ਸਲੋਕਮਃ੩॥
Shalok, Third Mahalaa:
सलोक मः ३ ॥
ਪੜਿਪੜਿਪੰਡਿਤਬੇਦਵਖਾਣਹਿਮਾਇਆਮੋਹਸੁਆਇ॥
(ਜੀਭ ਨਾਲ) ਪੜ੍ਹ ਪੜ੍ਹ ਕੇ (ਪਰ) ਮਾਇਆ ਦੇ ਮੋਹ ਦੇ ਸੁਆਦ ਵਿਚ ਪੰਡਤ ਲੋਕ ਵੇਦਾਂ ਦੀ ਵਿਆਖਿਆ ਕਰਦੇ ਹਨ।
The Pandits, the religious scholars, constantly read and recite the Vedas, for the sake of the love of Maya.
पड़ि पड़ि पंडित बेद वखाणहि माइआ मोह सुआइ ॥
ਦੂਜੈਭਾਇਹਰਿਨਾਮੁਵਿਸਾਰਿਆਮਨਮੂਰਖਮਿਲੈਸਜਾਇ॥
(ਵੇਦ-ਪਾਠੀ ਹੁੰਦਿਆਂ ਭੀ) ਜੋ ਮਨੁੱਖ ਮਾਇਆ ਦੇ ਪਿਆਰ ਵਿਚ ਹਰੀ ਦਾ ਨਾਮ ਵਿਸਾਰਦਾ ਹੈ, ਉਸ ਮਨ ਦੇ ਮੂਰਖ ਨੂੰ ਦੰਡ ਮਿਲਦਾ ਹੈ,
In the love of duality, the foolish people have forgotten the Lord's Name; they shall receive their punishment.
दूजै भाइ हरि नामु विसारिआ मन मूरख मिलै सजाइ ॥
ਜਿਨਿਜੀਉਪਿੰਡੁਦਿਤਾਤਿਸੁਕਬਹੂੰਨਚੇਤੈਜੋਦੇਂਦਾਰਿਜਕੁਸੰਬਾਹਿ॥
(ਕਿਉਂਕਿ) ਜਿਸ ਹਰੀ ਨੇ ਜਿੰਦ ਤੇ ਸਰੀਰ (ਭਾਵ, ਮਨੁੱਖਾ ਜਨਮ) ਬਖ਼ਸ਼ਿਆ ਹੈ ਤੇ ਜੋ ਰਿਜ਼ਕ ਪੁਚਾਉਂਦਾ ਹੈ ਉਸ ਨੂੰ ਉਹ ਕਦੇ ਯਾਦ ਭੀ ਨਹੀਂ ਕਰਦਾ।
They never think of the One who gave them body and soul, who provides sustenance to all.
जिनि जीउ पिंडु दिता तिसु कबहूं न चेतै जो देंदा रिजकु संबाहि ॥
ਜਮਕਾਫਾਹਾਗਲਹੁਨਕਟੀਐਫਿਰਿਫਿਰਿਆਵੈਜਾਇ॥
ਜਮ ਦੀ ਫਾਹੀ ਉਸ ਦੇ ਗਲੋਂ ਕਦੇ ਕੱਟੀ ਨਹੀਂ ਜਾਂਦੀ ਤੇ ਮੁੜ ਮੁੜ ਉਹ ਜੰਮਦਾ ਮਰਦਾ ਹੈ।
The noose of death shall not be cut away from their necks; they shall come and go in reincarnation over and over again.
जम का फाहा गलहु न कटीऐ फिरि फिरि आवै जाइ ॥
ਮਨਮੁਖਿਕਿਛੂਨਸੂਝੈਅੰਧੁਲੇਪੂਰਬਿਲਿਖਿਆਕਮਾਇ॥
ਅੰਨ੍ਹੇ ਮਨਮੁਖ ਨੂੰ ਕੁਝ ਸਮਝ ਨਹੀਂ ਆਉਂਦੀ, ਤੇ (ਪਹਿਲੇ ਕੀਤੇ ਕੰਮਾਂ ਦੇ ਅਨੁਸਾਰ ਜੋ ਸੰਸਕਾਰ ਆਪਣੇ ਹਿਰਦੇ ਤੇ) ਲਿਖਦਾ ਰਿਹਾ ਹੈ, (ਉਹਨਾਂ ਦੇ ਅਨੁਸਾਰ ਹੀ ਹੁਣ ਭੀ) ਵੈਸੇ ਕੰਮ ਕਰੀ ਜਾਂਦਾ ਹੈ।
The blind, self-willed manmukhs do not understand anything. They do what they are pre-ordained to do.
मनमुखि किछू न सूझै अंधुले पूरबि लिखिआ कमाइ ॥
ਪੂਰੈਭਾਗਿਸਤਿਗੁਰੁਮਿਲੈਸੁਖਦਾਤਾਨਾਮੁਵਸੈਮਨਿਆਇ॥
(ਜਿਸ ਮਨੁੱਖ ਨੂੰ) ਪੂਰੇ ਭਾਗਾਂ ਨਾਲ ਸੁਖ-ਦਾਤਾ ਸਤਿਗੁਰੂ ਮਿਲ ਪੈਂਦਾ ਹੈ, ਨਾਮ ਉਸ ਦੇ ਮਨ ਵਿਚ ਆ ਵੱਸਦਾ ਹੈ।
Through perfect destiny, they meet the True Guru, the Giver of peace, and the Naam comes to abide in the mind.
पूरै भागि सतिगुरु मिलै सुखदाता नामु वसै मनि आइ ॥
ਸੁਖੁਮਾਣਹਿਸੁਖੁਪੈਨਣਾਸੁਖੇਸੁਖਿਵਿਹਾਇ॥
(ਗੁਰੂ ਦੀ ਸਰਨ ਪੈਣ ਵਾਲੇ ਮਨੁੱਖ) ਆਤਮਕ ਆਨੰਦ ਮਾਣਦੇ ਹਨ (ਦੁਨੀਆ ਦਾ ਖਾਣ) ਹੰਢਾਣ (ਉਹਨਾਂ ਵਾਸਤੇ) ਆਤਮਕ ਆਨੰਦ ਹੀ ਹੈ, ਤੇ (ਉਹਨਾਂ ਦੀ ਉਮਰ) ਨਿਰੋਲ ਸੁਖ ਵਿਚ ਹੀ ਬੀਤਦੀ ਹੈ।
They enjoy peace, they wear peace, and they pass their lives in the peace of peace.
सुखु माणहि सुखु पैनणा सुखे सुखि विहाइ ॥
ਨਾਨਕਸੋਨਾਉਮਨਹੁਨਵਿਸਾਰੀਐਜਿਤੁਦਰਿਸਚੈਸੋਭਾਪਾਇ॥੧॥
ਹੇ ਨਾਨਕ! ਇਹੋ ਜਿਹਾ (ਸੁਖਦਾਈ) ਨਾਮ ਮਨੋਂ ਵਿਸਾਰਨਾ ਚੰਗਾ ਨਹੀਂ, ਜਿਸ ਦੀ ਰਾਹੀਂ ਸੱਚੀ ਦਰਗਾਹ ਵਿਚ ਸੋਭਾ ਮਿਲਦੀ ਹੈ ॥੧॥
O Nanak, they do not forget the Naam from their mind; they are honored in the Court of the Lord. ||1||
नानक सो नाउ मनहु न विसारीऐ जितु दरि सचै सोभा पाइ ॥१॥
WWW.GURBANI.WORLD