ਸੋਇਸੁਣੰਦੜੀਮੇਰਾਤਨੁਮਨੁਮਉਲਾਨਾਮੁਜਪੰਦੜੀਲਾਲੀ॥
(ਹੇ ਪ੍ਰਭੂ!) ਤੇਰੀਆਂ ਸੋਆਂ ਸੁਣ ਕੇ ਮੇਰਾ ਤਨ ਮਨ ਹਰਿਆ ਹੋ ਆਉਂਦਾ ਹੈ, ਤੇਰਾ ਨਾਮ ਜਪਦਿਆਂ ਮੈਨੂੰ ਖ਼ੁਸ਼ੀ ਦੀ ਲਾਲੀ ਚੜ੍ਹ ਜਾਂਦੀ ਹੈ।
Hearing of You, my body and mind have blossomed forth; chanting the Naam, the Name of the Lord, I am flushed with life.
सोइ सुणंदड़ी मेरा तनु मनु मउला नामु जपंदड़ी लाली ॥
ਪੰਧਿਜੁਲੰਦੜੀਮੇਰਾਅੰਦਰੁਠੰਢਾਗੁਰਦਰਸਨੁਦੇਖਿਨਿਹਾਲੀ॥੧॥
ਤੇਰੇ ਰਾਹ ਉਤੇ ਤੁਰਦਿਆਂ ਮੇਰਾ ਹਿਰਦਾ ਠਰ ਜਾਂਦਾ ਹੈ ਤੇ ਸਤਿਗੁਰੂ ਦਾ ਦੀਦਾਰ ਕਰ ਕੇ ਮੇਰਾ ਮਨ ਖਿੜ ਪੈਂਦਾ ਹੈ ॥੧॥
Walking on the Path, I have found cool tranquility deep within; gazing upon the Blessed Vision of the Guru's Darshan, I am enraptured. ||1||
पंधि जुलंदड़ी मेरा अंदरु ठंढा गुर दरसनु देखि निहाली ॥१॥