ਮਲਾਰਮਹਲਾ੫॥
Malaar, Fifth Mahalaa:
मलार महला ५ ॥
ਗੁਰਸਰਣਾਈਸਗਲਨਿਧਾਨ॥
ਗੁਰੂ ਦੀ ਸਰਨ ਪਏ ਰਿਹਾਂ ਸਾਰੇ ਖ਼ਜ਼ਾਨੇ (ਮਿਲ ਜਾਂਦੇ ਹਨ);
All treasures are found in the Sanctuary of the Guru.
गुर सरणाई सगल निधान ॥
ਸਾਚੀਦਰਗਹਪਾਈਐਮਾਨੁ॥
ਸਦਾ ਕਾਇਮ ਰਹਿਣ ਵਾਲੀ ਰੱਬੀ ਦਰਗਾਹ ਵਿਚ ਆਦਰ ਮਿਲਦਾ ਹੈ।
Honor is obtained in the True Court of the Lord.
साची दरगह पाईऐ मानु ॥
ਭ੍ਰਮੁਭਉਦੂਖੁਦਰਦੁਸਭੁਜਾਇ॥
(ਜਿਹੜਾ ਮਨੁੱਖ ਪਰਮਾਤਮਾ ਦੇ ਗਾਂਦਾ ਹੈ, ਉਸ ਦਾ) ਭਰਮ; ਡਰ, ਹਰੇਕ ਦੁੱਖ-ਦਰਦ ਦੂਰ ਹੋ ਜਾਂਦਾ ਹੈ।
Doubt, fear, pain and suffering are taken away,
भ्रमु भउ दूखु दरदु सभु जाइ ॥
ਸਾਧਸੰਗਿਸਦਹਰਿਗੁਣਗਾਇ॥੧॥
(ਤਾਂ ਤੇ) ਗੁਰੂ ਦੀ ਸੰਗਤ ਵਿਚ ਰਹਿ ਕੇ ਸਦਾ ਪਰਮਾਤਮਾ ਦੇ ਗੁਣ ਗਾਇਆ ਕਰ ॥੧॥
forever singing the Glorious Praises of the Lord in the Saadh Sangat, the Company of the Holy. ||1||
साधसंगि सद हरि गुण गाइ ॥१॥
ਮਨਮੇਰੇਗੁਰੁਪੂਰਾਸਾਲਾਹਿ॥
ਹੇ ਮੇਰੇ ਮਨ! ਪੂਰੇ ਗੁਰੂ ਦੀ (ਸਦਾ) ਸਿਫ਼ਤ-ਸਾਲਾਹ ਕਰਿਆ ਕਰ।
O my mind, praise the Perfect Guru.
मन मेरे गुरु पूरा सालाहि ॥
ਨਾਮੁਨਿਧਾਨੁਜਪਹੁਦਿਨੁਰਾਤੀਮਨਚਿੰਦੇਫਲਪਾਇ॥੧॥ਰਹਾਉ॥
(ਗੁਰੂ ਦੀ ਸਰਨ ਪੈ ਕੇ) ਦਿਨ ਰਾਤ ਪਰਮਾਤਮਾ ਦਾ ਨਾਮ ਜਪਿਆ ਕਰ (ਇਹੀ ਹੈ ਸਾਰੇ ਸੁਖਾਂ ਦਾ) ਖ਼ਜ਼ਾਨਾ। (ਜਿਹੜਾ ਮਨੁੱਖ ਜਪਦਾ ਹੈ, ਉਹ) ਮਨ-ਮੰਗੇ ਫਲ ਪ੍ਰਾਪਤ ਕਰ ਲੈਂਦਾ ਹੈ ॥੧॥ ਰਹਾਉ ॥
Chant the treasure of the Naam, the Name of the Lord, day and night. You shall obtain the fruits of your mind's desires. ||1||Pause||
नामु निधानु जपहु दिनु राती मन चिंदे फल पाइ ॥१॥ रहाउ ॥
ਸਤਿਗੁਰਜੇਵਡੁਅਵਰੁਨਕੋਇ॥
(ਬਖ਼ਸ਼ਸ਼ਾਂ ਕਰਨ ਵਿਚ) ਗੁਰੂ ਦੇ ਬਰਾਬਰ ਦਾ ਹੋਰ ਕੋਈ ਨਹੀਂ।
No one else is as great as the True Guru.
सतिगुर जेवडु अवरु न कोइ ॥
ਗੁਰੁਪਾਰਬ੍ਰਹਮੁਪਰਮੇਸਰੁਸੋਇ॥
ਉਹ ਗੁਰੂ ਪਾਰਬ੍ਰਹਮ ਹੈ, ਗੁਰੂ ਪਰਮੇਸਰ ਹੈ।
The Guru is the Supreme Lord, the Transcendent Lord God.
गुरु पारब्रहमु परमेसरु सोइ ॥
ਜਨਮਮਰਣਦੂਖਤੇਰਾਖੈ॥
ਗੁਰੂ ਜੰਮਣ ਮਰਨ ਦੇ ਗੇੜ ਦੇ ਦੁੱਖਾਂ ਤੋਂ ਬਚਾਂਦਾ ਹੈ।
He saves us from the pains of death and birth,
जनम मरण दूख ते राखै ॥
ਮਾਇਆਬਿਖੁਫਿਰਿਬਹੁੜਿਨਚਾਖੈ॥੨॥
(ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ) ਆਤਮਕ ਮੌਤ ਲਿਆਉਣ ਵਾਲੀ ਮਾਇਆ ਦੇ ਜ਼ਹਰ ਨੂੰ ਮੁੜ ਮੁੜ ਸੁਆਦ ਲਾ ਲਾ ਕੇ ਨਹੀਂ ਚੱਖਦਾ ਰਹਿੰਦਾ ॥੨॥
and we will not have to taste the poison of Maya ever again. ||2||
माइआ बिखु फिरि बहुड़ि न चाखै ॥२॥
ਗੁਰਕੀਮਹਿਮਾਕਥਨੁਨਜਾਇ॥
ਗੁਰੂ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ।
The Guru's glorious grandeur cannot be described.
गुर की महिमा कथनु न जाइ ॥
ਗੁਰੁਪਰਮੇਸਰੁਸਾਚੈਨਾਇ॥
ਗੁਰੂ ਪਰਮੇਸਰ (ਦਾ ਰੂਪ) ਹੈ, ਗੁਰੂ (ਪਰਮਾਤਮਾ ਦੇ) ਸਦਾ ਕਾਇਮ ਰਹਿਣ ਵਾਲੇ ਨਾਮ ਵਿਚ (ਲੀਨ ਰਹਿੰਦਾ ਹੈ)।
The Guru is the Transcendent Lord, in the True Name.
गुरु परमेसरु साचै नाइ ॥
ਸਚੁਸੰਜਮੁਕਰਣੀਸਭੁਸਾਚੀ॥
ਪਰਮਾਤਮਾ ਦਾ ਨਾਮ ਸਿਮਰਦੇ ਰਹਿਣਾ-ਇਹੀ ਹੈ ਗੁਰੂ ਦਾ ਸੰਜਮ। ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਰਹਿਣਾ-ਇਹੀ ਹੈ ਗੁਰੂ ਦੀ ਕਰਣੀ।
True is His self-discipline, and True are all His actions.
सचु संजमु करणी सभु साची ॥
ਸੋਮਨੁਨਿਰਮਲੁਜੋਗੁਰਸੰਗਿਰਾਚੀ॥੩॥
ਜਿਹੜਾ ਮਨ ਗੁਰੂ ਦੀ ਸੰਗਤ ਵਿਚ ਮਸਤ ਰਹਿੰਦਾ ਹੈ ਉਹ ਮਨ ਪਵਿੱਤਰ ਹੋ ਜਾਂਦਾ ਹੈ ॥੩॥
Immaculate and pure is that mind, which is imbued with love for the Guru. ||3||
सो मनु निरमलु जो गुर संगि राची ॥३॥
ਗੁਰੁਪੂਰਾਪਾਈਐਵਡਭਾਗਿ॥
ਪੂਰਾ ਗੁਰੂ ਵੱਡੀ ਕਿਸਮਤ ਨਾਲ ਮਿਲਦਾ ਹੈ,
The Perfect Guru is obtained by great good fortune.
गुरु पूरा पाईऐ वड भागि ॥
ਕਾਮੁਕ੍ਰੋਧੁਲੋਭੁਮਨਤੇਤਿਆਗਿ॥
(ਜਿਸ ਨੂੰ ਮਿਲਦਾ ਹੈ, ਉਹ ਮਨੁੱਖ ਆਪਣੇ) ਮਨ ਵਿਚੋਂ ਕਾਮ ਕ੍ਰੋਧ ਲੋਭ (ਆਦਿਕ ਵਿਕਾਰ) ਦੂਰ ਕਰ ਕੇ (ਗੁਰੂ ਦੀ ਸਰਨ ਪਿਆ ਰਹਿੰਦਾ ਹੈ)।
Drive out sexual desire, anger and greed from your mind.
कामु क्रोधु लोभु मन ते तिआगि ॥
ਕਰਿਕਿਰਪਾਗੁਰਚਰਣਨਿਵਾਸਿ॥
(ਹੇ ਪ੍ਰਭੂ!) ਮਿਹਰ ਕਰ ਕੇ (ਮੈਨੂੰ) ਗੁਰੂ ਦੇ ਚਰਨਾਂ ਵਿਚ ਟਿਕਾਈ ਰੱਖ,
By His Grace, the Guru's Feet are enshrined within.
करि किरपा गुर चरण निवासि ॥
ਨਾਨਕਕੀਪ੍ਰਭਸਚੁਅਰਦਾਸਿ॥੪॥੪॥੨੨॥
ਹੇ ਪ੍ਰਭੂ! ਨਾਨਕ ਦੀ ਇਹ ਅਰਦਾਸ ਹੈ, (ਸੇਵਕ ਨੂੰ) ਆਪਣਾ ਸਦਾ-ਥਿਰ ਨਾਮ ਬਖ਼ਸ਼ ॥੪॥੪॥੨੨॥
Nanak offers his prayer to the True Lord God. ||4||4||22||
नानक की प्रभ सचु अरदासि ॥४॥४॥२२॥
WWW.GURBANI.WORLD