GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਗਉੜੀ - ਗੁਰੂ ਅਰਜਨ ਦੇਵ ਜੀ
ਅੰਗ 270
Display Settings
Translations
ਜਿਹਪ੍ਰਸਾਦਿਕਰਹਿਪੁੰਨਬਹੁਦਾਨ
ਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਤੂੰ ਬਹੁਤ ਦਾਨ ਪੁੰਨ ਕਰਦਾ ਹੈਂ,
By His Grace, you give donations in abundance to charities;
जिह प्रसादि करहि पुंन बहु दान ॥
ਮਨਆਠਪਹਰਕਰਿਤਿਸਕਾਧਿਆਨ
ਹੇ ਮਨ! ਅੱਠੇ ਪਹਿਰ ਉਸ ਦਾ ਚੇਤਾ ਕਰ।
O mind, meditate on Him, twenty-four hours a day.
मन आठ पहर करि तिस का धिआन ॥
ਜਿਹਪ੍ਰਸਾਦਿਤੂਆਚਾਰਬਿਉਹਾਰੀ
ਜਿਸ ਦੀ ਮਿਹਰ ਨਾਲ ਤੂੰ ਰੀਤਾਂ ਰਸਮਾਂ ਕਰਨ ਜੋਗਾ ਹੋਇਆ ਹੈਂ,
By His Grace, you perform religious rituals and worldly duties;
जिह प्रसादि तू आचार बिउहारी ॥
ਤਿਸੁਪ੍ਰਭਕਉਸਾਸਿਸਾਸਿਚਿਤਾਰੀ
ਉਸ ਪ੍ਰਭੂ ਨੂੰ ਸ੍ਵਾਸ ਸ੍ਵਾਸ ਯਾਦ ਕਰ।
think of God with each and every breath.
तिसु प्रभ कउ सासि सासि चितारी ॥
ਜਿਹਪ੍ਰਸਾਦਿਤੇਰਾਸੁੰਦਰਰੂਪੁ
ਜਿਸ ਦੀ ਦਇਆ ਨਾਲ ਤੇਰੀ ਸੋਹਣੀ ਸ਼ਕਲ ਹੈ,
By His Grace, your form is so beautiful;
जिह प्रसादि तेरा सुंदर रूपु ॥
ਸੋਪ੍ਰਭੁਸਿਮਰਹੁਸਦਾਅਨੂਪੁ
ਉਸ ਸੋਹਣੇ ਮਾਲਕ ਨੂੰ ਸਦਾ ਸਿਮਰ।
constantly remember God, the Incomparably Beautiful One.
सो प्रभु सिमरहु सदा अनूपु ॥
ਜਿਹਪ੍ਰਸਾਦਿਤੇਰੀਨੀਕੀਜਾਤਿ
ਜਿਸ ਪ੍ਰਭੂ ਦੀ ਕਿਰਪਾ ਨਾਲ ਤੈਨੂੰ ਚੰਗੀ (ਮਨੁੱਖ) ਜਾਤੀ ਮਿਲੀ ਹੈ,
By His Grace, you have such high social status;
जिह प्रसादि तेरी नीकी जाति ॥
ਸੋਪ੍ਰਭੁਸਿਮਰਿਸਦਾਦਿਨਰਾਤਿ
ਉਸ ਨੂੰ ਸਦਾ ਦਿਨ ਰਾਤ ਯਾਦ ਕਰ।
remember God always, day and night.
सो प्रभु सिमरि सदा दिन राति ॥
ਜਿਹਪ੍ਰਸਾਦਿਤੇਰੀਪਤਿਰਹੈ
ਜਿਸ ਦੀ ਮੇਹਰ ਨਾਲ ਤੇਰੀ ਇੱਜ਼ਤ (ਜਗਤ ਵਿਚ) ਬਣੀ ਹੋਈ ਹੈ (ਉਸ ਦਾ ਨਾਮ ਸਿਮਰ)।
By His Grace, your honor is preserved;
जिह प्रसादि तेरी पति रहै ॥
ਗੁਰਪ੍ਰਸਾਦਿਨਾਨਕਜਸੁਕਹੈ॥੫॥
ਹੇ ਨਾਨਕ! ਗੁਰੂ ਦੀ ਬਰਕਤਿ ਲੈ ਕੇ (ਵਡਭਾਗੀ ਮਨੁੱਖ) ਉਸ ਦੀ ਸਿਫ਼ਤ-ਸਾਲਾਹ ਕਰਦਾ ਹੈ ॥੫॥
by Guru's Grace, O Nanak, chant His Praises. ||5||
गुर प्रसादि नानक जसु कहै ॥५॥
WWW.GURBANI.WORLD
ਪਿਛਲਾ Share ਹੋਮ Save ਅਗਲਾ