ਗਉੜੀਪੂਰਬੀ₄ਮਹਲਾ੫॥
Gauree Poorbee, Fifth Mahalaa:
गउड़ी पूरबी₄ महला ५ ॥
ਮੇਰੇਮਨਸਰਣਿਪ੍ਰਭੂਸੁਖਪਾਏ॥
ਹੇ ਮੇਰੇ ਮਨ! ਜੇਹੜਾ ਮਨੁੱਖ ਪ੍ਰਭੂ ਦੀ ਸਰਨ ਪੈਂਦਾ ਹੈ, ਉਹ ਆਤਮਕ ਆਨੰਦ ਮਾਣਦਾ ਹੈ।
O my mind, in the Sanctuary of God, peace is found.
मेरे मन सरणि प्रभू सुख पाए ॥
ਜਾਦਿਨਿਬਿਸਰੈਪ੍ਰਾਨਸੁਖਦਾਤਾਸੋਦਿਨੁਜਾਤਅਜਾਏ॥੧॥ਰਹਾਉ॥
ਜਿਸ ਦਿਨ ਜਿੰਦ ਦਾ ਦਾਤਾ ਸੁਖਾਂ ਦਾ ਦੇਣ ਵਾਲਾ (ਪ੍ਰਭੂ) ਜੀਵ ਨੂੰ ਵਿਸਰ ਜਾਂਦਾ ਹੈ, (ਉਸ ਦਾ) ਉਹ ਦਿਨ ਵਿਅਰਥ ਚਲਾ ਜਾਂਦਾ ਹੈ ॥੧॥ ਰਹਾਉ ॥
That day, when the Giver of life and peace is forgotten - that day passes uselessly. ||1||Pause||
जा दिनि बिसरै प्रान सुखदाता सो दिनु जात अजाए ॥१॥ रहाउ ॥
ਏਕਰੈਣਕੇਪਾਹੁਨਤੁਮਆਏਬਹੁਜੁਗਆਸਬਧਾਏ॥
(ਹੇ ਭਾਈ!) ਤੁਸੀ ਇਕ ਰਾਤ (ਕਿਤੇ ਸਫ਼ਰ ਵਿਚ) ਗੁਜ਼ਾਰਨ ਵਾਲੇ ਪ੍ਰਾਹੁਣੇ ਵਾਂਗ (ਜਗਤ ਵਿਚ) ਆਏ ਹੋ ਪਰ ਇਥੇ ਕਈ ਜੁਗ ਜੀਊਂਦੇ ਰਹਿਣ ਦੀਆਂ ਆਸਾਂ ਬੰਨ੍ਹ ਰਹੇ ਹੋ।
You have come as a guest for one short night, and yet you hope to live for many ages.
एक रैण के पाहुन तुम आए बहु जुग आस बधाए ॥
ਗ੍ਰਿਹਮੰਦਰਸੰਪੈਜੋਦੀਸੈਜਿਉਤਰਵਰਕੀਛਾਏ॥੧॥
(ਹੇ ਭਾਈ!) ਇਹ ਘਰ ਮਹਲ ਧਨ-ਪਦਾਰਥ-ਜੋ ਕੁਝ ਦਿੱਸ ਰਿਹਾ ਹੈ, ਇਹ ਸਭ ਰੁੱਖ ਦੀ ਛਾਂ ਵਾਂਗ ਹੈ (ਸਦਾ ਸਾਥ ਨਹੀਂ ਨਿਬਾਹੁੰਦਾ) ॥੧॥
Households, mansions and wealth - whatever is seen, is like the shade of a tree. ||1||
ग्रिह मंदर संपै जो दीसै जिउ तरवर की छाए ॥१॥
ਤਨੁਮੇਰਾਸੰਪੈਸਭਮੇਰੀਬਾਗਮਿਲਖਸਭਜਾਏ॥
ਇਹ ਸਰੀਰ ਮੇਰਾ ਹੈ, ਇਹ ਧਨ-ਪਦਾਰਥ ਸਾਰਾ ਮੇਰਾ ਹੈ, ਇਹ ਬਾਗ਼ ਮੇਰੇ ਹਨ, ਇਹ ਜ਼ਮੀਨਾਂ ਮੇਰੀਆਂ ਹਨ, ਇਹ ਸਾਰੇ ਥਾਂ ਮੇਰੇ ਹਨ-
My body, wealth, and all my gardens and property shall all pass away.
तनु मेरा संपै सभ मेरी बाग मिलख सभ जाए ॥
ਦੇਵਨਹਾਰਾਬਿਸਰਿਓਠਾਕੁਰੁਖਿਨਮਹਿਹੋਤਪਰਾਏ॥੨॥
(ਹੇ ਭਾਈ! ਇਸ ਮਮਤਾ ਵਿਚ ਫਸ ਕੇ ਮਨੁੱਖ ਨੂੰ ਇਹ ਸਭ ਕੁਝ) ਦੇਣ ਵਾਲਾ ਪਰਮਾਤਮਾ ਠਾਕੁਰ ਭੁੱਲ ਜਾਂਦਾ ਹੈ (ਤੇ, ਇਹ ਸਾਰੇ ਹੀ ਪਦਾਰਥ) ਇਕ ਖਿਨ ਵਿਚ ਓਪਰੇ ਹੋ ਜਾਂਦੇ ਹਨ (ਇਸ ਤਰ੍ਹਾਂ ਆਖ਼ਰ ਖ਼ਾਲੀ-ਹੱਥ ਤੁਰ ਪੈਂਦਾ ਹੈ) ॥੨॥
You have forgotten your Lord and Master, the Great Giver. In an instant, these shall belong to somebody else. ||2||
देवनहारा बिसरिओ ठाकुरु खिन महि होत पराए ॥२॥
ਪਹਿਰੈਬਾਗਾਕਰਿਇਸਨਾਨਾਚੋਆਚੰਦਨਲਾਏ॥
ਮਨੁੱਖ ਨ੍ਹਾ ਧੋ ਕੇ ਚਿੱਟੇ ਕੱਪੜੇ ਪਹਿਨਦਾ ਹੈ, ਅਤਰ ਤੇ ਚੰਦਨ ਆਦਿਕ (ਸਰੀਰ ਨੂੰ ਕੱਪੜਿਆਂ ਨੂੰ) ਲਾਂਦਾ ਹੈ,
You wear white clothes and take cleansing baths, and anoint yourself with sandalwood oil.
पहिरै बागा करि इसनाना चोआ चंदन लाए ॥
ਨਿਰਭਉਨਿਰੰਕਾਰਨਹੀਚੀਨਿਆਜਿਉਹਸਤੀਨਾਵਾਏ॥੩॥
ਪਰ ਜੇ ਮਨੁੱਖ ਨਿਰਭਉ ਨਿਰੰਕਾਰ ਨਾਲ ਜਾਣ-ਪਛਾਣ ਨਹੀਂ ਪਾਂਦਾ ਤਾਂ ਇਹ ਸਭ ਉੱਦਮ ਇਉਂ ਹੀ ਹੈ ਜਿਵੇਂ ਕੋਈ ਮਨੁੱਖ ਹਾਥੀ ਨੂੰ ਨਵ੍ਹਾਂਦਾ ਹੈ (ਤੇ ਨ੍ਹਾਉਣ ਪਿਛੋਂ ਆਪਣੇ ਉਤੇ ਘੱਟਾ-ਮਿੱਟੀ ਪਾ ਲੈਂਦਾ ਹੈ) ॥੩॥
But you do not remember the Fearless, Formless Lord - you are like an elephant bathing in the mud. ||3||
निरभउ निरंकार नही चीनिआ जिउ हसती नावाए ॥३॥
ਜਉਹੋਇਕ੍ਰਿਪਾਲਤਸਤਿਗੁਰੁਮੇਲੈਸਭਿਸੁਖਹਰਿਕੇਨਾਏ॥
(ਪਰ ਜੀਵਾਂ ਦੇ ਭੀ ਕੀਹ ਵੱਸ?) ਜਦੋਂ ਪਰਮਾਤਮਾ (ਕਿਸੇ ਉਤੇ) ਦਇਆਵਾਨ ਹੁੰਦਾ ਹੈ, ਤਦੋਂ ਉਸ ਨੂੰ ਗੁਰੂ ਮਿਲਾਂਦਾ ਹੈ (ਗੁਰੂ ਉਸ ਨੂੰ ਨਾਮ ਦੀ ਦਾਤ ਦੇਂਦਾ ਹੈ ਜਿਸ) ਹਰਿ-ਨਾਮ ਵਿਚ ਹੀ ਸਾਰੇ ਹੀ ਸੁਖ ਹਨ।
When God becomes merciful, He leads you to meet the True Guru; all peace is in the Name of the Lord.
जउ होइ क्रिपाल त सतिगुरु मेलै सभि सुख हरि के नाए ॥
ਮੁਕਤੁਭਇਆਬੰਧਨਗੁਰਿਖੋਲੇਜਨਨਾਨਕਹਰਿਗੁਣਗਾਏ॥੪॥੧੪॥੧੫੨॥
ਹੇ ਨਾਨਕ! ਜਿਸ ਮਨੁੱਖ ਦੇ (ਮਾਇਆ ਮੋਹ ਦੇ) ਬੰਧਨ ਗੁਰੂ ਨੇ ਖੋਲ੍ਹ ਦਿੱਤੇ, ਉਹ ਮਨੁੱਖ (ਹੀ) ਪਰਮਾਤਮਾ ਦੇ ਗੁਣ ਗਾਂਦਾ ਹੈ ॥੪॥੧੪॥੧੫੨॥
The Guru has liberated me from bondage; servant Nanak sings the Glorious Praises of the Lord. ||4||14||152||
मुकतु भइआ बंधन गुरि खोले जन नानक हरि गुण गाए ॥४॥१४॥१५२॥
WWW.GURBANI.WORLD