ਇਸੁਤਨਮਨਮਧੇਮਦਨਚੋਰ॥
(ਮੇਰੀ 'ਚੰਚਲ ਬੱਧ' ਦੇ ਕਾਰਨ, ਹੁਣ) ਮੇਰੇ ਇਸ ਤਨ ਮਨ ਵਿਚ ਕਾਮਦੇਵ ਚੋਰ ਆ ਵੱਸਿਆ ਹੈ,
Within the body and mind are thieves like sexual desire,
इसु तन मन मधे मदन चोर ॥
ਜਿਨਿਗਿਆਨਰਤਨੁਹਿਰਿਲੀਨਮੋਰ॥
ਜਿਸ ਨੇ ਗਿਆਨ-ਰੂਪ ਮੇਰਾ ਰਤਨ (ਮੇਰੇ ਅੰਦਰੋਂ) ਚੁਰਾ ਲਿਆ ਹੈ (ਭਾਵ, ਜਿਸ ਨੇ ਮੇਰੀ ਸਮਝ ਵਿਗਾੜ ਦਿੱਤੀ ਹੈ)।
which has stolen my jewel of spiritual wisdom.
जिनि गिआन रतनु हिरि लीन मोर ॥
ਮੈਅਨਾਥੁਪ੍ਰਭਕਹਉਕਾਹਿ॥
ਹੇ ਪ੍ਰਭੂ! ਮੈਂ (ਬੜਾ) ਆਜਜ਼ ਹੋ ਗਿਆ ਹਾਂ, (ਆਪਣਾ ਦੁੱਖ ਤੈਥੋਂ ਬਿਨਾ ਹੋਰ) ਕਿਸ ਨੂੰ ਦੱਸਾਂ?
I am a poor orphan, O God; unto whom should I complain?
मै अनाथु प्रभ कहउ काहि ॥
ਕੋਕੋਨਬਿਗੂਤੋਮੈਕੋਆਹਿ॥੧॥
(ਇਸ ਕਾਮ ਦੇ ਹੱਥੋਂ) ਕੌਣ ਕੌਣ ਖ਼ੁਆਰ ਨਹੀਂ ਹੋਇਆ? ਮੇਰੀ (ਗ਼ਰੀਬ) ਦੀ ਕੀਹ ਪਾਂਇਆਂ ਹੈ? ॥੧॥
Who has not been ruined by sexual desire? What am I? ||1||
को को न बिगूतो मै को आहि ॥१॥
ਮਾਧਉਦਾਰੁਨਦੁਖੁਸਹਿਓਨਜਾਇ॥
ਹੇ ਮੇਰੇ ਮਾਧੋ! ਆਪਣੀ ਚੰਚਲ ਮੱਤ ਅੱਗੇ ਮੇਰੀ ਕੋਈ ਪੇਸ਼ ਨਹੀਂ ਜਾਂਦੀ।
O Lord, I cannot endure this agonizing pain.
माधउ दारुन दुखु सहिओ न जाइ ॥
ਮੇਰੋਚਪਲਬੁਧਿਸਿਉਕਹਾਬਸਾਇ॥੧॥ਰਹਾਉ॥
ਇਹ ਡਾਢਾ ਭਿਆਨਕ ਦੁੱਖ (ਹੁਣ) ਮੈਥੋਂ ਸਹਾਰਿਆ ਨਹੀਂ ਜਾਂਦਾ ॥੧॥ ਰਹਾਉ ॥
What power does my fickle mind have against it? ||1||Pause||
मेरो चपल बुधि सिउ कहा बसाइ ॥१॥ रहाउ ॥
ਸਨਕਸਨੰਦਨਸਿਵਸੁਕਾਦਿ॥
ਸਨਕ, ਸਨੰਦਨ, ਸ਼ਿਵ, ਸੁਕਦੇਵ ਵਰਗੇ (ਵੱਡੇ-ਵੱਡੇ ਰਿਸ਼ੀ ਤਪੀ)
Sanak, Sanandan, Shiva and Suk Dayv
सनक सनंदन सिव सुकादि ॥
ਨਾਭਿਕਮਲਜਾਨੇਬ੍ਰਹਮਾਦਿ॥
ਕਮਲ ਦੀ ਨਾਭੀ ਤੋਂ ਜਣੇ ਹੋਏ ਬ੍ਰਹਮਾ ਆਦਿਕ,
were born out of Brahma's naval chakra.
नाभि कमल जाने ब्रहमादि ॥
ਕਬਿਜਨਜੋਗੀਜਟਾਧਾਰਿ॥
ਕਵੀ ਲੋਕ, ਜੋਗੀ ਤੇ ਜਟਾਧਾਰੀ ਸਾਧੂ-
The poets and the Yogis with their matted hair
कबि जन जोगी जटाधारि ॥
ਸਭਆਪਨਅਉਸਰਚਲੇਸਾਰਿ॥੨॥
ਇਹ ਸਭ (ਕਾਮ ਤੋਂ ਡਰਦੇ ਡਰਦੇ) ਆਪੋ ਆਪਣੇ ਵੇਲੇ ਦਿਨ-ਕੱਟੀ ਕਰ ਕੇ ਚਲੇ ਗਏ ॥੨॥
all lived their lives with good behavior. ||2||
सभ आपन अउसर चले सारि ॥२॥
ਤੂਅਥਾਹੁਮੋਹਿਥਾਹਨਾਹਿ॥
(ਹੇ ਭਾਈ! ਕਾਮ ਆਦਿਕ ਤੋਂ ਬਚਣ ਲਈ ਇੱਕੋ ਪ੍ਰਭੂ ਹੀ ਆਸਰਾ ਹੈ, ਉਸ ਅੱਗੇ ਇਉਂ ਅਰਜ਼ੋਈ ਕਰ-) ਹੇ ਸੁਖਾਂ ਦੇ ਸਾਗਰ ਪ੍ਰਭੂ! ਤੂੰ ਬੜੇ ਡੂੰਘੇ ਜਿਗਰੇ ਵਾਲਾ ਹੈਂ, ਮੈਂ (ਤੇਰੇ ਗੰਭੀਰ ਸਮੁੰਦਰ ਵਰਗੇ ਦਿਲ ਦੀ) ਹਾਥ ਨਹੀਂ ਪਾ ਸਕਦਾ।
You are Unfathomable; I cannot know Your depth.
तू अथाहु मोहि थाह नाहि ॥
ਪ੍ਰਭਦੀਨਾਨਾਥਦੁਖੁਕਹਉਕਾਹਿ॥
ਹੇ ਦੀਨਾਨਾਥ ਪ੍ਰਭੂ! ਮੈਂ ਹੋਰ ਕਿਸ ਅੱਗੇ ਅਰਜ਼ੋਈ ਕਰਾਂ?
O God, Master of the meek, unto whom should I tell my pains?
प्रभ दीना नाथ दुखु कहउ काहि ॥
ਮੋਰੋਜਨਮਮਰਨਦੁਖੁਆਥਿਧੀਰ॥
ਮਾਇਆ ਤੋਂ ਪੈਦਾ ਹੋਇਆ ਇਹ ਮੇਰਾ ਸਾਰੀ ਉਮਰ ਦਾ ਦੁੱਖ ਦੂਰ ਕਰ,
Please rid me of the pains of birth and death, and bless me with peace.
मोरो जनम मरन दुखु आथि धीर ॥
ਸੁਖਸਾਗਰਗੁਨਰਉਕਬੀਰ॥੩॥੫॥
ਤਾਂ ਜੁ ਮੈਂ ਕਬੀਰ ਤੇਰੇ ਗੁਣ ਚੇਤੇ ਕਰ ਸਕਾਂ ॥੩॥੫॥
Kabeer utters the Glorious Praises of God, the Ocean of peace. ||3||5||
सुख सागर गुन रउ कबीर ॥३॥५॥
WWW.GURBANI.WORLD