ਮਲਾਰਮਹਲਾ੪॥
Malaar, Fourth Mahalaa:
मलार महला ४ ॥
ਤਿਸੁਜਨਕਉਹਰਿਮੀਠਲਗਾਨਾਜਿਸੁਹਰਿਹਰਿਕ੍ਰਿਪਾਕਰੈ॥
ਜਿਸ ਮਨੁੱਖ ਉੱਤੇ ਪਰਮਾਤਮਾ ਮਿਹਰ ਕਰਦਾ ਹੈ, ਉਸ ਮਨੁੱਖ ਨੂੰ ਪਰਮਾਤਮਾ (ਦਾ ਨਾਮ) ਪਿਆਰਾ ਲੱਗਦਾ ਹੈ।
The Lord seems sweet to that humble being who is blessed by the Grace of the Lord.
तिसु जन कउ हरि मीठ लगाना जिसु हरि हरि क्रिपा करै ॥
ਤਿਸਕੀਭੂਖਦੂਖਸਭਿਉਤਰੈਜੋਹਰਿਗੁਣਹਰਿਉਚਰੈ॥੧॥
ਜਿਹੜਾ ਮਨੁੱਖ ਪ੍ਰਭੂ ਦੇ ਗੁਣ ਉਚਾਰਦਾ ਰਹਿੰਦਾ ਹੈ, ਉਸ ਦੀ (ਮਾਇਆ ਦੀ) ਭੁੱਖ ਦੂਰ ਹੋ ਜਾਂਦੀ ਹੈ, ਉਸ ਦੇ ਸਾਰੇ ਦੁੱਖ (ਦੂਰ ਹੋ ਜਾਂਦੇ ਹਨ) ॥੧॥
His hunger and pain are totally taken away; he chants the Glorious Praises of the Lord, Har, Har. ||1||
तिस की भूख दूख सभि उतरै जो हरि गुण हरि उचरै ॥१॥
ਜਪਿਮਨਹਰਿਹਰਿਹਰਿਨਿਸਤਰੈ॥
ਹੇ (ਮੇਰੇ) ਮਨ! ਸਦਾ ਹਰੀ ਦਾ ਨਾਮ ਜਪਿਆ ਕਰ, (ਜਿਹੜਾ ਮਨੁੱਖ ਜਪਦਾ ਹੈ, ਉਹ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ।
Meditating on the Lord, Har, Har, Har, the mortal is emancipated.
जपि मन हरि हरि हरि निसतरै ॥
ਗੁਰਕੇਬਚਨਕਰਨਸੁਨਿਧਿਆਵੈਭਵਸਾਗਰੁਪਾਰਿਪਰੈ॥੧॥ਰਹਾਉ॥
(ਜਿਹੜਾ ਮਨੁੱਖ) ਗੁਰੂ ਦੇ ਬਚਨ ਕੰਨਾਂ ਨਾਲ ਸੁਣ ਕੇ (ਪਰਮਾਤਮਾ ਦਾ ਨਾਮ) ਸਿਮਰਦਾ ਹੈ, ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੧॥ ਰਹਾਉ ॥
One who listens to the Guru's Teachings and meditates on them, is carried across the terrifying world-ocean. ||1||Pause||
गुर के बचन करन सुनि धिआवै भव सागरु पारि परै ॥१॥ रहाउ ॥
ਤਿਸੁਜਨਕੇਹਮਹਾਟਿਬਿਹਾਝੇਜਿਸੁਹਰਿਹਰਿਕ੍ਰਿਪਾਕਰੈ॥
ਜਿਸ ਸੇਵਕ ਉੱਤੇ ਪਰਮਾਤਮਾ ਮਿਹਰ ਕਰਦਾ ਹੈ, ਮੈਂ ਉਸ ਦਾ ਮੁੱਲ ਖ਼ਰੀਦਿਆ ਗ਼ੁਲਾਮ ਹਾਂ।
I am the slave of that humble being, who is blessed by the Grace of the Lord, Har, Har.
तिसु जन के हम हाटि बिहाझे जिसु हरि हरि क्रिपा करै ॥
ਹਰਿਜਨਕਉਮਿਲਿਆਂਸੁਖੁਪਾਈਐਸਭਦੁਰਮਤਿਮੈਲੁਹਰੈ॥੨॥
ਪਰਮਾਤਮਾ ਦੇ ਸੇਵਕ ਨੂੰ ਮਿਲਿਆਂ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ (ਉਹ ਆਤਮਕ ਆਨੰਦ ਮਨੁੱਖ ਦੇ ਅੰਦਰੋਂ) ਖੋਟੀ ਮੱਤ ਦੀ ਸਾਰੀ ਮੈਲ ਦੂਰ ਕਰ ਦੇਂਦਾ ਹੈ ॥੨॥
Meeting with the Lord's humble servant, peace is obtained; all the pollution and filth of evil-mindedness is washed away. ||2||
हरि जन कउ मिलिआं सुखु पाईऐ सभ दुरमति मैलु हरै ॥२॥
ਹਰਿਜਨਕਉਹਰਿਭੂਖਲਗਾਨੀਜਨੁਤ੍ਰਿਪਤੈਜਾਹਰਿਗੁਨਬਿਚਰੈ॥
ਪਰਮਾਤਮਾ ਦੇ ਸੇਵਕ ਨੂੰ ਪਰਮਾਤਮਾ (ਦੇ ਨਾਮ) ਦੀ ਭੁੱਖ ਲੱਗੀ ਰਹਿੰਦੀ ਹੈ, ਜਦੋਂ ਉਹ ਪਰਮਾਤਮਾ ਦੇ ਗੁਣ ਮਨ ਵਿਚ ਵਸਾਂਦਾ ਹੈ, ਉਹ ਤ੍ਰਿਪਤ ਹੋ ਜਾਂਦਾ ਹੈ।
The humble servant of the Lord feels hunger only for the Lord. He is satisfied only when he chants the Lord's Glories.
हरि जन कउ हरि भूख लगानी जनु त्रिपतै जा हरि गुन बिचरै ॥
ਹਰਿਕਾਜਨੁਹਰਿਜਲਕਾਮੀਨਾਹਰਿਬਿਸਰਤਫੂਟਿਮਰੈ॥੩॥
ਪਰਮਾਤਮਾ ਦਾ ਭਗਤ ਇਉਂ ਹੈ ਜਿਵੇਂ ਪਾਣੀ ਦੀ ਮੱਛੀ ਹੈ (ਪਾਣੀ ਤੋਂ ਵਿਛੁੜ ਕੇ ਮੱਛੀ ਤੜਫ ਕੇ ਮਰ ਜਾਂਦੀ ਹੈ, ਤਿਵੇਂ ਪਰਮਾਤਮਾ ਦਾ ਭਗਤ) ਹਰਿ-ਨਾਮ ਵਿਸਰਿਆਂ ਬਹੁਤ ਦੁਖੀ ਹੁੰਦਾ ਹੈ ॥੩॥
The humble servant of the Lord is a fish in the Water of the Lord. Forgetting the Lord, he would dry up and die. ||3||
हरि का जनु हरि जल का मीना हरि बिसरत फूटि मरै ॥३॥
ਜਿਨਿਏਹਪ੍ਰੀਤਿਲਾਈਸੋਜਾਨੈਕੈਜਾਨੈਜਿਸੁਮਨਿਧਰੈ॥
ਜਿਸ (ਪਰਮਾਤਮਾ) ਨੇ (ਆਪਣੇ ਸੇਵਕ ਦੇ ਹਿਰਦੇ ਵਿਚ ਆਪਣਾ) ਪਿਆਰ ਪੈਦਾ ਕੀਤਾ ਹੁੰਦਾ ਹੈ (ਉਸ ਪਿਆਰ ਦੀ ਕਦਰ) ਉਹ (ਆਪ) ਜਾਣਦਾ ਹੈ, ਜਾਂ (ਉਹ ਸੇਵਕ) ਜਾਣਦਾ ਹੈ ਜਿਸ ਦੇ ਮਨ ਵਿਚ (ਪਰਮਾਤਮਾ ਆਪਣਾ ਪਿਆਰ) ਟਿਕਾਂਦਾ ਹੈ।
He alone knows this love, who enshrines it within his mind.
जिनि एह प्रीति लाई सो जानै कै जानै जिसु मनि धरै ॥
ਜਨੁਨਾਨਕੁਹਰਿਦੇਖਿਸੁਖੁਪਾਵੈਸਭਤਨਕੀਭੂਖਟਰੈ॥੪॥੩॥
ਦਾਸ ਨਾਨਕ ਉਸ ਪ੍ਰਭੂ ਦਾ ਦਰਸਨ ਕਰ ਕੇ ਆਤਮਕ ਆਨੰਦ ਹਾਸਲ ਕਰਦਾ ਹੈ (ਇਸ ਆਨੰਦ ਦੀ ਬਰਕਤਿ ਨਾਲ ਨਾਨਕ ਦੇ) ਸਰੀਰ ਦੀ ਸਾਰੀ (ਮਾਇਕ) ਭੁੱਖ ਦੂਰ ਹੋ ਜਾਂਦੀ ਹੈ ॥੪॥੩॥
Servant Nanak gazes upon the Lord and is at peace; The hunger of his body is totally satisfied. ||4||3||
जनु नानकु हरि देखि सुखु पावै सभ तन की भूख टरै ॥४॥३॥
WWW.GURBANI.WORLD