GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਪ੍ਰਭਾਤੀ - ਗੁਰੂ ਰਾਮਦਾਸ ਜੀ
ਅੰਗ 1335
Display Settings
Translations
ਪ੍ਰਭਾਤੀਮਹਲਾ
Prabhaatee, Fourth Mahalaa:
प्रभाती महला ४ ॥
ਇਕੁਖਿਨੁਹਰਿਪ੍ਰਭਿਕਿਰਪਾਧਾਰੀਗੁਨਗਾਏਰਸਕਰਸੀਕ
(ਜਿਨ੍ਹਾਂ ਮਨੁੱਖਾਂ ਉਤੇ) ਪ੍ਰਭੂ ਨੇ ਇਕ ਖਿਨ ਭਰ ਭੀ ਮਿਹਰ ਕੀਤੀ, ਉਹਨਾਂ ਨੇ ਨਾਮ-ਰਸ ਦੇ ਰਸੀਏ ਬਣ ਕੇ ਪਰਮਾਤਮਾ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ।
The Lord God showered me with His Mercy for an instant; I sing His Glorious Praises with joyous love and delight.
इकु खिनु हरि प्रभि किरपा धारी गुन गाए रसक रसीक ॥
ਗਾਵਤਸੁਨਤਦੋਊਭਏਮੁਕਤੇਜਿਨਾਗੁਰਮੁਖਿਖਿਨੁਹਰਿਪੀਕ॥੧॥
ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਖਿਨ ਖਿਨ ਹਰਿ-ਨਾਮ ਰਸ ਪੀਣਾ ਸ਼ੁਰੂ ਕਰ ਦਿੱਤਾ, ਉਹ ਹਰਿ-ਗੁਣ ਗਾਣ ਵਾਲੇ ਅਤੇ ਸੁਣਨ ਵਾਲੇ ਦੋਵੇਂ ਹੀ ਵਿਕਾਰਾਂ ਤੋਂ ਬਚ ਗਏ ॥੧॥
Both the singer and the listener are liberated, when, as Gurmukh, they drink in the Lord's Name, even for an instant. ||1||
गावत सुनत दोऊ भए मुकते जिना गुरमुखि खिनु हरि पीक ॥१॥
ਮੇਰੈਮਨਿਹਰਿਹਰਿਰਾਮਨਾਮੁਰਸੁਟੀਕ
(ਗੁਰੂ ਦੀ ਕਿਰਪਾ ਨਾਲ) ਮੇਰੇ ਮਨ ਵਿਚ ਹਰ ਵੇਲੇ ਪਰਮਾਤਮਾ ਦਾ ਨਾਮ-ਰਸ ਟਿਕਿਆ ਰਹਿੰਦਾ ਹੈ।
The Sublime Essence of the Name of the Lord, Har, Har, is enshrined within my mind.
मेरै मनि हरि हरि राम नामु रसु टीक ॥
ਗੁਰਮੁਖਿਨਾਮੁਸੀਤਲਜਲੁਪਾਇਆਹਰਿਹਰਿਨਾਮੁਪੀਆਰਸੁਝੀਕ॥੧॥ਰਹਾਉ
(ਜਿਸ ਮਨੁੱਖ ਨੂੰ) ਗੁਰੂ ਦੇ ਸਨਮੁਖ ਹੋ ਕੇ (ਆਤਮਕ) ਠੰਢ ਪਾਣ ਵਾਲਾ ਨਾਮ-ਜਲ ਮਿਲ ਜਾਂਦਾ ਹੈ, ਉਹ ਮਨੁੱਖ ਪਰਮਾਤਮਾ ਦਾ ਨਾਮ-ਰਸ ਡੀਕ ਲਾ ਕੇ ਪੀਂਦਾ ਰਹਿੰਦਾ ਹੈ ॥੧॥ ਰਹਾਉ ॥
As Gurmukh, I have obtained the cooling, soothing Water of the Naam. I eagerly drink in the sublime essence of the Name of the Lord, Har, Har. ||1||Pause||
गुरमुखि नामु सीतल जलु पाइआ हरि हरि नामु पीआ रसु झीक ॥१॥ रहाउ ॥
ਜਿਨਹਰਿਹਿਰਦੈਪ੍ਰੀਤਿਲਗਾਨੀਤਿਨਾਮਸਤਕਿਊਜਲਟੀਕ
(ਗੁਰੂ ਨੇ) ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਪਿਆਰ ਪੈਦਾ ਕਰ ਦਿੱਤਾ (ਲੋਕ ਪਰਲੋਕ ਵਿਚ) ਉਹਨਾਂ ਦੇ ਮੱਥੇ ਉਤੇ (ਸੋਭਾ ਦਾ) ਰੌਸ਼ਨ ਟਿੱਕਾ ਲੱਗਾ ਰਹਿੰਦਾ ਹੈ।
Those whose hearts are imbued with the Love of the Lord have the mark of radiant purity upon their foreheads.
जिन हरि हिरदै प्रीति लगानी तिना मसतकि ऊजल टीक ॥
ਹਰਿਜਨਸੋਭਾਸਭਜਗਊਪਰਿਜਿਉਵਿਚਿਉਡਵਾਸਸਿਕੀਕ॥੨॥
ਪਰਮਾਤਮਾ ਦੇ ਭਗਤਾਂ ਦੀ ਸੋਭਾ ਸਾਰੇ ਜਹਾਨ ਉਤੇ ਖਿਲਰ ਜਾਂਦੀ ਹੈ; ਜਿਵੇਂ (ਆਕਾਸ਼ ਦੇ) ਤਾਰਿਆਂ ਵਿਚ ਚੰਦ੍ਰਮਾ (ਸੋਹਣਾ) ਬਣਾਇਆ ਹੋਇਆ ਹੈ ॥੨॥
The Glory of the Lord's humble servant is manifest throughout the world, like the moon among the stars. ||2||
हरि जन सोभा सभ जग ऊपरि जिउ विचि उडवा ससि कीक ॥२॥
ਜਿਨਹਰਿਹਿਰਦੈਨਾਮੁਵਸਿਓਤਿਨਸਭਿਕਾਰਜਫੀਕ
ਪਰ, ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਨਹੀਂ ਵੱਸਦਾ, ਉਹਨਾਂ ਦੇ (ਦੁਨੀਆ ਵਾਲੇ) ਸਾਰੇ ਹੀ ਕੰਮ ਫਿੱਕੇ ਹੁੰਦੇ ਹਨ (ਉਹਨਾਂ ਦੇ ਜੀਵਨ ਨੂੰ ਰੁੱਖਾ ਬਣਾਈ ਰੱਖਦੇ ਹਨ),
Those whose hearts are not filled with the Lord's Name - all their affairs are worthless and insipid.
जिन हरि हिरदै नामु न वसिओ तिन सभि कारज फीक ॥
ਜੈਸੇਸੀਗਾਰੁਕਰੈਦੇਹਮਾਨੁਖਨਾਮਬਿਨਾਨਕਟੇਨਕਕੀਕ॥੩॥
ਜਿਵੇਂ (ਕੋਈ ਨਕ-ਵੱਢਾ ਮਨੁੱਖ ਆਪਣੇ) ਮਨੁੱਖਾ ਸਰੀਰ ਦੀ ਸਜਾਵਟ ਕਰਦਾ ਹੈ, ਪਰ ਨੱਕ ਤੋਂ ਬਿਨਾ ('ਬਿਨਾ ਨਕ') ਉਹ ਸਜਾਵਟ ਕਿਸ ਅਰਥ? ਪਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਨਕ-ਵੱਢੇ ਹੀ ਹਨ ॥੩॥
They may adorn and decorate their bodies, but without the Naam, they look like their noses have been cut off. ||3||
जैसे सीगारु करै देह मानुख नाम बिना नकटे नक कीक ॥३॥
ਘਟਿਘਟਿਰਮਈਆਰਮਤਰਾਮਰਾਇਸਭਵਰਤੈਸਭਮਹਿਈਕ
(ਉਂਞ ਤਾਂ) ਸੋਹਣਾ ਰਾਮ ਪ੍ਰਭੂ ਪਾਤਿਸ਼ਾਹ ਹਰੇਕ ਸਰੀਰ ਵਿਚ ਵਿਆਪਕ ਹੈ, ਸਾਰੀ ਸ੍ਰਿਸ਼ਟੀ ਵਿਚ ਸਾਰੇ ਜੀਵਾਂ ਵਿਚ ਉਹ ਆਪ ਹੀ ਮੌਜੂਦ ਹੈ,
The Sovereign Lord permeates each and every heart; the One Lord is all-pervading everywhere.
घटि घटि रमईआ रमत राम राइ सभ वरतै सभ महि ईक ॥
ਜਨਨਾਨਕਕਉਹਰਿਕਿਰਪਾਧਾਰੀਗੁਰਬਚਨਧਿਆਇਓਘਰੀਮੀਕ॥੪॥੩॥
(ਪਰ) ਹੇ ਨਾਨਕ! ਜਿਨ੍ਹਾਂ ਸੇਵਕਾਂ ਉਤੇ ਉਸ ਨੇ ਮਿਹਰ ਕੀਤੀ, ਉਹ ਗੁਰੂ ਦੇ ਬਚਨਾਂ ਉੱਤੇ ਤੁਰ ਕੇ ਘੜੀ ਘੜੀ (ਹਰ ਵੇਲੇ) ਉਸ ਦਾ ਨਾਮ ਸਿਮਰਨ ਲੱਗ ਪਏ ॥੪॥੩॥
The Lord has showered His Mercy upon servant Nanak; through the Word of the Guru's Teachings, I have meditated on the Lord in an instant. ||4||3||
जन नानक कउ हरि किरपा धारी गुर बचन धिआइओ घरी मीक ॥४॥३॥
WWW.GURBANI.WORLD
ਪਿਛਲਾ Share ਹੋਮ Save ਅਗਲਾ