ਪ੍ਰਭਾਤੀਮਹਲਾ੪ਬਿਭਾਸ॥
ਰਾਗ ਪ੍ਰਭਾਤੀ/ਬਿਭਾਗ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
Prabhaatee, Fourth Mahalaa, Bibhaas:
प्रभाती महला ४ बिभास ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਰਸਕਿਰਸਕਿਗੁਨਗਾਵਹਗੁਰਮਤਿਲਿਵਉਨਮਨਿਨਾਮਿਲਗਾਨ॥
ਗੁਰੂ ਦੀ ਮੱਤ ਉਤੇ ਤੁਰ ਕੇ, ਆਓ ਅਸੀਂ ਮੁੜ ਮੁੜ ਸੁਆਦ ਨਾਲ ਪਰਮਾਤਮਾ ਦੇ ਗੁਣ ਗਾਵਿਆ ਕਰੀਏ, (ਇਸ ਤਰ੍ਹਾਂ) ਪਰਮਾਤਮਾ ਦੇ ਨਾਮ ਵਿਚ ਲਗਨ ਲੱਗ ਜਾਂਦੀ ਹੈ (ਪ੍ਰਭੂ-ਮਿਲਾਪ ਦੀ) ਤਾਂਘ ਵਿਚ ਸੁਰਤ ਟਿਕੀ ਰਹਿੰਦੀ ਹੈ।
Through the Guru's Teachings, I sing the Glorious Praises of the Lord with joyous love and delight; I am enraptured, lovingly attuned to the Naam, the Name of the Lord.
रसकि रसकि गुन गावह गुरमति लिव उनमनि नामि लगान ॥
ਅੰਮ੍ਰਿਤੁਰਸੁਪੀਆਗੁਰਸਬਦੀਹਮਨਾਮਵਿਟਹੁਕੁਰਬਾਨ॥੧॥
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀਤਾ ਜਾ ਸਕਦਾ ਹੈ। ਮੈਂ ਤਾਂ ਪਰਮਾਤਮਾ ਦੇ ਨਾਮ ਤੋਂ ਸਦਕੇ ਜਾਂਦਾ ਹਾਂ ॥੧॥
Through the Word of the Guru's Shabad, I drink in the Ambrosial Essence; I am a sacrifice to the Naam. ||1||
अंम्रितु रसु पीआ गुर सबदी हम नाम विटहु कुरबान ॥१॥
ਹਮਰੇਜਗਜੀਵਨਹਰਿਪ੍ਰਾਨ॥
ਜਗਤ ਦੇ ਜੀਵਨ ਪ੍ਰਭੂ ਜੀ ਹੀ ਅਸਾਂ ਜੀਵਾਂ ਦੀ ਜਿੰਦ-ਜਾਨ ਹਨ (ਫਿਰ ਭੀ ਅਸਾਂ ਜੀਵਾਂ ਨੂੰ ਇਹ ਸਮਝ ਨਹੀਂ ਆਉਂਦੀ)।
The Lord, the Life of the World, is my Breath of Life.
हमरे जगजीवन हरि प्रान ॥
ਹਰਿਊਤਮੁਰਿਦਅੰਤਰਿਭਾਇਓਗੁਰਿਮੰਤੁਦੀਓਹਰਿਕਾਨ॥੧॥ਰਹਾਉ॥
(ਜਿਸ ਮਨੁੱਖ ਦੇ) ਕੰਨਾਂ ਵਿਚ ਗੁਰੂ ਨੇ ਹਰਿ-ਨਾਮ ਦਾ ਉਪਦੇਸ਼ ਦੇ ਦਿੱਤਾ, ਉਸ ਮਨੁੱਖ ਨੂੰ ਉੱਤਮ ਹਰੀ (ਆਪਣੇ) ਹਿਰਦੇ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ ॥੧॥ ਰਹਾਉ ॥
The Lofty and Exalted Lord became pleasing to my heart and my inner being, when the Guru breathed the Mantra of the Lord into my ears. ||1||Pause||
हरि ऊतमु रिद अंतरि भाइओ गुरि मंतु दीओ हरि कान ॥१॥ रहाउ ॥
ਆਵਹੁਸੰਤਮਿਲਹੁਮੇਰੇਭਾਈਮਿਲਿਹਰਿਹਰਿਨਾਮੁਵਖਾਨ॥
ਹੇ ਸੰਤ ਜਨੋ! ਹੇ ਮੇਰੇ ਭਰਾਵੋ! ਆਓ, ਮਿਲ ਬੈਠੋ। ਮਿਲ ਕੇ ਪਰਮਾਤਮਾ ਦਾ ਨਾਮ ਜਪੀਏ।
Come, O Saints: let us join together, O Siblings of Destiny; let us meet and chant the Name of the Lord, Har, Har.
आवहु संत मिलहु मेरे भाई मिलि हरि हरि नामु वखान ॥
ਕਿਤੁਬਿਧਿਕਿਉਪਾਈਐਪ੍ਰਭੁਅਪੁਨਾਮੋਕਉਕਰਹੁਉਪਦੇਸੁਹਰਿਦਾਨ॥੨॥
ਹੇ ਸੰਤ ਜਨੋ! ਪ੍ਰਭੂ-ਮਿਲਾਪ ਦਾ ਉਪਦੇਸ ਮੈਨੂੰ ਦਾਨ ਵਜੋਂ ਦੇਵੋ (ਮੈਨੂੰ ਦੱਸੋ ਕਿ) ਪਿਆਰਾ ਪ੍ਰਭੂ ਕਿਵੇਂ ਕਿਸ ਤਰੀਕੇ ਨਾਲ ਮਿਲ ਸਕਦਾ ਹੈ ॥੨॥
How am I to find my God? Please bless me with the Gift of the Lord's Teachings. ||2||
कितु बिधि किउ पाईऐ प्रभु अपुना मो कउ करहु उपदेसु हरि दान ॥२॥
ਸਤਿਸੰਗਤਿਮਹਿਹਰਿਹਰਿਵਸਿਆਮਿਲਿਸੰਗਤਿਹਰਿਗੁਨਜਾਨ॥
ਪਰਮਾਤਮਾ ਸਾਧ ਸੰਗਤ ਵਿਚ ਸਦਾ ਵੱਸਦਾ ਹੈ। ਸਾਧ ਸੰਗਤ ਵਿਚ ਮਿਲ ਕੇ ਪਰਮਾਤਮਾ ਦੇ ਗੁਣਾਂ ਦੀ ਸਾਂਝ ਪੈ ਸਕਦੀ ਹੈ।
The Lord, Har, Har, abides in the Society of the Saints; joining this Sangat, the Lord's Glories are known.
सतिसंगति महि हरि हरि वसिआ मिलि संगति हरि गुन जान ॥
ਵਡੈਭਾਗਿਸਤਿਸੰਗਤਿਪਾਈਗੁਰੁਸਤਿਗੁਰੁਪਰਸਿਭਗਵਾਨ॥੩॥
ਜਿਸ ਨੂੰ ਵੱਡੀ ਕਿਸਮਤ ਨਾਲ ਸਾਧ ਸੰਗਤ ਪ੍ਰਾਪਤ ਹੋ ਗਈ, ਉਸ ਨੇ ਗੁਰੂ ਸਤਿਗੁਰੂ (ਦੇ ਚਰਨ) ਛੁਹ ਕੇ ਭਗਵਾਨ (ਦਾ ਮਿਲਾਪ ਹਾਸਲ ਕਰ ਲਿਆ) ॥੩॥
By great good fortune, the Society of the Saints is found. Through the Guru, the True Guru, I receive the Touch of the Lord God. ||3||
वडै भागि सतिसंगति पाई गुरु सतिगुरु परसि भगवान ॥३॥
ਗੁਨਗਾਵਹਪ੍ਰਭਅਗਮਠਾਕੁਰਕੇਗੁਨਗਾਇਰਹੇਹੈਰਾਨ॥
ਆਓ, ਅਪਹੁੰਚ ਠਾਕੁਰ ਪ੍ਰਭੂ ਦੇ ਗੁਣ ਗਾਵਿਆ ਕਰੀਏ। ਉਸ ਦੇ ਗੁਣ ਗਾ ਗਾ ਕੇ (ਉਸ ਦੀ ਵਡਿਆਈ ਅੱਖਾਂ ਸਾਹਮਣੇ ਲਿਆ ਲਿਆ ਕੇ) ਹੈਰਤ ਵਿਚ ਗੁੰਮ ਹੋ ਜਾਈਦਾ ਹੈ।
I sing the Glorious Praises of God, my Inaccessible Lord and Master; singing His Praises, I am enraptured.
गुन गावह प्रभ अगम ठाकुर के गुन गाइ रहे हैरान ॥
ਜਨਨਾਨਕਕਉਗੁਰਿਕਿਰਪਾਧਾਰੀਹਰਿਨਾਮੁਦੀਓਖਿਨਦਾਨ॥੪॥੧॥
ਹੇ ਨਾਨਕ! ਜਿਸ ਦਾਸ ਉੱਤੇ ਗੁਰੂ ਨੇ ਮਿਹਰ ਕੀਤੀ, ਉਸ ਨੂੰ (ਗੁਰੂ ਨੇ) ਇਕ ਖਿਨ ਵਿਚ ਪਰਮਾਤਮਾ ਦਾ ਨਾਮ ਦਾਨ ਦੇ ਦਿੱਤਾ ॥੪॥੧॥
The Guru has showered His Mercy on servant Nanak; in an instant, He blessed him with the Gift of the Lord's Name. ||4||1||
जन नानक कउ गुरि किरपा धारी हरि नामु दीओ खिन दान ॥४॥१॥
WWW.GURBANI.WORLD