GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਬਸੰਤੁ - ਭਗਤ ਕਬੀਰ ਜੀ
ਅੰਗ 1194
Display Settings
Translations
ਨਾਇਕੁਏਕੁਬਨਜਾਰੇਪਾਚ
ਜੀਵ (ਮਾਨੋ) ਇਕ ਸ਼ਾਹ ਹੈ, ਪੰਜ ਗਿਆਨ-ਇੰਦਰੇ (ਇਸ ਸ਼ਾਹ ਦੇ ਨਾਲ) ਵਣਜਾਰੇ ਹਨ।
There is one merchant and five traders.
नाइकु एकु बनजारे पाच ॥
ਬਰਧਪਚੀਸਕਸੰਗੁਕਾਚ
ਪੰਝੀ ਪ੍ਰਕ੍ਰਿਤੀਆਂ (ਕਾਫ਼ਲੇ ਦੇ) ਬਲਦ ਹਨ। ਪਰ ਇਹ ਸਾਰਾ ਸਾਥ ਕੱਚਾ ਹੀ ਹੈ।
The twenty-five oxen carry false merchandise.
बरध पचीसक संगु काच ॥
ਨਉਬਹੀਆਂਦਸਗੋਨਿਆਹਿ
ਨੌ ਗੋਲਕਾਂ (ਮਾਨੋ) ਚੁਆੜੀਆਂ ਹਨ, ਦਸ ਇੰਦਰੇ ਛੱਟਾਂ ਹਨ,
There are nine poles which hold the ten bags.
नउ बहीआं दस गोनि आहि ॥
ਕਸਨਿਬਹਤਰਿਲਾਗੀਤਾਹਿ॥੧॥
ਬਹੱਤਰ ਨਾੜੀਆਂ (ਛੱਟਾਂ ਸੀਉਣ ਲਈ) ਸੇਬੇ ਹਨ ਜੋ ਇਹਨਾਂ (ਇੰਦਰੇ-ਰੂਪ ਛੱਟਾਂ) ਨੂੰ ਲੱਗੀਆਂ ਹੋਈਆਂ ਹਨ ॥੧॥
The body is tied by the seventy-two ropes. ||1||
कसनि बहतरि लागी ताहि ॥१॥
ਮੋਹਿਐਸੇਬਨਜਸਿਉਨਹੀਨਕਾਜੁ
ਮੈਨੂੰ ਅਜਿਹਾ ਵਣਜ ਕਰਨ ਦੀ ਲੋੜ ਨਹੀਂ,
I don't care at all about such commerce.
मोहि ऐसे बनज सिउ नहीन काजु ॥
ਜਿਹਘਟੈਮੂਲੁਨਿਤਬਢੈਬਿਆਜੁਰਹਾਉ
ਜਿਸ ਵਣਜ ਦੇ ਕੀਤਿਆਂ ਮੂਲ ਘਟਦਾ ਜਾਏ ਤੇ ਵਿਆਜ ਵਧਦਾ ਜਾਏ (ਭਾਵ, ਜਿਉਂ ਜਿਉਂ ਉਮਰ ਗੁਜ਼ਰੇ ਤਿਉਂ ਤਿਉਂ ਵਿਕਾਰਾਂ ਦਾ ਭਾਰ ਵਧੀ ਜਾਏ) ॥ ਰਹਾਉ॥
It depletes my capital, and the interest charges only increase. ||Pause||
जिह घटै मूलु नित बढै बिआजु ॥ रहाउ ॥
ਸਾਤਸੂਤਮਿਲਿਬਨਜੁਕੀਨ
(ਇਹ ਗਿਆਨ-ਇੰਦਰੇ) ਮਿਲ ਕੇ ਕਈ ਕਿਸਮਾਂ ਦੇ ਸੂਤਰ (ਭਾਵ, ਵਿਕਾਰਾਂ) ਦਾ ਵਣਜ ਕਰ ਰਹੇ ਹਨ,
Weaving the seven threads together, they carry on their trade.
सात सूत मिलि बनजु कीन ॥
ਕਰਮਭਾਵਨੀਸੰਗਲੀਨ
ਕੀਤੇ ਕਰਮਾਂ ਦੇ ਸੰਸਕਾਰਾਂ ਨੂੰ ਇਹਨਾਂ (ਆਪਣੀ ਸਹਾਇਤਾ ਵਾਸਤੇ) ਨਾਲ ਲੈ ਲਿਆ ਹੈ (ਭਾਵ, ਇਹ ਪਿਛਲੇ ਸੰਸਕਾਰ ਹੋਰ ਵਿਕਾਰਾਂ ਵਲ ਪ੍ਰੇਰਦੇ ਜਾ ਰਹੇ ਹਨ)।
They are led on by the karma of their past actions.
करम भावनी संग लीन ॥
ਤੀਨਿਜਗਾਤੀਕਰਤਰਾਰਿ
ਤਿੰਨ ਗੁਣ (-ਰੂਪ) ਮਸੂਲੀਏ (ਹੋਰ) ਝਗੜਾ ਵਧਾਉਂਦੇ ਹਨ,
The three tax-collectors argue with them.
तीनि जगाती करत रारि ॥
ਚਲੋਬਨਜਾਰਾਹਾਥਝਾਰਿ॥੨॥
(ਨਤੀਜਾ ਇਹ ਨਿਕਲਦਾ ਹੈ ਕਿ) ਵਣਜਾਰਾ (ਜੀਵ) ਖ਼ਾਲੀ-ਹੱਥ ਤੁਰ ਪੈਂਦਾ ਹੈ ॥੨॥
The traders depart empty-handed. ||2||
चलो बनजारा हाथ झारि ॥२॥
ਪੂੰਜੀਹਿਰਾਨੀਬਨਜੁਟੂਟ
ਜਦੋਂ (ਸੁਆਸਾਂ ਦੀ) ਰਾਸ ਖੁੱਸ ਜਾਂਦੀ ਹੈ, ਤਦੋਂ ਵਣਜ ਮੁੱਕ ਜਾਂਦਾ ਹੈ,
Their capital is exhausted, and their trade is ruined.
पूंजी हिरानी बनजु टूट ॥
ਦਹਦਿਸਟਾਂਡੋਗਇਓਫੂਟਿ
ਤੇ ਕਾਫ਼ਲਾ (ਸਰੀਰ) ਦਸੀਂ ਪਾਸੀਂ ਖਿੱਲਰ ਜਾਂਦਾ ਹੈ।
The caravan is scattered in the ten directions.
दह दिस टांडो गइओ फूटि ॥
ਕਹਿਕਬੀਰਮਨਸਰਸੀਕਾਜ
ਕਬੀਰ ਆਖਦਾ ਹੈ ਕਿ ਹੇ ਮਨ! ਤੇਰਾ ਕੰਮ ਤਾਂ ਹੀ ਸੰਵਰੇਗਾ,
Says Kabeer, O mortal, your tasks will be accomplished,
कहि कबीर मन सरसी काज ॥
ਸਹਜਸਮਾਨੋਭਰਮਭਾਜ॥੩॥੬॥
ਜੇ ਤੂੰ ਸਹਿਜ ਅਵਸਥਾ ਵਿਚ ਲੀਨ ਹੋ ਜਾਏਂ ਅਤੇ ਤੇਰੀ ਭਟਕਣਾ ਮੁੱਕ ਜਾਏ ॥੩॥੬॥
when you merge in the Celestial Lord; let your doubts run away. ||3||6||
सहज समानो त भरम भाज ॥३॥६॥
WWW.GURBANI.WORLD
ਪਿਛਲਾ Share ਹੋਮ Save ਅਗਲਾ