ਗਉੜੀਮਹਲਾ੫ਗੁਆਰੇਰੀ॥
Gauree, Fifth Mahalaa, Gwaarayree:
गउड़ी महला ५ गुआरेरी ॥
ਰੈਣਿਦਿਨਸੁਰਹੈਇਕਰੰਗਾ॥
(ਪੂਰੇ ਗੁਰੂ ਦੀ ਸਰਨ ਪੈਣ ਵਾਲਾ ਮਨੁੱਖ) ਦਿਨ ਰਾਤ ਇਕ ਪਰਮਾਤਮਾ ਦੇ ਪ੍ਰੇਮ ਵਿਚ (ਮਸਤ) ਰਹਿੰਦਾ ਹੈ।
Night and day, they remain in the Love of the One.
रैणि दिनसु रहै इक रंगा ॥
ਪ੍ਰਭਕਉਜਾਣੈਸਦਹੀਸੰਗਾ॥
ਉਹ ਮਨੁੱਖ ਪਰਮਾਤਮਾ ਨੂੰ ਸਦਾ ਹੀ ਆਪਣੇ ਅੰਗ-ਸੰਗ (ਵੱਸਦਾ) ਸਮਝਦਾ ਹੈ।
They know that God is always with them.
प्रभ कउ जाणै सद ही संगा ॥
ਠਾਕੁਰਨਾਮੁਕੀਓਉਨਿਵਰਤਨਿ॥
(ਉਸ ਮਨੁੱਖ) ਪਰਮਾਤਮਾ ਦੇ ਨਾਮ ਨੂੰ ਹੀ ਹਰ ਵੇਲੇ ਵਰਤਣ ਵਾਲੀ ਸ਼ੈ ਜਾਣਿਆ ਹੈ।
They make the Name of their Lord and Master their way of life;
ठाकुर नामु कीओ उनि वरतनि ॥
ਤ੍ਰਿਪਤਿਅਘਾਵਨੁਹਰਿਕੈਦਰਸਨਿ॥੧॥
ਪਰਮਾਤਮਾ ਦੇ ਦਰਸਨ ਨਾਲ ਉਹ (ਸਦਾ) ਤ੍ਰਿਪਤ ਰਹਿੰਦਾ ਹੈ ਸੰਤੁਸ਼ਟ ਰਹਿੰਦਾ ਹੈ ॥੧॥
they are satisfied and fulfilled with the Blessed Vision of the Lord's Darshan. ||1||
त्रिपति अघावनु हरि कै दरसनि ॥१॥
ਹਰਿਸੰਗਿਰਾਤੇਮਨਤਨਹਰੇ॥
(ਹੇ ਭਾਈ! ਉਹ ਮਨੁੱਖ) ਪਰਮਾਤਮਾ ਨਾਲ ਰੱਤੇ ਰਹਿੰਦੇ ਹਨ (ਪ੍ਰਭੂ ਦੀ ਯਾਦ ਵਿਚ ਮਸਤ ਰਹਿੰਦੇ ਹਨ) ਉਹਨਾਂ ਦੇ ਮਨ ਖਿੜੇ ਰਹਿੰਦੇ ਹਨ, ਉਹਨਾਂ ਦੇ ਤਨ ਖਿੜੇ ਰਹਿੰਦੇ ਹਨ,
Imbued with the Love of the Lord, their minds and bodies are rejuvenated,
हरि संगि राते मन तन हरे ॥
ਗੁਰਪੂਰੇਕੀਸਰਨੀਪਰੇ॥੧॥ਰਹਾਉ॥
ਜੇਹੜੇ ਮਨੁੱਖ ਪੂਰੇ ਗੁਰੂ ਦੀ ਸਰਨ ਪੈਂਦੇ ਹਨ ॥੧॥ ਰਹਾਉ ॥
entering the Sanctuary of the Perfect Guru. ||1||Pause||
गुर पूरे की सरनी परे ॥१॥ रहाउ ॥
ਚਰਣਕਮਲਆਤਮਆਧਾਰ॥
(ਪੂਰੇ ਗੁਰੂ ਦੀ ਸਰਨ ਪੈਣ ਵਾਲੇ ਮਨੁੱਖ) ਪਰਮਾਤਮਾ ਦੇ ਸੋਹਣੇ ਚਰਨਾਂ ਨੂੰ ਆਪਣੀ ਜਿੰਦ ਦਾ ਆਸਰਾ ਬਣਾਈ ਰੱਖਦੇ ਹਨ,
The Lord's Lotus Feet are the Support of the soul.
चरण कमल आतम आधार ॥
ਏਕੁਨਿਹਾਰਹਿਆਗਿਆਕਾਰ॥
ਉਹ (ਹਰ ਥਾਂ) ਇਕ ਪਰਮਾਤਮਾ ਨੂੰ ਹੀ (ਵੱਸਦਾ) ਵੇਖਦੇ ਹਨ, ਪਰਮਾਤਮਾ ਦੇ ਹੁਕਮ ਵਿਚ ਹੀ ਉਹ ਸਦਾ ਤੁਰਦੇ ਹਨ।
They see only the One, and obey His Order.
एकु निहारहि आगिआकार ॥
ਏਕੋਬਨਜੁਏਕੋਬਿਉਹਾਰੀ॥
ਪਰਮਾਤਮਾ ਦਾ ਨਾਮ ਹੀ ਉਹਨਾਂ ਦਾ ਵਣਜ ਹੈ, ਪਰਮਾਤਮਾ ਦੇ ਨਾਮ ਦੇ ਹੀ ਉਹ ਸਦਾ ਵਪਾਰੀ ਬਣੇ ਰਹਿੰਦੇ ਹਨ।
There is only one trade, and one occupation.
एको बनजु एको बिउहारी ॥
ਅਵਰੁਨਜਾਨਹਿਬਿਨੁਨਿਰੰਕਾਰੀ॥੨॥
ਪਰਮਾਤਮਾ ਤੋਂ ਬਿਨਾ ਉਹ ਕਿਸੇ ਹੋਰ ਨਾਲ ਡੂੰਘੀ ਸਾਂਝ ਨਹੀਂ ਪਾਂਦੇ ॥੨॥
They know no other than the Formless Lord. ||2||
अवरु न जानहि बिनु निरंकारी ॥२॥
ਹਰਖਸੋਗਦੁਹਹੂੰਤੇਮੁਕਤੇ॥
(ਪੂਰੇ ਗੁਰੂ ਦੀ ਸਰਨ ਪੈਣ ਵਾਲੇ ਮਨੁੱਖ) ਖ਼ੁਸ਼ੀ ਗ਼ਮੀ ਦੋਹਾਂ ਤੋਂ ਹੀ ਸੁਤੰਤਰ ਰਹਿੰਦੇ ਹਨ।
They are free of both pleasure and pain.
हरख सोग दुहहूं ते मुकते ॥
ਸਦਾਅਲਿਪਤੁਜੋਗਅਰੁਜੁਗਤੇ॥
ਉਹ ਸਦਾ (ਮਾਇਆ ਤੋਂ) ਨਿਰਲੇਪ ਹਨ, ਪਰਮਾਤਮਾ (ਦੀ ਯਾਦ) ਵਿਚ ਜੁੜੇ ਰਹਿੰਦੇ ਹਨ ਅਤੇ ਚੰਗੀ ਜੀਵਨ-ਜੁਗਤਿ ਵਾਲੇ ਹੁੰਦੇ ਹਨ।
They remain unattached, joined to the Lord's Way.
सदा अलिपतु जोग अरु जुगते ॥
ਦੀਸਹਿਸਭਮਹਿਸਭਤੇਰਹਤੇ॥
ਉਹ ਮਨੁੱਖ ਸਭ ਨਾਲ ਪ੍ਰੇਮ ਕਰਦੇ ਭੀ ਦਿੱਸਦੇ ਹਨ ਅਤੇ ਸਭ ਤੋਂ ਵੱਖਰੇ (ਨਿਰਮੋਹ) ਭੀ ਦਿੱਸਦੇ ਹਨ।
They are seen among all, and yet they are distinct from all.
दीसहि सभ महि सभ ते रहते ॥
ਪਾਰਬ੍ਰਹਮਕਾਓਇਧਿਆਨੁਧਰਤੇ॥੩॥
ਉਹ ਮਨੁੱਖ ਸਦਾ ਪਰਮਾਤਮਾ ਦੀ ਯਾਦ ਵਿਚ ਸੁਰਤ ਜੋੜੀ ਰੱਖਦੇ ਹਨ ॥੩॥
They focus their meditation on the Supreme Lord God. ||3||
पारब्रहम का ओइ धिआनु धरते ॥३॥
ਸੰਤਨਕੀਮਹਿਮਾਕਵਨਵਖਾਨਉ॥
(ਪੂਰੇ ਗੁਰੂ ਦੀ ਸਰਨ ਪੈਣ ਵਾਲੇ ਉਹਨਾਂ) ਸੰਤ ਜਨਾਂ ਦੀ ਮੈਂ ਕੇਹੜੀ ਵਡਿਆਈ ਬਿਆਨ ਕਰਾਂ?
How can I describe the Glories of the Saints?
संतन की महिमा कवन वखानउ ॥
ਅਗਾਧਿਬੋਧਿਕਿਛੁਮਿਤਿਨਹੀਜਾਨਉ॥
ਉਹਨਾਂ ਦੀ ਆਤਮਕ ਉੱਚਤਾ ਮਨੁੱਖੀ ਸੋਚ-ਸਮਝ ਤੋਂ ਪਰੇ ਹੈ, ਮੈਂ ਕੋਈ ਅੰਦਾਜ਼ਾ ਨਹੀਂ ਲਾ ਸਕਦਾ।
Their knowledge is unfathomable; their limits cannot be known.
अगाधि बोधि किछु मिति नही जानउ ॥
ਪਾਰਬ੍ਰਹਮਮੋਹਿਕਿਰਪਾਕੀਜੈ॥
ਹੇ ਅਕਾਲ ਪੁਰਖ! ਮੇਰੇ ਉਤੇ ਕਿਰਪਾ ਕਰ,
O Supreme Lord God, please shower Your Mercy upon me.
पारब्रहम मोहि किरपा कीजै ॥
ਧੂਰਿਸੰਤਨਕੀਨਾਨਕਦੀਜੈ॥੪॥੧੭॥੮੬॥
ਤੇ ਮੈਨੂੰ ਨਾਨਕ ਨੂੰ ਉਹਨਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਖ਼ਸ਼ ॥੪॥੧੭॥੮੬॥
Bless Nanak with the dust of the feet of the Saints. ||4||17||86||
धूरि संतन की नानक दीजै ॥४॥१७॥८६॥
WWW.GURBANI.WORLD