ਗਉੜੀਗੁਆਰੇਰੀਮਹਲਾ੪॥
Gauree Gwaarayree, Fourth Mahalaa:
गउड़ी गुआरेरी महला ४ ॥
ਸਤਿਗੁਰਸੇਵਾਸਫਲਹੈਬਣੀ॥
ਸਤਿਗੁਰੂ ਦੀ ਸਰਨ (ਮਨੁੱਖ ਦੇ ਆਤਮਕ ਜੀਵਨ ਵਾਸਤੇ) ਲਾਭਦਾਇਕ ਬਣ ਜਾਂਦੀ ਹੈ,
Service to the True Guru is fruitful and rewarding;
सतिगुर सेवा सफल है बणी ॥
ਜਿਤੁਮਿਲਿਹਰਿਨਾਮੁਧਿਆਇਆਹਰਿਧਣੀ॥
ਕਿਉਂਕਿ ਇਸ (ਗੁਰ-ਸਰਨ) ਦੀ ਰਾਹੀਂ (ਸਾਧ ਸੰਗਤਿ ਵਿਚ) ਮਿਲ ਕੇ ਮਾਲਕ ਪ੍ਰਭੂ ਦਾ ਨਾਮ ਸਿਮਰਿਆ ਜਾ ਸਕਦਾ ਹੈ।
meeting Him, I meditate on the Name of the Lord, the Lord Master.
जितु मिलि हरि नामु धिआइआ हरि धणी ॥
ਜਿਨਹਰਿਜਪਿਆਤਿਨਪੀਛੈਛੂਟੀਘਣੀ॥੧॥
ਜਿਨ੍ਹਾਂ ਮਨੁੱਖਾਂ ਨੇ (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਨਾਮ ਜਪਿਆ ਹੈ ਉਹਨਾਂ ਦੇ ਪੂਰਨਿਆਂ ਤੇ ਤੁਰ ਕੇ ਬਹੁਤ ਲੁਕਾਈ ਵਿਕਾਰਾਂ ਤੋਂ ਬਚ ਜਾਂਦੀ ਹੈ ॥੧॥
So many are emancipated along with those who meditate on the Lord. ||1||
जिन हरि जपिआ तिन पीछै छूटी घणी ॥१॥
ਗੁਰਸਿਖਹਰਿਬੋਲਹੁਮੇਰੇਭਾਈ॥
ਹੇ ਮੇਰੇ ਭਾਈ! ਗੁਰੂ ਦੇ ਸਿੱਖ ਬਣ ਕੇ (ਗੁਰੂ ਦੇ ਦੱਸੇ ਰਾਹ ਤੇ ਤੁਰ ਕੇ) ਪਰਮਾਤਮਾ ਦਾ ਸਿਮਰਨ ਕਰੋ।
O GurSikhs, chant the Name of the Lord, O my Siblings of Destiny.
गुरसिख हरि बोलहु मेरे भाई ॥
ਹਰਿਬੋਲਤਸਭਪਾਪਲਹਿਜਾਈ॥੧॥ਰਹਾਉ॥
(ਤਦੋਂ ਹੀ) ਪ੍ਰਭੂ ਦਾ ਨਾਮ ਸਿਮਰਿਆਂ ਹਰੇਕ ਕਿਸਮ ਦਾ ਪਾਪ (ਮਨ ਤੋਂ) ਦੂਰ ਹੋ ਜਾਂਦਾ ਹੈ ॥੧॥ ਰਹਾਉ ॥
Chanting the Lord's Name, all sins are washed away. ||1||Pause||
हरि बोलत सभ पाप लहि जाई ॥१॥ रहाउ ॥
ਜਬਗੁਰੁਮਿਲਿਆਤਬਮਨੁਵਸਿਆਇਆ॥
ਜਦੋਂ (ਮਨੁੱਖ ਨੂੰ) ਗੁਰੂ ਮਿਲ ਪੈਂਦਾ ਹੈ ਤਦੋਂ (ਇਸ ਦਾ) ਮਨ ਵੱਸ ਵਿਚ ਆ ਜਾਂਦਾ ਹੈ।
When one meets the Guru, then the mind becomes centered.
जब गुरु मिलिआ तब मनु वसि आइआ ॥
ਧਾਵਤਪੰਚਰਹੇਹਰਿਧਿਆਇਆ॥
(ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਸਿਮਰਨ ਕਰਦਿਆਂ (ਮਨੁੱਖ ਦੇ) ਪੰਜੇ (ਗਿਆਨ-ਇੰਦ੍ਰੇ ਵਿਕਾਰਾਂ ਵਲ) ਦੌੜਨੋਂ ਰਹਿ ਜਾਂਦੇ ਹਨ,
The five passions, running wild, are brought to rest by meditating on the Lord.
धावत पंच रहे हरि धिआइआ ॥
ਅਨਦਿਨੁਨਗਰੀਹਰਿਗੁਣਗਾਇਆ॥੨॥
ਤੇ ਸਰੀਰ ਦਾ ਮਾਲਕ ਜੀਵਾਤਮਾ ਹਰ ਰੋਜ਼ ਪਰਮਾਤਮਾ ਦੇ ਗੁਣ ਗਾਂਦਾ ਹੈ ॥੨॥
Night and day, within the body-village, the Glorious Praises of the Lord are sung. ||2||
अनदिनु नगरी हरि गुण गाइआ ॥२॥
ਸਤਿਗੁਰਪਗਧੂਰਿਜਿਨਾਮੁਖਿਲਾਈ॥
ਜਿਨ੍ਹਾਂ (ਵਡ-ਭਾਗੀਆਂ) ਨੇ ਗੁਰੂ ਦੇ ਚਰਨਾਂ ਦੀ ਧੂੜ ਆਪਣੇ ਮੱਥੇ ਉਤੇ ਲਾ ਲਈ,
Those who apply the dust of the Feet of the True Guru to their faces,
सतिगुर पग धूरि जिना मुखि लाई ॥
ਤਿਨਕੂੜਤਿਆਗੇਹਰਿਲਿਵਲਾਈ॥
ਉਹਨਾਂ ਨੇ ਝੂਠੇ ਮੋਹ ਛੱਡ ਦਿੱਤੇ ਤੇ ਪਰਮਾਤਮਾ ਦੇ ਚਰਨਾਂ ਵਿਚ ਆਪਣੀ ਸੁਰਤ ਜੋੜ ਲਈ।
renounce falsehood and enshrine love for the Lord.
तिन कूड़ तिआगे हरि लिव लाई ॥
ਤੇਹਰਿਦਰਗਹਮੁਖਊਜਲਭਾਈ॥੩॥
ਪਰਮਾਤਮਾ ਦੀ ਹਜ਼ੂਰੀ ਵਿਚ ਉਹ ਮਨੁੱਖ ਸੁਰਖ਼ਰੂ ਹੁੰਦੇ ਹਨ ॥੩॥
Their faces are radiant in the Court of the Lord, O Siblings of Destiny. ||3||
ते हरि दरगह मुख ऊजल भाई ॥३॥
ਗੁਰਸੇਵਾਆਪਿਹਰਿਭਾਵੈ॥
ਗੁਰੂ ਦੀ ਸਰਨ (ਪੈਣਾ) ਪਰਮਾਤਮਾ ਨੂੰ ਭੀ ਚੰਗਾ ਲੱਗਦਾ ਹੈ।
Service to the Guru is pleasing to the Lord Himself.
गुर सेवा आपि हरि भावै ॥
ਕ੍ਰਿਸਨੁਬਲਭਦ੍ਰੁਗੁਰਪਗਲਗਿਧਿਆਵੈ॥
ਕ੍ਰਿਸ਼ਨ (ਭੀ) ਗੁਰੂ ਦੀ ਚਰਨੀਂ ਲੱਗ ਕੇ ਪਰਮਾਤਮਾ ਨੂੰ ਸਿਮਰਦਾ ਰਿਹਾ, ਬਲਭੱਦ੍ਰ ਭੀ ਗੁਰੂ ਦੀ ਚਰਨੀਂ ਲੱਗ ਕੇ ਹਰਿ-ਨਾਮ ਧਿਆਉਂਦਾ ਸੀ।
Even Krishna and Balbhadar meditated on the Lord, falling at the Guru's Feet.
क्रिसनु बलभद्रु गुर पग लगि धिआवै ॥
ਨਾਨਕਗੁਰਮੁਖਿਹਰਿਆਪਿਤਰਾਵੈ॥੪॥੫॥੪੩॥
ਹੇ ਨਾਨਕ! ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਸ ਨੂੰ ਪਰਮਾਤਮਾ ਆਪ (ਵਿਕਾਰਾਂ ਦੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੪॥੫॥੪੩॥
O Nanak, the Lord Himself saves the Gurmukhs. ||4||5||43||
नानक गुरमुखि हरि आपि तरावै ॥४॥५॥४३॥
WWW.GURBANI.WORLD