GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਮਲਾਰ - ਗੁਰੂ ਅਰਜਨ ਦੇਵ ਜੀ
ਅੰਗ 1271
Display Settings
Translations
ਰਾਗੁਮਲਾਰਮਹਲਾਪੜਤਾਲਘਰੁ
ਰਾਗ ਮਲਾਰ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਪੜਤਾਲ'।
Raag Malaar, Fifth Mahalaa, Partaal, Third House:
रागु मलार महला ५ पड़ताल घरु ३ ॥
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਗੁਰਮਨਾਰਿਪ੍ਰਿਅਦਇਆਰਸਿਉਰੰਗੁਕੀਆ
ਹੇ ਸਖੀ! (ਜਿਸ ਜੀਵ-ਇਸਤ੍ਰੀ ਨੇ ਆਪਣੇ) ਗੁਰੂ ਦੀ ਪ੍ਰਸੰਨਤਾ ਹਾਸਲ ਕਰ ਕੇ ਦਇਆ ਦੇ ਸੋਮੇ ਪਿਆਰੇ ਪ੍ਰਭੂ ਨਾਲ ਆਤਮਕ ਅਨੰਦ ਮਾਨਣਾ ਸ਼ੁਰੂ ਕਰ ਦਿੱਤਾ,
Pleasing the Guru, I have fallen in love with my Merciful Beloved Lord.
गुर मनारि प्रिअ दइआर सिउ रंगु कीआ ॥
ਕੀਨੋਰੀਸਗਲਸਂੀਗਾਰ
ਉਸ ਨੇ ਸਾਰੇ (ਆਤਮਕ) ਸਿੰਗਾਰ ਕਰ ਲਏ (ਭਾਵ, ਉਸ ਦੇ ਅੰਦਰ ਉੱਚੇ ਆਤਮਕ ਗੁਣ ਪੈਦਾ ਹੋ ਗਏ),
I have made all my decorations,
कीनो री सगल सींगार ॥
ਤਜਿਓਰੀਸਗਲਬਿਕਾਰ
ਉਸ ਨੇ ਸਾਰੇ ਵਿਕਾਰ ਤਿਆਗ ਦਿੱਤੇ,
and renounced all corruption;
तजिओ री सगल बिकार ॥
ਧਾਵਤੋਅਸਥਿਰੁਥੀਆ॥੧॥ਰਹਾਉ
ਉਸ ਦਾ (ਪਹਿਲਾ) ਭਟਕਦਾ ਮਨ ਡੋਲਣੋਂ ਹਟ ਗਿਆ ॥੧॥ ਰਹਾਉ ॥
my wandering mind has become steady and stable. ||1||Pause||
धावतो असथिरु थीआ ॥१॥ रहाउ ॥
ਐਸੇਰੇਮਨਪਾਇਕੈਆਪੁਗਵਾਇਕੈਕਰਿਸਾਧਨਸਿਉਸੰਗੁ
ਹੇ (ਮੇਰੇ) ਮਨ! ਤੂੰ ਭੀ ਇਸੇ ਤਰ੍ਹਾਂ (ਪ੍ਰਭੂ ਦਾ ਮਿਲਾਪ) ਹਾਸਲ ਕਰ ਕੇ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰ ਕੇ ਸੰਤ ਜਨਾਂ ਨਾਲ ਸੰਗਤ ਕਰਿਆ ਕਰ।
O my mind, lose your self-conceit by associating with the Holy, and you shall find Him.
ऐसे रे मन पाइ कै आपु गवाइ कै करि साधन सिउ संगु ॥
ਬਾਜੇਬਜਹਿਮ੍ਰਿਦੰਗਅਨਾਹਦਕੋਕਿਲਰੀਰਾਮਨਾਮੁਬੋਲੈਮਧੁਰਬੈਨਅਤਿਸੁਹੀਆ॥੧॥
(ਤੇਰੇ ਅੰਦਰ ਐਸਾ ਆਨੰਦ ਬਣਿਆ ਰਹੇਗਾ, ਜਿਵੇਂ) ਇਕ-ਰਸ ਢੋਲ ਆਦਿਕ ਸਾਜ਼ ਵੱਜ ਰਹੇ ਹਨ, (ਤੇਰੀ ਜੀਭ ਇਉਂ) ਪਰਮਾਤਮਾ ਦਾ ਨਾਮ (ਉਚਾਰਿਆ ਕਰੇਗੀ, ਜਿਵੇਂ) ਕੋਇਲ ਮਿੱਠੇ ਅਤੇ ਬੜੇ ਸੁੰਦਰ ਬੋਲ ਬੋਲਦੀ ਹੈ ॥੧॥
The unstruck celestial melody vibrates and resounds; like a song-bird, chant the Lord's Name, with words of sweetness and utter beauty. ||1||
बाजे बजहि म्रिदंग अनाहद कोकिल री राम नामु बोलै मधुर बैन अति सुहीआ ॥१॥
ਐਸੀਤੇਰੇਦਰਸਨਕੀਸੋਭਅਤਿਅਪਾਰਪ੍ਰਿਅਅਮੋਘਤੈਸੇਹੀਸੰਗਿਸੰਤਬਨੇ
ਹੇ ਪਿਆਰੇ ਪ੍ਰਭੂ! ਹੇ ਬਹੁਤ ਬੇਅੰਤ ਪ੍ਰਭੂ! ਤੇਰੇ ਦਰਸਨ ਦੀ ਵਡਿਆਈ ਅਜਿਹੀ ਹੈ ਕਿ ਸਫਲਤਾ ਦੇ ਨਿਸ਼ਾਨੇ ਤੋਂ ਉੱਕਦੀ ਨਹੀਂ। ਤੇਰੇ ਸੰਤ ਭੀ ਤੇਰੇ ਚਰਨਾਂ ਵਿਚ ਜੁੜ ਕੇ (ਤੇਰੇ ਵਰਗੇ) ਬਣ ਜਾਂਦੇ ਹਨ
Such is the glory of Your Darshan, so utterly infinite and fruitful, O my Love; so do we become by associating with the Saints.
ऐसी तेरे दरसन की सोभ अति अपार प्रिअ अमोघ तैसे ही संगि संत बने ॥
ਭਵਉਤਾਰਨਾਮਭਨੇ
ਸੰਸਾਰ-ਸਮੁੰਦਰ ਤੋਂ ਪਾਰ ਕਰਨ ਵਾਲਾ ਤੇਰਾ ਨਾਮ ਜਪ ਜਪ ਕੇ-
Vibrating, chanting Your Name, we cross over the terrifying world-ocean.
भव उतार नाम भने ॥
ਰਮਰਾਮਰਾਮਮਾਲ
ਜਿਹੜੇ ਸੇਵਕ ਪਰਮਾਤਮਾ ਦੇ ਨਾਮ ਦੀ ਸੁੰਦਰ ਮਾਲਾ-
They dwell on the Lord, Raam, Raam, chanting on their malas;
रम राम राम माल ॥
ਮਨਿਫੇਰਤੇਹਰਿਸੰਗਿਸੰਗੀਆ
ਆਪਣੇ ਮਨ ਵਿਚ ਫੇਰਦੇ ਰਹਿੰਦੇ ਹਨ, ਉਹ ਪਰਮਾਤਮਾ ਦੇ ਨਾਲ (ਟਿਕੇ ਰਹਿਣ ਵਾਲੇ) ਸਾਥੀ ਬਣ ਜਾਂਦੇ ਹਨ।
their minds are turned towards the Lord in the Saadh Sangat, the Company of the Holy.
मनि फेरते हरि संगि संगीआ ॥
ਜਨਨਾਨਕਪ੍ਰਿਉਪ੍ਰੀਤਮੁਥੀਆ॥੨॥੧॥੨੩॥
ਹੇ ਨਾਨਕ! ਪ੍ਰਭੂ ਉਹਨਾਂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ॥੨॥੧॥੨੩॥
O servant Nanak, their Beloved Lord seems so sweet to them. ||2||1||23||
जन नानक प्रिउ प्रीतमु थीआ ॥२॥१॥२३॥
WWW.GURBANI.WORLD
ਪਿਛਲਾ Share ਹੋਮ Save ਅਗਲਾ