇਸ ਮਨ ਵਿਚ ਗੁਰੂ ਦੇ ਮਿਲਾਪ ਦਾ ਸਦਾ ਲਈ ਨਿਵਾਸ ਹੋ ਗਿਆ ਹੈ, ਅਦ੍ਰਿਸ਼ਟ ਅਪਹੁੰਚ ਮਾਲਕ ਖਸਮ-ਪ੍ਰਭੂ ਭੀ ਉਥੇ ਹੀ ਵੱਸਦਾ ਦਿੱਸ ਪਿਆ ਹੈ ॥੩॥
where the True Guru, the Yogi, dwells, where the Imperishable Lord God, the Unapproachable Master abides. ||3||
सतिगुर जोग का तहा निवासा जह अविगत नाथु अगम धनी ॥३॥
ਤਨੁਮਨੁਹਰਿਕਾਧਨੁਸਭੁਹਰਿਕਾਹਰਿਕੇਗੁਣਹਉਕਿਆਗਨੀ॥
(ਹੁਣ ਮੈਨੂੰ ਸਮਝ ਆ ਗਈ ਹੈ ਕਿ) ਇਹ ਸਰੀਰ, ਇਹ ਜਿੰਦ, ਇਹ ਧਨ ਸਭ ਕੁਝ ਉਸ ਪ੍ਰਭੂ ਦਾ ਹੀ ਦਿੱਤਾ ਹੋਇਆ ਹੈ (ਉਹ ਬੜਾ ਬਖ਼ਸ਼ਿੰਦ ਹੈ) ਮੈਂ ਉਸ ਦੇ ਕੇਹੜੇ ਕੇਹੜੇ ਗੁਣ ਬਿਆਨ ਕਰ ਸਕਦਾ ਹਾਂ?
Body and mind belong to the Lord; all wealth belongs to the Lord; what glorious virtues of the Lord can I describe?
तनु मनु हरि का धनु सभु हरि का हरि के गुण हउ किआ गनी ॥
ਕਹੁਨਾਨਕਹਮਤੁਮਗੁਰਿਖੋਈਹੈਅੰਭੈਅੰਭੁਮਿਲੋਗਨੀ॥੪॥੩॥
ਨਾਨਕ ਆਖਦਾ ਹੈ- (ਹੇ ਭਾਈ!) ਗੁਰੂ ਨੇ (ਮੇਰੇ ਮਨ ਵਿਚੋਂ) ਮੇਰ-ਤੇਰ ਮੁਕਾ ਦਿੱਤੀ ਹੈ (ਮੈਂ ਹੁਣ ਪ੍ਰਭੂ-ਚਰਨਾਂ ਵਿਚ ਇਉਂ ਮਿਲ ਗਿਆ ਹਾਂ, ਜਿਵੇਂ) ਪਾਣੀ ਵਿਚ ਪਾਣੀ ਮਿਲ ਜਾਂਦਾ ਹੈ ॥੪॥੩॥
Says Nanak, the Guru has destroyed my sense of 'mine and yours'. Like water with water, I am blended with God. ||4||3||
कहु नानक हम तुम गुरि खोई है अंभै अंभु मिलोगनी ॥४॥३॥
WWW.GURBANI.WORLD