ਗਉੜੀਬੈਰਾਗਣਿਮਹਲਾ੪॥
Gauree Bairaagan, Fourth Mahalaa:
गउड़ी बैरागणि महला ४ ॥
ਸਾਹੁਹਮਾਰਾਤੂੰਧਣੀਜੈਸੀਤੂੰਰਾਸਿਦੇਹਿਤੈਸੀਹਮਲੇਹਿ॥
ਹੇ ਪ੍ਰਭੂ! ਤੂੰ ਸਾਡਾ ਸ਼ਾਹ ਹੈਂ ਤੂੰ ਸਾਡਾ ਮਾਲਕ ਹੈਂ, ਤੂੰ ਸਾਨੂੰ ਜਿਹੋ ਜਿਹਾ ਸਰਮਾਇਆ ਦੇਂਦਾ ਹੈਂ, ਉਹੋ ਜਿਹਾ ਸਰਮਾਇਆ ਅਸੀਂ ਲੈ ਲੈਂਦੇ ਹਾਂ।
O Master, You are my Banker. I receive only that capital which You give me.
साहु हमारा तूं धणी जैसी तूं रासि देहि तैसी हम लेहि ॥
ਹਰਿਨਾਮੁਵਣੰਜਹਰੰਗਸਿਉਜੇਆਪਿਦਇਆਲੁਹੋਇਦੇਹਿ॥੧॥
ਜੇ ਤੂੰ ਆਪ ਮਿਹਰਵਾਨ ਹੋ ਕੇ (ਸਾਨੂੰ ਆਪਣੇ ਨਾਮ ਦਾ ਸਰਮਾਇਆ) ਦੇਵੇਂ ਤਾਂ ਅਸੀਂ ਪਿਆਰ ਨਾਲ ਤੇਰੇ ਨਾਮ ਦਾ ਵਪਾਰ ਕਰਨ ਲੱਗ ਪੈਂਦੇ ਹਾਂ ॥੧॥
I would purchase the Lord's Name with love, if You Yourself, in Your Mercy, would sell it to me. ||1||
हरि नामु वणंजह रंग सिउ जे आपि दइआलु होइ देहि ॥१॥
ਹਮਵਣਜਾਰੇਰਾਮਕੇ॥
ਹੇ ਭਾਈ! ਅਸੀਂ ਜੀਵ ਪਰਮਾਤਮਾ (ਸ਼ਾਹੂਕਾਰ) ਦੇ (ਭੇਜੇ ਹੋਏ) ਵਪਾਰੀ ਹਾਂ।
I am the merchant, the peddler of the Lord.
हम वणजारे राम के ॥
ਹਰਿਵਣਜੁਕਰਾਵੈਦੇਰਾਸਿਰੇ॥੧॥ਰਹਾਉ॥
ਉਹ ਸ਼ਾਹ (ਆਪਣੇ ਨਾਮ ਦਾ) ਸਰਮਾਇਆ ਦੇ ਕੇ (ਅਸਾਂ ਜੀਵਾਂ ਪਾਸੋਂ) ਵਪਾਰ ਕਰਾਂਦਾ ਹੈ ॥੧॥ ਰਹਾਉ ॥
I trade in the merchandise and capital of the Lord's Name. ||1||Pause||
हरि वणजु करावै दे रासि रे ॥१॥ रहाउ ॥
ਲਾਹਾਹਰਿਭਗਤਿਧਨੁਖਟਿਆਹਰਿਸਚੇਸਾਹਮਨਿਭਾਇਆ॥
(ਜਿਸ ਜੀਵ-ਵਣਜਾਰੇ ਨੇ) ਪਰਮਾਤਮਾ ਦੀ ਭਗਤੀ ਦੀ ਖੱਟੀ ਖੱਟੀ ਹੈ ਪਰਮਾਤਮਾ ਦਾ ਨਾਮ-ਧਨ ਖੱਟਿਆ ਹੈ, ਉਹ ਉਸ ਸਦਾ ਕਾਇਮ ਰਹਿਣ ਵਾਲੇ ਸ਼ਾਹ-ਪ੍ਰਭੂ ਦੇ ਮਨ ਵਿਚ ਪਿਆਰਾ ਲੱਗਦਾ ਹੈ।
I have earned the profit, the wealth of devotional worship of the Lord. I have become pleasing to the Mind of the Lord, the True Banker.
लाहा हरि भगति धनु खटिआ हरि सचे साह मनि भाइआ ॥
ਹਰਿਜਪਿਹਰਿਵਖਰੁਲਦਿਆਜਮੁਜਾਗਾਤੀਨੇੜਿਨਆਇਆ॥੨॥
(ਜਿਸ ਜੀਵ-ਵਪਾਰੀ ਨੇ) ਪਰਮਾਤਮਾ ਦਾ ਨਾਮ ਜਪ ਕੇ ਪਰਮਾਤਮਾ ਦੇ ਨਾਮ ਦਾ ਸੌਦਾ ਵਿਹਾਝਿਆ ਹੈ, ਜਮ-ਮਸੂਲੀਆ ਉਸ ਦੇ ਨੇੜੇ ਭੀ ਨਹੀਂ ਢੁਕਦਾ ॥੨॥
I chant and meditate on the Lord, loading the merchandise of the Lord's Name. The Messenger of Death, the tax collector, does not even approach me. ||2||
हरि जपि हरि वखरु लदिआ जमु जागाती नेड़ि न आइआ ॥२॥
ਹੋਰੁਵਣਜੁਕਰਹਿਵਾਪਾਰੀਏਅਨੰਤਤਰੰਗੀਦੁਖੁਮਾਇਆ॥
ਪਰ ਜੇਹੜੇ ਜੀਵ-ਵਣਜਾਰੇ (ਪ੍ਰਭੂ-ਨਾਮ ਤੋਂ ਬਿਨਾ) ਹੋਰ ਹੋਰ ਵਣਜ ਕਰਦੇ ਹਨ, ਉਹ ਮਾਇਆ ਦੇ ਮੋਹ ਦੀਆਂ ਬੇਅੰਤ ਲਹਰਾਂ ਵਿਚ ਫਸ ਕੇ ਦੁਖ ਸਹਾਰਦੇ ਰਹਿੰਦੇ ਹਨ।
Those traders who trade in other merchandise, are caught up in the endless waves of the pain of Maya.
होरु वणजु करहि वापारीए अनंत तरंगी दुखु माइआ ॥
ਓਇਜੇਹੈਵਣਜਿਹਰਿਲਾਇਆਫਲੁਤੇਹਾਤਿਨਪਾਇਆ॥੩॥
(ਉਹਨਾਂ ਦੇ ਭੀ ਕੀਹ ਵੱਸ?) ਜਿਹੋ ਜਿਹੇ ਵਣਜ ਵਿਚ ਪਰਮਾਤਮਾ ਨੇ ਉਹਨਾਂ ਨੂੰ ਲਾ ਦਿੱਤਾ ਹੈ, ਉਹੋ ਜਿਹਾ ਹੀ ਫਲ ਉਹਨਾਂ ਨੇ ਪਾ ਲਿਆ ਹੈ ॥੩॥
According to the business in which the Lord has placed them, so are the rewards they obtain. ||3||
ओइ जेहै वणजि हरि लाइआ फलु तेहा तिन पाइआ ॥३॥
ਹਰਿਹਰਿਵਣਜੁਸੋਜਨੁਕਰੇਜਿਸੁਕ੍ਰਿਪਾਲੁਹੋਇਪ੍ਰਭੁਦੇਈ॥
ਪਰਮਾਤਮਾ ਦੇ ਨਾਮ ਦਾ ਵਪਾਰ ਉਹੀ ਮਨੁੱਖ ਕਰਦਾ ਹੈ ਜਿਸ ਨੂੰ ਪਰਮਾਤਮਾ ਆਪ ਮਿਹਰਵਾਨ ਹੋ ਕੇ ਦੇਂਦਾ ਹੈ।
People trade in the Name of the Lord, Har, Har, when the God shows His Mercy and bestows it.
हरि हरि वणजु सो जनु करे जिसु क्रिपालु होइ प्रभु देई ॥
ਜਨਨਾਨਕਸਾਹੁਹਰਿਸੇਵਿਆਫਿਰਿਲੇਖਾਮੂਲਿਨਲੇਈ॥੪॥੧॥੭॥੪੫॥
ਹੇ ਦਾਸ ਨਾਨਕ! ਜਿਸ ਮਨੁੱਖ ਨੇ (ਸਭ ਦੇ) ਸ਼ਾਹ ਪਰਮਾਤਮਾ ਦੀ ਸੇਵਾ-ਭਗਤੀ ਕੀਤੀ ਹੈ, ਉਸ ਪਾਸੋਂ ਉਹ ਸ਼ਾਹ-ਪ੍ਰਭੂ ਕਦੇ ਭੀ (ਉਸ ਦੇ ਵਣਜ-ਵਪਾਰ ਦਾ) ਲੇਖਾ ਨਹੀਂ ਮੰਗਦਾ ॥੪॥੧॥੭॥੪੫॥
Servant Nanak serves the Lord, the Banker; he shall never again be called to render his account. ||4||1||7||45||
जन नानक साहु हरि सेविआ फिरि लेखा मूलि न लेई ॥४॥१॥७॥४५॥
WWW.GURBANI.WORLD