GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਕਾਨੜਾ - ਗੁਰੂ ਅਰਜਨ ਦੇਵ ਜੀ
ਅੰਗ 1301
Display Settings
Translations
ਕਾਨੜਾਮਹਲਾ
Kaanraa, Fifth Mahalaa:
कानड़ा महला ५ ॥
ਚਰਨਸਰਨਗੋਪਾਲਤੇਰੀ
ਹੇ ਸ੍ਰਿਸ਼ਟੀ ਦੇ ਪਾਲਣਹਾਰ! ਮੈਂ ਤੇਰੇ ਚਰਨਾਂ ਦੀ ਸਰਨ ਆਇਆ ਹਾਂ।
I seek the Sanctuary of Your Lotus Feet, O Lord of the World.
चरन सरन गोपाल तेरी ॥
ਮੋਹਮਾਨਧੋਹਭਰਮਰਾਖਿਲੀਜੈਕਾਟਿਬੇਰੀ॥੧॥ਰਹਾਉ
(ਮੇਰੇ ਅੰਦਰੋਂ) ਮੋਹ, ਅਹੰਕਾਰ, ਠੱਗੀ, ਭਟਕਣਾ (ਆਦਿਕ ਦੀਆਂ) ਫਾਹੀਆਂ ਕੱਟ ਕੇ (ਮੇਰੀ) ਰੱਖਿਆ ਕਰ ॥੧॥ ਰਹਾਉ ॥
Save me from emotional attachment, pride, deception and doubt; please cut away these ropes which bind me. ||1||Pause||
मोह मान धोह भरम राखि लीजै काटि बेरी ॥१॥ रहाउ ॥
ਬੂਡਤਸੰਸਾਰਸਾਗਰ
ਸੰਸਾਰ-ਸਮੁੰਦਰ ਵਿਚ ਡੁੱਬ ਰਹੇ ਜੀਵ-
I am drowning in the world-ocean.
बूडत संसार सागर ॥
ਉਧਰੇਹਰਿਸਿਮਰਿਰਤਨਾਗਰ॥੧॥
ਹੇ ਰਤਨਾਂ ਦੀ ਖਾਣ ਹਰੀ! (ਤੇਰਾ ਨਾਮ) ਸਿਮਰ ਕੇ ਬਚ ਨਿਕਲਦੇ ਹਨ ॥੧॥
Meditating in remembrance on the Lord, the Source of Jewels, I am saved. ||1||
उधरे हरि सिमरि रतनागर ॥१॥
ਸੀਤਲਾਹਰਿਨਾਮੁਤੇਰਾ
ਹੇ ਹਰੀ! ਤੇਰਾ ਨਾਮ (ਜੀਵਾਂ ਦੇ ਹਿਰਦੇ ਵਿਚ) ਠੰਢ ਪਾਣ ਵਾਲਾ ਹੈ।
Your Name, Lord, is cooling and soothing.
सीतला हरि नामु तेरा ॥
ਪੂਰਨੋਠਾਕੁਰਪ੍ਰਭੁਮੇਰਾ॥੨॥
ਹੇ ਠਾਕੁਰ! ਤੂੰ ਸਰਬ-ਵਿਆਪਕ ਹੈਂ, ਤੂੰ ਮੇਰਾ ਪ੍ਰਭੂ ਹੈਂ ॥੨॥
God, my Lord and Master, is Perfect. ||2||
पूरनो ठाकुर प्रभु मेरा ॥२॥
ਦੀਨਦਰਦਨਿਵਾਰਿਤਾਰਨ
ਪਰਮਾਤਮਾ ਗ਼ਰੀਬਾਂ ਦੇ ਦੁੱਖ ਦੂਰ ਕਰ ਕੇ (ਉਹਨਾਂ ਨੂੰ ਦੁਖਾਂ ਦੇ ਸਮੁੰਦਰ ਵਿਚੋਂ) ਪਾਰ ਲੰਘਾਣ ਵਾਲਾ ਹੈ।
You are the Deliverer, the Destroyer of the sufferings of the meek and the poor.
दीन दरद निवारि तारन ॥
ਹਰਿਕ੍ਰਿਪਾਨਿਧਿਪਤਿਤਉਧਾਰਨ॥੩॥
ਹਰੀ ਦਇਆ ਦਾ ਖ਼ਜ਼ਾਨਾ ਹੈ, ਵਿਕਾਰੀਆਂ ਨੂੰ (ਵਿਕਾਰਾਂ ਵਿਚੋਂ) ਬਚਾਣ ਵਾਲਾ ਹੈ ॥੩॥
The Lord is the Treasure of Mercy, the Saving Grace of sinners. ||3||
हरि क्रिपा निधि पतित उधारन ॥३॥
ਕੋਟਿਜਨਮਦੂਖਕਰਿਪਾਇਓ
(ਮਨੁੱਖ) ਕ੍ਰੋੜਾਂ ਜਨਮਾਂ ਦੇ ਦੁੱਖ ਸਹਾਰ ਕੇ (ਮਨੁੱਖਾ ਜਨਮ) ਹਾਸਲ ਕਰਦਾ ਹੈ,
I have suffered the pains of millions of incarnations.
कोटि जनम दूख करि पाइओ ॥
ਸੁਖੀਨਾਨਕਗੁਰਿਨਾਮੁਦ੍ਰਿੜਾਇਓ॥੪॥੬॥੧੭॥
(ਪਰ) ਹੇ ਨਾਨਕ! ਸੁਖੀ (ਉਹੀ) ਹੈ ਜਿਸ ਦੇ ਹਿਰਦੇ ਵਿਚ) ਗੁਰੂ ਨੇ (ਪਰਮਾਤਮਾ ਦਾ) ਨਾਮ ਪੱਕਾ ਕਰ ਦਿੱਤਾ ਹੈ ॥੪॥੬॥੧੭॥
Nanak is at peace; the Guru has implanted the Naam, the Name of the Lord, within me. ||4||6||17||
सुखी नानक गुरि नामु द्रिड़ाइओ ॥४॥६॥१७॥
WWW.GURBANI.WORLD
ਪਿਛਲਾ Share ਹੋਮ Save ਅਗਲਾ