GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸਿਰੀ ਰਾਗੁ - ਗੁਰੂ ਰਾਮਦਾਸ ਜੀ
ਅੰਗ 85
Display Settings
Translations
ਪਉੜੀ
Pauree:
पउड़ी ॥
ਸਿਸਟਿਉਪਾਈਸਭਤੁਧੁਆਪੇਰਿਜਕੁਸੰਬਾਹਿਆ
(ਹੇ ਹਰੀ!) ਤੂੰ ਆਪੇ (ਸਾਰਾ) ਸੰਸਾਰ ਰਚਿਆ ਹੈ, ਅਤੇ (ਸਭ ਨੂੰ) ਰਿਜ਼ਕ ਅਪੜਾ ਰਿਹਾ ਹੈਂ।
You created the entire universe, and You Yourself bring sustenance to it.
सिसटि उपाई सभ तुधु आपे रिजकु संबाहिआ ॥
ਇਕਿਵਲੁਛਲੁਕਰਿਕੈਖਾਵਦੇਮੁਹਹੁਕੂੜੁਕੁਸਤੁਤਿਨੀਢਾਹਿਆ
(ਫਿਰ ਭੀ) ਕਈ ਜੀਵ (ਤੈਨੂੰ ਰਾਜ਼ਕ ਨਾਹ ਸਮਝਦੇ ਹੋਏ) ਵਲ-ਛਲ ਕਰ ਕੇ ਢਿੱਡ ਭਰਦੇ ਹਨ, ਤੇ ਮੂੰਹੋਂ ਕੂੜ ਕੁਸੱਤ ਬੋਲਦੇ ਹਨ।
Some eat and survive by practicing fraud and deceit; from their mouths they drop falsehood and lies.
इकि वलु छलु करि कै खावदे मुहहु कूड़ु कुसतु तिनी ढाहिआ ॥
ਤੁਧੁਆਪੇਭਾਵੈਸੋਕਰਹਿਤੁਧੁਓਤੈਕੰਮਿਓਇਲਾਇਆ
(ਹੇ ਹਰੀ!) ਜੋ ਤੇਰੀ ਰਜ਼ਾ ਹੈ ਸੋਈ ਉਹ ਕਰਦੇ ਹਨ, ਤੂੰ ਉਹਨਾਂ ਨੂੰ ਉਹੋ ਜਿਹੇ ਕੰਮ (ਵਲ-ਛਲ) ਵਿਚ ਹੀ ਲਾ ਰੱਖਿਆ ਹੈ।
As it pleases You, You assign them their tasks.
तुधु आपे भावै सो करहि तुधु ओतै कंमि ओइ लाइआ ॥
ਇਕਨਾਸਚੁਬੁਝਾਇਓਨੁਤਿਨਾਅਤੁਟਭੰਡਾਰਦੇਵਾਇਆ
ਜਿਨ੍ਹਾਂ ਨੂੰ ਹਰੀ ਨੇ ਆਪਣੇ ਸੱਚੇ ਨਾਮ ਦੀ ਸੂਝ ਬਖ਼ਸ਼ੀ ਹੈ, ਉਹਨਾਂ ਨੂੰ ਇਤਨੇ ਖ਼ਜ਼ਾਨੇ (ਸੰਤੋਖ ਦੇ) ਉਸ ਨੇ ਦਿੱਤੇ ਹਨ ਕਿ ਤੋਟ ਹੀ ਨਹੀਂ ਆਉਂਦੀ।
Some understand Truthfulness; they are given the inexhaustible treasure.
इकना सचु बुझाइओनु तिना अतुट भंडार देवाइआ ॥
ਹਰਿਚੇਤਿਖਾਹਿਤਿਨਾਸਫਲੁਹੈਅਚੇਤਾਹਥਤਡਾਇਆ॥੮॥
(ਅਸਲੀ ਗੱਲ ਇਹ ਹੈ ਕਿ) ਜੋ ਜੀਵ ਪ੍ਰਭੂ ਨੂੰ ਯਾਦ ਕਰ ਕੇ ਮਾਇਆ ਵਰਤਦੇ ਹਨ, ਉਹਨਾਂ ਨੂੰ ਫਲਦੀ ਹੈ (ਭਾਵ, ਉਹ ਤ੍ਰਿਸ਼ਨਾਤੁਰ ਨਹੀਂ ਹੁੰਦੇ) ਤੇ ਰੱਬ ਦੀ ਯਾਦ ਤੋਂ ਸੱਖਣਿਆਂ ਦੇ ਹੱਥ (ਸਦਾ) ਅੱਡੇ ਰਹਿੰਦੇ ਹਨ (ਭਾਵ, ਉਹਨਾਂ ਦੀ ਤ੍ਰਿਸ਼ਨਾ ਨਹੀਂ ਮਿਟਦੀ) ॥੮॥
Those who eat by remembering the Lord are prosperous, while those who do not remember Him stretch out their hands in need. ||8||
हरि चेति खाहि तिना सफलु है अचेता हथ तडाइआ ॥८॥
WWW.GURBANI.WORLD
ਪਿਛਲਾ Share ਹੋਮ Save ਅਗਲਾ