ਮਾਝਮਹਲਾ੫ਚਉਪਦੇਘਰੁ੧॥
Maajh, Fifth Mahalaa, Chau-Padas, First House:
माझ महला ५ चउपदे घरु १ ॥
ਮੇਰਾਮਨੁਲੋਚੈਗੁਰਦਰਸਨਤਾਈ॥
ਗੁਰੂ ਦਾ ਦਰਸਨ ਕਰਨ ਲਈ ਮੇਰਾ ਮਨ ਬੜੀ ਤਾਂਘ ਕਰ ਰਿਹਾ ਹੈ।
My mind longs for the Blessed Vision of the Guru's Darshan.
मेरा मनु लोचै गुर दरसन ताई ॥
ਬਿਲਪਕਰੇਚਾਤ੍ਰਿਕਕੀਨਿਆਈ॥
(ਜਿਵੇਂ ਪਪੀਹਾ ਸ੍ਵਾਂਤੀ ਬੂੰਦ ਲਈ ਤਰਲੇ ਲੈਂਦਾ ਹੈ) ਪਪੀਹੇ ਵਾਂਗ (ਮੇਰਾ ਮਨ ਗੁਰੂ ਦੇ ਦਰਸਨ ਲਈ) ਤਰਲੇ ਲੈ ਰਿਹਾ ਹੈ।
It cries out like the thirsty song-bird.
बिलप करे चात्रिक की निआई ॥
ਤ੍ਰਿਖਾਨਉਤਰੈਸਾਂਤਿਨਆਵੈਬਿਨੁਦਰਸਨਸੰਤਪਿਆਰੇਜੀਉ॥੧॥
ਪਿਆਰੇ ਸੰਤ-ਗੁਰੂ ਦੇ ਦਰਸਨ ਤੋਂ ਬਿਨਾ (ਦਰਸਨ ਦੀ ਮੇਰੀ ਆਤਮਕ) ਤ੍ਰੇਹ ਮਿਟਦੀ ਨਹੀਂ, ਮੇਰੇ ਮਨ ਨੂੰ ਧੀਰਜ ਨਹੀਂ ਆਉਂਦੀ ॥੧॥
My thirst is not quenched, and I can find no peace, without the Blessed Vision of the Beloved Saint. ||1||
त्रिखा न उतरै सांति न आवै बिनु दरसन संत पिआरे जीउ ॥१॥
ਹਉਘੋਲੀਜੀਉਘੋਲਿਘੁਮਾਈਗੁਰਦਰਸਨਸੰਤਪਿਆਰੇਜੀਉ॥੧॥ਰਹਾਉ॥
ਮੈਂ ਪਿਆਰੇ ਸੰਤ-ਗੁਰੂ ਦੇ ਦਰਸਨ ਤੋਂ ਕੁਰਬਾਨ ਹਾਂ, ਸਦਕੇ ਹਾਂ ॥੧॥ ਰਹਾਉ ॥
I am a sacrifice, my soul is a sacrifice, to the Blessed Vision of the Beloved Saint Guru. ||1||Pause||
हउ घोली जीउ घोलि घुमाई गुर दरसन संत पिआरे जीउ ॥१॥ रहाउ ॥
ਤੇਰਾਮੁਖੁਸੁਹਾਵਾਜੀਉਸਹਜਧੁਨਿਬਾਣੀ॥
ਹੇ ਧਨੁਖ-ਧਾਰੀ ਪ੍ਰਭੂ ਜੀ! ਤੇਰਾ ਮੂੰਹ (ਤੇਰੇ ਮੂੰਹ ਦਾ ਦਰਸਨ) ਸੁਖ ਦੇਣ ਵਾਲਾ ਹੈ (ਠੰਢ ਪਾਣ ਵਾਲਾ ਹੈ) ਤੇਰੀ ਸਿਫ਼ਤ-ਸਾਲਾਹ (ਮੇਰੇ ਅੰਦਰ) ਆਤਮਕ ਅਡੋਲਤਾ ਦੀ ਲਹਰ ਪੈਦਾ ਕਰਦੀ ਹੈ।
Your Face is so Beautiful, and the Sound of Your Words imparts intuitive wisdom.
तेरा मुखु सुहावा जीउ सहज धुनि बाणी ॥
ਚਿਰੁਹੋਆਦੇਖੇਸਾਰਿੰਗਪਾਣੀ॥
ਹੇ ਧਨੁਖ-ਧਾਰੀ! ਤੇਰੇ ਦਰਸਨ ਕੀਤਿਆਂ ਚਿਰ ਹੋ ਗਿਆ ਹੈ।
It is so long since this rainbird has had even a glimpse of water.
चिरु होआ देखे सारिंगपाणी ॥
ਧੰਨੁਸੁਦੇਸੁਜਹਾਤੂੰਵਸਿਆਮੇਰੇਸਜਣਮੀਤਮੁਰਾਰੇਜੀਉ॥੨॥
ਹੇ ਮੇਰੇ ਸੱਜਣ ਪ੍ਰਭੂ! ਹੇ ਮੇਰੇ ਮਿਤ੍ਰ ਪ੍ਰਭੂ! ਉਹ ਹਿਰਦਾ-ਦੇਸ ਭਾਗਾਂ ਵਾਲਾ ਹੈ ਜਿਸ ਵਿਚ ਤੂੰ (ਸਦਾ) ਵੱਸਦਾ ਹੈਂ ॥੨॥
Blessed is that land where You dwell, O my Friend and Intimate Divine Guru. ||2||
धंनु सु देसु जहा तूं वसिआ मेरे सजण मीत मुरारे जीउ ॥२॥
ਹਉਘੋਲੀਹਉਘੋਲਿਘੁਮਾਈਗੁਰਸਜਣਮੀਤਮੁਰਾਰੇਜੀਉ॥੧॥ਰਹਾਉ॥
ਹੇ ਮੇਰੇ ਸੱਜਣ ਗੁਰੂ! ਹੇ ਮੇਰੇ ਮਿਤ੍ਰ-ਪ੍ਰਭੂ! ਮੈਂ ਤੈਥੋਂ ਕੁਰਬਾਨ ਹਾਂ, ਸਦਕੇ ਹਾਂ ॥੧॥ ਰਹਾਉ ॥
I am a sacrifice, I am forever a sacrifice, to my Friend and Intimate Divine Guru. ||1||Pause||
हउ घोली हउ घोलि घुमाई गुर सजण मीत मुरारे जीउ ॥१॥ रहाउ ॥
ਇਕਘੜੀਨਮਿਲਤੇਤਾਕਲਿਜੁਗੁਹੋਤਾ॥
ਹੇ ਪਿਆਰੇ ਭਗਵਾਨ! ਜਦੋਂ ਮੈਂ ਤੈਨੂੰ ਇਕ ਘੜੀ ਭਰ ਭੀ ਨਹੀਂ ਮਿਲਦਾ ਤਾਂ ਮੇਰੇ ਭਾ ਦਾ ਕਲਿਜੁਗ ਹੋ ਜਾਂਦਾ ਹੈ।
When I could not be with You for just one moment, the Dark Age of Kali Yuga dawned for me.
इक घड़ी न मिलते ता कलिजुगु होता ॥
ਹੁਣਿਕਦਿਮਿਲੀਐਪ੍ਰਿਅਤੁਧੁਭਗਵੰਤਾ॥
(ਮੈਂ ਤੇਰੇ ਵਿਛੋੜੇ ਵਿਚ ਬਿਹਬਲ ਹਾਂ) ਦੱਸ ਹੁਣ ਤੈਨੂੰ ਮੈਂ ਕਦੋਂ ਮਿਲ ਸਕਾਂਗਾ।
When will I meet You, O my Beloved Lord?
हुणि कदि मिलीऐ प्रिअ तुधु भगवंता ॥
ਮੋਹਿਰੈਣਿਨਵਿਹਾਵੈਨੀਦਨਆਵੈਬਿਨੁਦੇਖੇਗੁਰਦਰਬਾਰੇਜੀਉ॥੩॥
(ਹੇ ਭਾਈ! ਗੁਰੂ ਦੀ ਸਰਨ ਤੋਂ ਬਿਨਾ ਪਰਮਾਤਮਾ ਨਾਲ ਮਿਲਾਪ ਨਹੀਂ ਹੋ ਸਕਦਾ, ਤਾਹੀਏਂ) ਗੁਰੂ ਦੇ ਦਰਬਾਰ ਦਾ ਦਰਸਨ ਕਰਨ ਤੋਂ ਬਿਨਾ ਮੇਰੀ (ਜ਼ਿੰਦਗੀ ਦੀ) ਰਾਤ (ਸੌਖੀ) ਨਹੀਂ ਲੰਘਦੀ, ਮੇਰੇ ਅੰਦਰ ਸ਼ਾਂਤੀ ਨਹੀਂ ਆਉਂਦੀ ॥੩॥
I cannot endure the night, and sleep does not come, without the Sight of the Beloved Guru's Court. ||3||
मोहि रैणि न विहावै नीद न आवै बिनु देखे गुर दरबारे जीउ ॥३॥
ਹਉਘੋਲੀਜੀਉਘੋਲਿਘੁਮਾਈਤਿਸੁਸਚੇਗੁਰਦਰਬਾਰੇਜੀਉ॥੧॥ਰਹਾਉ॥
ਮੈਂ ਗੁਰੂ ਦੇ ਦਰਬਾਰ ਤੋਂ ਸਦਕੇ ਹਾਂ ਕੁਰਬਾਨ ਹਾਂ ਜੋ ਸਦਾ ਅਟੱਲ ਰਹਿਣ ਵਾਲਾ ਹੈ ॥੧॥ ਰਹਾਉ ॥
I am a sacrifice, my soul is a sacrifice, to that True Court of the Beloved Guru. ||1||Pause||
हउ घोली जीउ घोलि घुमाई तिसु सचे गुर दरबारे जीउ ॥१॥ रहाउ ॥
ਭਾਗੁਹੋਆਗੁਰਿਸੰਤੁਮਿਲਾਇਆ॥
ਮੇਰੇ ਭਾਗ ਜਾਗ ਪਏ ਹਨ, ਗੁਰੂ ਨੇ ਮੈਨੂੰ ਸ਼ਾਂਤੀ ਦਾ ਸੋਮਾ ਪਰਮਾਤਮਾ ਮਿਲਾ ਦਿੱਤਾ ਹੈ।
By good fortune, I have met the Saint Guru.
भागु होआ गुरि संतु मिलाइआ ॥
ਪ੍ਰਭੁਅਬਿਨਾਸੀਘਰਮਹਿਪਾਇਆ॥
(ਗੁਰੂ ਦੀ ਕਿਰਪਾ ਨਾਲ ਉਸ) ਅਬਿਨਾਸੀ ਪ੍ਰਭੂ ਨੂੰ ਮੈਂ ਆਪਣੇ ਹਿਰਦੇ ਵਿਚ ਹੀ ਲੱਭ ਲਿਆ ਹੈ।
I have found the Immortal Lord within the home of my own self.
प्रभु अबिनासी घर महि पाइआ ॥
ਸੇਵਕਰੀਪਲੁਚਸਾਨਵਿਛੁੜਾਜਨਨਾਨਕਦਾਸਤੁਮਾਰੇਜੀਉ॥੪॥
ਹੇ ਦਾਸ ਨਾਨਕ! (ਆਖ-ਹੇ ਪ੍ਰਭੂ! ਮਿਹਰ ਕਰ) ਮੈਂ ਤੇਰੇ ਦਾਸਾਂ ਦੀ (ਨਿੱਤ) ਸੇਵਾ ਕਰਦਾ ਰਹਾਂ, (ਤੇਰੇ ਦਾਸਾਂ ਤੋਂ) ਮੈਂ ਇਕ ਪਲ ਭਰ ਭੀ ਨਾਹ ਵਿੱਛੁੜਾਂ, ਇਕ ਚਸਾ-ਭਰ ਭੀ ਨਾਹ ਵਿੱਛੁੜਾਂ ॥੪॥
I will now serve You forever, and I shall never be separated from You, even for an instant. Servant Nanak is Your slave, O Beloved Master. ||4||
सेव करी पलु चसा न विछुड़ा जन नानक दास तुमारे जीउ ॥४॥
ਹਉਘੋਲੀਜੀਉਘੋਲਿਘੁਮਾਈਜਨਨਾਨਕਦਾਸਤੁਮਾਰੇਜੀਉ॥ਰਹਾਉ॥੧॥੮॥
ਹੇ ਦਾਸ ਨਾਨਕ! (ਆਖ-ਹੇ ਪ੍ਰਭੂ!) ਮੈਂ ਤੇਰੇ ਦਾਸਾਂ ਤੋਂ ਸਦਕੇ ਹਾਂ ਕੁਰਬਾਨ ਹਾਂ ॥੧॥ ਰਹਾਉ ॥
I am a sacrifice, my soul is a sacrifice; servant Nanak is Your slave, Lord. ||Pause||1||8||
हउ घोली जीउ घोलि घुमाई जन नानक दास तुमारे जीउ ॥ रहाउ ॥१॥८॥
WWW.GURBANI.WORLD