GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਬਸੰਤੁ - ਗੁਰੂ ਅਮਰਦਾਸ ਜੀ
ਅੰਗ 1176
Display Settings
Translations
ਬਸੰਤੁਮਹਲਾ
Basant, Third Mahalaa:
बसंतु महला ३ ॥
ਸਭਿਜੁਗਤੇਰੇਕੀਤੇਹੋਏ
ਹੇ ਪ੍ਰਭੂ! ਸਾਰੇ ਜੁਗ (ਸਾਰੇ ਸਮੇ) ਤੇਰੇ ਹੀ ਬਣਾਏ ਹੋਏ ਹਨ।
All the ages were created by You, O Lord.
सभि जुग तेरे कीते होए ॥
ਸਤਿਗੁਰੁਭੇਟੈਮਤਿਬੁਧਿਹੋਏ॥੧॥
(ਤੇਰੇ ਨਾਮ ਦੀ ਪ੍ਰਾਪਤੀ ਜੁਗਾਂ ਦੇ ਵਿਤਕਰੇ ਨਾਲ ਨਹੀਂ ਹੁੰਦੀ। ਜਿਸ ਮਨੁੱਖ ਨੂੰ ਤੇਰੀ ਮਿਹਰ ਨਾਲ) ਗੁਰੂ ਮਿਲ ਪੈਂਦਾ ਹੈ (ਉਸ ਦੇ ਅੰਦਰ ਨਾਮ ਜਪਣ ਵਾਲੀ) ਮੱਤ ਅਕਲ ਪੈਦਾ ਹੋ ਜਾਂਦੀ ਹੈ ॥੧॥
Meeting with the True Guru, one's intellect is awakened. ||1||
सतिगुरु भेटै मति बुधि होए ॥१॥
ਹਰਿਜੀਉਆਪੇਲੈਹੁਮਿਲਾਇ
ਹੇ ਪ੍ਰਭੂ ਜੀ! (ਜਿਸ ਮਨੁੱਖ ਨੂੰ) ਤੂੰ ਆਪ ਹੀ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈਂ,
O Dear Lord, please blend me with Yourself;
हरि जीउ आपे लैहु मिलाइ ॥
ਗੁਰਕੈਸਬਦਿਸਚਨਾਮਿਸਮਾਇ॥੧॥ਰਹਾਉ
ਗੁਰੂ ਦੇ ਸ਼ਬਦ ਦੀ ਰਾਹੀਂ (ਉਹ ਮਨੁੱਖ) (ਤੇਰੇ) ਸਦਾ ਕਾਇਮ ਰਹਿਣ ਵਾਲੇ ਨਾਮ ਵਿਚ ਲੀਨ ਰਹਿੰਦਾ ਹੈ ॥੧॥ ਰਹਾਉ ॥
let me merge in the True Name, through the Word of the Guru's Shabad. ||1||Pause||
गुर कै सबदि सच नामि समाइ ॥१॥ रहाउ ॥
ਮਨਿਬਸੰਤੁਹਰੇਸਭਿਲੋਇ
(ਜਿਨ੍ਹਾਂ ਮਨੁੱਖਾਂ ਦੇ) ਮਨ ਵਿਚ ਸਦਾ ਖਿੜੇ ਰਹਿਣ ਵਾਲਾ ਪ੍ਰਭੂ ਆ ਵੱਸਦਾ ਹੈ, ਉਹ ਸਾਰੇ ਹੀ ਇਸ ਜਗਤ ਵਿਚ ਆਤਮਕ ਜੀਵਨ ਵਾਲੇ ਹੋ ਜਾਂਦੇ ਹਨ,
When the mind is in spring, all people are rejuvenated.
मनि बसंतु हरे सभि लोइ ॥
ਫਲਹਿਫੁਲੀਅਹਿਰਾਮਨਾਮਿਸੁਖੁਹੋਇ॥੨॥
ਉਹ ਮਨੁੱਖ ਦੁਨੀਆ ਵਿਚ ਭੀ ਕਾਮਯਾਬ ਹੁੰਦੇ ਹਨ, ਪਰਮਾਤਮਾ ਦੇ ਨਾਮ ਦੀ ਬਰਕਤਿ ਨਾਲ ਉਹਨਾਂ ਦੇ ਅੰਦਰ ਆਤਮਕ ਆਨੰਦ (ਭੀ) ਬਣਿਆ ਰਹਿੰਦਾ ਹੈ ॥੨॥
Blossoming forth and flowering through the Lord's Name, peace is obtained. ||2||
फलहि फुलीअहि राम नामि सुखु होइ ॥२॥
ਸਦਾਬਸੰਤੁਗੁਰਸਬਦੁਵੀਚਾਰੇ
ਉਸ ਮਨੁੱਖ ਦੇ ਅੰਦਰ ਸਦਾ ਆਤਮਕ ਖਿੜਾਉ ਬਣਿਆ ਰਹਿੰਦਾ ਹੈ,
Contemplating the Word of the Guru's Shabad, one is in spring forever,
सदा बसंतु गुर सबदु वीचारे ॥
ਰਾਮਨਾਮੁਰਾਖੈਉਰਧਾਰੇ॥੩॥
ਜਿਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਮਨ ਵਿਚ ਵਸਾਂਦਾ ਹੈ ਪਰਮਾਤਮਾ ਦੇ ਨਾਮ ਨੂੰ ਹਿਰਦੇ ਵਿਚ ਟਿਕਾਈ ਰੱਖਦਾ ਹੈ ॥੩॥
with the Lord's Name enshrined in the heart. ||3||
राम नामु राखै उर धारे ॥३॥
ਮਨਿਬਸੰਤੁਤਨੁਮਨੁਹਰਿਆਹੋਇ
ਜਿਸ ਮਨੁੱਖ ਦੇ ਮਨ ਵਿਚ ਸਦਾ ਖਿੜੇ ਰਹਿਣ ਵਾਲਾ ਹਰੀ ਆ ਵੱਸਦਾ ਹੈ, ਉਸ ਦਾ ਤਨ ਆਤਮਕ ਜੀਵਨ ਵਾਲਾ ਹੋ ਜਾਂਦਾ ਹੈ ਉਸ ਦਾ ਮਨ ਆਤਮਕ ਜੀਵਨ ਵਾਲਾ ਹੋ ਜਾਂਦਾ ਹੈ।
When the mind is in spring, the body and mind are rejuvenated.
मनि बसंतु तनु मनु हरिआ होइ ॥
ਨਾਨਕਇਹੁਤਨੁਬਿਰਖੁਰਾਮਨਾਮੁਫਲੁਪਾਏਸੋਇ॥੪॥੩॥੧੫॥
ਹੇ ਨਾਨਕ! ਇਹ ਸਰੀਰ (ਮਾਨੋ) ਰੁੱਖ ਹੈ, (ਜਿਸ ਦੇ ਮਨ ਵਿਚ ਬਸੰਤ ਆ ਜਾਂਦੀ ਹੈ) ਉਸ ਮਨੁੱਖ ਦਾ ਇਹ ਸਰੀਰ-ਰੁੱਖ ਹਰਿ-ਨਾਮ-ਫਲ ਪ੍ਰਾਪਤ ਕਰ ਲੈਂਦਾ ਹੈ ॥੪॥੩॥੧੫॥
O Nanak, this body is the tree which bears the fruit of the Lord's Name. ||4||3||15||
नानक इहु तनु बिरखु राम नामु फलु पाए सोइ ॥४॥३॥१५॥
WWW.GURBANI.WORLD
ਪਿਛਲਾ Share ਹੋਮ Save ਅਗਲਾ