ਕਾਨੜਾਮਹਲਾ੫॥
Kaanraa, Fifth Mahalaa:
कानड़ा महला ५ ॥
ਸਾਜਨਾਸੰਤਆਉਮੇਰੈ॥੧॥ਰਹਾਉ॥
ਹੇ ਸੰਤ ਜਨੋ! ਹੇ ਸੱਜਣੋ! ਤੁਸੀਂ ਮੇਰੇ ਘਰ ਆਓ ॥੧॥ ਰਹਾਉ ॥
O friends, O Saints, come to me. ||1||Pause||
साजना संत आउ मेरै ॥१॥ रहाउ ॥
ਆਨਦਾਗੁਨਗਾਇਮੰਗਲਕਸਮਲਾਮਿਟਿਜਾਹਿਪਰੇਰੈ॥੧॥
ਹੇ ਸੱਜਣੋ! (ਤੁਹਾਡੀ ਸੰਗਤ ਵਿਚ ਪਰਮਾਤਮਾ ਦੇ) ਗੁਣ ਗਾ ਕੇ (ਮੇਰੇ ਹਿਰਦੇ ਵਿਚ) ਆਨੰਦ ਪੈਦਾ ਹੋ ਜਾਂਦਾ ਹੈ, ਖ਼ੁਸ਼ੀਆਂ ਬਣ ਜਾਂਦੀਆਂ ਹਨ, (ਮੇਰੇ ਅੰਦਰੋਂ) ਸਾਰੇ ਪਾਪ ਮਿਟ ਜਾਂਦੇ ਹਨ, ਦੂਰ ਹੋ ਜਾਂਦੇ ਹਨ ॥੧॥
Singing the Glorious Praises of the Lord with pleasure and joy, the sins will be erased and thrown away. ||1||
आनदा गुन गाइ मंगल कसमला मिटि जाहि परेरै ॥१॥
ਸੰਤਚਰਨਧਰਉਮਾਥੈਚਾਂਦਨਾਗ੍ਰਿਹਿਹੋਇਅੰਧੇਰੈ॥੨॥
ਜਦੋਂ ਮੈਂ ਸੰਤ ਜਨਾਂ ਦੇ ਚਰਨ (ਆਪਣੇ) ਮੱਥੇ ਉੱਤੇ ਰੱਖਦਾ ਹਾਂ, ਮੇਰੇ ਹਨੇਰੇ (ਹਿਰਦੇ-) ਘਰ ਵਿੱਚ (ਆਤਮਕ) ਚਾਨਣ ਹੋ ਜਾਂਦਾ ਹੈ ॥੨॥
Touch your forehead to the feet of the Saints, and your dark household shall be illumined. ||2||
संत चरन धरउ माथै चांदना ग्रिहि होइ अंधेरै ॥२॥
ਸੰਤਪ੍ਰਸਾਦਿਕਮਲੁਬਿਗਸੈਗੋਬਿੰਦਭਜਉਪੇਖਿਨੇਰੈ॥੩॥
ਸੰਤ ਜਨਾਂ ਦੀ ਕਿਰਪਾ ਨਾਲ (ਮੇਰਾ ਹਿਰਦਾ-) ਕੌਲ ਖਿੜ ਪੈਂਦਾ ਹੈ, ਗੋਬਿੰਦ ਨੂੰ (ਆਪਣੇ) ਨੇੜੇ ਵੇਖ ਕੇ ਮੈਂ ਉਸ ਦਾ ਭਜਨ ਕਰਦਾ ਹਾਂ ॥੩॥
By the Grace of the Saints, the heart-lotus blossoms forth. Vibrate and meditate on the Lord of the Universe, and see Him near at hand. ||3||
संत प्रसादि कमलु बिगसै गोबिंद भजउ पेखि नेरै ॥३॥
ਪ੍ਰਭਕ੍ਰਿਪਾਤੇਸੰਤਪਾਏਵਾਰਿਵਾਰਿਨਾਨਕਉਹਬੇਰੈ॥੪॥੫॥੧੬॥
ਪਰਮਾਤਮਾ ਦੀ ਮਿਹਰ ਨਾਲ ਮੈਂ ਸੰਤ ਜਨਾਂ ਨੂੰ ਮਿਲਿਆ। ਹੇ ਨਾਨਕ! ਮੈਂ ਉਸ ਵੇਲੇ ਤੋਂ ਸਦਾ ਕੁਰਬਾਨ ਜਾਂਦਾ ਹਾਂ (ਜਦੋਂ ਸੰਤਾਂ ਦੀ ਸੰਗਤ ਪ੍ਰਾਪਤ ਹੋਈ) ॥੪॥੫॥੧੬॥
By the Grace of God, I have found the Saints. Over and over again, Nanak is a sacrifice to that moment. ||4||5||16||
प्रभ क्रिपा ते संत पाए वारि वारि नानक उह बेरै ॥४॥५॥१६॥
WWW.GURBANI.WORLD