ਦੇਹਛਿਜੰਦੜੀਊਣਮਝੂਣਾਗੁਰਿਸਜਣਿਜੀਉਧਰਾਇਆ॥
ਮੇਰਾ ਸਰੀਰ ਢਹਿੰਦਾ ਜਾ ਰਿਹਾ ਸੀ, ਚਿੱਤ ਵਿਚ ਖੋਹ ਪੈ ਰਹੀ ਸੀ ਤੇ ਚਿੰਤਾਤੁਰ ਹੋ ਰਿਹਾ ਸੀ; ਪਰ ਜਦੋਂ ਪਿਆਰੇ ਸਤਿਗੁਰੂ ਨੇ ਜਿੰਦ ਨੂੰ ਧਰਵਾਸ ਦਿੱਤਾ,
My body was wasting away, and I was depressed. The Guru, my Friend, has encouraged and consoled me.
देह छिजंदड़ी ऊण मझूणा गुरि सजणि जीउ धराइआ ॥
ਹਭੇਸੁਖਸੁਹੇਲੜਾਸੁਤਾਜਿਤਾਜਗੁਸਬਾਇਆ॥੨॥
ਤਾਂ (ਹੁਣ) ਸਾਰੇ ਹੀ ਸੁਖ ਹੋ ਗਏ ਹਨ, ਮੈਂ ਸੌਖਾ ਟਿਕਿਆ ਹੋਇਆ ਹਾਂ, (ਇਉਂ ਜਾਪਦਾ ਹੈ ਜਿਵੇਂ ਮੈਂ) ਸਾਰਾ ਜਹਾਨ ਜਿੱਤ ਲਿਆ ਹੈ ॥੨॥
I sleep in total peace and comfort; I have conquered the whole world. ||2||
हभे सुख सुहेलड़ा सुता जिता जगु सबाइआ ॥२॥