GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਪ੍ਰਭਾਤੀ - ਗੁਰੂ ਰਾਮਦਾਸ ਜੀ
ਅੰਗ 1335
Display Settings
Translations
ਪ੍ਰਭਾਤੀਮਹਲਾ
Prabhaatee, Fourth Mahalaa:
प्रभाती महला ४ ॥
ਉਗਵੈਸੂਰੁਗੁਰਮੁਖਿਹਰਿਬੋਲਹਿਸਭਰੈਨਿਸਮੑਾਲਹਿਹਰਿਗਾਲ
(ਜਦੋਂ) ਸੂਰਜ ਚੜ੍ਹਦਾ ਹੈ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਪਰਮਾਤਮਾ ਦਾ ਨਾਮ ਜਪਣ ਲੱਗ ਪੈਂਦੇ ਹਨ, ਸਾਰੀ ਰਾਤ ਭੀ ਉਹ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਹੀ ਕਰਦੇ ਹਨ।
With the rising of the sun, the Gurmukh speaks of the Lord. All through the night, he dwells upon the Sermon of the Lord.
उगवै सूरु गुरमुखि हरि बोलहि सभ रैनि समालहि हरि गाल ॥
ਹਮਰੈਪ੍ਰਭਿਹਮਲੋਚਲਗਾਈਹਮਕਰਹਪ੍ਰਭੂਹਰਿਭਾਲ॥੧॥
ਮੇਰੇ ਪ੍ਰਭੂ ਨੇ ਮੇਰੇ ਅੰਦਰ ਭੀ ਇਹ ਲਗਨ ਪੈਦਾ ਕਰ ਦਿੱਤੀ ਹੈ, (ਇਸ ਵਾਸਤੇ) ਮੈਂ ਭੀ ਪ੍ਰਭੂ ਦੀ ਢੂੰਢ ਕਰਦਾ ਰਹਿੰਦਾ ਹਾਂ ॥੧॥
My God has infused this longing within me; I seek my Lord God. ||1||
हमरै प्रभि हम लोच लगाई हम करह प्रभू हरि भाल ॥१॥
ਮੇਰਾਮਨੁਸਾਧੂਧੂਰਿਰਵਾਲ
ਮੇਰਾ ਮਨ ਗੁਰੂ ਦੇ ਚਰਨਾਂ ਦੀ ਧੂੜ ਹੋਇਆ ਰਹਿੰਦਾ ਹੈ।
My mind is the dust of the feet of the Holy.
मेरा मनु साधू धूरि रवाल ॥
ਹਰਿਹਰਿਨਾਮੁਦ੍ਰਿੜਾਇਓਗੁਰਿਮੀਠਾਗੁਰਪਗਝਾਰਹਹਮਬਾਲ॥੧॥ਰਹਾਉ
ਗੁਰੂ ਨੇ ਪਰਮਾਤਮਾ ਦਾ ਮਿੱਠਾ ਨਾਮ ਮੇਰੇ ਹਿਰਦੇ ਵਿਚ ਪੱਕਾ ਕਰ ਦਿੱਤਾ ਹੈ। ਮੈਂ (ਆਪਣੇ) ਕੇਸਾਂ ਨਾਲ ਗੁਰੂ ਦੇ ਚਰਨ ਝਾੜਦਾ ਹਾਂ ॥੧॥ ਰਹਾਉ ॥
The Guru has implanted the Sweet Name of the Lord, Har, Har, within me. I dust the Guru's Feet with my hair. ||1||Pause||
हरि हरि नामु द्रिड़ाइओ गुरि मीठा गुर पग झारह हम बाल ॥१॥ रहाउ ॥
ਸਾਕਤਕਉਦਿਨੁਰੈਨਿਅੰਧਾਰੀਮੋਹਿਫਾਥੇਮਾਇਆਜਾਲ
ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖਾਂ ਵਾਸਤੇ (ਸਾਰਾ) ਦਿਨ (ਸਾਰੀ) ਰਾਤ ਘੁੱਪ ਹਨੇਰਾ ਹੁੰਦੀ ਹੈ, (ਕਿਉਂਕਿ ਉਹ) ਮਾਇਆ ਦੇ ਮੋਹ ਵਿਚ, ਮਾਇਆ (ਦੇ ਮੋਹ) ਦੀਆਂ ਫਾਹੀਆਂ ਵਿਚ ਫਸੇ ਰਹਿੰਦੇ ਹਨ।
Dark are the days and nights of the faithless cynics; they are caught in the trap of attachment to Maya.
साकत कउ दिनु रैनि अंधारी मोहि फाथे माइआ जाल ॥
ਖਿਨੁਪਲੁਹਰਿਪ੍ਰਭੁਰਿਦੈਵਸਿਓਰਿਨਿਬਾਧੇਬਹੁਬਿਧਿਬਾਲ॥੨॥
ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਇਕ ਖਿਨ ਭਰ ਭੀ ਇਕ ਪਲ ਭਰ ਭੀ ਨਹੀਂ ਵੱਸਦਾ। ਉਹ ਕਈ ਤਰੀਕਿਆਂ ਨਾਲ (ਵਿਕਾਰਾਂ ਦੇ) ਕਰਜ਼ੇ ਵਿਚ ਵਾਲ ਵਾਲ ਬੱਝੇ ਰਹਿੰਦੇ ਹਨ ॥੨॥
The Lord God does not dwell in their hearts, even for an instant; every hair of their heads is totally tied up in debts. ||2||
खिनु पलु हरि प्रभु रिदै न वसिओ रिनि बाधे बहु बिधि बाल ॥२॥
ਸਤਿਸੰਗਤਿਮਿਲਿਮਤਿਬੁਧਿਪਾਈਹਉਛੂਟੇਮਮਤਾਜਾਲ
ਜਿਨ੍ਹਾਂ ਮਨੁੱਖਾਂ ਨੇ ਸਾਧ ਸੰਗਤ ਵਿਚ ਮਿਲ ਕੇ (ਉੱਚੀ) ਮੱਤ (ਉੱਚੀ) ਅਕਲ ਪ੍ਰਾਪਤ ਕਰ ਲਈ, (ਉਹਨਾਂ ਦੇ ਅੰਦਰੋਂ) ਹਉਮੈ ਮੁੱਕ ਜਾਂਦੀ ਹੈ, ਮਾਇਆ ਦੇ ਮੋਹ ਦੀਆਂ ਫਾਹੀਆਂ ਟੁੱਟ ਜਾਂਦੀਆਂ ਹਨ।
Joining the Sat Sangat, the True Congregation, wisdom and understanding are obtained, and one is released from the traps of egotism and possessiveness.
सतिसंगति मिलि मति बुधि पाई हउ छूटे ममता जाल ॥
ਹਰਿਨਾਮਾਹਰਿਮੀਠਲਗਾਨਾਗੁਰਿਕੀਏਸਬਦਿਨਿਹਾਲ॥੩॥
ਉਹਨਾਂ ਨੂੰ ਪ੍ਰਭੂ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ। ਗੁਰੂ ਨੇ (ਉਹਨਾਂ ਨੂੰ ਆਪਣੇ) ਸ਼ਬਦ ਦੀ ਬਰਕਤਿ ਨਾਲ ਨਿਹਾਲ ਕਰ ਦਿੱਤਾ ਹੁੰਦਾ ਹੈ ॥੩॥
The Lord's Name, and the Lord, seem sweet to me. Through the Word of His Shabad, the Guru has made me happy. ||3||
हरि नामा हरि मीठ लगाना गुरि कीए सबदि निहाल ॥३॥
ਹਮਬਾਰਿਕਗੁਰਅਗਮਗੁਸਾਈਗੁਰਕਰਿਕਿਰਪਾਪ੍ਰਤਿਪਾਲ
ਹੇ ਗੁਰੂ! ਹੇ ਅਪਹੁੰਚ ਮਾਲਕ! ਅਸੀਂ ਜੀਵ ਤੇਰੇ (ਅੰਞਾਣ) ਬੱਚੇ ਹਾਂ। ਹੇ ਗੁਰੂ ਮਿਹਰ ਕਰ, ਸਾਡੀ ਰੱਖਿਆ ਕਰ।
I am just a child; the Guru is the Unfathomable Lord of the World. In His Mercy, He cherishes and sustains me.
हम बारिक गुर अगम गुसाई गुर करि किरपा प्रतिपाल ॥
ਬਿਖੁਭਉਜਲਡੁਬਦੇਕਾਢਿਲੇਹੁਪ੍ਰਭਗੁਰਨਾਨਕਬਾਲਗੁਪਾਲ॥੪॥੨॥
ਹੇ ਨਾਨਕ! ਹੇ ਗੁਰੂ! ਹੇ ਪ੍ਰਭੂ! ਹੇ ਧਰਤੀ ਦੇ ਰਾਖੇ! ਅਸੀਂ ਤੇਰੇ (ਅੰਞਾਣ) ਬੱਚੇ ਹਾਂ, ਆਤਮਕ ਮੌਤ ਲਿਆਉਣ ਵਾਲੀ ਮਾਇਆ ਦੇ ਮੋਹ ਦੇ ਸਮੁੰਦਰ ਵਿਚ ਡੁੱਬਦਿਆਂ ਨੂੰ ਸਾਨੂੰ ਬਚਾ ਲੈ ॥੪॥੨॥
I am drowning in the ocean of poison; O God, Guru, Lord of the World, please save Your child, Nanak. ||4||2||
बिखु भउजल डुबदे काढि लेहु प्रभ गुर नानक बाल गुपाल ॥४॥२॥
WWW.GURBANI.WORLD
ਪਿਛਲਾ Share ਹੋਮ Save ਅਗਲਾ