GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਮਾਝ - ਗੁਰੂ ਅਰਜਨ ਦੇਵ ਜੀ
ਅੰਗ 97
Display Settings
Translations
ਮਾਝਮਹਲਾ
Maajh, Fifth Mahalaa:
माझ महला ५ ॥
ਅਨਹਦੁਵਾਜੈਸਹਜਿਸੁਹੇਲਾ
(ਗੁਰੂ ਦੀ ਕਿਰਪਾ ਨਾਲ ਮੇਰੇ ਅੰਦਰ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ) ਇਕ-ਰਸ ਵਾਜਾ ਵੱਜ ਰਿਹਾ ਹੈ, (ਮੇਰਾ ਮਨ) ਆਤਮਕ ਅਡੋਲਤਾ ਵਿਚ ਟਿਕ ਕੇ ਸੁਖੀ ਹੋ ਰਿਹਾ ਹੈ।
The Unstruck Melody resounds and resonates in peaceful ease.
अनहदु वाजै सहजि सुहेला ॥
ਸਬਦਿਅਨੰਦਕਰੇਸਦਕੇਲਾ
ਗੁਰੂ ਦੇ ਸ਼ਬਦ ਵਿਚ ਜੁੜ ਕੇ ਸਦਾ ਆਨੰਦ ਤੇ ਰੰਗ ਮਾਣ ਰਿਹਾ ਹੈ।
I rejoice in the eternal bliss of the Word of the Shabad.
सबदि अनंद करे सद केला ॥
ਸਹਜਗੁਫਾਮਹਿਤਾੜੀਲਾਈਆਸਣੁਊਚਸਵਾਰਿਆਜੀਉ॥੧॥
(ਸਤਿਗੁਰੂ ਦੀ ਮਿਹਰ ਨਾਲ ਮੈਂ) ਆਤਮਕ ਅਡੋਲਤਾ-ਰੂਪ ਗੁਫਾ ਵਿਚ ਸਮਾਧੀ ਲਾਈ ਹੋਈ ਹੈ ਤੇ ਸਭ ਤੋਂ ਉੱਚੇ ਅਕਾਲ ਪੁਰਖ ਦੇ ਚਰਨਾਂ ਵਿਚ ਸੋਹਣਾ ਟਿਕਾਣਾ ਬਣਾ ਲਿਆ ਹੈ ॥੧॥
In the cave of intuitive wisdom I sit, absorbed in the silent trance of the Primal Void. I have obtained my seat in the heavens. ||1||
सहज गुफा महि ताड़ी लाई आसणु ऊच सवारिआ जीउ ॥१॥
ਫਿਰਿਘਿਰਿਅਪੁਨੇਗ੍ਰਿਹਮਹਿਆਇਆ
ਹੁਣ (ਮੇਰਾ ਮਨ) ਮੁੜ ਘਿੜ ਅੰਤਰ ਆਤਮੇ ਆ ਟਿਕਿਆ ਹੈ।
After wandering through many other homes and houses, I have returned to my own home,
फिरि घिरि अपुने ग्रिह महि आइआ ॥
ਜੋਲੋੜੀਦਾਸੋਈਪਾਇਆ
ਜੇਹੜੀ (ਆਤਮਕ ਸ਼ਾਂਤੀ) ਮੈਨੂੰ ਚਾਹੀਦੀ ਸੀ ਉਹ ਮੈਂ ਹਾਸਲ ਕਰ ਲਈ ਹੈ।
and I have found what I was longing for.
जो लोड़ीदा सोई पाइआ ॥
ਤ੍ਰਿਪਤਿਅਘਾਇਰਹਿਆਹੈਸੰਤਹੁਗੁਰਿਅਨਭਉਪੁਰਖੁਦਿਖਾਰਿਆਜੀਉ॥੨॥
ਹੇ ਸੰਤ ਜਨੋ! (ਮੇਰਾ ਮਨ ਦੁਨੀਆ ਦੀਆਂ ਵਾਸਨਾਂ ਵਲੋਂ) ਪੂਰਨ ਤੌਰ ਤੇ ਰੱਜ ਚੁਕਾ ਹੈ ਤੇ ਗੁਰੂ ਨੇ (ਮੈਨੂੰ) ਆਤਮਕ ਚਾਨਣ (ਦੇ ਕੇ) ਸਭ ਵਿਚ ਵਿਆਪਕ ਪਰਮਾਤਮਾ ਦਾ ਦਰਸਨ ਕਰਾ ਦਿੱਤਾ ਹੈ ॥੨॥
I am satisfied and fulfilled; O Saints, the Guru has shown me the Fearless Lord God. ||2||
त्रिपति अघाइ रहिआ है संतहु गुरि अनभउ पुरखु दिखारिआ जीउ ॥२॥
ਆਪੇਰਾਜਨੁਆਪੇਲੋਗਾ
(ਗੁਰੂ ਦੀ ਕਿਰਪਾ ਨਾਲ ਮੈਨੂੰ ਦਿੱਸ ਪਿਆ ਹੈ ਕਿ) ਪ੍ਰਭੂ ਆਪ ਹੀ ਪਾਤਿਸ਼ਾਹ ਹੈ ਤੇ ਆਪ ਹੀ ਪਰਜਾ-ਰੂਪ ਹੈ।
He Himself is the King, and He Himself is the people.
आपे राजनु आपे लोगा ॥
ਆਪਿਨਿਰਬਾਣੀਆਪੇਭੋਗਾ
ਪ੍ਰਭੂ-ਵਾਸਨਾ ਰਹਿਤ ਭੀ ਹੈ ਤੇ (ਸਭ ਜੀਵਾਂ ਵਿਚ ਵਿਆਪਕ ਹੋਣ ਕਰਕੇ) ਆਪ ਹੀ ਸਾਰੇ ਪਦਾਰਥ ਭੋਗ ਰਿਹਾ ਹੈ।
He Himself is in Nirvaanaa, and He Himself indulges in pleasures.
आपि निरबाणी आपे भोगा ॥
ਆਪੇਤਖਤਿਬਹੈਸਚੁਨਿਆਈਸਭਚੂਕੀਕੂਕਪੁਕਾਰਿਆਜੀਉ॥੩॥
ਉਹ ਸਦਾ-ਥਿਰ ਰਹਿਣ ਵਾਲਾ ਪ੍ਰਭੂ ਆਪ ਹੀ ਤਖ਼ਤ ਉਤੇ ਬੈਠਾ ਹੋਇਆ ਹੈ ਤੇ ਨਿਆਂ ਕਰ ਰਿਹਾ ਹੈ (ਇਸ ਵਾਸਤੇ ਸੁਖ ਆਵੇ ਚਾਹੇ ਦੁੱਖ ਵਾਪਰੇ, ਮੇਰੀ) ਸਾਰੀ ਗਿਲ੍ਹਾ-ਗੁਜ਼ਾਰੀ ਮੁੱਕ ਚੁਕੀ ਹੈ ॥੩॥
He Himself sits on the throne of true justice, answering the cries and prayers of all. ||3||
आपे तखति बहै सचु निआई सभ चूकी कूक पुकारिआ जीउ ॥३॥
ਜੇਹਾਡਿਠਾਮੈਤੇਹੋਕਹਿਆ
(ਗੁਰੂ ਦੀ ਮਿਹਰ ਨਾਲ) ਮੈਂ ਪਰਮਾਤਮਾ ਨੂੰ ਜਿਸ (ਸਰਬ-ਵਿਆਪਕ) ਰੂਪ ਵਿਚ ਵੇਖਿਆ ਹੈ ਉਹੋ ਜਿਹਾ ਕਹਿ ਦਿੱਤਾ ਹੈ।
As I have seen Him, so have I described Him.
जेहा डिठा मै तेहो कहिआ ॥
ਤਿਸੁਰਸੁਆਇਆਜਿਨਿਭੇਦੁਲਹਿਆ
ਜਿਸ ਮਨੁੱਖ ਨੇ ਇਹ ਭੇਦ ਲੱਭ ਲਿਆ ਹੈ ਉਸ ਨੂੰ (ਉਸ ਦੇ ਮਿਲਾਪ ਦਾ) ਆਨੰਦ ਆਉਂਦਾ ਹੈ।
This Sublime Essence comes only to one who knows the Mystery of the Lord.
तिसु रसु आइआ जिनि भेदु लहिआ ॥
ਜੋਤੀਜੋਤਿਮਿਲੀਸੁਖੁਪਾਇਆਜਨਨਾਨਕਇਕੁਪਸਾਰਿਆਜੀਉ॥੪॥੩॥੧੦॥
ਹੇ ਨਾਨਕ! ਉਸ ਮਨੁੱਖ ਦੀ ਸੁਰਤ ਪ੍ਰਭੂ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ, ਉਸ ਨੂੰ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ, ਉਸ ਨੂੰ ਸਿਰਫ਼ ਪਰਮਾਤਮਾ ਹੀ ਸਾਰੇ ਜਗਤ ਵਿਚ ਵਿਆਪਕ ਦਿੱਸਦਾ ਹੈ ॥੪॥੩॥੧੦॥
His light merges into the Light, and he finds peace. O servant Nanak, this is all the Extension of the One. ||4||3||10||
जोती जोति मिली सुखु पाइआ जन नानक इकु पसारिआ जीउ ॥४॥३॥१०॥
WWW.GURBANI.WORLD
ਪਿਛਲਾ Share ਹੋਮ Save ਅਗਲਾ