GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਮਲਾਰ - ਗੁਰੂ ਰਾਮਦਾਸ ਜੀ
ਅੰਗ 1263
Display Settings
Translations
ਮਲਾਰਮਹਲਾ
Malaar, Fourth Mahalaa:
मलार महला ४ ॥
ਗੰਗਾਜਮੁਨਾਗੋਦਾਵਰੀਸਰਸੁਤੀਤੇਕਰਹਿਉਦਮੁਧੂਰਿਸਾਧੂਕੀਤਾਈ
ਗੰਗਾ, ਜਮਨਾ, ਗੋਦਾਵਰੀ, ਸਰਸ੍ਵਤੀ (ਆਦਿਕ ਪਵਿੱਤਰ ਨਦੀਆਂ) ਇਹ ਸਾਰੀਆਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਹਾਸਲ ਕਰਨ ਲਈ ਜਤਨ ਕਰਦੀਆਂ ਰਹਿੰਦੀਆਂ ਹਨ।
The Ganges, the Jamunaa, the Godaavari and the Saraswati - these rivers strive for the dust of the feet of the Holy.
गंगा जमुना गोदावरी सरसुती ते करहि उदमु धूरि साधू की ताई ॥
ਕਿਲਵਿਖਮੈਲੁਭਰੇਪਰੇਹਮਰੈਵਿਚਿਹਮਰੀਮੈਲੁਸਾਧੂਕੀਧੂਰਿਗਵਾਈ॥੧॥
(ਇਹ ਨਦੀਆਂ ਆਖਦੀਆਂ ਹਨ ਕਿ) (ਅਨੇਕਾਂ) ਵਿਕਾਰਾਂ ਦੀ ਮੈਲ ਨਾਲ ਲਿਬੜੇ ਹੋਏ (ਜੀਵ) (ਸਾਡੇ ਵਿਚ (ਆ ਕੇ) ਚੁੱਭੀਆਂ ਲਾਂਦੇ ਹਨ (ਉਹ ਆਪਣੀ ਮੈਲ ਸਾਨੂੰ ਦੇ ਜਾਂਦੇ ਹਨ) ਸਾਡੀ ਉਹ ਮੈਲ ਸੰਤ-ਜਨਾਂ ਦੇ ਚਰਨਾਂ ਦੀ ਧੂੜ ਦੂਰ ਕਰਦੀ ਹੈ ॥੧॥
Overflowing with their filthy sins, the mortals take cleansing baths in them; the rivers' pollution is washed away by the dust of the feet of the Holy. ||1||
किलविख मैलु भरे परे हमरै विचि हमरी मैलु साधू की धूरि गवाई ॥१॥
ਤੀਰਥਿਅਠਸਠਿਮਜਨੁਨਾਈ
(ਪਰਮਾਤਮਾ ਦੀ) ਸਿਫ਼ਤ-ਸਾਲਾਹ ਦੇ ਤੀਰਥ ਵਿਚ (ਕੀਤਾ ਹੋਇਆ ਆਤਮਕ) ਇਸ਼ਨਾਨ (ਹੀ) ਅਠਾਹਠ ਤੀਰਥਾਂ ਦਾ ਇਸ਼ਨਾਨ ਹੈ।
Instead of bathing at the sixty-eight sacred shrines of pilgrimage, take your cleansing bath in the Name.
तीरथि अठसठि मजनु नाई ॥
ਸਤਿਸੰਗਤਿਕੀਧੂਰਿਪਰੀਉਡਿਨੇਤ੍ਰੀਸਭਦੁਰਮਤਿਮੈਲੁਗਵਾਈ॥੧॥ਰਹਾਉ
ਜਿਸ ਮਨੁੱਖ ਦੀਆਂ ਅੱਖਾਂ ਵਿਚ ਸਾਧ ਸੰਗਤ ਦੇ ਚਰਨਾਂ ਦੀ ਧੂੜ ਉੱਡ ਕੇ ਪੈਂਦੀ ਹੈ (ਉਹ ਧੂੜ ਉਸ ਦੇ ਅੰਦਰੋਂ) ਵਿਕਾਰਾਂ ਦੀ ਸਾਰੀ ਮੈਲ ਦੂਰ ਕਰ ਦੇਂਦੀ ਹੈ ॥੧॥ ਰਹਾਉ ॥
When the dust of the feet of the Sat Sangat rises up into the eyes, all filthy evil-mindedness is removed. ||1||Pause||
सतिसंगति की धूरि परी उडि नेत्री सभ दुरमति मैलु गवाई ॥१॥ रहाउ ॥
ਜਾਹਰਨਵੀਤਪੈਭਾਗੀਰਥਿਆਣੀਕੇਦਾਰੁਥਾਪਿਓਮਹਸਾਈ
ਗੰਗਾ ਨੂੰ ਭਾਗੀਰਥ ਤਪੇ ਨੇ (ਸ੍ਵਰਗਾਂ ਵਿਚੋਂ) ਲਿਆਂਦਾ, ਸ਼ਿਵ ਜੀ ਨੇ ਕੇਦਾਰ ਤੀਰਥ ਅਸਥਾਪਨ ਕੀਤਾ,
Bhaageerat'h the penitent brought the Ganges down, and Shiva established Kaydaar.
जाहरनवी तपै भागीरथि आणी केदारु थापिओ महसाई ॥
ਕਾਂਸੀਕ੍ਰਿਸਨੁਚਰਾਵਤਗਾਊਮਿਲਿਹਰਿਜਨਸੋਭਾਪਾਈ॥੨॥
ਕਾਂਸ਼ੀ (ਸ਼ਿਵ ਦੀ ਨਗਰੀ), (ਬਿੰਦ੍ਰਾਬਨ ਜਿੱਥੇ) ਕ੍ਰਿਸ਼ਨ ਗਾਈਆਂ ਚਾਰਦਾ ਰਿਹਾ-ਇਹਨਾਂ ਸਭਨਾਂ ਨੇ ਹਰੀ ਦੇ ਭਗਤਾਂ ਨੂੰ ਮਿਲ ਕੇ ਹੀ ਵਡਿਆਈ ਹਾਸਲ ਕੀਤੀ ਹੋਈ ਹੈ ॥੨॥
Krishna grazed cows in Kaashi; through the humble servant of the Lord, these places became famous. ||2||
कांसी क्रिसनु चरावत गाऊ मिलि हरि जन सोभा पाई ॥२॥
ਜਿਤਨੇਤੀਰਥਦੇਵੀਥਾਪੇਸਭਿਤਿਤਨੇਲੋਚਹਿਧੂਰਿਸਾਧੂਕੀਤਾਈ
ਦੇਵਤਿਆਂ ਨੇ ਜਿਤਨੇ ਭੀ ਤੀਰਥ ਅਸਥਾਪਨ ਕੀਤੇ ਹੋਏ ਹਨ, ਉਹ ਸਾਰੇ (ਤੀਰਥ) ਸੰਤ ਜਨਾਂ ਦੇ ਚਰਨਾਂ ਦੀ ਧੂੜ ਦੀ ਤਾਂਘ ਕਰਦੇ ਰਹਿੰਦੇ ਹਨ।
And all the sacred shrines of pilgrimage established by the gods, long for the dust of the feet of the Holy.
जितने तीरथ देवी थापे सभि तितने लोचहि धूरि साधू की ताई ॥
ਹਰਿਕਾਸੰਤੁਮਿਲੈਗੁਰਸਾਧੂਲੈਤਿਸਕੀਧੂਰਿਮੁਖਿਲਾਈ॥੩॥
ਜਦੋਂ ਉਹਨਾਂ ਨੂੰ ਪਰਮਾਤਮਾ ਦਾ ਸੰਤ ਗੁਰੂ ਸਾਧੂ ਮਿਲਦਾ ਹੈ, ਉਹ ਉਸ ਦੇ ਚਰਨਾਂ ਦੀ ਧੂੜ ਮੱਥੇ ਉੱਤੇ ਲਾਂਦੇ ਹਨ ॥੩॥
Meeting with the Lord's Saint, the Holy Guru, I apply the dust of His feet to my face. ||3||
हरि का संतु मिलै गुर साधू लै तिस की धूरि मुखि लाई ॥३॥
ਜਿਤਨੀਸ੍ਰਿਸਟਿਤੁਮਰੀਮੇਰੇਸੁਆਮੀਸਭਤਿਤਨੀਲੋਚੈਧੂਰਿਸਾਧੂਕੀਤਾਈ
ਹੇ ਮੇਰੇ ਮਾਲਕ-ਪ੍ਰਭੂ! ਤੇਰੀ ਪੈਦਾ ਕੀਤੀ ਹੋਈ ਜਿਤਨੀ ਭੀ ਸ੍ਰਿਸ਼ਟੀ ਹੈ, ਉਹ ਸਾਰੀ ਗੁਰੂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰਨ ਲਈ ਤਾਂਘ ਕਰਦੀ ਹੈ।
And all the creatures of Your Universe, O my Lord and Master, long for the dust of the feet of the Holy.
जितनी स्रिसटि तुमरी मेरे सुआमी सभ तितनी लोचै धूरि साधू की ताई ॥
ਨਾਨਕਲਿਲਾਟਿਹੋਵੈਜਿਸੁਲਿਖਿਆਤਿਸੁਸਾਧੂਧੂਰਿਦੇਹਰਿਪਾਰਿਲੰਘਾਈ॥੪॥੨॥
ਹੇ ਨਾਨਕ! (ਆਖ-ਹੇ ਭਾਈ!) ਜਿਸ ਮਨੁੱਖ ਦੇ ਮੱਥੇ ਉੱਤੇ ਲੇਖ ਲਿਖਿਆ ਹੋਵੇ, ਪਰਮਾਤਮਾ ਉਸ ਨੂੰ ਗੁਰੂ-ਸਾਧੂ ਦੇ ਚਰਨਾਂ ਦੀ ਧੂੜ ਦੇ ਕੇ ਉਸ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ ॥੪॥੨॥
O Nanak, one who has such destiny inscribed on his forehead, is blessed with the dust of the feet of the Holy; the Lord carries him across. ||4||2||
नानक लिलाटि होवै जिसु लिखिआ तिसु साधू धूरि दे हरि पारि लंघाई ॥४॥२॥
WWW.GURBANI.WORLD
ਪਿਛਲਾ Share ਹੋਮ Save ਅਗਲਾ