GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਗਉੜੀ - ਗੁਰੂ ਰਾਮਦਾਸ ਜੀ
ਅੰਗ 168
Display Settings
Translations
ਗਉੜੀਬੈਰਾਗਣਿਮਹਲਾ
Gauree Bairaagan, Fourth Mahalaa:
गउड़ी बैरागणि महला ४ ॥
ਜਿਉਜਨਨੀਸੁਤੁਜਣਿਪਾਲਤੀਰਾਖੈਨਦਰਿਮਝਾਰਿ
ਜਿਵੇਂ ਮਾਂ ਪੁੱਤਰ ਨੂੰ ਜਨਮ ਦੇ ਕੇ (ਉਸ ਨੂੰ) ਆਪਣੀ ਨਜ਼ਰ ਹੇਠ ਰੱਖਦੀ ਹੈ ਤੇ ਪਾਲਦੀ ਹੈ।
Just as the mother, having given birth to a son, feeds him and keeps him in her vision
जिउ जननी सुतु जणि पालती राखै नदरि मझारि ॥
ਅੰਤਰਿਬਾਹਰਿਮੁਖਿਦੇਗਿਰਾਸੁਖਿਨੁਖਿਨੁਪੋਚਾਰਿ
(ਘਰ ਵਿਚ) ਅੰਦਰ ਬਾਹਰ (ਕੰਮ ਕਰਦੀ ਹੋਈ ਭੀ) ਖਿਨ ਖਿਨ ਪਿਆਰ ਕਰ ਕੇ (ਉਸ ਪੁੱਤਰ ਦੇ) ਮੂੰਹ ਵਿਚ ਗਿਰਾਹੀ ਦੇਂਦੀ ਰਹਿੰਦੀ ਹੈ।
- indoors and outdoors, she puts food in his mouth; each and every moment, she caresses him.
अंतरि बाहरि मुखि दे गिरासु खिनु खिनु पोचारि ॥
ਤਿਉਸਤਿਗੁਰੁਗੁਰਸਿਖਰਾਖਤਾਹਰਿਪ੍ਰੀਤਿਪਿਆਰਿ॥੧॥
ਇਸੇ ਤਰ੍ਹਾਂ ਗੁਰੂ ਸਤਿਗੁਰੂ ਸਿੱਖਾਂ ਨੂੰ ਪਰਮਾਤਮਾ ਦੀ ਪ੍ਰੀਤਿ (ਦੀ ਆਤਮਕ ਖ਼ੁਰਾਕ) ਦੇ ਕੇ ਪਿਆਰ ਨਾਲ ਸੰਭਾਲਦਾ ਹੈ ॥੧॥
In just the same way, the True Guru protects His GurSikhs, who love their Beloved Lord. ||1||
तिउ सतिगुरु गुरसिख राखता हरि प्रीति पिआरि ॥१॥
ਮੇਰੇਰਾਮਹਮਬਾਰਿਕਹਰਿਪ੍ਰਭਕੇਹੈਇਆਣੇ
ਹੇ ਮੇਰੇ ਰਾਮ! ਹੇ ਹਰੀ! ਹੇ ਪ੍ਰਭੂ! ਅਸੀਂ ਤੇਰੇ ਅੰਞਾਣ ਬੱਚੇ ਹਾਂ।
O my Lord, we are just the ignorant children of our Lord God.
मेरे राम हम बारिक हरि प्रभ के है इआणे ॥
ਧੰਨੁਧੰਨੁਗੁਰੂਗੁਰੁਸਤਿਗੁਰੁਪਾਧਾਜਿਨਿਹਰਿਉਪਦੇਸੁਦੇਕੀਏਸਿਆਣੇ॥੧॥ਰਹਾਉ
ਸ਼ਾਬਾਸ਼ੇ ਉਪਦੇਸ਼-ਦਾਤੇ ਗੁਰੂ ਸਤਿਗੁਰੂ ਨੂੰ, ਜਿਸ ਨੇ ਹਰਿ-ਨਾਮ ਦਾ ਉਪਦੇਸ਼ ਦੇ ਕੇ ਸਾਨੂੰ ਸਿਆਣੇ ਬਣਾ ਦਿੱਤਾ ਹੈ ॥੧॥ ਰਹਾਉ ॥
Hail, hail, to the Guru, the Guru, the True Guru, the Divine Teacher who has made me wise through the Lord's Teachings. ||1||Pause||
धंनु धंनु गुरू गुरु सतिगुरु पाधा जिनि हरि उपदेसु दे कीए सिआणे ॥१॥ रहाउ ॥
ਜੈਸੀਗਗਨਿਫਿਰੰਤੀਊਡਤੀਕਪਰੇਬਾਗੇਵਾਲੀ
ਜਿਵੇਂ ਚਿੱਟੇ ਖੰਭਾਂ ਵਾਲੀ (ਕੂੰਜ) ਆਸਮਾਨ ਵਿਚ ਉੱਡਦੀ ਫਿਰਦੀ ਹੈ,
The white flamingo circles through the sky,
जैसी गगनि फिरंती ऊडती कपरे बागे वाली ॥
ਓਹਰਾਖੈਚੀਤੁਪੀਛੈਬਿਚਿਬਚਰੇਨਿਤਹਿਰਦੈਸਾਰਿਸਮਾਲੀ
ਪਰ ਉਹ ਪਿੱਛੇ (ਰਹੇ ਹੋਏ ਆਪਣੇ) ਨਿੱਕੇ ਨਿੱਕੇ ਬੱਚਿਆਂ ਵਿਚ ਆਪਣਾ ਚਿੱਤ ਰੱਖਦੀ ਹੈ, ਸਦਾ ਉਹਨਾਂ ਨੂੰ ਆਪਣੇ ਹਿਰਦੇ ਵਿਚ ਸਾਂਭਦੀ ਹੈ ਸੰਭਾਲਦੀ ਹੈ।
but she keeps her young ones in her mind; she has left them behind, but she constantly remembers them in her heart.
ओह राखै चीतु पीछै बिचि बचरे नित हिरदै सारि समाली ॥
ਤਿਉਸਤਿਗੁਰਸਿਖਪ੍ਰੀਤਿਹਰਿਹਰਿਕੀਗੁਰੁਸਿਖਰਖੈਜੀਅਨਾਲੀ॥੨॥
ਇਸੇ ਤਰ੍ਹਾਂ ਗੁਰੂ ਤੇ ਸਿੱਖ ਦੀ ਪ੍ਰੀਤਿ ਹੈ, ਗੁਰੂ ਆਪਣੇ ਸਿੱਖਾਂ ਨੂੰ ਹਰੀ ਦੀ ਪ੍ਰੀਤਿ ਦੇ ਕੇ ਉਹਨਾਂ ਨੂੰ ਆਪਣੀ ਜਿੰਦ ਦੇ ਨਾਲ ਰੱਖਦਾ ਹੈ ॥੨॥
In just the same way, the True Guru loves His Sikhs. The Lord cherishes His GurSikhs, and keeps them clasped to His Heart. ||2||
तिउ सतिगुर सिख प्रीति हरि हरि की गुरु सिख रखै जीअ नाली ॥२॥
ਜੈਸੇਕਾਤੀਤੀਸਬਤੀਸਹੈਵਿਚਿਰਾਖੈਰਸਨਾਮਾਸਰਤੁਕੇਰੀ
ਜਿਵੇਂ ਤੀਹਾਂ ਬੱਤੀਆਂ (ਦੰਦਾਂ) ਦੀ ਕੈਂਚੀ ਹੈ (ਉਸ ਕੈਂਚੀ) ਵਿਚ (ਪਰਮਾਤਮਾ) ਮਾਸ ਤੇ ਲਹੂ ਦੀ ਬਣੀ ਹੋਈ ਜੀਭ ਨੂੰ (ਬਚਾ ਕੇ) ਰੱਖਦਾ ਹੈ।
Just as the tongue, made of flesh and blood, is protected within the scissors of the thirty-two teeth
जैसे काती तीस बतीस है विचि राखै रसना मास रतु केरी ॥
ਕੋਈਜਾਣਹੁਮਾਸਕਾਤੀਕੈਕਿਛੁਹਾਥਿਹੈਸਭਵਸਗਤਿਹੈਹਰਿਕੇਰੀ
ਕੋਈ ਮਨੁੱਖ ਪਿਆ ਸਮਝੇ ਕਿ (ਬਚ ਕੇ ਰਹਿਣਾ ਜਾਂ ਬਚਾ ਕੇ ਰੱਖਣਾ) ਮਾਸ ਦੀ ਜੀਭ ਦੇ ਹੱਥ ਵਿਚ ਹੈ ਜਾਂ (ਦੰਦਾਂ ਦੀ) ਕੈਂਚੀ ਦੇ ਵੱਸ ਵਿਚ ਹੈ, ਇਹ ਤਾਂ ਪਰਮਾਤਮਾ ਦੇ ਵੱਸ ਵਿਚ ਹੀ ਹੈ।
who thinks that the power lies in the flesh or the scissors? Everything is in the Power of the Lord.
कोई जाणहु मास काती कै किछु हाथि है सभ वसगति है हरि केरी ॥
ਤਿਉਸੰਤਜਨਾਕੀਨਰਨਿੰਦਾਕਰਹਿਹਰਿਰਾਖੈਪੈਜਜਨਕੇਰੀ॥੩॥
ਇਸੇ ਤਰ੍ਹਾਂ ਲੋਕ ਤਾਂ ਸੰਤ ਜਨਾਂ ਦੀ ਨਿੰਦਾ ਕਰਦੇ ਹਨ, ਪਰ ਪਰਮਾਤਮਾ ਆਪਣੇ ਸੇਵਕਾਂ ਦੀ ਲਾਜ (ਹੀ) ਰੱਖਦਾ ਹੈ ॥੩॥
In just the same way, when someone slanders the Saint, the Lord preserves the honor of His servant. ||3||
तिउ संत जना की नर निंदा करहि हरि राखै पैज जन केरी ॥३॥
ਭਾਈਮਤਕੋਈਜਾਣਹੁਕਿਸੀਕੈਕਿਛੁਹਾਥਿਹੈਸਭਕਰੇਕਰਾਇਆ
(ਹੇ ਭਾਈ!) ਮਤਾਂ ਕੋਈ ਸਮਝੋ ਕਿ ਕਿਸੇ ਮਨੁੱਖ ਦੇ ਕੁਝ ਵੱਸ ਵਿਚ ਹੈ। ਇਹ ਤਾਂ ਸਭ ਕੁਝ ਪਰਮਾਤਮਾ ਆਪ ਹੀ ਕਰਦਾ ਹੈ ਆਪ ਹੀ ਕਰਾਂਦਾ ਹੈ।
O Siblings of Destiny, let none think that they have any power. All act as the Lord causes them to act.
भाई मत कोई जाणहु किसी कै किछु हाथि है सभ करे कराइआ ॥
ਜਰਾਮਰਾਤਾਪੁਸਿਰਤਿਸਾਪੁਸਭੁਹਰਿਕੈਵਸਿਹੈਕੋਈਲਾਗਿਸਕੈਬਿਨੁਹਰਿਕਾਲਾਇਆ
ਬੁਢੇਪਾ, ਮੌਤ, ਸਿਰ-ਪੀੜ, ਤਾਪ ਆਦਿਕ ਹਰੇਕ (ਦੁਖ-ਕਲੇਸ਼) ਪਰਮਾਤਮਾ ਦੇ ਵੱਸ ਵਿਚ ਹੈ। ਪਰਮਾਤਮਾ ਦੇ ਲਾਣ ਤੋਂ ਬਿਨਾ ਕੋਈ ਰੋਗ (ਕਿਸੇ ਜੀਵ ਨੂੰ) ਲੱਗ ਨਹੀਂ ਸਕਦਾ।
Old age, death, fever, poisons and snakes - everything is in the Hands of the Lord. Nothing can touch anyone without the Lord's Order.
जरा मरा तापु सिरति सापु सभु हरि कै वसि है कोई लागि न सकै बिनु हरि का लाइआ ॥
ਐਸਾਹਰਿਨਾਮੁਮਨਿਚਿਤਿਨਿਤਿਧਿਆਵਹੁਜਨਨਾਨਕਜੋਅੰਤੀਅਉਸਰਿਲਏਛਡਾਇਆ॥੪॥੭॥੧੩॥੫੧॥
ਹੇ ਦਾਸ ਨਾਨਕ! ਜੇਹੜਾ ਹਰਿ-ਨਾਮ ਅਖ਼ੀਰਲੇ ਸਮੇ (ਜਮ ਆਦਿਕਾਂ ਤੋਂ) ਛੁਡਾ ਲੈਂਦਾ ਹੈ ਉਸ ਨੂੰ ਆਪਣੇ ਮਨ ਵਿਚ ਚਿੱਤ ਵਿਚ ਸਦਾ ਸਿਮਰਦੇ ਰਹੋ ॥੪॥੭॥੧੩॥੫੧॥
Within your conscious mind, O servant Nanak, meditate forever on the Name of the Lord, who shall deliver you in the end. ||4||7||13||51||
ऐसा हरि नामु मनि चिति निति धिआवहु जन नानक जो अंती अउसरि लए छडाइआ ॥४॥७॥१३॥५१॥
WWW.GURBANI.WORLD
ਪਿਛਲਾ Share ਹੋਮ Save ਅਗਲਾ