ਮਃ੩॥
Third Mahalaa:
मः ३ ॥
ਮਨਮੁਖਨਾਮਵਿਹੂਣਿਆਰੰਗੁਕਸੁੰਭਾਦੇਖਿਨਭੁਲੁ॥
ਹੇ ਨਾਮ ਤੋਂ ਸੱਖਣੇ ਮਨਮੁਖ! ਕਸੁੰਭੇ ਦਾ (ਮਾਇਆ ਦਾ) ਰੰਗ ਵੇਖ ਕੇ ਮੁਹਿਤ ਨਾਹ ਹੋ ਜਾ,
O self-willed manmukh, devoid of the Naam, do not be misled upon beholding the color of the safflower.
मनमुख नाम विहूणिआ रंगु कसुंभा देखि न भुलु ॥
ਇਸਕਾਰੰਗੁਦਿਨਥੋੜਿਆਛੋਛਾਇਸਦਾਮੁਲੁ॥
ਇਸ ਦਾ ਰੰਗ (ਆਨੰਦ) ਥੋੜੇ ਦਿਨ ਹੀ ਰਹਿੰਦਾ ਹੈ, ਤੇ ਇਸ ਦਾ ਮੁੱਲ ਭੀ ਤੁੱਛ ਜਿਹਾ ਹੁੰਦਾ ਹੈ।
Its color lasts for only a few days-it is worthless!
इस का रंगु दिन थोड़िआ छोछा इस दा मुलु ॥
ਦੂਜੈਲਗੇਪਚਿਮੁਏਮੂਰਖਅੰਧਗਵਾਰ॥
ਮੂਰਖ (ਅਕਲੋਂ) ਅੰਨ੍ਹੇ ਤੇ ਮਤਿ-ਹੀਣ ਜੀਵ ਮਾਇਆ ਦੇ ਮੋਹ ਵਿਚ ਫਸ ਕੇ ਮੁੜ ਮੁੜ ਦੁਖੀ ਹੁੰਦੇ ਹਨ,
Attached to duality, the foolish, blind and stupid people waste away and die.
दूजै लगे पचि मुए मूरख अंध गवार ॥
ਬਿਸਟਾਅੰਦਰਿਕੀਟਸੇਪਇਪਚਹਿਵਾਰੋਵਾਰ॥
ਜਿਵੇਂ ਬਿਸ਼ਟੇ ਵਿਚ ਪਏ ਹੋਏ ਕੀੜੇ ਵਿਲੂੰ ਵਿਲੂੰ ਕਰਦੇ ਹਨ।
Like worms, they live in manure, and in it, they die over and over again.
बिसटा अंदरि कीट से पइ पचहि वारो वार ॥
ਨਾਨਕਨਾਮਰਤੇਸੇਰੰਗੁਲੇਗੁਰਕੈਸਹਜਿਸੁਭਾਇ॥
ਹੇ ਨਾਨਕ! ਜੋ ਜੀਵ ਗੁਰੂ ਦੇ ਗਿਆਨ ਤੇ ਸੁਭਾਉ ਵਿਚ (ਆਪਣੀ ਮਤਿ ਤੇ ਸੁਭਾਉ ਲੀਨ ਕਰ ਦੇਂਦੇ ਹਨ), ਉਹ ਨਾਮ ਵਿਚ ਭਿੱਜੇ ਹੋਏ ਤੇ ਸੁੰਦਰ ਹਨ।
O Nanak, those who are attuned to the Naam are dyed in the color of truth; they take on the intuitive peace and poise of the Guru.
नानक नाम रते से रंगुले गुर कै सहजि सुभाइ ॥
ਭਗਤੀਰੰਗੁਨਉਤਰੈਸਹਜੇਰਹੈਸਮਾਇ॥੨॥
ਸਹਜ ਅਵਸਥਾ ਵਿਚ ਲੀਨ ਰਹਿਣ ਕਰਕੇ ਉਹਨਾਂ ਦਾ ਭਗਤੀ ਦਾ ਰੰਗ ਕਦੇ ਨਹੀਂ ਉਤਰਦਾ ॥੨॥
The color of devotional worship does not fade away; they remain intuitively absorbed in the Lord. ||2||
भगती रंगु न उतरै सहजे रहै समाइ ॥२॥
WWW.GURBANI.WORLD