ਰਾਮਕਲੀਮਹਲਾ੫॥
Raamkalee, Fifth Mahalaa:
रामकली महला ५ ॥
ਕਿਛਹੂਕਾਜੁਨਕੀਓਜਾਨਿ॥
ਹੇ ਪ੍ਰਭੂ! ਮੈਂ ਕੋਈ ਭੀ (ਚੰਗਾ) ਕੰਮ ਮਿਥ ਕੇ ਨਹੀਂ ਕਰਦਾ।
I have not tried to do anything through knowledge.
किछहू काजु न कीओ जानि ॥
ਸੁਰਤਿਮਤਿਨਾਹੀਕਿਛੁਗਿਆਨਿ॥
ਗਿਆਨ-ਚਰਚਾ ਵਿਚ ਭੀ ਮੇਰੀ ਸੁਰਤ ਮੇਰੀ ਮਤਿ ਨਹੀਂ ਟਿਕਦੀ।
I have no knowledge, intelligence or spiritual wisdom.
सुरति मति नाही किछु गिआनि ॥
ਜਾਪਤਾਪਸੀਲਨਹੀਧਰਮ॥
ਹੇ ਪ੍ਰਭੂ! ਜਪਾਂ ਤਪਾਂ ਸੀਲ-ਧਰਮ ਨੂੰ ਭੀ ਮੈਂ ਨਹੀਂ ਜਾਣਦਾ।
I have not practiced chanting, deep meditation, humility or righteousness.
जाप ताप सील नही धरम ॥
ਕਿਛੂਨਜਾਨਉਕੈਸਾਕਰਮ॥੧॥
ਮੈਨੂੰ ਕੋਈ ਸਮਝ ਨਹੀਂ ਕਿ ਕਰਮ-ਕਾਂਡ ਕਿਹੋ ਜਿਹੇ ਹੁੰਦੇ ਹਨ ॥੧॥
I know nothing of such good karma. ||1||
किछू न जानउ कैसा करम ॥१॥
ਠਾਕੁਰਪ੍ਰੀਤਮਪ੍ਰਭਮੇਰੇ॥
ਹੇ ਮੇਰੇ ਪ੍ਰੀਤਮ ਪ੍ਰਭੂ! ਹੇ ਮੇਰੇ ਠਾਕੁਰ!
O my Beloved God, my Lord and Master,
ठाकुर प्रीतम प्रभ मेरे ॥
ਤੁਝਬਿਨੁਦੂਜਾਅਵਰੁਨਕੋਈਭੂਲਹਚੂਕਹਪ੍ਰਭਤੇਰੇ॥੧॥ਰਹਾਉ॥
ਜੇ ਅਸੀਂ ਭੁੱਲਾਂ ਕਰਦੇ ਹਾਂ, ਜੇ ਅਸੀਂ (ਜੀਵਨ-ਰਾਹ ਤੋਂ) ਖੁੰਝਦੇ ਹਾਂ, ਤਾਂ ਭੀ ਹੇ ਪ੍ਰਭੂ! ਅਸੀਂ ਤੇਰੇ ਹੀ ਹਾਂ, ਤੈਥੋਂ ਬਿਨਾ ਸਾਡਾ ਹੋਰ ਕੋਈ ਨਹੀਂ ਹੈ ॥੧॥ ਰਹਾਉ ॥
there is none other than You. Even though I wander and make mistakes, I am still Yours, God. ||1||Pause||
तुझ बिनु दूजा अवरु न कोई भूलह चूकह प्रभ तेरे ॥१॥ रहाउ ॥
ਰਿਧਿਨਬੁਧਿਨਸਿਧਿਪ੍ਰਗਾਸੁ॥
ਹੇ ਮੇਰੇ ਪ੍ਰਭੂ! ਕਰਾਮਾਤੀ ਤਾਕਤਾਂ ਦੀ ਸੂਝ-ਬੂਝ ਤੇ ਪ੍ਰਕਾਸ਼ ਮੇਰੇ ਅੰਦਰ ਨਹੀਂ ਹੈ।
I have no wealth, no intelligence, no miraculous spiritual powers; I am not enlightened.
रिधि न बुधि न सिधि प्रगासु ॥
ਬਿਖੈਬਿਆਧਿਕੇਗਾਵਮਹਿਬਾਸੁ॥
ਵਿਕਾਰਾਂ ਤੇ ਰੋਗਾਂ ਦੇ ਇਸ ਸਰੀਰ-ਪਿੰਡ ਵਿਚ ਮੇਰਾ ਵਸੇਬਾ ਹੈ।
I dwell in the village of corruption and sickness.
बिखै बिआधि के गाव महि बासु ॥
ਕਰਣਹਾਰਮੇਰੇਪ੍ਰਭਏਕ॥
ਹੇ ਮੇਰੇ ਸਿਰਜਣਹਾਰ!
O my One Creator Lord God,
करणहार मेरे प्रभ एक ॥
ਨਾਮਤੇਰੇਕੀਮਨਮਹਿਟੇਕ॥੨॥
ਮੇਰੇ ਮਨ ਵਿਚ ਸਿਰਫ਼ ਤੇਰੇ ਨਾਮ ਦਾ ਸਹਾਰਾ ਹੈ ॥੨॥
Your Name is the support of my mind. ||2||
नाम तेरे की मन महि टेक ॥२॥
ਸੁਣਿਸੁਣਿਜੀਵਉਮਨਿਇਹੁਬਿਸ੍ਰਾਮੁ॥
ਹੇ ਮੇਰੇ ਪ੍ਰਭੂ! (ਤੇਰਾ ਨਾਮ) ਸੁਣ ਸੁਣ ਕੇ ਹੀ ਮੈਂ ਆਤਮਕ ਜੀਵਨ ਪ੍ਰਾਪਤ ਕਰਦਾ ਹਾਂ। ਮੇਰੇ ਮਨ ਵਿਚ (ਸਿਰਫ਼) ਇਹ ਧਰਵਾਸ ਹੈ
Hearing, hearing Your Name, I live; this is my mind's consolation.
सुणि सुणि जीवउ मनि इहु बिस्रामु ॥
ਪਾਪਖੰਡਨਪ੍ਰਭਤੇਰੋਨਾਮੁ॥
ਕਿ ਤੇਰਾ ਨਾਮ ਪਾਪਾਂ ਦਾ ਨਾਸ ਕਰਨ ਵਾਲਾ ਹੈ।
Your Name, God, is the Destroyer of sins.
पाप खंडन प्रभ तेरो नामु ॥
ਤੂਅਗਨਤੁਜੀਅਕਾਦਾਤਾ॥
ਪ੍ਰਭੂ! ਤੇਰੀਆਂ ਤਾਕਤਾਂ ਗਿਣੀਆਂ ਨਹੀਂ ਜਾ ਸਕਦੀਆਂ, ਤੂੰ ਹੀ ਜਿੰਦ-ਦੇਣ ਵਾਲਾ ਹੈਂ।
You, O Limitless Lord, are the Giver of the soul.
तू अगनतु जीअ का दाता ॥
ਜਿਸਹਿਜਣਾਵਹਿਤਿਨਿਤੂਜਾਤਾ॥੩॥
ਜਿਸ ਮਨੁੱਖ ਨੂੰ ਤੂੰ ਸੂਝ ਬਖ਼ਸ਼ਦਾ ਹੈਂ, ਉਸ ਨੇ ਹੀ ਤੇਰੇ ਨਾਲ ਜਾਣ ਪਛਾਣ ਪਾਈ ਹੈ ॥੩॥
He alone knows You, unto whom You reveal Yourself. ||3||
जिसहि जणावहि तिनि तू जाता ॥३॥
ਜੋਉਪਾਇਓਤਿਸੁਤੇਰੀਆਸ॥
ਜਿਸ ਜਿਸ ਜੀਵ ਨੂੰ ਤੂੰ ਪੈਦਾ ਕੀਤਾ ਹੈ, ਉਸ ਨੂੰ ਤੇਰੀ (ਸਹਾਇਤਾ ਦੀ) ਹੀ ਆਸ ਹੈ।
Whoever has been created, rests his hopes in You.
जो उपाइओ तिसु तेरी आस ॥
ਸਗਲਅਰਾਧਹਿਪ੍ਰਭਗੁਣਤਾਸ॥
ਹੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ! ਸਾਰੇ ਜੀਵ ਤੇਰਾ ਹੀ ਆਰਾਧਨ ਕਰਦੇ ਹਨ।
All worship and adore You, God, O treasure of excellence.
सगल अराधहि प्रभ गुणतास ॥
ਨਾਨਕਦਾਸਤੇਰੈਕੁਰਬਾਣੁ॥
ਤੇਰਾ ਦਾਸ ਨਾਨਕ ਤੈਥੋਂ ਸਦਕੇ ਜਾਂਦਾ ਹੈ,
Slave Nanak is a sacrifice to You.
नानक दास तेरै कुरबाणु ॥
ਬੇਅੰਤਸਾਹਿਬੁਮੇਰਾਮਿਹਰਵਾਣੁ॥੪॥੨੬॥੩੭॥
(ਤੇ ਆਖਦਾ ਹੈ-) ਤੂੰ ਮੇਰਾ ਮਾਲਕ ਹੈਂ, ਤੂੰ ਬੇਅੰਤ ਹੈਂ, ਤੂੰ ਸਦਾ ਦਇਆ ਕਰਨ ਵਾਲਾ ਹੈਂ ॥੪॥੨੬॥੩੭॥
My merciful Lord and Master is infinite. ||4||26||37||
बेअंत साहिबु मेरा मिहरवाणु ॥४॥२६॥३७॥
WWW.GURBANI.WORLD