ਗਉੜੀਬੈਰਾਗਣਿਮਹਲਾ੪॥
Gauree Bairaagan, Fourth Mahalaa:
गउड़ी बैरागणि महला ४ ॥
ਕੰਚਨਨਾਰੀਮਹਿਜੀਉਲੁਭਤੁਹੈਮੋਹੁਮੀਠਾਮਾਇਆ॥
ਮੇਰੀ ਜਿੰਦ ਸੋਨੇ (ਦੇ ਮੋਹ) ਵਿਚ ਇਸਤ੍ਰੀ (ਦੇ ਮੋਹ) ਵਿਚ ਫਸੀ ਹੋਈ ਹੈ, ਮਾਇਆ ਦਾ ਮੋਹ ਮੈਨੂੰ ਮਿੱਠਾ ਲੱਗ ਰਿਹਾ ਹੈ।
The soul of the man is lured by gold and women; emotional attachment to Maya is so sweet to him.
कंचन नारी महि जीउ लुभतु है मोहु मीठा माइआ ॥
ਘਰਮੰਦਰਘੋੜੇਖੁਸੀਮਨੁਅਨਰਸਿਲਾਇਆ॥
ਘਰ, ਪੱਕੇ ਮਹਲ ਘੋੜੇ (ਵੇਖ ਵੇਖ ਕੇ) ਮੈਨੂੰ ਚਾਉ ਚੜ੍ਹਦਾ ਹੈ, ਮੇਰਾ ਮਨ ਹੋਰ ਹੋਰ (ਪਦਾਰਥਾਂ ਦੇ) ਰਸ ਵਿਚ ਲੱਗਾ ਹੋਇਆ ਹੈ।
The mind has become attached to the pleasures of houses, palaces, horses and other enjoyments.
घर मंदर घोड़े खुसी मनु अन रसि लाइआ ॥
ਹਰਿਪ੍ਰਭੁਚਿਤਿਨਆਵਈਕਿਉਛੂਟਾਮੇਰੇਹਰਿਰਾਇਆ॥੧॥
ਹੇ ਮੇਰੇ ਹਰੀ! ਹੇ ਮੇਰੇ ਰਾਜਨ! (ਤੂੰ) ਪਰਮਾਤਮਾ ਕਦੇ ਮੇਰੇ ਚਿੱਤ ਵਿਚ ਨਹੀਂ ਆਉਂਦਾ। ਮੈਂ (ਇਸ ਮੋਹ ਵਿਚੋਂ) ਕਿਵੇਂ ਨਿਕਲਾਂ? ॥੧॥
The Lord God does not even enter his thoughts; how can he be saved, O my Lord King? ||1||
हरि प्रभु चिति न आवई किउ छूटा मेरे हरि राइआ ॥१॥
ਮੇਰੇਰਾਮਇਹਨੀਚਕਰਮਹਰਿਮੇਰੇ॥
ਹੇ ਮੇਰੇ ਰਾਮ! ਮੇਰੇ ਹਰੀ! ਮੇਰੇ ਇਹ ਨੀਚ ਕੰਮ ਹਨ।
O my Lord, these are my lowly actions, O my Lord.
मेरे राम इह नीच करम हरि मेरे ॥
ਗੁਣਵੰਤਾਹਰਿਹਰਿਦਇਆਲੁਕਰਿਕਿਰਪਾਬਖਸਿਅਵਗਣਸਭਿਮੇਰੇ॥੧॥ਰਹਾਉ॥
ਪਰ ਤੂੰ ਗੁਣਾਂ ਦਾ ਮਾਲਕ ਹੈਂ, ਤੂੰ ਦਇਆ ਦਾ ਘਰ ਹੈਂ, ਮਿਹਰ ਕਰ ਤੇ ਮੇਰੇ ਸਾਰੇ ਅਉਗਣ ਬਖ਼ਸ਼ ॥੧॥ ਰਹਾਉ ॥
O Lord, Har, Har, Treasure of Virtue, Merciful Lord: please bless me with Your Grace and forgive me for all my mistakes. ||1||Pause||
गुणवंता हरि हरि दइआलु करि किरपा बखसि अवगण सभि मेरे ॥१॥ रहाउ ॥
ਕਿਛੁਰੂਪੁਨਹੀਕਿਛੁਜਾਤਿਨਾਹੀਕਿਛੁਢੰਗੁਨਮੇਰਾ॥
ਨਾਹ ਮੇਰਾ (ਸੁੰਦਰ) ਰੂਪ ਹੈ, ਨਾਹ ਮੇਰੀ ਉੱਚੀ ਜਾਤਿ ਹੈ, ਨਾਹ ਮੇਰੇ ਵਿਚ ਕੋਈ ਸੁਚੱਜ ਹੈ।
I have no beauty, no social status, no manners.
किछु रूपु नही किछु जाति नाही किछु ढंगु न मेरा ॥
ਕਿਆਮੁਹੁਲੈਬੋਲਹਗੁਣਬਿਹੂਨਨਾਮੁਜਪਿਆਨਤੇਰਾ॥
ਹੇ ਪ੍ਰਭੂ! ਮੈਂ ਗੁਣਾਂ ਤੋਂ ਸੱਖਣਾ ਹਾਂ, ਮੈਂ ਤੇਰਾ ਨਾਮ ਨਹੀਂ ਜਪਿਆ, ਮੈਂ ਕੇਹੜਾ ਮੂੰਹ ਲੈ ਕੇ (ਤੇਰੇ ਸਾਹਮਣੇ) ਗੱਲ ਕਰਨ ਜੋਗਾ ਹਾਂ?
With what face am I to speak? I have no virtue at all; I have not chanted Your Name.
किआ मुहु लै बोलह गुण बिहून नामु जपिआ न तेरा ॥
ਹਮਪਾਪੀਸੰਗਿਗੁਰਉਬਰੇਪੁੰਨੁਸਤਿਗੁਰਕੇਰਾ॥੨॥
ਇਹ ਸਤਿਗੁਰੂ ਦੀ ਮਿਹਰ ਹੋਈ ਹੈ ਕਿ ਮੈਂ ਪਾਪੀ ਗੁਰੂ ਦੀ ਸੰਗਤਿ ਵਿਚ ਰਹਿ ਕੇ (ਪਾਪਾਂ ਤੋਂ) ਬਚ ਗਿਆ ਹਾਂ ॥੨॥
I am a sinner, saved only by the Company of the Guru. This is the generous blessing of the True Guru. ||2||
हम पापी संगि गुर उबरे पुंनु सतिगुर केरा ॥२॥
ਸਭੁਜੀਉਪਿੰਡੁਮੁਖੁਨਕੁਦੀਆਵਰਤਣਕਉਪਾਣੀ॥
ਇਹ ਜਿੰਦ ਇਹ ਸਰੀਰ ਇਹ ਮੂੰਹ ਇਹ ਨੱਕ ਆਦਿਕ ਅੰਗ ਇਹ ਸਭ ਕੁਝ ਪਰਮਾਤਮਾ ਨੇ ਮੈਨੂੰ ਦਿੱਤਾ ਹੈ, ਪਾਣੀ (ਹਵਾ ਅੱਗ ਆਦਿਕ) ਮੈਨੂੰ ਉਸ ਨੇ ਵਰਤਣ ਲਈ ਦਿੱਤੇ ਹਨ।
He gave all beings souls, bodies, mouths, noses and water to drink.
सभु जीउ पिंडु मुखु नकु दीआ वरतण कउ पाणी ॥
ਅੰਨੁਖਾਣਾਕਪੜੁਪੈਨਣੁਦੀਆਰਸਅਨਿਭੋਗਾਣੀ॥
ਉਸ ਨੇ ਮੈਨੂੰ ਅੰਨ ਖਾਣ ਨੂੰ ਦਿੱਤਾ ਹੈ, ਕੱਪੜਾ ਪਹਿਨਣ ਨੂੰ ਦਿੱਤਾ ਹੈ, ਹੋਰ ਅਨੇਕਾਂ ਸੁਆਦਲੇ ਪਦਾਰਥ ਭੋਗਣ ਨੂੰ ਦਿੱਤੇ ਹਨ।
He gave them corn to eat, clothes to wear, and other pleasures to enjoy.
अंनु खाणा कपड़ु पैनणु दीआ रस अनि भोगाणी ॥
ਜਿਨਿਦੀਏਸੁਚਿਤਿਨਆਵਈਪਸੂਹਉਕਰਿਜਾਣੀ॥੩॥
ਪਰ ਜਿਸ ਪਰਮਾਤਮਾ ਨੇ ਇਹ ਸਾਰੇ ਪਦਾਰਥ ਦਿੱਤੇ ਹਨ, ਉਹ ਮੈਨੂੰ ਕਦੇ ਚੇਤੇ ਭੀ ਨਹੀਂ ਆਉਂਦਾ ਹੈ। ਮੈਂ (ਮੂਰਖ-) ਪਸ਼ੂ ਆਪਣੇ ਆਪ ਨੂੰ ਵੱਡਾ ਕਰ ਕੇ ਜਾਣਦਾ ਹਾਂ ॥੩॥
But they do not remember the One who gave them all this. The animals think that they made themselves! ||3||
जिनि दीए सु चिति न आवई पसू हउ करि जाणी ॥३॥
ਸਭੁਕੀਤਾਤੇਰਾਵਰਤਦਾਤੂੰਅੰਤਰਜਾਮੀ॥
(ਹੇ ਪ੍ਰਭੂ! ਸਾਡੇ ਜੀਵਾਂ ਦੇ ਵੱਸ ਭੀ ਕੀਹ ਹੈ? ਜਗਤ ਵਿਚ ਜੋ ਕੁਝ ਹੋ ਰਿਹਾ ਹੈ) ਸਭ ਤੇਰਾ ਕੀਤਾ ਹੋ ਰਿਹਾ ਹੈ, ਤੂੰ ਹਰੇਕ ਜੀਵ ਦੇ ਦਿਲ ਦੀ ਜਾਣਦਾ ਹੈਂ।
You made them all; You are all-pervading. You are the Inner-knower, the Searcher of hearts.
सभु कीता तेरा वरतदा तूं अंतरजामी ॥
ਹਮਜੰਤਵਿਚਾਰੇਕਿਆਕਰਹਸਭੁਖੇਲੁਤੁਮਸੁਆਮੀ॥
ਅਸੀਂ ਨਿਮਾਣੇ ਜੀਵ (ਤੈਥੋਂ ਆਕੀ ਹੋ ਕੇ) ਕੀਹ ਕਰ ਸਕਦੇ ਹਾਂ? ਹੇ ਸੁਆਮੀ! ਇਹ ਸਾਰਾ ਤੇਰਾ ਹੀ ਖੇਲ ਹੋ ਰਿਹਾ ਹੈ।
What can these wretched creatures do? This whole drama is Yours, O Lord and Master.
हम जंत विचारे किआ करह सभु खेलु तुम सुआमी ॥
ਜਨੁਨਾਨਕੁਹਾਟਿਵਿਹਾਝਿਆਹਰਿਗੁਲਮਗੁਲਾਮੀ॥੪॥੬॥੧੨॥੫੦॥
(ਜਿਵੇਂ ਕੋਈ ਗ਼ੁਲਾਮ ਮੰਡੀ ਵਿਚੋਂ ਖ਼ਰੀਦਿਆ ਜਾਂਦਾ ਹੈ, ਤਿਵੇਂ) ਇਹ ਤੇਰਾ ਦਾਸ ਨਾਨਕ (ਤੇਰੀ ਸਾਧ-ਸੰਗਤਿ) ਹੱਟੀ ਵਿਚ (ਤੇਰੇ ਸੋਹਣੇ ਨਾਮ ਤੋਂ) ਵਿਕਿਆ ਹੋਇਆ ਹੈ, ਤੇਰੇ ਗ਼ੁਲਾਮਾਂ ਦਾ ਗ਼ੁਲਾਮ ਹੈ ॥੪॥੬॥੧੨॥੫੦॥
Servant Nanak was purchased in the slave-market. He is the slave of the Lord's slaves. ||4||6||12||50||
जनु नानकु हाटि विहाझिआ हरि गुलम गुलामी ॥४॥६॥१२॥५०॥
WWW.GURBANI.WORLD