GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਗਉੜੀ - ਗੁਰੂ ਰਾਮਦਾਸ ਜੀ
ਅੰਗ 167
Display Settings
Translations
ਗਉੜੀਬੈਰਾਗਣਿਮਹਲਾ
Gauree Bairaagan, Fourth Mahalaa:
गउड़ी बैरागणि महला ४ ॥
ਹਮਰੈਮਨਿਚਿਤਿਹਰਿਆਸਨਿਤਕਿਉਦੇਖਾਹਰਿਦਰਸੁਤੁਮਾਰਾ
ਹੇ ਹਰੀ! ਮੇਰੇ ਮਨ ਵਿਚ ਚਿੱਤ ਵਿਚ ਸਦਾ ਇਹ ਆਸ ਰਹਿੰਦੀ ਹੈ ਕਿ ਮੈਂ ਕਿਸੇ ਤਰ੍ਹਾਂ ਤੇਰਾ ਦਰਸਨ ਕਰ ਸਕਾਂ।
Within my conscious mind is the constant longing for the Lord. How can I behold the Blessed Vision of Your Darshan, Lord?
हमरै मनि चिति हरि आस नित किउ देखा हरि दरसु तुमारा ॥
ਜਿਨਿਪ੍ਰੀਤਿਲਾਈਸੋਜਾਣਤਾਹਮਰੈਮਨਿਚਿਤਿਹਰਿਬਹੁਤੁਪਿਆਰਾ
(ਹੇ ਭਾਈ!) ਜਿਸ ਹਰੀ ਨੇ ਮੇਰੇ ਅੰਦਰ ਆਪਣਾ ਪਿਆਰ ਪੈਦਾ ਕੀਤਾ ਹੈ ਉਹੀ ਜਾਣਦਾ ਹੈ, ਮੈਨੂੰ ਆਪਣੇ ਮਨ ਵਿਚ ਚਿੱਤ ਵਿਚ ਹਰੀ ਬਹੁਤ ਪਿਆਰਾ ਲੱਗ ਰਿਹਾ ਹੈ।
One who loves the Lord knows this; the Lord is very dear to my conscious mind.
जिनि प्रीति लाई सो जाणता हमरै मनि चिति हरि बहुतु पिआरा ॥
ਹਉਕੁਰਬਾਨੀਗੁਰਆਪਣੇਜਿਨਿਵਿਛੁੜਿਆਮੇਲਿਆਮੇਰਾਸਿਰਜਨਹਾਰਾ॥੧॥
ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ ਮੈਨੂੰ ਮੇਰਾ ਵਿੱਛੁੜਿਆ ਹੋਇਆ ਸਿਰਜਣਹਾਰ ਹਰੀ ਮਿਲਾ ਦਿੱਤਾ ਹੈ ॥੧॥
I am a sacrifice to my Guru, who has re-united me with my Creator Lord; I was separated from Him for such a long time! ||1||
हउ कुरबानी गुर आपणे जिनि विछुड़िआ मेलिआ मेरा सिरजनहारा ॥१॥
ਮੇਰੇਰਾਮਹਮਪਾਪੀਸਰਣਿਪਰੇਹਰਿਦੁਆਰਿ
ਹੇ ਮੇਰੇ ਮਨ! ਮੈਂ ਪਾਪੀ ਤੇਰੀ ਸਰਨ ਆਇਆ ਹਾਂ, ਤੇਰੇ ਦਰ ਤੇ ਆ ਡਿੱਗਾ ਹਾਂ,
O my Lord, I am a sinner; I have come to Your Sanctuary, and fallen at Your Door, Lord.
मेरे राम हम पापी सरणि परे हरि दुआरि ॥
ਮਤੁਨਿਰਗੁਣਹਮਮੇਲੈਕਬਹੂੰਅਪੁਨੀਕਿਰਪਾਧਾਰਿ॥੧॥ਰਹਾਉ
ਕਿ ਸ਼ਾਇਦ (ਇਸ ਤਰ੍ਹਾਂ) ਤੂੰ ਆਪਣੀ ਮਿਹਰ ਕਰ ਕੇ ਮੈਨੂੰ ਗੁਣ-ਹੀਨ ਨੂੰ ਆਪਣੇ ਚਰਨਾਂ ਵਿਚ ਜੋੜ ਲਏਂ ॥੧॥ ਰਹਾਉ ॥
My intellect is worthless; I am filthy and polluted. Please shower me with Your Mercy sometime. ||1||Pause||
मतु निरगुण हम मेलै कबहूं अपुनी किरपा धारि ॥१॥ रहाउ ॥
ਹਮਰੇਅਵਗਣਬਹੁਤੁਬਹੁਤੁਹੈਬਹੁਬਾਰਬਾਰਹਰਿਗਣਤਆਵੈ
ਹੇ ਹਰੀ! ਮੇਰੇ ਅੰਦਰ ਬੇਅੰਤ ਅਉਗਣ ਹਨ, ਗਿਣੇ ਨਹੀਂ ਜਾ ਸਕਦੇ, ਮੈਂ ਮੁੜ ਮੁੜ ਔਗਣ ਕਰਦਾ ਹਾਂ।
My demerits are so many and numerous. I have sinned so many times, over and over again. O Lord, they cannot be counted.
हमरे अवगण बहुतु बहुतु है बहु बार बार हरि गणत न आवै ॥
ਤੂੰਗੁਣਵੰਤਾਹਰਿਹਰਿਦਇਆਲੁਹਰਿਆਪੇਬਖਸਿਲੈਹਿਹਰਿਭਾਵੈ
ਤੂੰ ਗੁਣਾਂ ਦਾ ਮਾਲਕ ਹੈਂ, ਦਇਆ ਦਾ ਘਰ ਹੈਂ ਜਦੋਂ ਤੇਰੀ ਰਜ਼ਾ ਹੁੰਦੀ ਹੈ ਤੂੰ ਆਪ ਹੀ ਬਖ਼ਸ਼ ਲੈਂਦਾ ਹੈਂ।
You, Lord, are the Merciful Treasure of Virtue. When it pleases You, Lord, You forgive me.
तूं गुणवंता हरि हरि दइआलु हरि आपे बखसि लैहि हरि भावै ॥
ਹਮਅਪਰਾਧੀਰਾਖੇਗੁਰਸੰਗਤੀਉਪਦੇਸੁਦੀਓਹਰਿਨਾਮੁਛਡਾਵੈ॥੨॥
(ਹੇ ਭਾਈ!) ਸਾਡੇ ਵਰਗੇ ਪਾਪੀਆਂ ਨੂੰ ਹਰੀ ਗੁਰੂ ਦੀ ਸੰਗਤਿ ਵਿਚ ਰੱਖਦਾ ਹੈ, ਉਪਦੇਸ਼ ਦੇਂਦਾ ਹੈ, ਤੇ ਉਸ ਦਾ ਨਾਮ ਵਿਕਾਰਾਂ ਤੋਂ ਖ਼ਲਾਸੀ ਕਰਾ ਦੇਂਦਾ ਹੈ ॥੨॥
I am a sinner, saved only by the Company of the Guru. He has bestowed the Teachings of the Lord's Name, which saves me. ||2||
हम अपराधी राखे गुर संगती उपदेसु दीओ हरि नामु छडावै ॥२॥
ਤੁਮਰੇਗੁਣਕਿਆਕਹਾਮੇਰੇਸਤਿਗੁਰਾਜਬਗੁਰੁਬੋਲਹਤਬਬਿਸਮੁਹੋਇਜਾਇ
ਹੇ ਮੇਰੇ ਸਤਿਗੁਰੂ! ਮੈਂ ਤੇਰੇ ਗੁਣ ਕੀਹ ਕੀਹ ਦੱਸਾਂ? ਜਦੋਂ ਮੈਂ 'ਗੁਰੂ ਗੁਰੂ' ਜਪਦਾ ਹਾਂ, ਮੇਰੀ ਅਸਚਰਜ ਆਤਮਕ ਹਾਲਤ ਬਣ ਜਾਂਦੀ ਹੈ।
What Glorious Virtues of Yours can I describe, O my True Guru? When the Guru speaks, I am transfixed with wonder.
तुमरे गुण किआ कहा मेरे सतिगुरा जब गुरु बोलह तब बिसमु होइ जाइ ॥
ਹਮਜੈਸੇਅਪਰਾਧੀਅਵਰੁਕੋਈਰਾਖੈਜੈਸੇਹਮਸਤਿਗੁਰਿਰਾਖਿਲੀਏਛਡਾਇ
ਸਾਡੇ ਵਰਗੇ ਪਾਪੀਆਂ ਨੂੰ ਜਿਵੇਂ ਸਤਿਗੁਰੂ ਨੇ ਰੱਖ ਲਿਆ ਹੈ (ਵਿਕਾਰਾਂ ਦੇ ਪੰਜੇ ਤੋਂ) ਛੁਡਾ ਲਿਆ ਹੈ ਹੋਰ ਕੌਣ (ਇਸ ਤਰ੍ਹਾਂ) ਰੱਖ ਸਕਦਾ ਹੈ?
Can anyone else save a sinner like me? The True Guru has protected and saved me.
हम जैसे अपराधी अवरु कोई राखै जैसे हम सतिगुरि राखि लीए छडाइ ॥
ਤੂੰਗੁਰੁਪਿਤਾਤੂੰਹੈਗੁਰੁਮਾਤਾਤੂੰਗੁਰੁਬੰਧਪੁਮੇਰਾਸਖਾਸਖਾਇ॥੩॥
ਹੇ ਹਰੀ! ਤੂੰ ਹੀ ਮੇਰਾ ਗੁਰੂ ਹੈਂ, ਮੇਰਾ ਪਿਤਾ ਹੈਂ, ਮੇਰਾ ਰਿਸ਼ਤੇਦਾਰ ਹੈਂ, ਮੇਰਾ ਮਿੱਤਰ ਹੈਂ ॥੩॥
O Guru, You are my father. O Guru, You are my mother. O Guru, You are my relative, companion and friend. ||3||
तूं गुरु पिता तूंहै गुरु माता तूं गुरु बंधपु मेरा सखा सखाइ ॥३॥
ਜੋਹਮਰੀਬਿਧਿਹੋਤੀਮੇਰੇਸਤਿਗੁਰਾਸਾਬਿਧਿਤੁਮਹਰਿਜਾਣਹੁਆਪੇ
ਹੇ ਮੇਰੇ ਸਤਿਗੁਰੂ! ਹੇ ਮੇਰੇ ਹਰੀ! ਜੇਹੜੀ ਮੇਰੀ ਹਾਲਤ ਹੁੰਦੀ ਸੀ ਉਹ ਹਾਲਤ ਤੂੰ ਆਪ ਹੀ ਜਾਣਦਾ ਹੈਂ।
My condition, O my True Guru - that condition, O Lord, is known only to You.
जो हमरी बिधि होती मेरे सतिगुरा सा बिधि तुम हरि जाणहु आपे ॥
ਹਮਰੁਲਤੇਫਿਰਤੇਕੋਈਬਾਤਪੂਛਤਾਗੁਰਸਤਿਗੁਰਸੰਗਿਕੀਰੇਹਮਥਾਪੇ
ਮੈਂ ਰੁਲਦਾ ਫਿਰਦਾ ਸਾਂ ਕੋਈ ਮੇਰੀ ਵਾਤ ਨਹੀਂ ਸੀ ਪੁੱਛਦਾ ਤੂੰ ਮੈਨੂੰ ਕੀੜੇ ਨੂੰ ਗੁਰੂ ਸਤਿਗੁਰੂ ਦੇ ਚਰਨਾਂ ਵਿਚ ਲਿਆ ਕੇ ਵਡਿਆਈ ਬਖ਼ਸ਼ੀ।
I was rolling around in the dirt, and no one cared for me at all. In the Company of the Guru, the True Guru, I, the worm, have been raised up and exalted.
हम रुलते फिरते कोई बात न पूछता गुर सतिगुर संगि कीरे हम थापे ॥
ਧੰਨੁਧੰਨੁਗੁਰੂਨਾਨਕਜਨਕੇਰਾਜਿਤੁਮਿਲਿਐਚੂਕੇਸਭਿਸੋਗਸੰਤਾਪੇ॥੪॥੫॥੧੧॥੪੯॥
(ਹੇ ਭਾਈ!) ਦਾਸ ਨਾਨਕ ਦਾ ਗੁਰੂ ਧੰਨ ਹੈ ਧੰਨ ਹੈ ਜਿਸ (ਗੁਰੂ) ਨੂੰ ਮਿਲ ਕੇ ਮੇਰੇ ਸਾਰੇ ਸੋਗ ਮੁੱਕ ਗਏ ਮੇਰੇ ਸਾਰੇ ਕਲੇਸ਼ ਦੂਰ ਹੋ ਗਏ ॥੪॥੫॥੧੧॥੪੯॥
Blessed, blessed is the Guru of servant Nanak; meeting Him, all my sorrows and troubles have come to an end. ||4||5||11||49||
धंनु धंनु गुरू नानक जन केरा जितु मिलिऐ चूके सभि सोग संतापे ॥४॥५॥११॥४९॥
WWW.GURBANI.WORLD
ਪਿਛਲਾ Share ਹੋਮ Save ਅਗਲਾ