GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਗਉੜੀ - ਗੁਰੂ ਅਰਜਨ ਦੇਵ ਜੀ
ਅੰਗ 270
Display Settings
Translations
ਜਿਹਪ੍ਰਸਾਦਿਸੁਨਹਿਕਰਨਨਾਦ
ਜਿਸ ਦੀ ਕ੍ਰਿਪਾ ਨਾਲ ਤੂੰ (ਆਪਣੇ) ਕੰਨਾਂ ਨਾਲ ਆਵਾਜ਼ ਸੁਣਦਾ ਹੈਂ (ਭਾਵ, ਤੈਨੂੰ ਸੁਣਨ ਦੀ ਤਾਕਤ ਮਿਲੀ ਹੈ),
By His Grace, you listen to the sound current of the Naad.
जिह प्रसादि सुनहि करन नाद ॥
ਜਿਹਪ੍ਰਸਾਦਿਪੇਖਹਿਬਿਸਮਾਦ
ਜਿਸ ਦੀ ਮੇਹਰ ਨਾਲ ਅਚਰਜ ਨਜ਼ਾਰੇ ਵੇਖਦਾ ਹੈਂ;
By His Grace, you behold amazing wonders.
जिह प्रसादि पेखहि बिसमाद ॥
ਜਿਹਪ੍ਰਸਾਦਿਬੋਲਹਿਅੰਮ੍ਰਿਤਰਸਨਾ
ਜਿਸ ਦੀ ਬਰਕਤਿ ਪਾ ਕੇ ਜੀਭ ਨਾਲ ਮਿੱਠੇ ਬੋਲ ਬੋਲਦਾ ਹੈਂ,
By His Grace, you speak ambrosial words with your tongue.
जिह प्रसादि बोलहि अंम्रित रसना ॥
ਜਿਹਪ੍ਰਸਾਦਿਸੁਖਿਸਹਜੇਬਸਨਾ
ਜਿਸ ਦੀ ਕਿਰਪਾ ਨਾਲ ਸੁਭਾਵਕ ਹੀ ਸੁਖੀ ਵੱਸ ਰਿਹਾ ਹੈਂ;
By His Grace, you abide in peace and ease.
जिह प्रसादि सुखि सहजे बसना ॥
ਜਿਹਪ੍ਰਸਾਦਿਹਸਤਕਰਚਲਹਿ
ਜਿਸ ਦੀ ਦਇਆ ਨਾਲ ਤੇਰੇ ਹੱਥ (ਆਦਿਕ ਸਾਰੇ ਅੰਗ) ਕੰਮ ਦੇ ਰਹੇ ਹਨ,
By His Grace, your hands move and work.
जिह प्रसादि हसत कर चलहि ॥
ਜਿਹਪ੍ਰਸਾਦਿਸੰਪੂਰਨਫਲਹਿ
ਜਿਸ ਦੀ ਮਿਹਰ ਨਾਲ ਤੂੰ ਹਰੇਕ ਕਾਰ-ਵਿਹਾਰ ਵਿਚ ਕਾਮਯਾਬ ਹੁੰਦਾ ਹੈਂ;
By His Grace, you are completely fulfilled.
जिह प्रसादि संपूरन फलहि ॥
ਜਿਹਪ੍ਰਸਾਦਿਪਰਮਗਤਿਪਾਵਹਿ
ਜਿਸ ਦੀ ਬਖ਼ਸ਼ਸ਼ ਨਾਲ ਤੈਨੂੰ ਉੱਚਾ ਦਰਜਾ ਮਿਲਦਾ ਹੈ,
By His Grace, you obtain the supreme status.
जिह प्रसादि परम गति पावहि ॥
ਜਿਹਪ੍ਰਸਾਦਿਸੁਖਿਸਹਜਿਸਮਾਵਹਿ
ਅਤੇ ਤੂੰ ਸੁਖ ਤੇ ਬੇ-ਫ਼ਿਕਰੀ ਵਿਚ ਮਸਤ ਹੈਂ;
By His Grace, you are absorbed into celestial peace.
जिह प्रसादि सुखि सहजि समावहि ॥
ਐਸਾਪ੍ਰਭੁਤਿਆਗਿਅਵਰਕਤਲਾਗਹੁ
ਅਜੇਹਾ ਪ੍ਰਭੂ ਵਿਸਾਰ ਕੇ ਤੂੰ ਹੋਰ ਕਿਸ ਪਾਸੇ ਲੱਗ ਰਿਹਾ ਹੈਂ?
Why forsake God, and attach yourself to another?
ऐसा प्रभु तिआगि अवर कत लागहु ॥
ਗੁਰਪ੍ਰਸਾਦਿਨਾਨਕਮਨਿਜਾਗਹੁ॥੬॥
ਹੇ ਨਾਨਕ! ਗੁਰੂ ਦੀ ਬਰਕਤਿ ਲੈ ਕੇ ਮਨ ਵਿਚ ਹੁਸ਼ੀਆਰ ਹੋਹੁ ॥੬॥
By Guru's Grace, O Nanak, awaken your mind! ||6||
गुर प्रसादि नानक मनि जागहु ॥६॥
WWW.GURBANI.WORLD
ਪਿਛਲਾ Share ਹੋਮ Save ਅਗਲਾ