ਘਟੰਤਰੂਪੰਘਟੰਤਦੀਪੰਘਟੰਤਰਵਿਸਸੀਅਰਨਖੵਤ੍ਰਗਗਨੰ॥
ਰੂਪ ਨਾਸਵੰਤ ਹੈ, (ਸੱਤੇ) ਦੀਪ ਨਾਸਵੰਤ ਹਨ, ਸੂਰਜ ਚੰਦ੍ਰਮਾ ਤਾਰੇ ਆਕਾਸ਼ ਨਾਸਵੰਤ ਹਨ,
Beauty fades away, islands fade away, the sun, moon, stars and sky fade away.
घटंत रूपं घटंत दीपं घटंत रवि ससीअर नख्यत्र गगनं ॥
ਘਟੰਤਬਸੁਧਾਗਿਰਿਤਰਸਿਖੰਡੰ॥
ਧਰਤੀ ਉਚੇ ਉਚੇ ਪਹਾੜ ਤੇ ਰੁੱਖ ਨਾਸਵੰਤ ਹਨ,
The earth, mountains, forests and lands fade away.
घटंत बसुधा गिरि तर सि खंडं ॥
ਘਟੰਤਲਲਨਾਸੁਤਭ੍ਰਾਤਹੀਤੰ॥
ਇਸਤ੍ਰੀ ਪੁਤ੍ਰ, ਭਰਾ ਤੇ ਸਨਬੰਧੀ ਨਾਸਵੰਤ ਹਨ,
One's spouse, children, siblings and loved friends fade away.
घटंत ललना सुत भ्रात हीतं ॥
ਘਟੰਤਕਨਿਕਮਾਨਿਕਮਾਇਆਸ੍ਵਰੂਪੰ॥
ਸੋਨਾ ਮੋਤੀ ਮਾਇਆ ਦੇ ਸਾਰੇ ਸਰੂਪ ਨਾਸਵੰਤ ਹਨ।
Gold and jewels and the incomparable beauty of Maya fade away.
घटंत कनिक मानिक माइआ स्वरूपं ॥
ਨਹਘਟੰਤਕੇਵਲਗੋਪਾਲਅਚੁਤ॥
ਕੇਵਲ ਅਬਿਨਾਸੀ ਗੋਪਾਲ ਪ੍ਰਭੂ ਨਾਸਵੰਤ ਨਹੀਂ ਹੈ,
Only the Eternal, Unchanging Lord does not fade away.
नह घटंत केवल गोपाल अचुत ॥
ਅਸਥਿਰੰਨਾਨਕਸਾਧਜਨ॥੯॥
ਅਤੇ ਹੇ ਨਾਨਕ! ਉਸ ਦੀ ਸਾਧ ਸੰਗਤ ਭੀ ਸਦਾ-ਥਿਰ ਹੈ ॥੯॥
O Nanak, only the humble Saints are steady and stable forever. ||9||
असथिरं नानक साध जन ॥९॥
WWW.GURBANI.WORLD