ਭੈਰਉਮਹਲਾ੫॥
Bhairao, Fifth Mahalaa:
भैरउ महला ५ ॥
ਜਿਸੁਤੂਰਾਖਹਿਤਿਸੁਕਉਨੁਮਾਰੈ॥
ਹੇ ਪ੍ਰਭੂ! ਜਿਸ ਨੂੰ ਤੂੰ ਬਚਾਏਂ, ਉਸ ਨੂੰ ਕੋਈ ਮਾਰ ਨਹੀਂ ਸਕਦਾ,
Who can kill that person whom You protect, O Lord?
जिसु तू राखहि तिसु कउनु मारै ॥
ਸਭਤੁਝਹੀਅੰਤਰਿਸਗਲਸੰਸਾਰੈ॥
(ਕਿਉਂਕਿ) ਸਾਰੇ ਸੰਸਾਰ ਵਿਚ ਸਾਰੀ (ਉਤਪੱਤੀ) ਤੇਰੇ ਹੀ ਅਧੀਨ ਹੈ।
All beings, and the entire universe, is within You.
सभ तुझ ही अंतरि सगल संसारै ॥
ਕੋਟਿਉਪਾਵਚਿਤਵਤਹੈਪ੍ਰਾਣੀ॥
ਜੀਵ (ਆਪਣੇ ਵਾਸਤੇ) ਕ੍ਰੋੜਾਂ ਹੀਲੇ ਸੋਚਦਾ ਰਹਿੰਦਾ ਹੈ,
The mortal thinks up millions of plans,
कोटि उपाव चितवत है प्राणी ॥
ਸੋਹੋਵੈਜਿਕਰੈਚੋਜਵਿਡਾਣੀ॥੧॥
ਪਰ ਉਹੀ ਕੁਝ ਹੁੰਦਾ ਹੈ ਜੋ ਅਚਰਜ ਚੋਜ ਕਰਨ ਵਾਲਾ ਪਰਮਾਤਮਾ ਕਰਦਾ ਹੈ ॥੧॥
but that alone happens, which the Lord of wondrous plays does. ||1||
सो होवै जि करै चोज विडाणी ॥१॥
ਰਾਖਹੁਰਾਖਹੁਕਿਰਪਾਧਾਰਿ॥
ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ,
Save me, save me, O Lord; shower me with Your Mercy.
राखहु राखहु किरपा धारि ॥
ਤੇਰੀਸਰਣਿਤੇਰੈਦਰਵਾਰਿ॥੧॥ਰਹਾਉ॥
ਮੈਂ ਤੇਰੇ ਦਰ ਤੇ ਆਇਆ ਹਾਂ, ਮਿਹਰ ਕਰ ਕੇ ਮੇਰੀ ਰੱਖਿਆ ਕਰ, ਰੱਖਿਆ ਕਰ ॥੧॥ ਰਹਾਉ ॥
I seek Your Sanctuary, and Your Court. ||1||Pause||
तेरी सरणि तेरै दरवारि ॥१॥ रहाउ ॥
ਜਿਨਿਸੇਵਿਆਨਿਰਭਉਸੁਖਦਾਤਾ॥
ਜਿਸ ਮਨੁੱਖ ਨੇ ਨਿਰਭਉ ਅਤੇ ਸਾਰੇ ਸੁਖ ਦੇਣ ਵਾਲੇ ਪਰਮਾਤਮਾ ਦੀ ਸਰਨ ਲਈ,
Whoever serves the Fearless Lord, the Giver of Peace,
जिनि सेविआ निरभउ सुखदाता ॥
ਤਿਨਿਭਉਦੂਰਿਕੀਆਏਕੁਪਰਾਤਾ॥
ਉਸ ਨੇ (ਆਪਣਾ ਹਰੇਕ) ਡਰ ਦੂਰ ਕਰ ਲਿਆ, ਉਸ ਨੇ ਇਕ ਪਰਮਾਤਮਾ ਨਾਲ ਹੀ ਡੂੰਘੀ ਸਾਂਝ ਪਾ ਲਈ।
is rid of all his fears; he knows the One Lord.
तिनि भउ दूरि कीआ एकु पराता ॥
ਜੋਤੂਕਰਹਿਸੋਈਫੁਨਿਹੋਇ॥
ਹੇ ਪ੍ਰਭੂ! ਜੋ ਕੁਝ ਤੂੰ ਕਰਦਾ ਹੈਂ, ਉਹੀ ਹੁੰਦਾ ਹੈ।
Whatever You do, that alone comes to pass in the end.
जो तू करहि सोई फुनि होइ ॥
ਮਾਰੈਨਰਾਖੈਦੂਜਾਕੋਇ॥੨॥
(ਤੈਥੋਂ ਬਿਨਾ) ਕੋਈ ਦੂਜਾ ਨਾਹ ਕਿਸੇ ਨੂੰ ਮਾਰ ਸਕਦਾ ਹੈ ਨਾਹ ਬਚਾ ਸਕਦਾ ਹੈ ॥੨॥
There is no other who can kill or protect us. ||2||
मारै न राखै दूजा कोइ ॥२॥
ਕਿਆਤੂਸੋਚਹਿਮਾਣਸਬਾਣਿ॥
(ਆਪਣੇ) ਮਨੁੱਖਾ ਸੁਭਾਉ ਅਨੁਸਾਰ ਤੂੰ ਕੀਹ ਸੋਚਾਂ ਸੋਚਦਾ ਰਹਿੰਦਾ ਹੈਂ?
What do you think, with your human understanding?
किआ तू सोचहि माणस बाणि ॥
ਅੰਤਰਜਾਮੀਪੁਰਖੁਸੁਜਾਣੁ॥
ਸਰਬ-ਵਿਆਪਕ ਪਰਮਾਤਮਾ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ ਸਿਆਣਾ ਹੈ।
The All-knowing Lord is the Searcher of Hearts.
अंतरजामी पुरखु सुजाणु ॥
ਏਕਟੇਕਏਕੋਆਧਾਰੁ॥
(ਅਸਾਂ ਜੀਵਾਂ ਦੀ) ਉਹੀ ਟੇਕ ਹੈ ਉਹੀ ਆਸਰਾ ਹੈ।
The One and only Lord is my Support and Protection.
एक टेक एको आधारु ॥
ਸਭਕਿਛੁਜਾਣੈਸਿਰਜਣਹਾਰੁ॥੩॥
ਜੀਵਾਂ ਨੂੰ ਪੈਦਾ ਕਰਨ ਵਾਲਾ ਉਹ ਪ੍ਰਭੂ ਸਭ ਕੁਝ ਜਾਣਦਾ ਹੈ ॥੩॥
The Creator Lord knows everything. ||3||
सभ किछु जाणै सिरजणहारु ॥३॥
ਜਿਸੁਊਪਰਿਨਦਰਿਕਰੇਕਰਤਾਰੁ॥
ਕਰਤਾਰ ਜਿਸ ਮਨੁੱਖ ਉੱਤੇ ਮਿਹਰ ਦੀ ਨਿਗਾਹ ਕਰਦਾ ਹੈ,
That person who is blessed by the Creator's Glance of Grace
जिसु ऊपरि नदरि करे करतारु ॥
ਤਿਸੁਜਨਕੇਸਭਿਕਾਜਸਵਾਰਿ॥
ਉਸ ਸੇਵਕ ਦੇ ਉਹ ਸਾਰੇ ਕੰਮ ਸਵਾਰਦਾ ਹੈ।
all his affairs are resolved.
तिसु जन के सभि काज सवारि ॥
ਤਿਸਕਾਰਾਖਾਏਕੋਸੋਇ॥
ਉਸ ਮਨੁੱਖ ਦਾ ਰਾਖਾ ਉਹ ਪਰਮਾਤਮਾ ਆਪ ਹੀ ਬਣਿਆ ਰਹਿੰਦਾ ਹੈ।
The One Lord is his Protector.
तिस का राखा एको सोइ ॥
ਜਨਨਾਨਕਅਪੜਿਨਸਾਕੈਕੋਇ॥੪॥੪॥੧੭॥
ਹੇ ਦਾਸ ਨਾਨਕ! (ਜਗਤ ਦਾ ਕੋਈ ਜੀਵ) ਉਸ ਦੀ ਬਰਾਬਰੀ ਨਹੀਂ ਕਰ ਸਕਦਾ ॥੪॥੪॥੧੭॥
O servant Nanak, no one can equal him. ||4||4||17||
जन नानक अपड़ि न साकै कोइ ॥४॥४॥१७॥
WWW.GURBANI.WORLD