GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਰਾਮਕਲੀ - ਗੁਰੂ ਅਰਜਨ ਦੇਵ ਜੀ
ਅੰਗ 964
Display Settings
Translations
ਪਉੜੀ
Pauree:
पउड़ी ॥
ਵਡਾਤੇਰਾਦਰਬਾਰੁਸਚਾਤੁਧੁਤਖਤੁ
ਹੇ ਪ੍ਰਭੂ! ਤੇਰਾ ਦਰਬਾਰ ਵੱਡਾ ਹੈ, ਤੇਰਾ ਤਖ਼ਤ ਸਦਾ-ਥਿਰ ਰਹਿਣ ਵਾਲਾ ਹੈ।
The Darbaar of Your Court is glorious and great. Your holy throne is True.
वडा तेरा दरबारु सचा तुधु तखतु ॥
ਸਿਰਿਸਾਹਾਪਾਤਿਸਾਹੁਨਿਹਚਲੁਚਉਰੁਛਤੁ
ਤੇਰਾ ਚਵਰ ਤੇ ਛਤਰ ਅਟੱਲ ਹੈ, ਤੂੰ (ਦੁਨੀਆ ਦੇ ਸਾਰੇ) ਸ਼ਾਹਾਂ ਦੇ ਸਿਰ ਉਤੇ ਪਾਤਿਸ਼ਾਹ ਹੈਂ।
You are the Emperor over the heads of kings. Your canopy and chauree (fly-brush) are permanent and unchanging.
सिरि साहा पातिसाहु निहचलु चउरु छतु ॥
ਜੋਭਾਵੈਪਾਰਬ੍ਰਹਮਸੋਈਸਚੁਨਿਆਉ
ਉਹੀ ਇਨਸਾਫ਼ ਅਟੱਲ ਹੈ ਜੋ ਪਰਮਾਤਮਾ ਨੂੰ ਚੰਗਾ ਲੱਗਦਾ ਹੈ।
That alone is true justice, which is pleasing to the Will of the Supreme Lord God.
जो भावै पारब्रहम सोई सचु निआउ ॥
ਜੇਭਾਵੈਪਾਰਬ੍ਰਹਮਨਿਥਾਵੇਮਿਲੈਥਾਉ
ਜੇ ਉਸ ਨੂੰ ਚੰਗਾ ਲੱਗੇ ਤਾਂ ਨਿਆਸਰਿਆਂ ਨੂੰ ਆਸਰਾ ਮਿਲ ਜਾਂਦਾ ਹੈ।
Even the homeless receive a home, when it is pleasing to the Will of the Supreme Lord God.
जे भावै पारब्रहम निथावे मिलै थाउ ॥
ਜੋਕੀਨੑੀਕਰਤਾਰਿਸਾਈਭਲੀਗਲ
(ਜੀਵਾਂ ਵਾਸਤੇ) ਉਹੀ ਗੱਲ ਚੰਗੀ ਹੈ ਜੋ ਕਰਤਾਰ ਨੇ (ਆਪ ਉਹਨਾਂ ਵਾਸਤੇ) ਕੀਤੀ ਹੈ।
Whatever the Creator Lord does, is a good thing.
जो कीनी करतारि साई भली गल ॥
ਜਿਨੑੀਪਛਾਤਾਖਸਮੁਸੇਦਰਗਾਹਮਲ
ਜਿਨ੍ਹਾਂ ਬੰਦਿਆਂ ਨੇ ਖ਼ਸਮ-ਪ੍ਰਭੂ ਨਾਲ ਸਾਂਝ ਪਾ ਲਈ, ਉਹ ਹਜ਼ੂਰੀ ਪਹਿਲਵਾਨ ਬਣ ਜਾਂਦੇ ਹਨ (ਕੋਈ ਵਿਕਾਰ ਉਹਨਾਂ ਨੂੰ ਪੋਹ ਨਹੀਂ ਸਕਦਾ)।
Those who recognize their Lord and Master, are seated in the Court of the Lord.
जिनी पछाता खसमु से दरगाह मल ॥
ਸਹੀਤੇਰਾਫੁਰਮਾਨੁਕਿਨੈਫੇਰੀਐ
ਹੇ ਪ੍ਰਭੂ! ਤੇਰਾ ਹੁਕਮ (ਸਦਾ) ਠੀਕ ਹੁੰਦਾ ਹੈ, ਕਿਸੇ ਜੀਵ ਨੇ (ਕਦੇ) ਉਹ ਮੋੜਿਆ ਨਹੀਂ।
True is Your Command; no one can challenge it.
सही तेरा फुरमानु किनै न फेरीऐ ॥
ਕਾਰਣਕਰਣਕਰੀਮਕੁਦਰਤਿਤੇਰੀਐ॥੧੬॥
ਹੇ ਸ੍ਰਿਸ਼ਟੀ ਦੇ ਰਚਨਹਾਰ! ਹੇ ਜੀਵਾਂ ਉਤੇ ਬਖ਼ਸ਼ਸ਼ ਕਰਨ ਵਾਲੇ! (ਇਹ ਸਾਰੀ) ਤੇਰੀ ਹੀ (ਰਚੀ ਹੋਈ) ਕੁਦਰਤਿ ਹੈ ॥੧੬॥
O Merciful Lord, Cause of causes, Your creative power is all-powerful. ||16||
कारण करण करीम कुदरति तेरीऐ ॥१६॥
WWW.GURBANI.WORLD
ਪਿਛਲਾ Share ਹੋਮ Save ਅਗਲਾ