ਰਾਗੁਰਾਮਕਲੀਮਹਲਾ੫ਘਰੁ੧॥
ਰਾਗ ਰਾਮਕਲੀ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
Raag Raamkalee, Fifth Mahalaa, First House:
रागु रामकली महला ५ घरु १ ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਕਿਰਪਾਕਰਹੁਦੀਨਕੇਦਾਤੇਮੇਰਾਗੁਣੁਅਵਗਣੁਨਬੀਚਾਰਹੁਕੋਈ॥
ਹੇ ਗ਼ਰੀਬਾਂ ਉਤੇ ਬਖ਼ਸ਼ਸ਼ਾਂ ਕਰਨ ਵਾਲੇ ਪ੍ਰਭੂ! (ਮੇਰੇ ਉਤੇ) ਮੇਹਰ ਕਰ, ਮੇਰਾ ਕੋਈ ਗੁਣ ਨਾਹ ਵਿਚਾਰੀਂ, ਮੇਰਾ ਕੋਈ ਔਗੁਣ ਨਾਹ ਵਿਚਾਰੀਂ (ਮੇਰੇ ਅੰਦਰ ਤਾਂ ਔਗੁਣ ਹੀ ਔਗੁਣ ਹਨ)।
Have mercy on me, O Generous Giver, Lord of the meek; please do not consider my merits and demerits.
किरपा करहु दीन के दाते मेरा गुणु अवगणु न बीचारहु कोई ॥
ਮਾਟੀਕਾਕਿਆਧੋਪੈਸੁਆਮੀਮਾਣਸਕੀਗਤਿਏਹੀ॥੧॥
(ਜਿਵੇਂ ਪਾਣੀ ਨਾਲ ਧੋਤਿਆਂ) ਮਿੱਟੀ ਦਾ ਮੈਲਾ-ਪਨ ਕਦੇ ਧੁਪ ਨਹੀਂ ਸਕਦਾ, ਹੇ ਮਾਲਕ-ਪ੍ਰਭੂ! ਅਸਾਂ ਜੀਵਾਂ ਦੀ ਭੀ ਇਹੀ ਹਾਲਤ ਹੈ ॥੧॥
How can dust be washed? O my Lord and Master, such is the state of mankind. ||1||
माटी का किआ धोपै सुआमी माणस की गति एही ॥१॥
ਮੇਰੇਮਨਸਤਿਗੁਰੁਸੇਵਿਸੁਖੁਹੋਈ॥
ਹੇ ਮੇਰੇ ਮਨ! ਗੁਰੂ ਦੀ ਸਰਨ ਪਿਆ ਰਹੁ (ਗੁਰੂ ਦੇ ਦਰ ਤੇ ਰਿਹਾਂ ਹੀ) ਆਨੰਦ ਮਿਲਦਾ ਹੈ।
O my mind, serve the True Guru, and be at peace.
मेरे मन सतिगुरु सेवि सुखु होई ॥
ਜੋਇਛਹੁਸੋਈਫਲੁਪਾਵਹੁਫਿਰਿਦੂਖੁਨਵਿਆਪੈਕੋਈ॥੧॥ਰਹਾਉ॥
(ਗੁਰੂ ਦੇ ਦਰ ਤੇ ਰਹਿ ਕੇ) ਜੇਹੜੀ ਕਾਮਨਾ ਚਿਤਵੇਂਗਾ, ਉਹੀ ਫਲ ਹਾਸਲ ਕਰ ਲਏਂਗਾ। (ਇਸ ਤਰ੍ਹਾਂ) ਕੋਈ ਦੁੱਖ ਭੀ ਆਪਣਾ ਜ਼ੋਰ ਨਹੀਂ ਪਾ ਸਕਦਾ ॥੧॥ ਰਹਾਉ ॥
Whatever you desire, you shall receive that reward, and you shall not be afflicted by pain any longer. ||1||Pause||
जो इछहु सोई फलु पावहु फिरि दूखु न विआपै कोई ॥१॥ रहाउ ॥
ਕਾਚੇਭਾਡੇਸਾਜਿਨਿਵਾਜੇਅੰਤਰਿਜੋਤਿਸਮਾਈ॥
ਹੇ ਭਾਈ! (ਸਾਡੇ ਇਹ) ਨਾਸਵੰਤ ਸਰੀਰ ਬਣਾ ਕੇ (ਪਰਮਾਤਮਾ ਨੇ ਹੀ ਇਹਨਾਂ ਨੂੰ) ਵਡਿਆਈ ਦਿੱਤੀ ਹੋਈ ਹੈ (ਕਿਉਂਕਿ ਇਹਨਾਂ ਨਾਸਵੰਤ ਸਰੀਰਾਂ ਦੇ) ਅੰਦਰ ਉਸ ਦੀ ਜੋਤ ਟਿਕੀ ਹੋਈ ਹੈ।
He creates and adorns the earthen vessels; He infuses His Light within them.
काचे भाडे साजि निवाजे अंतरि जोति समाई ॥
ਜੈਸਾਲਿਖਤੁਲਿਖਿਆਧੁਰਿਕਰਤੈਹਮਤੈਸੀਕਿਰਤਿਕਮਾਈ॥੨॥
ਹੇ ਭਾਈ! (ਸਾਡੇ ਕੀਤੇ ਕਰਮਾਂ ਅਨੁਸਾਰ) ਕਰਤਾਰ ਨੇ ਧੁਰ ਦਰਗਾਹ ਤੋਂ ਜਿਹੋ ਜਿਹਾ (ਸੰਸਕਾਰਾਂ ਦਾ) ਲੇਖ (ਸਾਡੇ ਅੰਦਰ) ਲਿਖ ਦਿੱਤਾ ਹੈ, ਅਸੀਂ ਜੀਵ (ਹੁਣ ਭੀ) ਉਹੋ ਜਿਹੇ ਕਰਮਾਂ ਦੀ ਕਮਾਈ ਕਰੀ ਜਾਂਦੇ ਹਾਂ ॥੨॥
As is the destiny pre-ordained by the Creator, so are the deeds we do. ||2||
जैसा लिखतु लिखिआ धुरि करतै हम तैसी किरति कमाई ॥२॥
ਮਨੁਤਨੁਥਾਪਿਕੀਆਸਭੁਅਪਨਾਏਹੋਆਵਣਜਾਣਾ॥
ਹੇ ਭਾਈ! ਮਨੁੱਖ ਇਸ ਜਿੰਦ ਨੂੰ ਇਸ ਸਰੀਰ ਨੂੰ ਸਦਾ ਆਪਣਾ ਮਿਥੀ ਰੱਖਦਾ ਹੈ, ਇਹ ਅਪਣੱਤ ਹੀ (ਮਨੁੱਖ ਵਾਸਤੇ) ਜਨਮ ਮਰਨ (ਦੇ ਗੇੜ ਦਾ ਕਾਰਨ ਬਣੀ ਰਹਿੰਦੀ) ਹੈ।
He believes the mind and body are all his own; this is the cause of his coming and going.
मनु तनु थापि कीआ सभु अपना एहो आवण जाणा ॥
ਜਿਨਿਦੀਆਸੋਚਿਤਿਨਆਵੈਮੋਹਿਅੰਧੁਲਪਟਾਣਾ॥੩॥
ਜਿਸ ਪਰਮਾਤਮਾ ਨੇ ਇਹ ਜਿੰਦ ਦਿੱਤੀ ਹੈ ਇਹ ਸਰੀਰ ਦਿੱਤਾ ਹੈ ਉਹ ਇਸ ਦੇ ਚਿੱਤ ਵਿਚ (ਕਦੇ) ਨਹੀਂ ਵੱਸਦਾ, ਅੰਨ੍ਹਾ ਮਨੁੱਖ (ਜਿੰਦ ਤੇ ਸਰੀਰ ਦੇ) ਮੋਹ ਵਿਚ ਫਸਿਆ ਰਹਿੰਦਾ ਹੈ ॥੩॥
He does not think of the One who gave him these; he is blind, entangled in emotional attachment. ||3||
जिनि दीआ सो चिति न आवै मोहि अंधु लपटाणा ॥३॥
ਜਿਨਿਕੀਆਸੋਈਪ੍ਰਭੁਜਾਣੈਹਰਿਕਾਮਹਲੁਅਪਾਰਾ॥
ਹੇ ਭਾਈ! ਜਿਸ ਪਰਮਾਤਮਾ ਨੇ (ਇਹ ਖੇਲ) ਬਣਾਇਆ ਹੈ ਉਹੀ (ਇਸ ਨੂੰ ਚਲਾਣਾ) ਜਾਣਦਾ ਹੈ, ਉਸ ਪਰਮਾਤਮਾ ਦਾ ਟਿਕਾਣਾ ਅਪਹੁੰਚ ਹੈ (ਜੀਵ ਉਸ ਪਰਮਾਤਮਾ ਦੀ ਰਜ਼ਾ ਨੂੰ ਸਮਝ ਨਹੀਂ ਸਕਦਾ)।
One who knows that God created him, reaches the Incomparable Mansion of the Lord's Presence.
जिनि कीआ सोई प्रभु जाणै हरि का महलु अपारा ॥
ਭਗਤਿਕਰੀਹਰਿਕੇਗੁਣਗਾਵਾਨਾਨਕਦਾਸੁਤੁਮਾਰਾ॥੪॥੧॥
ਹੇ ਨਾਨਕ! (ਆਖ-ਹੇ ਪ੍ਰਭੂ!) ਮੈਂ ਤੇਰਾ ਦਾਸ ਹਾਂ (ਮੇਹਰ ਕਰ) ਮੈਂ ਤੇਰੀ ਭਗਤੀ ਕਰਦਾ ਰਹਾਂ, ਮੈਂ ਤੇਰੇ ਗੁਣ ਗਾਂਦਾ ਰਹਾਂ ॥੪॥੧॥
Worshipping the Lord, I sing His Glorious Praises. Nanak is Your slave. ||4||1||
भगति करी हरि के गुण गावा नानक दासु तुमारा ॥४॥१॥
WWW.GURBANI.WORLD