GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਕਾਨੜਾ - ਗੁਰੂ ਅਰਜਨ ਦੇਵ ਜੀ
ਅੰਗ 1301
Display Settings
Translations
ਕਾਨੜਾਮਹਲਾ
Kaanraa, Fifth Mahalaa:
कानड़ा महला ५ ॥
ਧਨਿਉਹਪ੍ਰੀਤਿਚਰਨਸੰਗਿਲਾਗੀ
ਉਹ ਪ੍ਰੀਤ ਸਲਾਹੁਣ-ਜੋਗ ਹੈ ਜਿਹੜੀ (ਪਰਮਾਤਮਾ ਦੇ) ਚਰਨਾਂ ਨਾਲ ਲੱਗਦੀ ਹੈ।
Blessed is that love, which is attuned to the Lord's Feet.
धनि उह प्रीति चरन संगि लागी ॥
ਕੋਟਿਜਾਪਤਾਪਸੁਖਪਾਏਆਇਮਿਲੇਪੂਰਨਬਡਭਾਗੀ॥੧॥ਰਹਾਉ
(ਉਸ ਪ੍ਰੀਤ ਦੀ ਬਰਕਤਿ ਨਾਲ, ਮਾਨੋ) ਕ੍ਰੋੜਾਂ ਜਪਾਂ ਤਪਾਂ ਦੇ ਸੁਖ ਪ੍ਰਾਪਤ ਹੋ ਜਾਂਦੇ ਹਨ, ਅਤੇ ਪੂਰਨ ਪ੍ਰਭੂ ਜੀ ਵੱਡੇ ਭਾਗਾਂ ਨਾਲ ਆ ਮਿਲਦੇ ਹਨ ॥੧॥ ਰਹਾਉ ॥
The peace which comes from millions of chants and deep meditations is obtained by perfect good fortune and destiny. ||1||Pause||
कोटि जाप ताप सुख पाए आइ मिले पूरन बडभागी ॥१॥ रहाउ ॥
ਮੋਹਿਅਨਾਥੁਦਾਸੁਜਨੁਤੇਰਾਅਵਰਓਟਸਗਲੀਮੋਹਿਤਿਆਗੀ
ਹੇ ਪ੍ਰਭੂ! ਮੈਂ ਤੇਰਾ ਦਾਸ ਹਾਂ ਤੇਰਾ ਸੇਵਕ ਹਾਂ, ਮੈਨੂੰ ਹੋਰ ਕੋਈ ਆਸਰਾ ਨਹੀਂ (ਤੈਥੋਂ ਬਿਨਾ) ਮੈਂ ਹੋਰ ਸਾਰੀ ਓਟ ਛੱਡ ਚੁੱਕਾ ਹਾਂ।
I am Your helpless servant and slave; I have given up all other support.
मोहि अनाथु दासु जनु तेरा अवर ओट सगली मोहि तिआगी ॥
ਭੋਰਭਰਮਕਾਟੇਪ੍ਰਭਸਿਮਰਤਗਿਆਨਅੰਜਨਮਿਲਿਸੋਵਤਜਾਗੀ॥੧॥
ਹੇ ਪ੍ਰਭੂ! ਤੇਰਾ ਨਾਮ ਸਿਮਰਦਿਆਂ ਤੇਰੇ ਨਾਲ ਡੂੰਘੀ ਸਾਂਝ ਦਾ ਸੁਰਮਾ ਪਾਇਆਂ ਮੇਰੇ ਛੋਟੇ ਤੋਂ ਛੋਟੇ ਭਰਮ ਭੀ ਕੱਟੇ ਗਏ ਹਨ, (ਤੇਰੇ ਚਰਨਾਂ ਵਿਚ) ਮਿਲ ਕੇ ਮੈਂ (ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤੀ ਜਾਗ ਪਈ ਹਾਂ ॥੧॥
Every trace of doubt has been eradicated, remembering God in meditation. I have applied the ointment of spiritual wisdom, and awakened from my sleep. ||1||
भोर भरम काटे प्रभ सिमरत गिआन अंजन मिलि सोवत जागी ॥१॥
ਤੂਅਥਾਹੁਅਤਿਬਡੋਸੁਆਮੀਕ੍ਰਿਪਾਸਿੰਧੁਪੂਰਨਰਤਨਾਗੀ
ਹੇ ਸੁਆਮੀ! ਤੂੰ ਇਕ ਬਹੁਤ ਵੱਡਾ ਅਥਾਹ ਦਇਆ-ਦਾ-ਸਮੁੰਦਰ ਹੈਂ, ਤੂੰ ਸਰਬ-ਵਿਆਪਕ ਹੈਂ, ਤੂੰ ਰਤਨਾਂ ਦੀ ਖਾਣ ਹੈਂ।
You are Unfathomably Great and Utterly Vast, O my Lord and Master, Ocean of Mercy, Source of Jewels.
तू अथाहु अति बडो सुआमी क्रिपा सिंधु पूरन रतनागी ॥
ਨਾਨਕੁਜਾਚਕੁਹਰਿਹਰਿਨਾਮੁਮਾਂਗੈਮਸਤਕੁਆਨਿਧਰਿਓਪ੍ਰਭਪਾਗੀ॥੨॥੭॥੧੮॥
ਹੇ ਹਰੀ! (ਤੇਰੇ ਦਰ ਦਾ) ਮੰਗਤਾ ਨਾਨਕ ਤੇਰਾ ਨਾਮ ਮੰਗਦਾ ਹੈ। (ਨਾਨਕ ਨੇ ਆਪਣਾ) ਮੱਥਾ, ਹੇ ਪ੍ਰਭੂ! ਤੇਰੇ ਚਰਨਾਂ ਤੇ ਲਿਆ ਕੇ ਰੱਖ ਦਿੱਤਾ ਹੈ ॥੨॥੭॥੧੮॥
Nanak, the beggar, begs for the Name of the Lord, Har, Har; he rests his forehead upon God's Feet. ||2||7||18||
नानकु जाचकु हरि हरि नामु मांगै मसतकु आनि धरिओ प्रभ पागी ॥२॥७॥१८॥
WWW.GURBANI.WORLD
ਪਿਛਲਾ Share ਹੋਮ Save ਅਗਲਾ