ਰਾਗੁਮਾਝਮਹਲਾ੫॥
Raag Maajh, Fifth Mahalaa:
रागु माझ महला ५ ॥
ਸਾਰੁਤਿਸੁਹਾਵੀਜਿਤੁਤੁਧੁਸਮਾਲੀ॥
ਹੇ ਸਭ ਜੀਵਾਂ ਦੇ ਦਾਤੇ! ਜਦੋਂ ਮੈਂ ਤੈਨੂੰ ਆਪਣੇ ਹਿਰਦੇ ਵਿਚ ਵਸਾਂਦਾ ਹਾਂ, ਉਹ ਸਮਾ ਮੈਨੂੰ ਸੁਖਦਾਈ ਜਾਪਦਾ ਹੈ।
Sweet is that season when I remember You.
सा रुति सुहावी जितु तुधु समाली ॥
ਸੋਕੰਮੁਸੁਹੇਲਾਜੋਤੇਰੀਘਾਲੀ॥
ਹੇ ਪ੍ਰਭੂ! ਜੇਹੜਾ ਕੰਮ ਮੈਂ ਤੇਰੀ ਸੇਵਾ ਵਾਸਤੇ ਕਰਦਾ ਹਾਂ, ਉਹ ਕੰਮ ਮੈਨੂੰ ਸੁਖਾਵਾਂ ਲੱਗਦਾ ਹੈ।
Sublime is that work which is done for You.
सो कंमु सुहेला जो तेरी घाली ॥
ਸੋਰਿਦਾਸੁਹੇਲਾਜਿਤੁਰਿਦੈਤੂੰਵੁਠਾਸਭਨਾਕੇਦਾਤਾਰਾਜੀਉ॥੧॥
ਹੇ ਦਾਤਾਰ! ਜਿਸ ਹਿਰਦੇ ਵਿਚ ਤੂੰ ਵੱਸਦਾ ਹੈਂ, ਉਹ ਹਿਰਦਾ ਠੰਢਾ-ਠਾਰ ਰਹਿੰਦਾ ਹੈ ॥੧॥
Blessed is that heart in which You dwell, O Giver of all. ||1||
सो रिदा सुहेला जितु रिदै तूं वुठा सभना के दातारा जीउ ॥१॥
ਤੂੰਸਾਝਾਸਾਹਿਬੁਬਾਪੁਹਮਾਰਾ॥
ਹੇ ਦਾਤਾਰ! ਤੂੰ ਸਾਡਾ ਸਭਨਾਂ ਜੀਵਾਂ ਦਾ ਪਿਉ ਹੈਂ (ਤੇ ਸਭ ਨੂੰ ਹੀ ਦਾਤਾਂ ਬਖ਼ਸ਼ਦਾ ਹੈਂ)।
You are the Universal Father of all, O my Lord and Master.
तूं साझा साहिबु बापु हमारा ॥
ਨਉਨਿਧਿਤੇਰੈਅਖੁਟਭੰਡਾਰਾ॥
ਤੇਰੇ ਘਰ ਵਿਚ (ਜਗਤ ਦੇ ਸਾਰੇ) ਨੌ ਹੀ ਖ਼ਜ਼ਾਨੇ ਮੌਜੂਦ ਹਨ, ਤੇਰੇ ਖ਼ਜ਼ਾਨਿਆਂ ਵਿਚ ਕਦੇ ਤੋਟ ਨਹੀਂ ਆਉਂਦੀ।
Your nine treasures are an inexhaustible storehouse.
नउ निधि तेरै अखुट भंडारा ॥
ਜਿਸੁਤੂੰਦੇਹਿਸੁਤ੍ਰਿਪਤਿਅਘਾਵੈਸੋਈਭਗਤੁਤੁਮਾਰਾਜੀਉ॥੨॥
(ਪਰ) ਜਿਸ ਨੂੰ (ਤੂੰ ਆਪਣੇ ਨਾਮ ਦੀ ਦਾਤਿ) ਦੇਂਦਾ ਹੈਂ, ਉਹ (ਦੁਨੀਆ ਦੇ ਪਦਾਰਥਾਂ ਵਲੋਂ) ਰੱਜ ਜਾਂਦਾ ਹੈ, ਤ੍ਰਿਪਤ ਹੋ ਜਾਂਦਾ ਹੈ, ਤੇ, ਹੇ ਪ੍ਰਭੂ! ਉਹੀ ਤੇਰਾ ਭਗਤ (ਅਖਵਾ ਸਕਦਾ) ਹੈ ॥੨॥
Those unto whom You give are satisfied and fulfilled; they become Your devotees, Lord. ||2||
जिसु तूं देहि सु त्रिपति अघावै सोई भगतु तुमारा जीउ ॥२॥
ਸਭੁਕੋਆਸੈਤੇਰੀਬੈਠਾ॥
ਹੇ ਦਾਤਾਰ! ਹਰੇਕ ਜੀਵ ਤੇਰੀ! (ਬਖ਼ਸ਼ਸ਼ ਦੀ) ਆਸ ਰੱਖੀ ਬੈਠਾ ਹੈ।
All place their hopes in You.
सभु को आसै तेरी बैठा ॥
ਘਟਘਟਅੰਤਰਿਤੂੰਹੈਵੁਠਾ॥
ਹਰੇਕ ਸਰੀਰ ਵਿਚ ਤੂੰ ਆਪ ਹੀ ਵੱਸ ਰਿਹਾ ਹੈਂ।
You dwell deep within each and every heart.
घट घट अंतरि तूंहै वुठा ॥
ਸਭੇਸਾਝੀਵਾਲਸਦਾਇਨਿਤੂੰਕਿਸੈਨਦਿਸਹਿਬਾਹਰਾਜੀਉ॥੩॥
(ਦੁਨੀਆ ਦੇ) ਸਾਰੇ ਜੀਅ ਜੰਤ ਤੇਰੇ ਨਾਲ ਹੀ ਸਾਂਝ ਰੱਖਣ ਵਾਲੇ ਅਖਵਾਂਦੇ ਹਨ। ਕੋਈ ਜੀਵ ਐਸਾ ਨਹੀਂ ਦਿੱਸਦਾ, ਜੋ ਤੈਥੋਂ ਵੱਖਰਾ ਹੋਵੇ (ਜਿਸ ਵਿਚ ਤੂੰ ਨਾਹ ਹੋਵੇਂ) ॥੩॥
All share in Your Grace; none are beyond You. ||3||
सभे साझीवाल सदाइनि तूं किसै न दिसहि बाहरा जीउ ॥३॥
ਤੂੰਆਪੇਗੁਰਮੁਖਿਮੁਕਤਿਕਰਾਇਹਿ॥
ਹੇ ਦਾਤਾਰ! ਤੂੰ ਆਪ ਹੀ ਜੀਵਾਂ ਨੂੰ ਗੁਰੂ ਦੀ ਸਰਨ ਪਾ ਕੇ (ਮਾਇਆ ਦੇ ਬੰਧਨਾਂ ਤੋਂ) ਆਜ਼ਾਦ ਕਰਾ ਦੇਂਦਾ ਹੈਂ,
You Yourself liberate the Gurmukhs;
तूं आपे गुरमुखि मुकति कराइहि ॥
ਤੂੰਆਪੇਮਨਮੁਖਿਜਨਮਿਭਵਾਇਹਿ॥
ਤੂੰ ਆਪ ਹੀ ਜੀਵਾਂ ਨੂੰ ਮਨ ਦਾ ਗ਼ੁਲਾਮ ਬਣਾ ਕੇ ਜਨਮ ਮਰਨ ਦੇ ਗੇੜ ਵਿਚ ਭਵਾਂਦਾ ਹੈਂ।
You Yourself consign the self-willed manmukhs to wander in reincarnation.
तूं आपे मनमुखि जनमि भवाइहि ॥
ਨਾਨਕਦਾਸਤੇਰੈਬਲਿਹਾਰੈਸਭੁਤੇਰਾਖੇਲੁਦਸਾਹਰਾਜੀਉ॥੪॥੨॥੯॥
ਹੇ ਦਾਸ ਨਾਨਕ! (ਆਖ-ਹੇ ਪ੍ਰਭੂ!) ਮੈਂ ਤੈਥੋਂ ਕੁਰਬਾਨ ਹਾਂ, ਇਹ ਸਾਰੀ ਜਗਤ-ਰਚਨਾ ਤੇਰਾ ਹੀ ਪ੍ਰਤੱਖ ਤਮਾਸ਼ਾ ਹੈ ॥੪॥੨॥੯॥
Slave Nanak is a sacrifice to You; Your Entire Play is self-evident, Lord. ||4||2||9||
नानक दास तेरै बलिहारै सभु तेरा खेलु दसाहरा जीउ ॥४॥२॥९॥
WWW.GURBANI.WORLD