ਗਉੜੀਗੁਆਰੇਰੀਮਹਲਾ੪॥
Gauree Gwaarayree, Fourth Mahalaa:
गउड़ी गुआरेरी महला ४ ॥
ਹਰਿਆਪੇਜੋਗੀਡੰਡਾਧਾਰੀ॥
ਹੱਥ ਵਿਚ ਡੰਡਾ ਰੱਖਣ ਵਾਲਾ ਜੋਗੀ ਭੀ ਪਰਮਾਤਮਾ ਆਪ ਹੀ ਹੈ,
The Lord Himself is the Yogi, who wields the staff of authority.
हरि आपे जोगी डंडाधारी ॥
ਹਰਿਆਪੇਰਵਿਰਹਿਆਬਨਵਾਰੀ॥
ਕਿਉਂਕਿ ਉਹ ਹਰੀ-ਪਰਮਾਤਮਾ ਆਪ ਹੀ (ਹਰ ਥਾਂ) ਵਿਆਪਕ ਹੋ ਰਿਹਾ ਹੈ।
The Lord Himself practices tapa - intense self-disciplined meditation;
हरि आपे रवि रहिआ बनवारी ॥
ਹਰਿਆਪੇਤਪੁਤਾਪੈਲਾਇਤਾਰੀ॥੧॥
(ਤਪੀਆਂ ਵਿਚ ਵਿਆਪਕ ਹੋ ਕੇ) ਹਰੀ ਆਪ ਹੀ ਤਾੜੀ ਲਾ ਕੇ ਤਪ-ਸਾਧਨ ਕਰ ਰਿਹਾ ਹੈ ॥੧॥
He is deeply absorbed in His primal trance. ||1||
हरि आपे तपु तापै लाइ तारी ॥१॥
ਐਸਾਮੇਰਾਰਾਮੁਰਹਿਆਭਰਪੂਰਿ॥
(ਹੇ ਭਾਈ!) ਮੇਰਾ ਰਾਮ ਇਹੋ ਜਿਹਾ ਹੈ ਕਿ ਉਹ ਹਰ ਥਾਂ ਮੌਜੂਦ ਹੈ।
Such is my Lord, who is all-pervading everywhere.
ऐसा मेरा रामु रहिआ भरपूरि ॥
ਨਿਕਟਿਵਸੈਨਾਹੀਹਰਿਦੂਰਿ॥੧॥ਰਹਾਉ॥
ਉਹ (ਹਰੇਕ ਜੀਵ ਦੇ) ਨੇੜੇ ਵੱਸਦਾ ਹੈ (ਕਿਸੇ ਭੀ ਥਾਂ ਤੋਂ) ਉਹ ਹਰੀ ਦੂਰ ਨਹੀਂ ਹੈ ॥੧॥ ਰਹਾਉ ॥
He dwells near at hand - the Lord is not far away. ||1||Pause||
निकटि वसै नाही हरि दूरि ॥१॥ रहाउ ॥
ਹਰਿਆਪੇਸਬਦੁਸੁਰਤਿਧੁਨਿਆਪੇ॥
ਪਰਮਾਤਮਾ ਆਪ ਹੀ ਸ਼ਬਦ ਹੈ ਆਪ ਹੀ ਸੁਰਤ ਹੈ ਆਪ ਹੀ ਲਗਨ ਹੈ।
The Lord Himself is the Word of the Shabad. He Himself is the awareness, attuned to its music.
हरि आपे सबदु सुरति धुनि आपे ॥
ਹਰਿਆਪੇਵੇਖੈਵਿਗਸੈਆਪੇ॥
ਪਰਮਾਤਮਾ ਆਪ ਹੀ (ਸਭ ਜੀਵਾਂ ਵਿਚ ਬੈਠਾ ਇਹ ਜਗਤ-ਤਮਾਸ਼ਾ) ਵੇਖ ਰਿਹਾ ਹੈ (ਤੇ, ਆਪ ਹੀ ਇਹ ਤਮਾਸ਼ਾ ਵੇਖ ਕੇ) ਖ਼ੁਸ਼ ਹੋ ਰਿਹਾ ਹੈ।
The Lord Himself beholds, and He Himself blossoms forth.
हरि आपे वेखै विगसै आपे ॥
ਹਰਿਆਪਿਜਪਾਇਆਪੇਹਰਿਜਾਪੇ॥੨॥
ਪਰਮਾਤਮਾ ਆਪ ਹੀ (ਸਭ ਵਿਚ ਬੈਠ ਕੇ ਆਪਣਾ ਨਾਮ) ਜਪ ਰਿਹਾ ਹੈ ॥੨॥
The Lord Himself chants, and the Lord Himself inspires others to chant. ||2||
हरि आपि जपाइ आपे हरि जापे ॥२॥
ਹਰਿਆਪੇਸਾਰਿੰਗਅੰਮ੍ਰਿਤਧਾਰਾ॥
ਪਰਮਾਤਮਾ ਆਪ ਹੀ ਪਪੀਹਾ ਹੈ (ਤੇ ਆਪ ਹੀ ਉਸ ਪਪੀਹੇ ਵਾਸਤੇ) ਵਰਖਾ ਦੀ ਧਾਰ ਹੈ।
He Himself is the rainbird, and the Ambrosial Nectar raining down.
हरि आपे सारिंग अंम्रितधारा ॥
ਹਰਿਅੰਮ੍ਰਿਤੁਆਪਿਪੀਆਵਣਹਾਰਾ॥
ਪਰਮਾਤਮਾ ਆਪ ਹੀ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਹੈ, ਤੇ ਆਪ ਹੀ ਉਹ (ਜੀਵਾਂ ਨੂੰ ਅੰਮ੍ਰਿਤ) ਪਿਲਾਣ ਵਾਲਾ ਹੈ।
The Lord is the Ambrosial Nectar; He Himself leads us to drink it in.
हरि अंम्रितु आपि पीआवणहारा ॥
ਹਰਿਆਪਿਕਰੇਆਪੇਨਿਸਤਾਰਾ॥੩॥
ਪ੍ਰਭੂ ਆਪ ਹੀ (ਜਗਤ ਦੇ ਜੀਵਾਂ ਨੂੰ) ਪੈਦਾ ਕਰਦਾ ਹੈ ਤੇ ਆਪ ਹੀ (ਜੀਵਾਂ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈ ॥੩॥
The Lord Himself is the Doer; He Himself is our Saving Grace. ||3||
हरि आपि करे आपे निसतारा ॥३॥
ਹਰਿਆਪੇਬੇੜੀਤੁਲਹਾਤਾਰਾ॥
ਪਰਮਾਤਮਾ ਆਪ (ਜੀਵਾਂ ਦੇ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ) ਬੇੜੀ ਹੈ ਤੁਲਹਾ ਹੈ, ਤੇ ਆਪ ਹੀ ਪਾਰ ਲੰਘਾਣ ਵਾਲਾ ਹੈ।
The Lord Himself is the Boat, the Raft and the Boatman.
हरि आपे बेड़ी तुलहा तारा ॥
ਹਰਿਆਪੇਗੁਰਮਤੀਨਿਸਤਾਰਾ॥
ਪ੍ਰਭੂ ਆਪ ਹੀ ਗੁਰੂ ਦੀ ਮਤਿ ਤੇ ਤੋਰ ਕੇ ਵਿਕਾਰਾਂ ਤੋਂ ਬਚਾਂਦਾ ਹੈ।
The Lord Himself, through the Guru's Teachings, saves us.
हरि आपे गुरमती निसतारा ॥
ਹਰਿਆਪੇਨਾਨਕਪਾਵੈਪਾਰਾ॥੪॥੬॥੪੪॥
ਹੇ ਨਾਨਕ! ਪਰਮਾਤਮਾ ਆਪ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘਾਂਦਾ ਹੈ ॥੪॥੬॥੪੪॥
O Nanak, the Lord Himself carries us across to the other side. ||4||6||44||
हरि आपे नानक पावै पारा ॥४॥६॥४४॥
WWW.GURBANI.WORLD